
ਗੁਜਰਾਤ ਦੇ ਸੂਰਤ ਵਿੱਚ ਇਕ ਸਿਰ- ਫਿਰੇ ਅਸ਼ਿਕਾ ਨੇ ਪ੍ਰੇਮਿਕਾ ਦਾ ਸਿਰ ਕੱਟ ਕੇ ਕਤਲ ਕਰ ਦਿੱਤਾ। ਕਤਲ ਦੀ ਵਜ੍ਹਾ ਇਹ ਹੈ ਕਿ ਉਸਨੂੰ ਪ੍ਰੇਮਿਕਾ ਦੇ ਗੈਰ-ਪੁਰਸ਼ਾਂ ਦੇ ਨਾਲ ਸਬੰਧਾਂ ਬਾਰੇ ਸ਼ੱਕ ਸੀ। ਮੁਲਜ਼ਮ ਨੇ ਆਪਣੇ ਫਾਰਮ ਵਿਚ ਇਸ ਘਟਨਾ ਨੂੰ ਅੰਜਾਮ ਦਿੱਤਾ। ਪਹਿਲਾ ਉਸਨੇ ਆਪਣਾ ਜਨਮਦਿਨ ਪ੍ਰੇਮਿਕਾ ਨਾਲ ਮਨਾਇਆ ਤੇ ਫਿਰ ਉਸਦਾ ਕਤਲ ਕਰ ਦਿੱਤਾ।
ਘਟਨਾ ਦੌਰਾਨ , ਮ੍ਰਿਤਕ ਦਾ ਡਰਾਈਵਰ ਵੀ ਮੌਜੂਦ ਸੀ, ਜਿਸਨੇ ਇਸ ਮਾਮਲੇ ਬਾਰੇ ਪੁਲਿਸ ਨੂੰ ਸੂਚਿਤ ਕੀਤਾ। ਪੁਲਿਸ ਨੇ ਮੁਲਜ਼ਮਾਂ ਨੂੰ ਜਾਣਕਾਰੀ ਦਿੱਤੀ। ਜਾਂਚ ਵਿੱਚ ਪਾਇਆ ਗਿਆ ਹੈ ਕਿ ਦੋਸ਼ੀ ਨੇ ਪ੍ਰੇਮਿਕਾ ਤੇ ਦੋ ਕਰੋੜ ਰੁਪਏ ਖਰਚੇ ਸਨ। ਇਹ ਘਟਨਾ ਮੰਗਲਵਾਰ ਨੂੰ ਇਥੇ ਕਮਰਾਜ ਖੇਤਰ ਦੇ ਨੇੜੇ ਟਿਬਾ ਦੇ ਕਸਬੇ ਵਿੱਚ ਵਾਪਰੀ ਪ੍ਰਿਟੇਸ ਪਟੇਲ ਟਿੱਬਾ ਪਿੰਡ ਵਿੱਚ ਰਹਿੰਦਾ ਸੀ।
ਮੁੰਬਈ ਚ ਇੱਕ ਸਮੇਂ ਉਸ ਦੀ ਪ੍ਰੇਮਿਕਾ ਜਯੋਤੀ ਸੁਰਜੀਤ ਸਿੰਘ ਉਰਫ ਨਿੱਖੀ ਜੋਤੀ ਨੂੰ ਮਿਲੇ ਸਨ। ਉਹ ਪੇਸ਼ੇ ਵਿੱਚ ਇੱਕ ਡਾਂਸਰ ਸੀ ਅਤੇ ਮਾਡਲਿੰਗ ਕਰਦੀ ਸੀ। ਜੋਤੀ ਮੂਲ ਰੂਪ ਵਿੱਚ ਪੰਜਾਬ ਦੇ ਬਠਿੰਡਾ ਤੋਂ ਸੀ ਤੇ ਦੋਵਾਂ ਦੀ ਮੁਲਾਕਾਤ ਹੋਈ ਤੇ ਉਹਨਾਂ ਦੇ ਵਿਚਕਾਰ ਦੋਸਤੀ ਹੋ ਗਈ।
ਫਿਰ ਉਹ ਇਕ ਦੂਜੇ ਨੂੰ ਪਿਆਰ ਕਰਨ ਲੱਗ ਪਏ ਪਰ ਪਿਆਰ ਵਿੱਚ ਮਿਲਿਆ ਧੋਖਾ ਹੀ ਕਤਲ ਦਾ ਮੁੱਕ ਕਾਰਨ ਬਣਿਆ। ਦਸੰਬਰ ਦੇ ਆਖਰੀ ਹਫਤੇ ਵਿੱਚ ਟਿੱਬਾ ਉਸ ਨੂੰ ਮਿਲਣ ਆਇਆ ਸੀ ਤੇ 27 ਦਸੰਬਰ ਨੂੰ, ਉਹ ਪ੍ਰੀਭੇਸ਼ ਦਾ ਜਨਮਦਿਨ ਵੀ ਮਨਾਇਆ ਸੀ।