ਮੋਟਰਾਂ 'ਤੇ ਬਿਜਲੀ ਮੀਟਰ : ਬਹੁਤੇ ਕੁਨੈਕਸ਼ਨ ਜ਼ਮੀਨ ਵੇਚ ਚੁੱਕੇ ਪੁਰਾਣੇ ਮਾਲਕਾਂ ਦੇ ਨਾਮ
Published : Feb 6, 2018, 2:05 am IST
Updated : Feb 5, 2018, 8:35 pm IST
SHARE ARTICLE

ਫ਼ਿਰੋਜ਼ਪੁਰ, 5 ਫ਼ਰਵਰੀ (ਹਰਜੀਤ ਸਿੰਘ ਲਾਹੌਰੀਆ) : ਖੇਤਾਂ ਵਿਚ ਚਲਦੇ ਟਿਊਬਵੈਲਾਂ 'ਤੇ ਮੀਟਰ ਲਾਉਣ ਦੇ ਸਰਕਾਰ ਦੇ ਫ਼ੈਸਲੇ ਤੋਂ ਬਹੁਤੇ ਕਿਸਾਨ ਔਖੇ ਹਨ। ਇਹ ਫ਼ੈਸਲਾ ਕਿਸਾਨਾਂ ਲਈ ਕਈ ਮੁਸ਼ਕਲਾਂ ਖੜੀਆਂ ਕਰ ਸਕਦਾ ਹੈ। ਸੂਬੇ ਵਿਚ ਬਹੁਤੇ ਮੋਟਰ ਕੁਨੈਕਸ਼ਨ ਜ਼ਮੀਨ ਵੇਚ ਚੁੱਕੇ ਪੁਰਾਣੇ ਮਾਲਕਾਂ ਦੇ ਨਾਮ 'ਤੇ ਹੀ ਚਲਦੇ ਹਨ। ਸਰਕਾਰ ਦੀ ਯੋਜਨਾ ਮੋਟਰਾਂ 'ਤੇ ਮੀਟਰ ਲਾਉਣ, ਯੂਨਿਟਾਂ ਮੁਤਾਬਕ ਬਿੱਲ ਵਸੂਲਣ ਅਤੇ ਫਿਰ ਪ੍ਰਤੀ ਕੁਨੈਕਸ਼ਨ ਤੈਅ ਸਬਸਿਡੀ ਦੀ ਰਕਮ ਸਬੰਧਤ ਕਿਸਾਨ ਦੇ ਖਾਤੇ 'ਚ ਪਾਉਣ ਦੀ ਹੈ। ਕਈ ਮੋਟਰ ਕੁਨੈਕਸ਼ਨ ਅਜੇ ਵੀ ਵਿਭਾਗ ਕੋਲੋਂ ਕੁਨੈਕਸ਼ਨ ਲੈਣ ਵਾਲੇ ਪੁਰਾਣੇ ਮਾਲਕਾਂ ਜਿਨ੍ਹਾਂ ਦੀ ਮੌਤ ਹੋ ਚੁਕੀ ਹੈ, ਦੇ ਨਾਮ ਚੱਲ ਰਹੇ ਹਨ ਹਾਲਾਂਕਿ ਜ਼ਮੀਨ ਉਨ੍ਹਾਂ ਦੇ ਵਾਰਸਾਂ ਦੇ ਨਾਮ ਤਬਦੀਲ ਹੋ ਚੁਕੀ ਹੈ। ਇਹ ਕੁਨੈਕਸ਼ਨ ਅੱਗੇ ਵਾਰਸਾਂ ਦੇ ਨਾਂਅ ਤਬਦੀਲ ਨਾ ਹੋਣ 'ਚ ਮੁੱਖ ਅੜਿੱਕਾ ਜ਼ਮੀਨਾਂ ਦਾ ਅੱਗੇ ਕਈ ਹਿੱਸਿਆਂ ਵਿਚ ਵੰਡਿਆ ਹੋਣਾ ਹੈ। ਬਜ਼ੁਰਗਾਂ ਦੇ ਨਾਂਅ ਚਲਦੇ ਮੋਟਰ ਕੁਨੈਕਸ਼ਨਾਂ 'ਚ ਵੀ ਜ਼ਮੀਨ ਦੇ ਹਿੱਸੇ ਮੁਤਾਬਕ ਹਿੱਸੇ ਨਿਰਧਾਰਤ ਹੋ ਗਏ ਹਨ ਪਰ ਬਿਜਲੀ ਬੋਰਡ ਦੀ ਨੀਤੀ ਮੁਤਾਬਕ ਮੋਟਰ ਕੁਨੈਕਸ਼ਨ ਸਿਰਫ਼ ਇਕ ਵਿਅਕਤੀ ਦੇ ਨਾਂਅ ਤਬਦੀਲ ਹੋ ਸਕਦਾ ਹੈ। 


ਅਜਿਹੇ 'ਚ ਕਿਸੇ ਇਕ ਦੇ ਨਾਂਅ ਮੋਟਰ ਕੁਨੈਕਸ਼ਨ ਤਬਦੀਲ ਕਰਵਾਉਣ ਸਬੰਧੀ ਹਿੱਸੇਦਾਰਾਂ ਵਿਚਕਾਰ ਸਹਿਮਤੀ ਨਾ ਬਣਨ ਕਾਰਨ ਮੋਟਰ ਕੁਨੈਕਸ਼ਨ ਮ੍ਰਿਤਕ ਬਜ਼ੁਰਗਾਂ ਦੇ ਨਾਂਅ ਹੀ ਚਲੀ ਜਾ ਰਹੇ ਹਨ। ਜੇ ਇੰਜ ਚਲਦਾ ਰਹਿੰਦਾ ਹੈ ਤਾਂ ਸਬਸਿਡੀ ਦੇਣ ਵਿਚ ਅੜਿੱਕਾ ਪਵੇਗਾ। ਇਹੋ ਹਾਲ ਕਈ-ਕਈ ਹਿੱਸੇਦਾਰਾਂ ਵਲੋਂ ਖ਼ਰੀਦੀ ਗਈ ਸਾਂਝੀ ਜ਼ਮੀਨ ਵਿਚ ਲੱਗੇ ਕੁਨੈਕਸ਼ਨ ਦਾ ਹੈ। ਕਿਸਾਨ ਬਖ਼ਸ਼ੀਸ਼ ਸਿੰਘ ਨੱਥੂ ਵਾਲਾ, ਤਜਿੰਦਰ ਸਿੰਘ ਜੀਵਨ ਸਿੰਘ ਵਾਲਾ, ਗੁਰਦੇਵ ਸਿੰਘ ਰੱਜੀ ਵਾਲਾ ਆਦਿ ਨੇ ਕਿਹਾ ਕਿ ਜੇ ਸਰਕਾਰ ਨੇ ਖੇਤੀ ਮੋਟਰਾਂ ਦੇ ਬਿੱਲ ਵਸੂਲਣੇ ਹੀ ਹਨ ਤਾ ਪ੍ਰਤੀ ਹਾਰਸਪਾਵਰ ਕੀਤੇ ਜਾਣ ਕਿਉਕਿ ਬਹੁਤੇ ਮੋਟਰ ਕੁਨੈਕਸ਼ਨ ਦੇ ਮਾਲਕਾਂ ਦੀ ਮੌਤ ਹੋ ਚੁਕੀ ਹੈ ਜਾਂ ਮੋਟਰ ਕੁਨੈਕਸ਼ਨ ਮਾਲਕ ਇਕ ਤੋਂ ਜ਼ਿਆਦਾ ਹਨ, ਇਸ ਲਈ ਬਿੱਲ ਦੀ ਸਬਸਿਡੀ ਕਿਸਾਨਾਂ ਲਈ ਮੁਸ਼ਕਲਾਂ ਪੈਦਾ ਕਰੇਗੀ।

SHARE ARTICLE
Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement