
ਮਿਊਂਸੀਪਲ ਕਾਰਪੋਰੇਸ਼ਨਾਂ ਦੀਆਂ ਚੋਣਾਂ 2017 ਦੇ ਮੱਦੇ ਨਜ਼ਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਮੁਲਤਵੀ ਕੀਤੀਆਂ ਸਾਰੀਆਂ ਸਾਲਾਨਾਂ ਅਤੇ ਸਮੈਸਟਰ ਪ੍ਰੀਖਿਆਵਾਂ ਦੀਆਂ ਨਵੀਆਂ ਮਿਤੀਆਂ ਦਾ ਐਲਾਨ ਕਰ ਦਿੱਤਾ ਗਿਆ ਹੈ। ਮੁਲਤਵੀ ਕੀਤੀਆਂ ਗਈਆਂ ਸਾਰੀਆਂ ਸਲਾਨਾਂ ਅਤੇ ਸਮੈਸਟਰ ਪ੍ਰੀਖਿਆਵਾਂ ਦੀ ਨਵੀਂ ਡੇਟ-ਸ਼ੀਟ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਵੈਬਸਾਈਟ www gndu ac in ਤੇ ਉਪਲੱਬਧ ਹੈ।
ਪ੍ਰੋਫੈਸਰ ਇੰਚਾਰਜ (ਪ੍ਰੀਖਿਆਵਾ) ਡਾ. ਮਨੋਜ ਕੁਮਾਰ ਨੇ ਪ੍ਰੀਖਿਆਵਾਂ ਦੀ ਨਵੀਆਂ ਮਿਤੀਆਂ ਦੀ ਜਾਣਕਾਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਵੈਬਸਾਈਟ ‘ਤੇ ਉਪਲੱਬਧ ਹੈ ਪਰ ਨਾਲ ਹੀ ਉਹਨਾਂ ਨੇ ਇਹ ਵੀ ਦੱਸਿਆ ਕਿ ਪ੍ਰੀਖਿਆਵਾਂ ਦਾ ਸਮਾਂ ਤੇ ਕੇਂਦਰ ਜੋ ਪਹਿਲਾਂ ਨਿਸ਼ਚਿਤ ਕੀਤੇ ਗਏ ਸਨ ਓਹੀ ਰਹਿਣਗੇ।
ਯੂਨੀਵਰਸਿਟੀ ਵਲੋਂ ਮਿਤੀ 8,9 13 14 ਅਤੇ 16 ਦਸੰਬਰ ਨੂੰ ਯੂਨੀਵਰਸਿਟੀ ਦੀਆਂ ਪ੍ਰੀਖਿਆਵਾਂ ਮੁਲਤਵੀ ਕੀਤੀਆਂ ਗਈਆਂ ਹਨ। ਪ੍ਰੀਖਿਆਰਥੀ ਨਵੀਆਂ ਮਿਤੀਆਂ ਦੀ ਜਾਣਕਾਰੀ ਲਈ ਕਾਲਜ ਦੇ ਪ੍ਰਿੰਸੀਪਲ ਜਾਂ ਕੇਦਰ ਦੇ ਨਿਗਰਾਨ ਨਾਲ ਵੀ ਸੰਪਰਕ ਕਰ ਸਕਦੇ ਹਨ।