
ਬਾਲੀਵੁੱਡ ਅਦਾਕਾਰਾ ਕੰਗਨਾ ਰਨੌਤ ਆਪਣੇ ਵਿਵਾਦਾਂ ਨੂੰ ਲੈ ਕੇ ਇਸ ਸਮੇਂ ਸੁਰਖੀਆਂ ਵਿੱਚ ਬਣੀ ਹੋਈ ਹੈ। ਹਾਲ ਹੀ ਵਿੱਚ ਇੱਕ ਨਵੀਂ ਗੱਲ ਸਾਹਮਣੇ ਆਈ ਹੈ। ਕੰਗਨਾ ਦਾ ਫਿਲਮ ਸਿਮਰਨ ਦੇ ਡਾਇਰੈਕਟਰ ਹੰਸਲ ਮਹਿਤਾ ਦੇ ਨਾਲ ਵੀ ਵਿਵਾਦ ਹੋਇਆ ਸੀ। ਇਸ ਵਿਵਾਦ ਦੇ ਕਾਰਨ ਮਹਿਤਾ ਨੇ ਫਿਲਮ ਨੂੰ ਵਿੱਚ ਹੀ ਛੱਡ ਦਿੱਤੀ ਸੀ। ਖਬਰ ਹੈ ਕਿ ਕੰਗਨਾ ਨੇ ਹੰਸਲ ਨੂੰ ਸਪਾਈਨਲੈੱਸ ਡਾਇਰੈਕਟਰ ਵੀ ਕਹਿ ਦਿੱਤਾ ਸੀ। ਉਝ ਫਿਲਮ ਦੀ ਕਹਾਣੀ ਦੇ ਕਰੈਡਿਟ ਨੂੰ ਲੈ ਕੇ ਅਪੂਰਵ ਅਸਰਾਨੀ ਦੇ ਨਾਲ ਕੰਗਨਾ ਦਾ ਵਿਵਾਦ ਸਾਹਮਣੇ ਆ ਚੁੱਕਿਆ ਹੈ।
ਖਬਰਾਂ ਅਨੁਸਾਰ 21 ਅਗਸਤ 2016 ਤੱਕ ਫਿਲਮ ਦੇ ਡਾਇਰੈਕਟਰ ਹੰਸਲ ਮਹਿਤਾ ਅਪੂਰਵ ਅਸਰਾਨੀ ਦੇ ਇਸ ਡਰਾਫਟ ਤੋਂ ਕਾਫੀ ਖੁਸ਼ ਸੀ। ਅਸਰਾਨੀ ਦੇ ਅਨੁਸਾਰ ਕੰਗਨਾ ਨੇ ਕੇਵਲ ਸਕ੍ਰਿਪਟ ਦੇ ਲਈ ਕੁਝ ਸੁਝਾਅ ਦਿੱਤੇ ਸਨ ਜੋ ਕਾਫੀ ਚੰਗੇ ਸਨ ਅਤੇ ਉਨ੍ਹਾਂ ਨੂੰ ਸਕ੍ਰਿਪਟ ਵਿੱਚ ਜੋੜ ਦਿੱਤਾ ਗਿਆ ਸੀ।
ੳੁੱਥੇ ਕੰਗਨਾ ਨੇ ਮੀਡੀਆ ਨਾਲ ਗੱਲ ਬਾਤ ਦੌਰਾਨ ਕਿਹਾ ਕਿ ਫਿਲਮ ਵਿੱਚ ਉਨ੍ਹਾਂ ਦਾ ਕੈਰੇਕਟਰ ਦਾ ਉਸਦੇ ਪਿਤਾ ਦੇ ਨਾਲ ਮਤਭੇਦ ਵਰਗੇ ਕਈ ਅਜਿਹੇ ਐਂਗਲ ਫਿਲਮ ਵਿੱਚ ਹਨ ਜੋ ਉਨ੍ਹਾਂ ਨੇ ਜੋੜੇ ਹਨ। ਇਸ ਤੇ ਅਸਰਾਨੀ ਦਾ ਕਹਿਣਾ ਹੈ ਕਿ ਇਹ ਇਨਪੁਟ ਉਨ੍ਹਾਂ ਨੇ ਦਿੱਤਾ ਹੈ ,ਅਸਰਾਨੀ ਨੇ ਇਹ ਵੀ ਦੱਸਿਆ ਕਿ ਉਨ੍ਹਾਂ ਨੇ ਸ਼ੂਟਿੰਗ ਦੇ ਲਈ ਅਟਲਾਂਟਾ ਜਾਣ ਤੋਂ ਪਹਿਲਾਂ ਹੀ ਇਸ ਬਾਰੇ ਵਿੱਚ ਹੰਸਲ ਮਹਿਤਾ ਦੇ ਨਾਲ ਚਰਚਾ ਕੀਤੀ ਸੀ।
ਇੱਥੇ ਤੋਂ ਅਪੂਰਵ ਅਤੇ ਹੰਸਲ ਦੇ ਵਿੱਚ ਵੀ ਦਰਾਰ ਆਉਣੀ ਸ਼ੁਰੂ ਹੋ ਗਈ। ਅਪੂਰਵ ਦਾ ਕਹਿਣਾ ਹੈ ਕਿ ਇਸ ਤੋਂ ਬਾਅਦ ਤੋਂ ਸਕ੍ਰਿਪਟ ਵਿੱਚ ਆਏ ਤਬਦੀਲੀਆਂ ਦੇ ਬਾਰੇ ਉਨ੍ਹਾਂ ਨੂੰ ਦੱਸਿਆ ਵੀ ਨਹੀਂ ਗਿਆ। ਸ਼ੂਟ ਦੇ ਦੌਰਾਨ ਮਹਿਤਾ ਅਤੇ ਰਨੌਤ ਦੇ ਵਿੱਚ ਵੀ ਕਾਫੀ ਮਤਭੇਦ ਹੋਏ। ਹਾਲਾਂਕਿ ਹੰਸਲ ਨੇ ਜਨਤਕ ਰੂਪ ਵਿੱਚ ਇਸ ਬਾਰੇ ਕੁੱਝ ਜਾਹਿਰ ਨਹੀਂ ਹੋਣ ਦਿੱਤਾ।
ਮੀਡੀਆ ਨਾਲ ਗੱਲ ਬਾਤ ਦੌਰਾਨ ਮਹਿਤਾ ਨੇ ਕਿਹਾ ਕਿ ਕੰਗਨਾ ਦੇ ਨਾਲ ਕੰਮ ਕਰਨ ਦਾ ਉਨ੍ਹਾਂ ਦਾ ਅਨੁਭਵ ਵਧੀਆ ਰਿਹਾ ,ਖਬਰਾਂ ਅਨੁਸਾਰ ਕੰਗਨਾ ਨੇ ਇਸ ਫਿਲਮ ਵਿੱਚ ਕੰਮ ਕਰਨਾ ਹੀ ਇਸ ਸ਼ਰਤ 'ਤੇ ਮਨਜੂਰ ਕੀਤਾ ਸੀ ਕਿ ਉਹ ਫਿਲਮ ਦੇ ਹਰ ਕੰਮ ਵਿੱਚ ਇਨਵਾਲਵ ਰਹੇਗੀ ।ਖਬਰ ਤਾਂ ਇਹ ਹੈ ਕਿ ਇੰਨਾਂ ਮਤਭੇਦਾਂ ਦੇ ਕਾਰਨ ਤੋਂ ਫਿਲਮ ਦੇ ਨਿਰਦੇਸ਼ਕ ਹੰਸਲ ਮਹਿਤਾ ਨੇ ਫਿਲਮ ਦੇ ਸੈੱਟ ਤੇ ਆਉਣਾ ਬੰਦ ਕਰ ਦਿੱਤਾ ਸੀ।ਇਸ ਦੌਰਾਨ ਕੰਗਨਾ ਨੇ ਖੁਦ ਹੀ ਫਿਲਮ ਦੇ ਕਈ ਸੀਨ ਵੀ ਖੁੱਦ ਡਾਇਰੈਕਟ ਕੀਤੇ ਸਨ।
ਇਨ੍ਹਾਂ ਸਾਰੇ ਵਿਵਾਦਾਂ ਦੇ ਵਿੱਚ ਆਖਿਰ ਫਿਲਮ ਪੂਰੀ ਕਿਸ ਤਰ੍ਹਾਂ ਹੋਈ? ਇਸ ਬਾਰੇ ਵਿੱਚ ਖਬਰਾਂ ਦਾ ਕਹਿਣਾ ਹੈ ਕਿ ਦੋਹਾਂ ਨੇ ਹੀ ਆਪਣੇ ਮਤਭੇਦਾਂ ਨੂੰ ਅਲੱਗ ਰੱਖ ਕੇ ਕਿਸ ਤਰ੍ਹਾਂ ਅਟਲਾਟਾਂ ਦਾ ਸ਼ਡਿਊਲ ਦਸੰਬਰ 2016 ਤੱਕ ਪੂਰਾ ਕੀਤਾ। ਉੱਥੇ ਅਸਰਾਨੀ ਦੀ ਮੰਨੀਏ ਤਾਂ ਮਹਿਤਾ ਨੇ ਇਸ ਮਾਮਲੇ ਵਿੱਚ ਕੰਗਨਾ ਦੇ ਸਾਹਮਣੇ ਹਥਿਆਰ ਰੱਖ ਦਿੱਤੇ ਸਨ ਕਿਉਂਕਿ ਉਨ੍ਹਾਂ ਦੇ ਸਾਹਮਣੇ ਇਸ ਤੋਂ ਇਲਾਵਾ ਕੋਈ ਵੀ ਓਪਸ਼ਨ ਨਹੀਂ ਰਿਹਾ।