ਨਵਾਬ ਅਤੇ ਬੇਗਮ ਖਾਨ ਦੇ ਨਾਲ ਇਹਨਾਂ ਬਾਲੀਵੁੱਡ ਸਿਤਾਰਿਆਂ ਨੇ ਦਿਖਾਇਆ ਫੈਸ਼ਨ ਦਾ ਜਲਵਾ
Published : Feb 5, 2018, 11:41 am IST
Updated : Feb 5, 2018, 6:22 am IST
SHARE ARTICLE

ਅੱਜ ਕਲ ਮਾਇਆ ਨਗਰੀ ਮੁੰਬਈ 'ਚ ਫੈਸ਼ਨ ਦਾ ਮੇਲਾ ਲੱਗਿਆ ਹੋਇਆ ਹੈ ਜਿਥੇ ਲੈਕਮੇ ਫੈਸ਼ਨ ਵੀਕ ਵਿਚ ਸਿਤਾਰਿਆਂ ਦਾ ਜਲਵਾ ਦੇਖਣ ਨੂੰ ਮਿਲ ਰਿਹਾ ਹੈ। ਇਸ ਫੈਸ਼ਨ ਸ਼ੋਅ ਵਿਚ ਜਿਥੇ ਨਵਾਬ ਸੈਫ ਅਲੀ ਖਾਨ ਆਪਣੇ ਨਵਾਬੀ ਅੰਦਾਜ਼ ਵਿੱਚ ਨਜ਼ਰ ਆਏ ਉੱਥੇ ਬੇਗਮ ਕਰੀਨਾ ਕਪੂਰ ਖਾਣ ਵੀ ਆਪਣੇ ਵੱਖਰੇ ਹੀ ਅੰਦਾਜ਼ ਵਿਚ ਨਜ਼ਰ ਆਈ। 


ਇਸ ਦੇ ਨਾਲ ਹੀ 44 ਦੀ ਉਮਰ ਪਾਰ ਕਰ ਚੁਕੀ ਸਲਮਾਨ ਦੀ ਭਾਬੀ ਮਲਾਇਕਾ ਨੇ ਵੀ ਸਭ ਦੀਆਂ ਨਜ਼ਰਾਂ ਆਪਣੇ ਵੱਲ ਖਿੱਚੀਆਂ। ਇੰਨਾ ਹੀ ਨਹੀਂ ਇਸ ਮੌਕੇ ਸੁਸ਼ਮਿਤਾ ਸੇਨ ਨੇ ਵੀ ਆਪਣੀ ਵੱਖਰੇ ਹੀ ਅੰਦਾਜ਼ ਵਿਚ ਨਜਾਕਤ ਭਰੀ ਖੂਬਸੂਰਤੀ ਦੇ ਨਾਲ ਮਹਿਫ਼ਿਲ ਆਪਣੇ ਨਾਮ ਕਰ ਲਈ।


ਸੁਸ਼ਮਿਤਾ ਸੇਨ ਮੁੰਬਈ ਵਿੱਚ ਚਲ ਰਹੇ ਫੈਸ਼ਨ ਵੀਕ ਵਿੱਚ ਦੁਲਹਨ ਦੇ ਲਿਬਾਸ ਵਿੱਚ ਨਜ਼ਰ ਆਈ। ਜਿਥੇ ਉਹਨਾਂ ਨੇ ਹਾਊਸ ਆਫ ਕੋਟਵਾਰਾ ਦੇ ਡਿਜ਼ਾਈਨਰ ਕਲੈਕਸ਼ਨ ਨੂੰ ਪੇਸ਼ ਕੀਤਾ। ਤੁਹਾਨੂੰ ਦੱਸ ਦੇਈਏ ਕਿ ਜਦ ਸੁਸ਼ਮਿਤਾ ਸੇਨ ਰੈਂਪ ਤੇ ਉਤਰੀ ਤਾਂ ਉਹ ਉਮਰਾਓ ਜਾਨ ਤੋਂ ਘੱਟ ਨਹੀਂ ਲੱਗ ਰਹੀ ਸੀ

ਉਮਰਾਓ ਜਾਨ ਦੀਆਂ ਅਦਾਵਾਂ ਨਾਲ ਸਭ ਦਾ ਮਨ ਮੋਹ ਲਿਆ ਇਥੇ ਸੁਸ਼ਮਿਤਾ ਮੀਰਾ ਅਤੇ ਮੁਜਫਰ ਅਲੀ ਦੇ ਸਮਰ ਡਿਜ਼ਾਈਨ ਨੂੰ ਪ੍ਰਮੋਟ ਕਰ ਰਹੀ ਸੀ। ਅਵਥ ਦੇ ਇਸ ਕਲੈਕਸ਼ਨ ‘ ਸਮੰਜਰ’ ਦੇ ਨਾਲ ‘ ਇਨ ਆਂਖੋਂ ਕੀ ਮਸਤੀ ਮੇਂ’ ਵਰਗੇ ਗੀਤ ਦੇ ਵਿੱਚ ਸੁਸ਼ਮਿਤਾ ਦੀ ਨਜਾਕਤ ਭਰੀ ਚਾਲ ਦੇਖਣ ਹੀ ਲਾਇਕ ਸੀ। 

ਕਲੈਕਸ਼ਨ ਵਿੱਚ ਜ਼ਰਦੋਜੀ, ਆਰੀ, ਮੁਕੀਸ਼ ਅਤੇ ਚਿਕਰਕਾਰੀ ਦੇ ਨਾਲ ਕੱਪੜਿਆਂ ‘ਤੇ ਹਲਕੇ ਰੰਗ ਦੇ ਮੋਤੀਆਂ ਦੇ ਨਾਲ ਇਸਤੇਮਾਲ ਕੀਤਾ ਗਿਆ ਸੀ। ਵਿਟਂਜ ਰੋਜ ਅਤੇ ਗੋਲਡ ਦੇ ਟਚ ਦੇ ਨਾਲ ਸਾੜੀਆਂ ਅਤੇ ਸ਼ਰਾਰਾ ਦੇ ਜ਼ਰੀਏ ਪੇਸ਼ ਕੀਤੇ ਗਏ ਕਾਸਟਿਊਮ ਦੇਖਦੇ ਹੀ ਬਣਦੇ ਸਨ ਪਰ ਉਸ ਨਾਲ ਵੀ ਬੇਹਤਰ ਸੁਸ਼ਮਿਤਾ ਦਾ ਅੰਦਾਜ਼।



ਉਥੇ ਹੀ ਇਸ ਸ਼ੋਅ ਚ ਨਵਾਬ ਦੇ ਆਉਣ ਤੇ ਚਚਾ ਇਹ ਵੀ ਰਹੀ ਕਿ ਸੈਫ ਦੇ ਰੈਂਪ ‘ਤੇ ਚਲਨਾ ਉਨ੍ਹਾਂ ਦੀ ਪਤਨੀ ਕਰੀਨਾ ਕਪੂਰ ਦੇ ਲਈ ਸਰਪ੍ਰਾਈਜ਼ ਕਰਨ ਵਾਲਾ ਜ਼ਰੂਰ ਸੀ। ਦੱਸਿਆ ਜਾਂਦਾ ਹੈ ਕਿ ਉਹਨਾਂ ਦਾ ਰੈਮਪ ਵਾਲਕ ਦਾ ਕੋਈ ਪਲਾਨ ਨਹੀਂ ਸੀ ਜੋ ਵੀ ਹੋਇਆ ਅਖੀਰ ਵਿਚ ਹੀ ਹੋਇਆ । ਸੈਫ ਨੇ ਕਿਹਾ ਕਿ ਪਤਾ ਨਹੀਂ ਕਰੀਨਾ ਨੂੰ ਕਿਸ ਤਰ੍ਹਾਂ ਲੱਗੇਗਾ ਕਿ ਮੈਂ ਹਮੇਸ਼ਾ ਹੀ ਕਿ ਮੈਂ ਹਮੇਸ਼ਾ ਹੀ ਇਸ ਫੈਸ਼ਨ ਵੀਕ ਦਾ ਹਿੱਸਾ ਬਣਾ।

ਕਰੀਨਾ ਕਪੂਰ ਖਾਨ, ਫੈਸ਼ਨ ਵੀਕ ਦੇ ਗ੍ਰੈਂਡ ਫਿਨਾਲੇ ਵਿੱਚ ਅਨਾਮਿਕਾ ਖੰਨਾ ਦੇ ਲਈ ਸ਼ੋਅ ਸਟਾਪਰ ਰਹੀ। ਉਥੇ ਹੀ ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਦਿਸ਼ਾ ਪਟਾਨੀ ਮੁੰਬਈ ‘ਚ ਚੱਲ ਰਹੇ ‘ਲੈਕਮੇ ਫੈਸ਼ਨ ਵੀਕ 2018’ ‘ਚ ਪੁੱਜੀ ।ਇਸ ਦੌਰਾਨ ਦਿਸ਼ਾ ਪਟਾਨੀ ਨੇ ਜਿਹੜੀ ਡਰੈੱਸ ਪਾਈ ਸੀ, ਉਸ ‘ਚ ਉਹ ਕਾਫੀ ਸ਼ਾਨਦਾਰ ਤੇ ਹੌਟ ਨਜ਼ਰ ਆ ਰਹੀ ਸੀ।ਇਸ ਫੈਸ਼ਨ ਵੀਕ ਦੌਰਾਨ ਦਿਸ਼ਾ ਨੇ ਕਰੀਮ ਰੰਗ ਦੀ ਹਾਫ ਸ਼ੋਲਡਰ ਵਾਲੀ ਡਰੈੱਸ ਪਾਈ ਸੀ।



ਇਸ ਦੌਰਾਨ ਦਿਸ਼ਾ ਨੇ ਵਾਲਾਂ ਦਾ ਸਧਾਰਨ ਜਿਹਾ ਰੋਲ ਕੀਤਾ ਸੀ, ਜੋ ਡਰੈੱਸ ਨਾਲ ਉਸ ‘ਤੇ ਕਾਫੀ ਫੱਬ ਰਿਹਾ ਸੀ।ਜਦੋਂ ਦਿਸ਼ਾ ਨੇ ਰੈਂਪ ‘ਤੇ ਵਾਕ ਕੀਤਾ ਤਾਂ ਮੌਜ਼ੂਦਾਂ ਲੋਕਾਂ ਦੀਆਂ ਨਜ਼ਰਾਂ ਉਸ ‘ਤੇ ਹੀ ਟਿੱਕ ਗਈਆਂ। ਇਸ ਤੋਂ ਇਲਾਵਾ ਕ੍ਰਿਤੀ ਸੇਨਨ ਵੀ ਫੈਸ਼ਨ ਵੀਕ ਦਾ ਹਿੱਸਾ ਬਣੀ।

SHARE ARTICLE
Advertisement

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM
Advertisement