ਪੰਜਾਬ ਸਕੂਲ ਸਿੱਖਿਆ ਬੋਰਡ ਦੇ ਕਰੋੜੀ ਘਪਲੇ ਦਾ ਇਹ ਆਇਆ ਨਤੀਜਾ
Published : Jan 11, 2018, 12:06 pm IST
Updated : Jan 11, 2018, 6:36 am IST
SHARE ARTICLE

ਪੰਜਾਬ ਸਕੂਲ ਸਿੱਖਿਆ ਬੋਰਡ ‘ਚ 2 ਕਰੋੜ ਰੁਪਏ ਦੇ ਕਰੀਬ ਤਨਖਾਹ ਘੁਟਾਲੇ ‘ਚ ਦੋਸ਼ੀ ਪਾਏ ਕਰਮਚਾਰੀਆਂ ਦਾ ਫ਼ੈਸਲਾ ਕਰਦੇ ਹੋਏ 5 ਕਰਮਚਾਰੀਆਂ ਨੂੰ ਬਰਖਾਸਤ, 4 ਕਰਮਚਾਰੀਆਂ ਨੂੰ ਰਿਵਰਟ ਕਰਕੇ ਉਨ੍ਹਾਂ ਨੂੰ ਬੋਰਡ ਦੀ ਸਰਵਿਸ ਜੁਆਇਨ ਵੇਲੇ ਦਾ ਗ੍ਰੇਡ ਪੇਅ ਦੇਣ ਅਤੇ ਸੀਨੀਅਰਤਾ ਉਸ ਕਾਡਰ ‘ਚ ਸਭ ਤੋਂ ਪਿੱਛੇ ਫਿਕਸ ਕਰਨ, ਸੇਵਾ ਮੁਕਤ ਸੁਪਰਡੈਂਟ ਦੀ ਪੈਨਸ਼ਨ ‘ਚੋਂ ਕਟੌਤੀ ਕਰਨ ਤੋਂ ਇਲਾਵਾ ਮੁੱਖ ਦੋਸ਼ੀਆਂ ਕੋਲੋਂ ਰਾਸ਼ੀ ਦੀ ਵਸੂਲੀ ਉਨ੍ਹਾਂ ਦੇ ਬੈਂਕ ਖਾਤਿਆਂ ਅਤੇ ਚੱਲ-ਅਚੱਲ ਜਾਇਦਾਦ ਨੂੰ ਅਟੈਚ ਕਰਨ ਲਈ ਲੀਗਲ ਸੈੱਲ ਵਲੋਂ ਕਾਨੂੰਨੀ ਕਾਰਵਾਈ ਕਰਨ ਦੀ ਗੱਲ ਕਹੀ ਗਈ ਹੈ।

ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਨੰਬਰ (128) ਪ.ਸ.ਸ.ਬ.ਅ.ਕ. ਸੈੱਲ ਅਮਲਾ-2018/104 ਰਾਹੀਂ ਬੋਰਡ ਚੇਅਰਮੈਨ ਵਲੋਂ ਜਾਰੀ ਹੁਕਮਾਂ ‘ਚ ਕਿਹਾ ਗਿਆ ਹੈ ਕਿ ਫੈਕਟ ਫਾਈਡਿੰਗ ਪੜਤਾਲ ਰਿਪੋਰਟ ਤੇ ਪੜਤਾਲ ਦੌਰਾਨ ਪੇਸ਼ ਹੋਏ ਰਿਕਾਰਡ ਅਨੁਸਾਰ ਤਰੁਣ ਕੁਮਾਰ ਸੀਨੀਅਰ ਸਹਾਇਕ, ਮਿਹਰ ਸਿੰਘ ਸੀਨੀਅਰ ਸਹਾਇਕ ਸੇਵਾ ਮੁਕਤ ਅਤੇ ਕਲਰਕ ਸ਼ੁਭਕਰਨ ਵਲੋਂ ਬੋਰਡ ਦੇ ਹੋਰ ਅਧਿਕਾਰੀਆਂ/ਕਰਮਚਾਰੀਆਂ ਨਾਲ ਮਿਲ ਕੇ 1, 98, 14, 294 ਰੁਪਏ ਦੀ ਰਾਸ਼ੀ ਦੀ ਹੇਰਾਫੇਰੀ ਕੀਤੀ ਗਈ। 


ਜਿਸ ਵਿਚ ਤਰੁਣ ਕੁਮਾਰ ਦੇ ਖਾਤੇ ਵਿਚ 1, 11, 80, 432, ਉਸ ਦੀ ਪਤਨੀ ਸਵਿੰਦਰ ਕੌਰ ਦੇ ਖਾਤੇ ਵਿਚ 7, 11, 730 ਰੁਪਏ, ਤਰੁਣ ਦੀ ਭੈਣ ਪੂਜਾ ਦੇ ਖਾਤੇ ਵਿਚ 15, 03, 679 ਰੁਪਏ, ਗੁਰਮਿੰਦਰ ਸਿੰਘ ਸਹਾਇਕ ਪ੍ਰਕਾਸ਼ਨ ਅਫ਼ਸਰ ਦੇ ਖਾਤੇ ‘ਚ 2, 65, 761 ਰੁਪਏ, ਸ਼ੁਭਕਰਨ ਕਲਰਕ ਦੇ ਖਾਤੇ ‘ਚ 97, 937 ਰੁਪਏ, ਮੋਹਨ ਸਿੰਘ ਸੀਨੀਅਰ ਸਹਾਇਕ ਦੇ ਖਾਤੇ ‘ਚ 5,00,841, ਮਿਹਰ ਸਿੰਘ ਸੀਨੀਅਰ ਸਹਾਇਕ ਦੇ ਖਾਤੇ ‘ਚ 11, 39, 575 ਰੁਪਏ, ਮਹਾਰਾਜ ਦੀਨ ਹੈਲਪਰ (ਸੇਵਾ ਮੁਕਤ) 5, 11, 479 ਰੁਪਏ, ਚਰਨਜੀਤ ਸਿੰਘ ਚਾਵਲਾ ਸੁਪਰਡੈਂਟ (ਸੇਵਾ ਮੁਕਤ) ਦੇ ਖਾਤੇ ‘ਚ 5, 62, 186 ਰੁਪਏ ਜਮ੍ਹਾਂ ਕਰਵਾਏ ਗਏ ਸਨ।

ਇਸੇ ਤਰ੍ਹਾਂ ਦੇਵ ਰਾਜ ਜੂਨੀਅਰ ਸਹਾਇਕ ਦੇ ਖਾਤੇ ‘ਚ 4, 79, 954, ਜੋਗਿੰਦਰ ਕੁਮਾਰ ਦਫ਼ਤਰੀ ਦੇ ਖਾਤੇ ‘ਚ 11, 66, 795 ਰੁਪਏ, ਹਜ਼ਾਰੀ ਲਾਲ ਦਫ਼ਤਰੀ ਦੇ ਖਾਤੇ ‘ਚ 65, 506 ਰੁਪਏ, ਰਾਮ ਸਿੰਘ ਹੈਲਪਰ ਦੇ ਖਾਤੇ ‘ਚ 18, 02, 288 ਰੁਪਏ, ਕੁਲਤਾਰ ਸਿੰਘ ਜੂਨੀਅਰ ਸਹਾਇਕ ਦੇ ਖਾਤੇ ‘ਚ 2, 07, 187 ਰੁਪਏ, ਬਲਬੀਰ ਸਿੰਘ ਸੀਨੀਅਰ ਸਹਾਇਕ ਦੇ ਖਾਤੇ ‘ਚ 92, 369 ਰੁਪਏ, ਸੁਭਾਸ਼ ਚੰਦ ਡਰਾਈਵਰ ਦੇ ਖਾਤੇ ‘ਚ 2, 81, 822 ਰੁਪਏ, ਸਤੀਸ਼ ਕੁਮਾਰ ਸੁਪਰਡੈਂਟ ਦੇ ਖਾਤੇ ‘ਚ 38, 791 ਰੁਪਏ, ਮੰਗਲ ਸਿੰਘ ਸੁਪਰਡੰਟ ਦੇ ਖਾਤੇ ‘ਚ 30, 864 ਰੁਪਏ ਅਤੇ ਮਨਜੀਤ ਸਿੰਘ ਸੁਪਰਡੈਂਟ ਦੇ ਖਾਤੇ ‘ਚ 6, 78, 777 ਰੁਪਏ ਜਮ੍ਹਾਂ ਕਰਵਾਏ ਗਏ ਸਨ।



ਸਿੱਖਿਆ ਬੋਰਡ ਵਲੋਂ ਕਰਵਾਈ ਗਈ ਫੈਕਟ ਫਾਈਡਿੰਗ ਪੜਤਾਲ ਰਿਪੋਰਟ ਦੇ ਆਧਾਰ ‘ਤੇ ਦੋਸ਼ੀ ਕਰਮਚਾਰੀਆਂ ਨੂੰ ਬੋਰਡ ਨਿਯਮਾਂ ਅਨੁਸਾਰ ਆਪਣਾ ਪੱਖ ਰੱਖਣ ਲਈ ਪੂਰਾ ਮੌਕਾ ਦੇਣ ਤੋਂ ਬਾਅਦ ਪੰਜਾਬ ਸਕੂਲ ਸਿੱਖਿਆ ਬੋਰਡ ਕਰਮਚਾਰੀ ਆਚਰਣ ਨਿਯਮ-5 (ੳ), (ਅ), (ੲ) ਅਤੇ ਨਿਯਮ-8 ਦੀ ਉਲੰਘਣਾ ਦੇ ਅਧੀਨ ਦੋਸ਼ੀ ਹੋਣ ‘ਤੇ ਤਰੁਣ ਕੁਮਾਰ, ਤਰੁਣ ਕੁਮਾਰ ਦੀ ਪਤਨੀ ਸਵਿੰਦਰ ਕੌਰ ਸੀਨੀਅਰ ਸਹਾਇਕ ਨੂੰ ਬਰਖਾਸਤ, ਸ਼ੁਭ ਕਰਨ ਕਲਰਕ ਨੂੰ ਹੈਲਪਰ ਰਿਵਰਟ ਕਰਕੇ ਬੋਰਡ ਦੀ ਸਰਵਿਸ ਜੁਆਇਨ ਕਰਨ ਵੇਲੇ ਲੈ ਰਹੇ ਗ੍ਰੇਡ ਅਤੇ ਭੱਤੇ ਦੇ ਰੀਵਾਈਜ਼ਡ ਪੇ ਸਕੇਲ ‘ਚ ਫਿਕਸ ਕਰਦਿਆਂ ਉਸ ਨੂੰ ਬਤੌਰ ਹੈਲਪਰ ਰਿਵਰਟ ਕਰਦੇ ਹੋਏ ਬਹਾਲ ਕੀਤਾ ਗਿਆ ਅਤੇ ਉਸ ਦੀ ਸੀਨੀਅਰਤਾ ਇਸ ਕਾਡਰ ਵਿਚ ਸਭ ਤੋਂ ਪਿੱਛੇ ਫਿਕਸ ਕੀਤੀ ਗਈ।

ਬਲਬੀਰ ਸਿੰਘ ਸੀਨੀਅਰ ਸਹਾਇਕ ਨੂੰ ਬਤੌਰ ਕਲਰਕ ਰਿਵਰਟ ਕਰਕੇ ਬੋਰਡ ਦੀ ਸਰਵਿਸ ਜਿਸ ਵੇਲੇ ਜੁਆਇਨ ਕੀਤੀ ਸੀ ਉਸ ਵੇਲੇ ਲੈ ਰਹੇ ਗ੍ਰੇਡ ‘ਤੇ ਫਿਕਸ ਕਰਕੇ ਉਸ ਦੀ ਬਤੌਰ ਕਲਰਕ ਸੀਨੀਆਰਤਾ ਇਸ ਕਾਡਰ ਵਿਚ ਸਭ ਤੋਂ ਪਿਛੇ ਫਿਕਸ ਕੀਤੀ ਗਈ। ਸੁਭਾਸ਼ ਚੰਦ ਡਰਾਈਵਰ ਨੂੰ ਰਿਵਰਟ ਕਰਕੇ ਬੱਸ ਹੈਲਪਰ ਕਰਦਿਆਂ ਉਸ ਦੀ ਤਨਖਾਹ ਬੋਰਡ ਦੀ ਸਰਵਿਸ ਜੁਆਇਨ ਕਰਨ ਵੇਲੇ ਉਸ ਵਲੋਂ ਲਏ ਗ੍ਰੇਡ ਪੇ ‘ਚ ਫਿਕਸ ਕਰਕੇ ਸੀਨੀਆਰਤਾ ਇਸ ਕਾਡਰ ‘ਚ ਸਭ ਤੋਂ ਪਿੱਛੇ ਫਿਕਸ ਕੀਤੀ ਗਈ।



ਜੋਗਿੰਦਰ ਕੁਮਾਰ ਦਫ਼ਤਰੀ ਵਲੋਂ ਤਨਖਾਹ ਖਾਤੇ ‘ਚ ਟਰਾਂਸਫਰ ਹੋਏ 11, 66, 795 ਰੁਪਏ ਦੀ ਦਫ਼ਤਰ ਨੂੰ ਜਾਣਕਾਰੀ ਜਾਣ ਬੁੱਝ ਕੇ ਨਾ ਦੇਣ ਅਤੇ ਦੋਸ਼ ਸੂਚੀ ‘ਚ ਲਗਾਏ ਦੋਸ਼ ਸਿੱਧ ਹੋਣ ‘ਤੇ ਇਹ ਰਾਸ਼ੀ ਜਮ੍ਹਾਂ ਕਰਵਾਉਣ ਸਬੰਧੀ ਬੋਰਡ ਨੂੰ ਦਿੱਤੀ ਅੰਡਰਟੇਕਿੰਗ ਦੇ ਬਾਵਜੂਦ ਇਹ ਰਾਸ਼ੀ ਬੋਰਡ ਦੇ ਖਾਤੇ ਜਮ੍ਹਾਂ ਨਹੀਂ ਕਰਵਾਈ ਗਈ, ਜਿਸ ਕਾਰਨ ਬੋਰਡ ਨਿਯਮ ਅਨੁਸਾਰ ਜੋਗਿੰਦਰ ਕੁਮਾਰ ਨੂੰ ਤੁਰੰਤ ਸਿੱਖਿਆ ਬੋਰਡ ਦੀ ਸੇਵਾ ਤੋਂ ਬਰਖਾਸਤ ਕੀਤਾ ਗਿਆ। ਹਜ਼ਾਰੀ ਲਾਲ ਦਫ਼ਤਰੀ, ਸੇਵਾ ਮੁਕਤ ਨੂੰ ਬੋਰਡ ਦੀ ਸਰਵਿਸ ਜਿਸ ਵੇਲੇ ਜੁਆਇਨ ਕੀਤੀ ਸੀ। ਉਸ ਵੇਲੇ ਲੈ ਰਹੇ ਗ੍ਰੇਡ ਪੇ ‘ਚ ਫਿਕਸ ਕਰਕੇ ਸੇਵਾ ਮੁਕਤ ਕੀਤਾ ਗਿਆ।


ਇਸੇ ਤਰ੍ਹਾਂ ਹੈਲਪਰ ਰਾਮ ਸਿੰਘ ਨੂੰ 18, 02, 288 ਰੁਪਏ ਰਾਸ਼ੀ ਜਮ੍ਹਾਂ ਕਰਵਾਉਣ ਸਬੰਧੀ ਬੋਰਡ ਨੂੰ ਦਿੱਤੀ ਅੰਡਰਟੇਕਿੰਗ ਦੇ ਬਾਵਜੂਦ ਇਹ ਰਾਸ਼ੀ ਬੋਰਡ ਦੇ ਖਾਤੇ ‘ਚ ਜਮ੍ਹਾਂ ਨਹੀਂ ਕਰਵਾਈ ਗਈ। ਜਿਸ ਕਾਰਨ ਬੋਰਡ ਵਿਨਿਯਮ ਅਨੁਸਾਰ ਤੁਰੰਤ ਬਰਖਾਸਤ ਕੀਤਾ ਗਿਆ। 31 ਜਨਵਰੀ 2017 ਨੂੰ ਸੇਵਾ ਮੁਕਤ ਹੋ ਚੁੱਕੇ ਸੀਨੀਅਰ ਸਹਾਇਕ ਮੋਹਨ ਸਿੰਘ ਨੂੰ ਦੋਸ਼ੀ ਕਰਾਰ ਦੇ ਕੇ 31 ਜਨਵਰੀ, 2017 ਤੋਂ ਬਰਖਾਸਤ ਕੀਤਾ ਗਿਆ ਹੈ। ਉਸ ਵਲੋਂ ਅੰਡਰਟੇਕਿੰਗ ਦੇਣ ਦੇ ਬਾਵਜੂਦ 5 ਲੱਖ ਦੇ ਕਰੀਬ ਰਾਸ਼ੀ ਬੋਰਡ ਦੇ ਖਾਤੇ ‘ਚ ਜਮ੍ਹਾਂ ਨਹੀਂ ਕਰਵਾਈ ਗਈ।



ਸੇਵਾ ਮੁਕਤ ਸੁਪਰਡੈਂਟ ਸਤੀਸ਼ ਕੁਮਾਰ ਨੂੰ ਦੋਸ਼ੀ ਕਰਾਰ ਦਿੰਦਿਆਂ ਬੋਰਡ ਵਲੋਂ ਉਸ ਨੂੰ ਦਿੱਤੀ ਜਾ ਰਹੀ ਪੈਨਸ਼ਨ ਵਿਚੋਂ 20 ਫ਼ੀਸਦੀ ਪੈਨਸ਼ਨ ਪ੍ਰਤੀ ਮਹੀਨਾ 5 ਸਾਲ ਲਈ ਕਟੌਤੀ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ, ਜਦਕਿ ਸੁਪਰਡੈਂਟ ਮੰਗਲ ਸਿੰਘ ਨੂੰ ਕੇਵਲ ਸੈਨਸ਼ਿਓਰ ਕੀਤਾ ਗਿਆ ਹੈ। ਜਾਰੀ ਹੁਕਮਾਂ ਵਿਚ ਕਿਹਾ ਗਿਆ ਹੈ ਕਿ ਬਰਖਾਸਤ ਕੀਤੇ ਕਰਮਚਾਰੀਆਂ ਤੇ ਤਰੁਣ ਦੀ ਭੈਣ ਪੂਜਾ ਕੋਲੋਂ ਖਾਤਿਆਂ ਵਿਚ ਅਣ-ਅਧਿਕਾਰਤ ਤੌਰ ‘ਤੇ ਜਮ੍ਹਾਂ ਹੋਈ ਰਾਸ਼ੀ ਵਸੂਲਣ ਲਈ ਉਨ੍ਹਾਂ ਦੇ ਬੈਂਕ ਖਾਤੇ ਅਤੇ ਚੱਲ-ਅਚੱਲ ਜਾਇਦਾਦ ਨੂੰ ਅਟੈਚ ਕਰਨ ਲਈ ਲੀਗਲ ਸੈੱਲ ਵਲੋਂ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਸ ਤੋਂ ਇਲਾਵਾ ਜਿਹੜੇ ਕਰਮਚਾਰੀ ਬਰਖਾਸਤ ਕੀਤੇ ਗਏ ਹਨ, ਉਨ੍ਹਾਂ ਵਲੋਂ ਲਏ ਕਰਜ਼ੇ ਦੀ ਬਕਾਇਆ ਰਾਸ਼ੀ ਉਨ੍ਹਾਂ ਦੇ ਗਰੰਟਰਾਂ ਵਲੋਂ ਬੋਰਡ ਦਫ਼ਤਰ ਨੂੰ ਦਿੱਤੇ ਹਾਨ-ਪੂਰਤੀ ਬਾਂਡ ਦੇ ਆਧਾਰ ‘ਤੇ ਉਨ੍ਹਾਂ ਕੋਲੋਂ ਵਸੂਲਣ ਸਬੰਧੀ ਬਣਦੀ ਕਾਰਵਾਈ ਲੇਖਾ ਸ਼ਾਖਾ ਵਲੋਂ ਕੀਤੀ ਜਾਵੇਗੀ।

ਇਸ ਤੋਂ ਇਲਾਵਾ ਬਰਖਾਸਤ ਕੀਤੇ ਕਰਮਚਾਰੀਆਂ ਨੂੰ ਕੋਈ ਵੀ ਸੇਵਾਮੁਕਤ ਲਾਭ ਜਾਰੀ ਨਹੀਂ ਕੀਤੇ ਜਾਣਗੇ। ਤਰੁਣ ਕੁਮਾਰ ਵਿਰੁੱਧ ਦਰਜ ਐਫ. ਆਈ. ਆਰ ਨੰਬਰ 113 ਮਿਤੀ 19 ਜੁਲਾਈ 2014 ਦੀ ਲਗਾਤਾਰਤਾ ਵਿਚ ਦੂਜੇ ਦੋਸ਼ੀ ਮਿਹਰ ਸਿੰਘ ਅਤੇ ਸ਼ੁਭਕਰਨ ਨੂੰ ਸ਼ਾਮਿਲ ਕਰਨ ਲਈ ਪੁਲਿਸ ਵਿਭਾਗ ਤੋਂ ਕਾਰਵਾਈ ਤੁਰੰਤ ਮੁਕੰਮਲ ਕਰਵਾਉਣ, ਬੋਰਡ ਦੇ ਫੰਡਾਂ ਦੀ ਰਿਕਵਰੀ ਕਰਵਾਉਣ ਅਤੇ ਕਾਨੂੰਨਣ ਸਜ਼ਾ ਦਿਵਾਉਣ ਲਈ ਦਫ਼ਤਰ ਵਲੋਂ ਰਿਕਾਰਡ ਦੇ ਆਧਾਰ ‘ਤੇ ਪੁਲਿਸ ਵਿਭਾਗ ਨੂੰ ਰਿਪੋਰਟ ਭੇਜੀ ਜਾਵੇ।

SHARE ARTICLE
Advertisement

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM

Raja Raj Singh Clash With Police : ਅੱਗੋਂ ਪੁਲਿਸ ਨੇ ਰਾਹ ਰੋਕ ਕੇ ਛੇੜ ਲਿਆ ਵੱਡਾ ਪੰਗਾ, ਗਰਮਾਇਆ ਮਾਹੌਲ

10 Nov 2025 3:07 PM

Panjab university senate issue :ਪੰਜਾਬ ਯੂਨੀਵਰਸਿਟੀ ਦੇ ਗੇਟ ਨੰ: 1 'ਤੇ ਪੈ ਗਿਆ ਗਾਹ, ਦੇਖਦੇ ਹੀ ਰਹਿ ਗਏ ਪੁਲਿਸ

10 Nov 2025 3:07 PM

PU Protest:ਨਿਹੰਗ ਸਿੰਘਾਂ ਦੀ ਫ਼ੌਜ ਲੈ ਕੇ Panjab University ਪਹੁੰਚ ਗਏ Raja Raj Singh , ਲਲਕਾਰੀ ਕੇਂਦਰ ਸਰਕਾਰ

09 Nov 2025 3:09 PM

Partap Bajwa | PU Senate Election: ਪੰਜਾਬ ਉੱਤੇ RSS ਕਬਜ਼ਾ ਕਰਨਾ ਚਾਹੁੰਦੀ ਹੈ ਤਾਂ ਹੀ ਅਜਿਹੇ ਫੈਸਲੈ ਲੈ ਰਹੀ ਹੈ

09 Nov 2025 2:51 PM
Advertisement