
ਮੁੱਲਾਂਪੁਰ ਦਾਖਾ, 21 ਦਸੰਬਰ (ਵਰਮਾ): ਸਥਾਨਕ ਸ਼ਹਿਰ ਦੇ ਵਸਨੀਕ ਰਹੇ ਡਾ ਗੁਰਪ੍ਰੀਤ ਸਿੰਘ ਦੀ ਬੇਟੀ ਤੇਜਸਪ੍ਰੀਤ ਕੌਰ ਨੇ ਸਾਊਥ ਆਸਟ੍ਰੇਲੀਆ ਦੇ ਸੇਟ ਅਲਾਸ਼ੀਅਸ਼ ਕਾਲਜ ਐਡੀਲੇਡ ਵਿਚ 10+2 ਦੇ ਨਤੀਜੇ ਵਿਚ 99.30 ਫ਼ੀ ਸਦੀ ਅੰਕ ਲੈ ਕੇ ਕਾਲਜ ਵਿਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ ਅਤੇ ਆਸਟ੍ਰੇਲੀਆ ਵਿਚ ਵਸਦੇ ਪੰਜਾਬੀ ਭਾਈਚਾਰੇ ਦਾ ਨਾਮ ਵੀ ਰੋਸ਼ਨ ਕੀਤਾ ਅਤੇ ਮੰਡੀ ਮੁੱਲਾਂਪੁਰ ਸ਼ਹਿਰ ਦਾ ਨਾਮ ਵੀ ਰੌਸ਼ਨ ਕੀਤਾ।
ਡਾ. ਗੁਰਪ੍ਰੀਤ ਸਿੰਘ ਨੇ ਫ਼ੋਨ 'ਤੇ ਦਸਿਆ ਕਿ ਉਹ ਅਪਣੇ ਪਰਵਾਰ ਦੇ ਨਾਲ ਸਾਲ 2008 ਵਿਚ ਆਸਟ੍ਰੇਲੀਆ ਆਏ ਸਨ ਅਤੇ ਉਹ ਇਸੇ ਸਮੇਂ ਸਾਊਥ ਆਸਟ੍ਰੇਲੀਆ ਸਟੇਟ ਵਿਚ ਰਹਿ ਰਹੇ ਹਨ ਅਤੇ ਪਰਵਾਰ ਨੂੰ ਐਡੀਲੈਡ ਵਿਚ ਡਾਕਟਰਾਂ ਦੇ ਪਰਵਾਰ ਦੇ ਤੌਰ 'ਤੇ ਹੀ ਜਾਣਿਆ ਜਾਂਦਾ ਹੈ। ਉਨ੍ਹਾਂ ਦਸਿਆ ਕਿ ਅਸੀ ਦੋਹਂੇ ਪਤੀ ਪਤਨੀ ਡਾਕਟਰ ਹਾਂ ਤੇ ਜਸਪ੍ਰੀਤ ਕੌਰ ਅਤੇ ਵੱਡੀ ਭੈਣ ਤੇ ਭਰਾ ਵੀ ਡਾਕਟਰੀ ਦੀ ਪੜ੍ਹਾਈ ਕਰ ਰਹੇ ਹਨ ਅਤੇ ਤੇਜਸਪ੍ਰੀਤ ਦਾ ਸੁਪਨਾ ਵੀ ਡਾਕਟਰ ਬਣਨ ਦਾ ਹੈ।