ਮੁਹੰਮਦ ਸ਼ਮੀ 'ਤੇ ਮੈਚ ਫ਼ਿਕਸਿੰਗ ਦੇ ਦੋਸ਼ਾਂ ਦੀ ਬੀਸੀਸੀਆਈ ਵਲੋਂ ਜਾਂਚ
Published : Mar 15, 2018, 12:00 pm IST
Updated : Mar 15, 2018, 6:30 am IST
SHARE ARTICLE

ਨਵੀਂ ਦਿੱਲੀ : ਭਾਰਤੀ ਟੀਮ ਦੇ ਸਟਾਰ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਦੀਆਂ ਮੁਸ਼ਕਲਾਂ ਰੁਕਦੀਆਂ ਨਜ਼ਰ ਨਹੀਂ ਆ ਰਹੀਆਂ ਹਨ। ਪਤਨੀ ਹਸੀਨ ਜਹਾਂ ਵਲੋਂ ਸ਼ਮੀ ਦੇ ਵਿਰੁਧ ਲਾਏੇ ਗਏ ਮੈਚ ਫ਼ਿਕਸਿੰਗ ਦੇ ਦੋਸ਼ਾਂ ਦੇ ਬਾਅਦ ਹੁਣ ਬੀ.ਸੀ.ਸੀ.ਆਈ. ਦੀ ਪ੍ਰਸ਼ਾਸਕਾਂ ਦੀ ਕਮੇਟੀ (ਸੀ.ਓ.ਏ.) ਨੇ ਐਂਟੀ -ਕਰਪਸ਼ਨ ਯੂਨਿਟ ਨੂੰ ਇਸ ਮਾਮਲੇ ਦੀ ਜਾਂਚ ਲਈ ਕਿਹਾ ਹੈ। 

ਖ਼ਬਰਾਂ ਮੁਤਾਬਕ ਸੀ.ਓ.ਏ. ਮੁੱਖੀ ਵਿਨੋਦ ਰਾਏ ਨੇ ਐਂਟੀ-ਕਰਪਸ਼ਨ ਯੂਨਿਟ ਦੇ ਮੁਖੀ ਨੀਰਜ ਕੁਮਾਰ ਨੂੰ ਈਮੇਲ ਵਿਚ ਲਿਖਿਆ ਹੈ ਕਿ ਉਹ ਇਨ੍ਹਾਂ ਦੋਸ਼ਾਂ ਦੀ ਜਾਂਚ ਕਰਨ ਅਤੇ ਇਸ ਦੀ ਰਿਪੋਰਟ ਇਕ ਹਫ਼ਤੇ ਦੇ ਅੰਦਰ ਉਨ੍ਹਾਂ ਨੂੰ ਸੌਂਪਣ। ਇਸ ਮੇਲ ਵਿਚ ਬੀ.ਸੀ.ਸੀ.ਆਈ. ਦੇ ਅਹੁਦੇਦਾਰਾਂ ਅਤੇ ਸੀ.ਈ.ਓ. ਰਾਹੁਲ ਜੌਹਰੀ ਨੂੰ ਵੀ ਮਾਰਕ ਕੀਤਾ ਗਿਆ ਹੈ।  



ਰਾਏ ਨੇ ਅਪਣੇ ਈਮੇਲ ਵਿਚ ਲਿਖਿਆ ਹੈ, ਇਹ ਸ਼ਮੀ ਦੇ ਵਿਰੁਧ ਇਲਜ਼ਾਮ ਲਗਾਉਣ ਵਾਲੀਆਂ ਕਈ ਮੀਡੀਆ ਰਿਪੋਰਟਸ ਦੇ ਸੰਦਰਭ ਵਿਚ ਹੈ । ਸੀ.ਓ.ਏ. ਨੇ ਟੈਲੀਫ਼ੋਨਿਕ ਗੱਲਬਾਤ ਦੀ ਉਸ ਆਡੀਉ ਰਿਕਾਰਡਿੰਗ ਨੂੰ ਸੁਣਿਆ ਹੈ ਜਿਸ ਦੇ ਬਾਰੇ ਵਿਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਉਹ ਸ਼ਮੀ ਅਤੇ ਉਨ੍ਹਾਂ ਦੀ ਪਤਨੀ ਦੇ ਵਿਚਾਲੇ ਗੱਲਬਾਤ ਦੀ ਹੈ। ਇਹ ਆਡੀਉ ਰਿਕਾਰਡਿੰਗ ਜਨਤਕ ਤੌਰ 'ਤੇ ਉਪਲਬਧ ਹੈ। 



ਸੀ.ਓ.ਏ. ਇਸ ਰਿਕਾਰਡਿੰਗ ਵਿਚ ਸਿਰਫ਼ ਉਸੇ ਹਿੱਸੇ ਨੂੰ ਲੈ ਕੇ ਚਿੰਤਤ ਹੈ ਜਿਸ ਵਿਚ ਸ਼ਮੀ ਵਲੋਂ ਦਸੇ ਜਾਣ ਵਾਲੇ ਵਿਅਕਤੀ ਨੇ ਮੁਹੰਮਦ ਭਰਾ ਤੋਂ, ਅਲਿਸਬਾ ਨਾਮਕ ਪਾਕਿਸਤਾਨੀ ਮਹਿਲਾ ਦੇ ਜ਼ਰੀਏ ਸ਼ਮੀ ਨੂੰ ਪੈਸੇ ਭੇਜਣ ਦੀ ਗੱਲ ਕੀਤੀ ਹੈ। ਸ਼ਮੀ ਦੀ ਪਤਨੀ ਹਸੀਨ ਜਹਾਂ ਨੇ ਇਲਜ਼ਾਮ ਲਗਾਇਆ ਸੀ ਕਿ ਉਹ ਮੈਚ ਫ਼ਿਕਸਿੰਗ ਵਿਚ ਸ਼ਾਮਲ ਹੋ ਸਕਦਾ ਹੈ ਕਿਉਂਕਿ ਉਸ ਨੇ ਇੰਗਲੈਂਡ ਸਥਿਤ ਮੁਹੰਮਦ ਭਰਾ ਨਾਲ ਸਹਿਮਤੀ ਦੇ ਬਾਅਦ ਅਲਿਸਬਾ ਨਾਮਕ ਪਾਕਿਸਤਾਨੀ ਕੁੜੀ ਤੋਂ ਕੋਲਕਾਤਾ ਵਿਚ ਪੈਸੇ ਲਏ ਸਨ।  



ਸੀ.ਓ.ਏ. ਨੇ ਐਂਟੀ-ਕਰਪਸ਼ਨ ਯੂਨਿਟ ਵਲੋਂ ਜਾਂਚ ਦੇ ਖੇਤਰਾਂ ਨੂੰ ਸਪੱਸ਼ਟ ਕਰਦੇ ਹੋਏ ਕਿਹਾ ਹੈ ਕਿ ਉਸੇ ਮੁਹੰਮਦ ਭਰਾ ਅਤੇ ਅਲਿਸਬਾ ਦੀ ਪਛਾਣ ਅਤੇ ਬੀਤੀ ਜ਼ਿੰਦਗੀ, ਕੀ ਕਥਿਤ ਮੁਹੰਮਦ ਭਰਾ ਦੁਆਰਾ ਅਲਿਸਬਾ ਦੇ ਜ਼ਰੀਏ ਸ਼ਮੀ ਨੂੰ ਪੈਸਾ ਭੇਜਿਆ ਗਿਆ ਸੀ?, ਜੇਕਰ ਹਾਂ, ਤਾਂ ਸ਼ਮੀ ਦੁਆਰਾ ਲਏ ਗਏ ਇਸ ਪੈਸੇ ਦੇ ਪਿੱਛੇ ਕੀ ਉਦੇਸ਼ ਸੀ? 

ਇਸ ਦੀ ਜਾਂਚ ਕੀਤੀ ਜਾਣੀ ਚਾਹੀਦੀ ਹੈ। ਹਸੀਨ ਜਹਾਂ ਦੇ ਦੋਸ਼ਾਂ ਦੇ ਬਾਅਦ ਬੀਸੀਸੀਆਈ ਨੇ ਸ਼ਮੀ ਦੇ ਸਾਲਾਨਾ ਕਰਾਰ ਨੂੰ ਰੋਕ ਦਿੱਤਾ ਹੈ। ਉਥੇ ਹੀ ਕੋਲਕਾਤਾ ਪੁਲਿਸ ਨੇ ਬੀ.ਸੀ.ਸੀ.ਆਈ. ਨੂੰ ਦੱਖਣ ਅਫ਼ਰੀਕਾ ਦੇ ਵਿਰੁਧ ਆਖਰੀ ਟੀ-20 ਮੈਚ ਦੇ ਬਾਅਦ ਸ਼ਮੀ ਦੇ ਯਾਤਰਾ ਦੇ ਵੇਰਵੇ ਨੂੰ ਦਿਤੇ ਜਾਣ ਨੂੰ ਕਿਹਾ ਹੈ।

SHARE ARTICLE
Advertisement

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM
Advertisement