
ਨਵੇਂ ਸਾਲ ‘ਤੇ ਸ਼ਾਇਦ ਮੈਸੇਜ਼ ਦਾ ਇਨ੍ਹਾਂ ਹੜ੍ਹ ਆਇਆ ਕਿ ਵੱਟਸਐਪ ਨੂੰ ਵੀ ਬਰੇਕ ਲੱਗ ਗਈ। ਐਤਵਾਰ ਰਾਤ ਭਾਰਤ ਤੇ ਹੋਰ ਕਈ ਦੇਸ਼ਾਂ ਦੇ ਯੂਜਰਜ਼ ਨੂੰ ਦੋ ਘੰਟੇ ਲਈ ਸਰਵਰ ਡਾਊਨ ਹੋਣ ਕਰਕੇ ਪ੍ਰੇਸ਼ਾਨੀ ਝੱਲਣੀ ਪਈ।
ਦੁਨੀਆਂ ਦਾ ਵਿੱਚ ਸਭ ਤੋਂ ਵੱਧ ਵਰਤਿਆ ਜਾਣ ਵਾਲਾ ਇਹ ਸਾਫਟਵੇਅਰ ਜਦੋਂ ਦੋ ਘੰਟੇ ਲਈ ਡਾਊਨ ਹੋਇਆ ਤਾਂ ਭਾਰਤ, ਜਾਪਾਨ, ਬ੍ਰਿਟੇਨ, ਬਾਰਬਾਡੋਸ, ਪਨਾਮਾ, ਦੱਖਣੀ ਅਫਰੀਕਾ, ਸਪੇਨ ਤੇ ਕਤਰ ਵਿੱਚ ਨਵੇਂ ਸਾਲ ਦੀਆਂ ਵਧਾਈਆਂ ਦੇ ਮੈਸੇਜ ਲੋਕ ਨਹੀਂ ਭੇਜ ਸਕੇ।
ਇੰਗਲੈਂਡ ਦੀ ਇੱਕ ਵੈੱਬਸਾਈਟ ਡਾਊਨਡਿਟੈਕਟਰ ਦੀ ਰਿਪੋਰਟ ਮੁਤਾਬਕ ਉਨ੍ਹਾਂ ਨੇ 2,012 ਸ਼ਿਕਾਇਤਾਂ ਮਿਲੀਆਂ ਕਿ whatsapp ਕੰਮ ਨਹੀਂ ਕਰ ਰਿਹਾ। ਲੋਕਾਂ ਨੇ whatsapp ਨਾ ਚੱਲਣ ਦੀ ਭੜਾਸ ਟਵਿੱਟਰ ‘ਤੇ ਲਿਖ ਕੇ ਕੱਢੀ।
ਇਸ ਦੇ ਨਾਲ ਹੀ ਲੋਕਾਂ ਨੇ ਨਵੇਂ ਸਾਲ ਦੀਆਂ ਵਧਾਈਆਂ ਵਾਲੇ ਮੈਸੇਜ ਵੀ ਟਵਿੱਟਰ ਰਾਹੀਂ ਭੇਜੇ। ਇਹ ਵੀ ਦੱਸਣਯੋਗ ਹੈ ਕਿ facebook ਦਾ ਮੈਸੇਂਜਰ ਥੋੜੇ ਟਾਈਮ ਲਈ ਬੰਦ ਹੋ ਗਿਆ ਸੀ।
ਟਵਿੱਟਰ ‘ਤੇ ਇੱਕ ਨੇ ਆਪਣੀ ਭੜਾਸ ਕੱਢਦੇ ਹੋਏ ਲਿਖਿਆ “ਇਸ ਤੋਂ ਵੱਧ ਬੁਰਾ ਹੋਰ ਕੀ ਹੋ ਸਕਦਾ ਹੈ ਕਿ ਨਵੇਂ ਸਾਲ ‘ਤੇ whatsapp ਦਾ ਸਰਵਰ ਡਾਊਨ ਹੋ ਗਿਆ।” ਇਸ ਤਰ੍ਹਾਂ ਦੇ ਬਹੁਤ ਸਾਰੇ ਟਵੀਟਸ ਸੋਸ਼ਲ ਮੀਡੀਆ ‘ਤੇ ਘੁੰਮ ਰਹੇ ਸੀ।
ਜਵਾਬਦਾਰੀ ਵਿੱਚ ਉਤਰੇ whatsapp ਦੇ ਬੁਲਾਰੇ ਨੇ ਕਿਹਾ ਕੀ ਸਾਨੂੰ ਪਤਾ ਹੈ whatsapp ਦੀ ਵਰਤੋਂ ਕਰਨ ਵਾਲੇ ਲੋਕ ਦੁਨੀਆਂ ਭਰ ਵਿੱਚ ਮਜੂਦ ਹਨ ਤੇ ਅਸੀਂ ਇਸ ਰੁਕਾਵਟ ਲਈ ਮਾਫੀ ਮੰਗਦੇ ਹਾਂ।