ਪੰਜ ਮੈਚਾਂ ਦੀ ਸੀਰੀਜ਼ 'ਚ ਇੰਗਲੈਂਡ ਨੇ ਨਿਊਜ਼ੀਲੈਂਡ ਨੂੰ ਹਰਾ ਕੇ ਕੀਤਾ ਕਬਜਾ
Published : Mar 10, 2018, 3:49 pm IST
Updated : Mar 10, 2018, 10:19 am IST
SHARE ARTICLE

ਓਵਲ : ਇੰਗਲੈਂਡ 'ਤੇ ਨਿਊਜ਼ੀਲੈਂਡ ਵਿਚਕਾਰ ਚੱਲ ਰਹੀ 5 ਮੈਚਾਂ ਦੀ ਸੀਰੀਜ਼ 'ਚ ਇੰਗਲੈਂਡ ਨੇ ਨਿਊਜ਼ੀਲੈਂਡ ਨੂੰ 3-2 ਹਰਾ ਕੇ ਸੀਰੀਜ਼ 'ਤੇ ਕਬਜ਼ਾ ਕਰ ਲਿਆ। ਸਲਾਮੀ ਬੱਲੇਬਾਜ਼ ਜਾਨੀ ਬੇਅਰਸਟੋ ਦੇ ਤੂਫਾਨੀ ਸੈਂਕੜੇ ਦੀ ਬਦੌਲਤ ਇੰਗਲੈਂਡ ਨੇ ਪੰਜਵੇਂ ਅਤੇ ਆਖਰੀ ਵਨਡੇ ਵਿਚ ਨਿਊਜ਼ੀਲੈਂਡ ਨੂੰ 7 ਵਿਕਟਾਂ ਨਾਲ ਹਰਾ ਕੇ ਸੀਰੀਜ਼ 3-2 ਨਾਲ ਜਿੱਤ ਲਈ। 



ਇੰਗਲੈਂਡ ਨੇ 224 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਬੇਅਰਸਟੋ ਦੀਆਂ 60 ਗੇਂਦਾਂ ਵਿਚ 104 ਦੌੜਾਂ ਦੀ ਪਾਰੀ ਅਤੇ ਐਲੇਕਸ ਹੇਲਸ (61) ਨਾਲ ਉਨ੍ਹਾਂ ਦੀ ਪਹਿਲੇ ਵਿਕਟ ਲਈ 155 ਦੌੜਾਂ ਦੀ ਸਾਂਝੇਦਾਰੀ ਦੀ ਬਦੌਲਤ 32.4 ਓਵਰਾਂ ਵਿਚ ਹੀ ਤਿੰਨ ਵਿਕਟਾਂ ਉੱਤੇ 229 ਦੌੜਾਂ ਬਣਾ ਕੇ ਜਿੱਤ ਦਰਜ ਕੀਤੀ।



ਬੇਅਰਸਟੋ ਨੇ ਅਪਣੀ ਪਾਰੀ ਵਿਚ 9 ਚੌਕੇ ਅਤੇ 6 ਛੱਕੇ ਜੜੇ, ਜਦੋਂ ਕਿ ਹੇਲਸ ਨੇ 74 ਗੇਂਦਾਂ ਵਿਚ 9 ਚੌਕੇ ਮਾਰੇ। ਬੇਅਰਸਟੋ ਨੇ ਹਿੱਟ ਵਿਕਟ ਹੋ ਕੇ ਵਿਕਟ ਗੁਆਇਆ। ਬੇਨ ਸਟੋਕਸ (ਅਜੇਤੂ 26) ਨੇ ਈਸ਼ ਸੋਢੀ ਨੂੰ ਛੱਕਾ ਜੜ ਕੇ ਇੰਗਲੈਂਡ ਨੂੰ ਜਿੱਤ ਦਿਵਾਈ। ਜੋ ਰੂਟ 23 ਦੌੜਾਂ ਬਣਾ ਕੇ ਅਜੇਤੂ ਰਹੇ। 



ਇੰਗਲੈਂਡ ਦੇ ਜੇਸਨ ਰਾਏ ਵੀ ਪਿੱਠ ਵਿਚ ਤਕਲੀਫ ਕਾਰਨ ਨਹੀਂ ਖੇਡ ਪਾਏ ਅਤੇ ਉਨ੍ਹਾਂ ਦੀ ਜਗ੍ਹਾ ਉਤਰੇ ਹੇਲਸ ਨੇ ਬੇਅਰਸਟੋ ਨਾਲ ਮਹਿਮਾਨ ਟੀਮ ਦੀ ਆਸਾਨ ਜਿੱਤ ਦੀ ਨੀਂਹ ਰੱਖੀ। ਇਸ ਤੋਂ ਪਹਿਲਾਂ ਟਾਸ ਹਾਰ ਕੇ ਬੱਲੇਬਾਜ਼ੀ ਕਰਨ ਉਤਰੀ ਨਿਊਜ਼ੀਲੈਂਡ ਦੀ ਸ਼ੁਰੂਆਤ ਖ਼ਰਾਬ ਰਹੀ। ਟੀਮ ਨੇ ਕ੍ਰਿਸ ਵੋਕਸ (32 ਦੌੜਾਂ ਉੱਤੇ ਤਿੰਨ ਵਿਕਟਾਂ) ਦੀ ਮੈਚ ਦੀ ਤੀਜੀ ਗੇਂਦ ਉੱਤੇ ਹੀ ਕਾਲਿਨ ਮੁਨਰੋ (0) ਦਾ ਵਿਕਟ ਗੁਆ ਦਿਤਾ।



ਮਾਰਕ ਵੁਡ (26 ਦੌੜਾਂ ਉੱਤੇ ਇਕ ਵਿਕਟ) ਨੇ ਕਪਤਾਨ ਕੇਨ ਵਿਲੀਅਮਸਨ ਨੂੰ ਬੋਲਡ ਕੀਤਾ, ਜਿਸ ਦੇ ਬਾਅਦ ਸਪਿਨਰਾਂ ਆਦਿਲ ਰਾਸ਼ਿਦ (42 ਦੌੜਾਂ ਉੱਤੇ ਤਿੰਨ ਵਿਕਟਾਂ) ਅਤੇ ਮੋਈਨ ਅਲੀ (39 ਦੌੜਾਂ ਉੱਤੇ ਇਕ ਵਿਕਟ) ਨੇ 27ਵੇਂ ਓਵਰ ਵਿਚ ਨਿਊਜ਼ੀਲੈਂਡ ਦਾ ਸਕੋਰ ਛੇ ਵਿਕਟਾਂ ਉੱਤੇ 93 ਦੌੜਾਂ ਕਰ ਦਿਤਾ। ਹੇਨਰੀ ਨਿਕੋਲਸ (55) ਅਤੇ ਮਿਸ਼ੇਲ ਸੇਂਟਨਰ (67) ਨੇ ਸੱਤਵੇਂ ਵਿਕਟ ਲਈ 84 ਦੌੜਾਂ ਜੋੜ ਕੇ ਟੀਮ ਦਾ ਸਕੋਰ 223 ਦੌੜਾਂ ਤੱਕ ਪਹੁੰਚਾਉਣ ਵਿਚ ਅਹਿਮ ਭੂਮਿਕਾ ਨਿਭਾਈ।

SHARE ARTICLE
Advertisement

ਪੁਲਿਸ ਕਤਲਕਾਂਡ ‘ਚ ਮਾਸਟਰਮਾਈਂਡ ਰਣਜੀਤ ਸਿੰਘ ਦੇ ਐਨਕਾਊਂਟਰ ‘ਤੇ ਪਰਿਵਾਰ ਨੇ ਚੁੱਕੇ ਸਵਾਲ

26 Feb 2026 1:38 PM

2027 ਵਿਧਾਨ ਸਭਾ ਚੋਣਾਂ ਲਈ ਸਾਰੀਆਂ ਪਾਰਟੀਆਂ ਪੱਬਾਂ ਭਾਰ, 14 ਮਾਰਚ ਨੂੰ ਮੋਗਾ 'ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ...

26 Feb 2026 1:37 PM

'ਭਾਜਪਾ ਵੱਲੋਂ ਮੋਗਾ 'ਚ 14 ਮਾਰਚ ਨੂੰ ਕੀਤੀ ਜਾਵੇਗੀ ਬਦਲਾਅ ਰੈਲੀ'

26 Feb 2026 1:36 PM

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM
Advertisement