ਪੰਜਾਬ ਪੁਲਿਸ ਦੀ ਸ਼ਰਮਨਾਕ ਕਰਤੂਤ, ਪਿਓ ਘਰ ਨਾ ਮਿਲਣ ਤੇ ਨਾਬਾਲਿਗ ਧੀ ਨੂੰ ਚੁੱਕ ਕੇ ਲੈ ਗਏ ਥਾਣੇ
Published : Jan 16, 2018, 4:46 pm IST
Updated : Jan 16, 2018, 11:16 am IST
SHARE ARTICLE

ਅਕਸਰ ਆਪਣੇ ਕਾਰਨਾਮਿਆਂ ਕਰਕੇ ਸੁਰਖੀਆਂ 'ਚ ਰਹਿਣ ਵਾਲੀ ਪੰਜਾਬ ਪੁਲਿਸ ਇਕ ਵਾਰ ਫਿਰ ਚਰਚਾ 'ਚ ਹੈ। ਮਾਮਲਾ ਹੁਸ਼ਿਆਰਪੁਰ ਦੇ ਟਾਂਡਾ ਇਲਾਕੇ ਦਾ ਹੈ। 


ਇਲਜ਼ਾਮ ਲੱਗੇ ਹਨ ਪੰਜਾਬ ਪੁਲਿਸ ਦੇ ਐੱਸ. ਟੀ. ਐੱਫ. ਵਿੰਗ ਦੇ ਮੁਲਾਜ਼ਮਾਂ 'ਤੇ। ਦਰਅਸਲ, ਇਕ ਘਰ 'ਚ ਛਾਪਾ ਮਾਰਨ ਗਏ ਪੁਲਿਸ ਦੇ ਹੱਥ ਜਦੋਂ ਘਰ ਦਾ ਕੋਈ ਵੱਡਾ ਜੀਅ ਨਾ ਲੱਗਾ ਤਾਂ ਉਹ ਘਰ 'ਚ ਮੌਜੂਦ ਨਾਬਾਲਿਗ ਲੜਕੀ ਨੂੰ ਜ਼ਬਰਦਸਤੀ ਆਪਣੇ ਨਾਲ ਲੈ ਗਏ। 


ਲੜਕੀ ਨੇ ਪੁਲਿਸ ਮੁਲਾਜ਼ਮਾਂ 'ਤੇ ਨਾ ਸਿਰਫ ਕੁੱਟਮਾਰ ਕਰਨ ਸਗੋਂ ਅਸ਼ਲੀਲ ਹਰਕਤਾਂ ਕਰਨ ਦਾ ਵੀ ਦੋਸ਼ ਲਾਇਆ ਹੈ।
ਲੜਕੀ ਦੀ ਮਾਂ ਨੇ ਵੀ ਪੁਲਿਸ 'ਤੇ 50 ਹਜ਼ਾਰ ਰੁਪਏ ਮੰਗਣ ਦੇ ਦੋਸ਼ ਲਗਾਏ ਹਨ। 


ਦੂਜੇ ਪਾਸੇ ਅਧਿਕਾਰੀਆਂ ਨੇ ਸਾਰੇ ਦੋਸ਼ਾਂ ਨੂੰ ਸਿਰੇ ਤੋਂ ਖਾਰਿਜ ਕਰਦਿਆਂ ਕਿਹਾ ਕਿ ਪੁੱਛਗਿੱਛ ਤੋਂ ਬਾਅਦ ਲੜਕੀ ਨੂੰ ਵਾਪਸ ਛੱਡ ਦਿੱਤਾ ਗਿਆ ਸੀ। 


ਭਾਵੇਂ ਅਧਿਕਾਰੀਆਂ ਵਲੋਂ ਬਿਨਾਂ ਸ਼ੱਕ ਇਸ ਮਾਮਲੇ 'ਚ ਕਾਰਵਾਈ ਦਾ ਭਰੋਸਾ ਦਿੱਤਾ ਗਿਆ ਹੈ ਪਰ ਪੁਲਿਸ ਦੀ ਇਸ ਕਾਰਨਾਮੇ ਦੀ ਇਲਾਕੇ 'ਚ ਕਾਫੀ ਚਰਚਾ ਹੋ ਰਹੀ ਹੈ।

SHARE ARTICLE
Advertisement

ਪੁਲਿਸ ਕਤਲਕਾਂਡ ‘ਚ ਮਾਸਟਰਮਾਈਂਡ ਰਣਜੀਤ ਸਿੰਘ ਦੇ ਐਨਕਾਊਂਟਰ ‘ਤੇ ਪਰਿਵਾਰ ਨੇ ਚੁੱਕੇ ਸਵਾਲ

26 Feb 2026 1:38 PM

2027 ਵਿਧਾਨ ਸਭਾ ਚੋਣਾਂ ਲਈ ਸਾਰੀਆਂ ਪਾਰਟੀਆਂ ਪੱਬਾਂ ਭਾਰ, 14 ਮਾਰਚ ਨੂੰ ਮੋਗਾ 'ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ...

26 Feb 2026 1:37 PM

'ਭਾਜਪਾ ਵੱਲੋਂ ਮੋਗਾ 'ਚ 14 ਮਾਰਚ ਨੂੰ ਕੀਤੀ ਜਾਵੇਗੀ ਬਦਲਾਅ ਰੈਲੀ'

26 Feb 2026 1:36 PM

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM
Advertisement