
ਦੁਸ਼ਹਿਰਾ ਹਿੰਦੂਆਂ ਦਾ ਇੱਕ ਪ੍ਰਮੁੱਖ ਤਿਉਹਾਰ ਹੈ। ਅੱਸੂ (ਕੁਆਰ) ਮਹੀਨੇ ਦੇ ਸ਼ੁਕਲ ਪੱਖ ਦੀ ਦਸਮੀ ਦੇ ਇਸ ਦਾ ਆਯੋਜਨ ਹੁੰਦਾ ਹੈ। ਭਗਵਾਨ ਰਾਮ ਨੇ ਇਸ ਦਿਨ ਰਾਵਣ ਦਾ ਵਧ ਕੀਤਾ ਸੀ। ਇਸਨੂੰ ਬੁਰਾਈ ਦੇ ਉੱਤੇ ਸੱਚਾਈ ਦੀ ਵਿਜੈ ਦੇ ਰੂਪ ’ਚ ਮਨਾਇਆ ਜਾਂਦਾ ਹੈ। ਇਸ ਲਈ ਇਸ ਦਸਮੀ ਨੂੰ ਵਿਜੈਦਸਮੀ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਇਸ ਦਿਨ ਲੋਕ ਨਵਾਂ ਕਾਰਜ ਸ਼ੁਰੂ ਕਰਦੇ ਹਨ, ਸ਼ਸਤਰ-ਪੂਜਾ ਦਿੱਤੀ ਜਾਂਦੀ ਹੈ।
ਬਦੀ ‘ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਦੁਸਹਿਰਾ ਅੱਜ ਦੇਸ਼ ਵਿਦੇਸ਼ ‘ਚ ਮਨਾਇਆ ਜਾ ਰਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਦਿੱਲੀ ਦੇ ਲਾਲ ਕਿਲ੍ਹਾ ਗਰਾਊਂਡ ‘ਚ ਦੁਸਹਿਰਾ ਉਤਸਵ ‘ਚ ਸ਼ਾਮਿਲ ਹੋਣਗੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਸਾਲ ਦੁਸਹਿਰਾ ਦਿੱਲੀ ਦੇ ਲਾਲ ਕਿਲ੍ਹਾ ਮੈਦਾਨ ‘ਚ ਮਨਾਉਣਗੇ। 2014 ਤੋਂ ਬਾਅਦ ਇਹ ਦੂਜਾ ਮੌਕਾ ਹੋਵੇਗਾ ਜਦੋਂ ਉਹ ਵਿਜੈਦਸ਼ਮੀ ਦਿੱਲੀ ‘ਚ ਮਨਾਉਣਗੇ।
2016 ‘ਚ ਉਨ੍ਹਾਂ ਨੇ ਦੁਸਹਿਰਾ ਲਖਨਊ ‘ਚ ਮਨਾਇਆ ਸੀ ਅਤੇ 2015 ‘ਚ ਉਨ੍ਹਾਂ ਨੇ ਦੁਸਹਿਰੇ ਦੇ ਦਿਨ ਆਂਧਰਾ ਪ੍ਰਦੇਸ਼ ਦੀ ਨਵੀਂ ਰਾਜਧਾਨੀ ਅਮਰਾਵਤੀ ਦੀ ਨੀਂਹ ਰੱਖੀ ਸੀ। ਰਾਮਨਾਥ ਕੋਵਿੰਦ ਅਤੇ ਉਪ ਰਾਸ਼ਟਰਪਤੀ ਵੈਂਕੇਯਾ ਨਾਇਡੂ ਆਪਣਾ ਪਹਿਲਾ ਦੁਸਹਿਰਾ ਵੀ ਦਿੱਲੀ ‘ਚ ਹੀ ਮਨਾਉਣਗੇ। ਲਾਲ ਕਿਲਾ ਮੈਦਾਨ ‘ਚ ਧਾਰਮਿਕ ਲੀਲਾ ਕਮੇਟੀ ਵਲੋਂ ਆਯੋਜਿਤ ਰਾਮਲੀਲਾ ‘ਚ ਰਾਸ਼ਟਰਪਤੀ, ਉਪ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਤੋਂ ਇਲਾਵਾ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ, ਕੇਂਦਰੀ ਮੰਤਰੀ ਡਾ. ਹਰਸ਼ਵਰਧਨ, ਵਿਜੇ ਗੋਇਲ ਅਤੇ ਦਿੱਲੀ ਭਾਜਪਾ ਦੇ ਪ੍ਰਧਾਨ ਮਨੋਜ ਤਿਵਾਰੀ ਵੀ ਮੌਜੂਦ ਰਹਿਣਗੇ।
ਇਸ ਬਾਰੇ ‘ਚ ਧਾਰਮਿਕ ਲੀਲਾ ਕਮੇਟੀ ਦੇ ਬੁਲਾਰੇ ਰਵੀ ਜੈਨ ਨੇ ਦੱਸਿਆ ਕਿ ਲਾਲ ਕਿਲ੍ਹਾ ਮੈਦਾਨ ਦੇ ਮਾਧਵਦਾਸ ਪਾਰਕ ‘ਚ ਦੁਸਹਿਰਾ ਉਤਸਵ ਸ਼ਾਮ 4 ਵਜੇ ਤੋਂ ਸ਼ੁਰੂ ਹੋ ਜਾਵੇਗਾ।ਆਯੋਜਕਾਂ ਮੁਤਾਬਕ ਪ੍ਰੋਗਰਾਮ ‘ਚ ਕਾਂਗਰਸ ਪਾਰਟੀ ਦੀ ਪ੍ਰਧਾਨ ਸੋਨੀਆ ਗਾਂਧੀ ਸਮੇਤ ਦੂਜੇ ਦੇਸ਼ਾਂ ਦੇ ਪ੍ਰਤੀਨਿਧੀ ਵੀ ਸ਼ਾਮਿਲ ਹੋ ਸਕਦੇ ਹਨ। ਪ੍ਰਾਚੀਨ ਕਾਲ ਵਿੱਚ ਰਾਜਾ ਲੋਕ ਇਸ ਦਿਨ ਵਿਜੈ ਦੀ ਅਰਦਾਸ ਕਰ ਕੇ ਰਣ-ਯਾਤਰਾ ਲਈ ਪ੍ਰਸਥਾਨ ਕਰਦੇ ਸਨ।
ਇਸ ਦਿਨ ਥਾਂ-ਥਾਂ ਮੇਲੇ ਲੱਗਾਉਂਦੇ ਹਨ। ਰਾਮਲੀਲਾ ਦਾ ਆਯੋਜਨ ਹੁੰਦਾ ਹੈ। ਰਾਵਣ ਦਾ ਵਿਸ਼ਾਲ ਪੁਤਲਾ ਬਣਾ ਕੇ ਉਸਨੂੰ ਜਲਾਇਆ ਜਾਂਦਾ ਹੈ।ਦੁਸ਼ਹਿਰਾ ਅਤੇ ਵਿਜੈਦਸਮੀ ਭਗਵਾਨ ਰਾਮ ਦੀ ਵਿਜੈ ਦੇ ਰੂਪ ’ਚ ਮਨਾਇਆ ਜਾਵੇ ਅਤੇ ਦੁਰਗਾ ਪੂਜਾ ਦੇ ਰੂਪ ’ਚ, ਦੋਨ੍ਹਾਂ ਹੀ ਰੂਪਾਂ ਵਿੱਚ ਇਹ ਸ਼ਕਤੀ-ਪੂਜਾ ਦਾ ਪਰਬ ਹੈ, ਸ਼ਸਤਰ ਪੂਜਨ ਦੀ ਤਿਥੀ ਹੈ।
ਹਰਸ਼, ਉੱਲਾਸ ਅਤੇ ਵਿਜੈ ਦਾ ਤਹਿਵਾਰ ਹੈ। ਭਾਰਤੀ ਸੱਭਿਆਚਾਰ ਬਹਾਦਰੀ ਦੀ ਉਪਾਸਕ ਹੈ, ਸੂਰਮਗਤੀ ਦੀ ਸੇਵਕ ਹੈ। ਵਿਅਕਤੀ ਅਤੇ ਸਮਾਜ ਦੇ ਰਕਤ ਵਿੱਚ ਬਹਾਦਰੀ ਪ੍ਰਕਟ ਹੋਵੇ ਇਸ ਲਈ ਦੁਸ਼ਹਿਰੇ ਦਾ ਉੱਤਸਵ ਰੱਖਿਆ ਗਿਆ ਹੈ। ਇਸ ਦੁਸ਼ਹਿਰੇ ਤੇ ਕਰੋ ਆਪਣੇ ਪਾਪਾਂ ਦਾ ਅੰਤ।