ਮ੍ਰਿਤਕਾਂ ਦੀ ਗਿਣਤੀ 12 ਹੋਈ
Published : Nov 21, 2017, 11:53 pm IST
Updated : Nov 21, 2017, 6:23 pm IST
SHARE ARTICLE

ਲੁਧਿਆਣਾ, 21 ਨਵੰਬਰ (ਗੁਰਮਿੰਦਰ ਗਰੇਵਾਲ): ਬੀਤੇ ਦਿਨ ਮਹਾਨਗਰ ਦੇ ਸੂਫ਼ੀਆ ਚੌਂਕ ਦੇ ਮੁਸ਼ਤਾਕ ਮੁਹੱਲੇ ਨੇੜੇ ਸਥਿਤ ਗੋਲਾ ਪਲਾਸਟਿਕ ਫ਼ੈਕਟਰੀ 'ਚ ਅੱਗ ਲੱਗਣ ਤੋਂ ਬਾਅਦ ਹੋਏ ਧਮਾਕੇ 'ਚ ਪੰਜ ਮੰਜ਼ਿਲਾ ਢਹਿ ਢੇਰੀ ਹੋਈ ਬਿਲਡਿੰਗ ਦੇ ਮਲਬੇ 'ਚੋਂ ਮ੍ਰਿਤਕਾਂ ਦੀਆਂ ਲਾਸ਼ਾ ਨਿਕਲਣ ਦੀ ਤਦਾਦ ਵੱਧਦੀ ਜਾ ਰਹੀ ਹੈ।
ਖ਼ਬਰ ਲਿਖੇ ਜਾਣ ਤਕ ਚੱਲ ਰਹੇ ਬਚਾਅ ਕਾਰਜਾਂ ਦੌਰਾਨ ਐਨਡੀਆਰਐਫ਼, ਐਸਡੀਆਰਐਫ਼, ਬੀਐਸਐਫ਼ ਸਣੇ ਸਥਾਨਕ ਪ੍ਰਸ਼ਾਸਨ ਦੇ ਜਵਾਨਾਂ ਨੇ ਮਲਬੇ ਹੇਠੋਂ 12 ਲਾਸ਼ਾਂ ਕੱਢੀਆਂ ਜਾ ਚੁੱਕੀਆਂ ਹਨ। ਹਾਦਸੇ 'ਚ ਮਾਰੇ ਮ੍ਰਿਤਕਾਂ ਦੀ ਪਛਾਣ ਇੰਦਰਪਾਲ ਸਿੰਘ ਉਰਫ਼ ਪਾਲ ਪ੍ਰਧਾਨ ਪੰਜਾਬ ਟੈਕਸੀ ਯੂਨੀਅਨ, ਸੈਮੂਅਲ ਗਿੱਲ, ਪੂਰਨ ਸਿੰਘ, ਰਾਜਨ, ਵਿਸ਼ਾਲ, ਸ਼ਾਮ, ਸੰਦੀਪ, ਅਮਰਜੀਤ, ਬਲਦੇਵ, ਭਾਵਾਧਸ ਨੇਤਾ ਲਕਮਸ਼ਣ ਦ੍ਰਾਵਿੜ, ਕਨਹਈਆ ਲਾਲ ਅਤੇ ਰਾਜ ਕੁਮਾਰ ਵਜੋਂ ਹੋਈ ਹੈ। ਮ੍ਰਿਤਕਾਂ ਦਾ ਸਿਵਲ ਹਸਪਤਾਲ ਵਿਚ ਪੋਸਟਮਾਰਟਮ ਕਰ ਦਿਤਾ ਗਿਆ। ਫ਼ੱਟੜਾਂ ਵਿਚੋਂ ਵਿੱਕੀ ਅਤੇ ਰੋਹਿਤ ਸੀਐਮਸੀ ਹਸਪਤਾਲ ਵਿਚ ਦਾਖ਼ਲ ਹਨ ਜਦਕਿ ਸੁਭਾਸ਼ ਚੰਦਰ ਸਿਵਲ ਹਸਪਤਾਲ ਵਿਚ ਦਾਖ਼ਲ ਹੈ। ਹਾਲੇ ਵੀ ਡਿੱਗੀ ਇਮਾਰਤ ਦੇ ਮਲਬੇ ਵਿਚੋਂ ਧੂੰਏਂ ਦੇ ਗ਼ੁਬਾਰ ਲਗਾਤਾਰ ਉÎÎੱਠ ਰਹੇ ਹਨ। ਬੀਤੀ ਕਲ ਤੋਂ ਹੀ ਨਗਰ ਨਿਗਮ ਦੀਆਂ ਜੇਸੀਬੀ ਮਸ਼ੀਨਾਂ  ਅਤੇ ਟਿੱਪਰ ਲਾਗਾਤਰ ਦਿਨ ਰਾਤ ਮਲਬਾ ਹਟਾਉਣ ਵਿਚ ਲੱਗੇ ਹੋਏ ਹਨ। ਮੌਕੇ '²ਤੇ ਫ਼ਾਇਰ ਬ੍ਰਿਗੇਡ ਦੀਆਂ ਗੱਡੀਆਂ ਅਤੇ ਮੁਲਾਜ਼ਮ ਮਲਬੇ 'ਤੇ ਲਗਾਤਾਰ ਪਾਣੀ ਸੁੱਟ ਕੇ ਮਲਬੇ ਹੇਠਲੀ ਅੱਗ ਨੂੰ ਬੁਝਾਉਣ ਦੇ ਯਤਨ ਕਰ ਰਹੇ ਹਨ। ਇਸ ਦੁੱਖ ਦੀ ਘੜੀ 'ਚ ਸਿੱਖ ਸੰਸਥਾਵਾਂ ਵਲੋਂ ਲੰਗਰ ਦੀ ਸੇਵਾ ਅੱਜ ਦੂਜੇ ਦਿਨ ਵੀ ਜਾਰੀ ਰਹੀ। ਫ਼ੈਕਟਰੀ ਮਾਲਕ ਇੰਦਰਪਾਲ 


ਗੋਲਾ ਦੇ ਫੱਟੜ ਹੋਏ ਕਾਰ ਡਰਾਈਵਰ ਵਿੱਕੀ ਨੇ ਦਸਿਆ ਕਿ ਉਹ ਫ਼ੈਕਟਰੀ ਦੀ ਪਹਿਲੀ ਮੰਜਿਲ 'ਤੇ ਫ਼ਾਇਰ ਕਰਮੀਆਂ ਨਾਲ ਅੱਗ ਬੁਝਾ ਰਿਹਾ ਸੀ ਜਿਸ ਦੌਰਾਨ ਫ਼ੈਕਟਰੀ ਵਿਚ ਜ਼ਬਰਦਸਤ ਧਮਾਕਾ ਹੋ ਗਿਆ ਅਤੇ ਵੇਖਦੇ ਵੇਖਦੇ ਫ਼ੈਕਟਰੀ ਢਹਿ ਢੇਰੀ ਹੋ ਕੇ ਤਬਾਹ ਹੋ ਗਈ। ਧਮਾਕਾ ਸੁਣ ਕੇ ਉਸ ਨੇ ਬਾਹਰ ਨੂੰ ਭੱਜਣ ਦੀ ਕੋਸ਼ਿਸ਼ ਕੀਤੀ ਪ੍ਰੰਤੂ ਫ਼ੈਕਟਰੀ ਦਾ ਮਲਬਾ ਉਸ ਦੀਆਂ ਲੱਤਾਂ 'ਤੇ ਡਿੱਗ ਪਿਆ ਅਤੇ ਬਾਅਦ ਵਿਚ ਬਚਾਅ ਕਰਮੀਆਂ ਨੇ ਉਸ ਨੂੰ ਕਾਫ਼ੀ ਸਮੇਂ ਬਾਦ ਸਖ਼ਤ ਜੱਦੋ ਜਹਿਦ ਕਰਦਿਆਂ ਮਲਬੇ ਥੱਲੋਂ ਕੱਢਿਆ। ਹਾਦਸੇ 'ਚ  ਮਾਰੇ ਗਏ ਭਾਰਤੀ ਵਾਲਮੀਕੀ ਧਰਮ ਸਮਾਜ ਦੇ ਆਗੂ ਲੱਕਸ਼ਮਣ ਦਰਾਵਿੜ ਦੀ ਲਾਸ਼ ਬੀਤੀ ਰਾਤ ਪੌਣੇ ਇਕ ਵਜੇ ਦੇ ਕਰੀਬ ਮਲਬੇ ਹੇਠੋਂ ਬਰਾਮਦ ਹੋਈ। ਪੋਸਟਮਾਰਟਮ ਤੋਂ ਬਾਦ ਅੱਜ ਦੁਪਿਹਰ ਇਕ ਵਜੇ ਦੇ ਕਰੀਬ ਸਸਕਾਰ ਕਰ ਦਿਤਾ ਗਿਆ। ਪੁਲਿਸ ਵਲੋਂ ਕੀਤਾ ਮਾਮਲਾ ਦਰਜ: ਥਾਣਾ ਡਵੀਜ਼ਨ ਨੰਬਰ 2 ਦੀ ਪੁਲਿਸ ਨੇ ਫ਼ਾਇਰ ਬ੍ਰਿਗੇਡ ਮਹਿਕਮੇ ਦੇ ਕਰਮਚਾਰੀ ਸੁਰਿੰਦਰ ਕੁਮਾਰ ਦੇ ਬਿਆਨਾਂ ਦੇ ਆਧਾਰ 'ਤੇ ਕਾਨੂੰਨੀ ਕਾਰਵਾਈ ਕਰਦਿਆਂ ਫ਼ੈਕਟਰੀ ਅਮਰਸਨ ਪਾਲੀਮਰਜ਼ ਗੋਲਾ ਦੇ ਮਾਲਕ ਇੰਦਰਜੀਤ ਸਿੰਘ ਗੋਲਾ ਵਿਰੁਧ 304ਏ ਧਾਰਾ ਤਹਿਤ ਮੁਕੱਦਮਾ ਦਰਜ ਕਰ ਲਿਆ ਹੈ। ਫ਼ੈਕਟਰੀ ਡਿੱਗਣ ਕਾਰਨ ਇੰਦਰਜੀਤ ਸਿੰਘ ਨੂੰ ਦਿਲ ਦਾ ਦੌਰਾ ਪੈ ਗਿਆ ਜਿਸ ਕਾਰਨ ਉਹ ਹਸਪਤਾਲ ਵਿਖੇ ਜ਼ੇਰੇ ਇਲਾਜ ਦਸਿਆ ਜਾ ਰਿਹਾ ਹੈ।  ਜ਼ਿਕਰਯੋਗ ਹੈ ਕਿ ਸ਼ਿਕਾਇਤਕਰਤਾ ਨੇ ਅਪਣੇ ਬਿਆਨਾਂ 'ਚ ਕਿਹਾ ਕਿ ਉਕਤ ਹਾਦਸਾ ਫ਼ੈਕਟਰੀ ਮਾਲਕ ਵਲੋਂ ਫ਼ੈਕਟਰੀ ਵਿਚ ਬਚਾਅ ਉਪਕਰਨ ਨਾ ਰੱਖਣ ਕਾਰਨ ਵਾਪਰਿਆ ਹੈ।

SHARE ARTICLE
Advertisement

ਜੰਗ ਨੂੰ ਲੈ ਕੇ Fake news ਫ਼ੈਲਾਉਣ ਵਾਲਿਆਂ ਦੀ ਨਹੀਂ ਖ਼ੈਰ,Ludhiana Police Arrested 2 youth|Operation Sindoor

10 May 2025 5:20 PM

"Pakistan ਜਿੰਨੇ ਮਰਜ਼ੀ ਬੰਬ ਵਰਸਾ ਲਵੇ, ਅਸੀਂ ਭੱਜਣ ਵਾਲੇ ਨਹੀਂ"| Chandigarh Volunteers To Aid In Assistance

10 May 2025 5:18 PM

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM
Advertisement