ਪੰਜਾਬ ਸਰਕਾਰ ਸਿਰ ਪਾਵਰਕਾਮ ਦਾ ਮੋਟਾ ਉਧਾਰ, ਤਨਖ਼ਾਹਾਂ ਦੇਣ ਵੀ ਪਏ ਲਾਲੇ
Published : Mar 10, 2018, 4:06 pm IST
Updated : Mar 10, 2018, 10:36 am IST
SHARE ARTICLE

ਪਟਿਆਲਾ : ਪੰਜਾਬ ਸਰਕਾਰ ਦੀ ਆਰਥਿਕ ਹਾਲਤ ਕਾਫ਼ੀ ਸਮੇਂ ਖ਼ਰਾਬ ਹੋਈ ਪਈ ਹੈ, ਜਿਸ ਦਾ ਖ਼ਮਿਆਜ਼ਾ ਪਾਵਰਕਾਮ ਨੂੰ ਵੀ ਭੁਗਤਣਾ ਪੈ ਰਿਹਾ ਹੈ। ਪੰਜਾਬ ਸਰਕਾਰ 'ਤੇ ਪਾਵਰਕਾਮ ਦੀ ਪੰਜ ਹਜ਼ਾਰ ਕਰੋੜ ਰੁਪਏ ਤੋਂ ਜ਼ਿਆਦਾ ਦੀ ਸਬਸਿਡੀ ਦੀ ਰਕਮ ਬਕਾਇਆ ਹੈ। ਇਸ ਦਾ ਅਸਰ ਪਾਵਰਕਾਮ ਦੀ ਆਰਥਿਕ ਸਥਿਤੀ 'ਤੇ ਪੈ ਰਿਹਾ ਹੈ। 



ਸਮੇਂ ਸਿਰ ਤਨਖਾਹ ਅਤੇ ਪੈਨਸ਼ਨ ਨਾ ਮਿਲਣ ਕਾਰਨ ਮੁਲਾਜ਼ਮ ਧਰਨੇ ਲਗਾਉਣ ਲਈ ਮਜਬੂਰ ਹੋ ਰਹੇ ਹਨ। ਇਸ ਦੇ ਬਾਵਜੂਦ ਸਰਕਾਰ ਕੋਈ ਠੋਸ ਕਦਮ ਨਹੀਂ ਉਠਾ ਰਹੀ ਹੈ। ਜੇਕਰ ਇਹੀ ਹਾਲ ਰਿਹਾ ਤਾਂ ਇਸ ਦਾ ਅਸਰ ਅਗਾਮੀ ਗਰਮੀ ਦੇ ਸੀਜ਼ਨ ਵਿਚ ਬਿਜਲੀ ਸਪਲਾਈ 'ਤੇ ਵੀ ਪੈ ਸਕਦਾ ਹੈ। ਚਾਲੂ ਮਾਲੀ ਸਾਲ ਖ਼ਤਮ 'ਤੇ ਆ ਗਿਆ ਹੈ। ਸੂਬਾ ਸਰਕਾਰ ਇਸ ਵਿੱਤੀ ਸਾਲ ਦੀ ਸਬਸਿਡੀ ਦਾ ਬਕਾਇਆ ਪਾਵਰਕਾਮ ਨੂੰ ਦੇਣ ਤੋਂ ਅਸਮਰੱਥ ਜਾਪ ਰਹੀ ਹੈ।

ਸਰਕਾਰ ਦੀ ਖ਼ਰਾਬ ਵਿੱਤੀ ਹਾਲਤ ਦਾ ਅਸਰ ਆਮ ਆਦਮੀ ਦੀਆਂ ਲੋੜਾਂ ਨਾਲ ਜੁੜੇ ਵਿਭਾਗਾਂ 'ਤੇ ਪੈਣਾ ਸ਼ੁਰੂ ਹੋ ਗਿਆ ਹੈ। ਸੂਬਾ ਸਰਕਾਰ 'ਤੇ ਪਾਵਰਕਾਮ ਦੀ ਸਬਸਿਡੀ ਦਾ 5138 ਕਰੋੜ 42 ਲੱਖ ਰੁਪਏ ਬਕਾਇਆ ਹੈ। ਇਹ ਰਾਸ਼ੀ ਮੌਜੂਦਾ ਵਿੱਤੀ ਸਾਲ ਵਿਚ ਦਿਤੀ ਗਈ ਸਬਸਿਡੀ ਦੀ ਹੈ। ਸਰਕਾਰ ਖੇਤੀ ਅਤੇ ਐੱਸਸੀ-ਐੱਸਟੀ ਅਤੇ ਓਬੀਸੀ ਵਰਗ ਨੂੰ ਬਿਜਲੀ 'ਤੇ ਸਬਸਿਡੀ ਦੇ ਰਹੀ ਹੈ।



ਮੌਜ਼ੂਦਾ ਵਿੱਤੀ ਸਾਲ ਵਿਚ ਖੇਤੀ ਖੇਤਰ ਨੂੰ 5733 ਕਰੋੜ 80 ਲੱਖ ਰੁਪਏ ਦੀ ਸਬਸਿਡੀ ਦਿਤੀ ਗਈ, ਉੱਥੇ ਹੀ ਮੁਫ਼ਤ ਬਿਜਲੀ ਸਹੂਲਤ ਲੈਣ ਵਾਲਿਆਂ ਨੇ 1947 ਕਰੋੜ 64 ਲੱਖ ਦੀ ਬਿਜਲੀ ਖ਼ਪਤ ਕੀਤੀ। ਇਸ ਦੀ ਅਦਾਇਤੀ ਸਰਕਾਰ ਵਲੋਂ ਪਾਵਰਕਾਮ ਨੂੰ ਕੀਤੀ ਜਾਣੀ ਸੀ। ਇਸੇ ਤਰ੍ਹਾਂ 7681 ਕਰੋੜ 44 ਲੱਖ ਰੁਪਏ ਦੀ ਸਬਸਿਡੀ ਬਿਜਲੀ 'ਤੇ ਸਰਕਾਰ ਦੁਆਰਾ ਦਿੱਤੀ ਗਈ। ਇਸ ਦਾ ਭੁਗਤਾਨ ਸਰਕਾਰ ਵਲੋਂ ਪਾਵਰਕਾਮ ਨੂੰ ਕੀਤਾ ਜਾਣਾ ਹੈ।

ਇਸ ਵਿਚੋਂ 2543 ਕਰੋੜ ਦੋ ਲੱਖ ਦਾ ਭੁਗਤਾਨ ਸਰਕਾਰ ਵੱਲੋਂ ਪਾਵਰਕਾਮ ਨੂੰ ਕੀਤਾ ਜਾ ਚੁੱਕਿਆ ਹੈ ਪਰ 5138 ਕਰੋੜ 42 ਲੱਖ ਰੁਪਏ ਅਜੇ ਵੀ ਬਕਾਇਆ ਹਨ। ਇੰਨੀ ਵੱਡੀ ਰਕਮ ਦੇ ਬਕਾਇਆ ਹੋਣ ਦੇ ਕਾਰਨ ਪਾਵਰਕਾਮ ਦਾ ਕੰਮਕਾਜ ਪ੍ਰਭਾਵਿਤ ਹੋ ਰਿਹਾ ਹੈ। ਪਾਵਰਕਾਮ ਜਿੱਥੇ ਬਿਜਲੀ ਖ਼ਰੀਦ ਦੇ ਭੁਗਤਾਨ ਸਮੇਂ ਸਿਰ ਨਹੀਂ ਕਰ ਪਾ ਰਿਹਾ ਹੈ, ਉਥੇ ਹੀ ਤਨਖਾਹ ਅਤੇ ਪੈਨਸ਼ਨ; ਦੇ ਭੁਗਤਾਨ ਦੀ ਸਮੱਸਿਆ ਵੀ ਖੜ੍ਹੀ ਹੋ ਚੁੱਕੀ ਹੈ।



ਪਾਵਰਕਾਮ ਵਿਚ 35 ਹਜ਼ਾਰ ਕਰਮਚਾਰੀ ਹਨ, ਜਿਨ੍ਹਾਂ ਦੀ ਮਾਸਿਕ ਤਨਖਾਹ 125 ਕਰੋੜ ਦੇ ਕਰੀਬ ਬਣਦੀ ਹੈ। ਇਸੇ ਤਰ੍ਹਾਂ 67 ਹਜ਼ਾਰ ਪੈਨਸ਼ਨਰਜ਼ ਹਨ, ਜਿਨ੍ਹਾਂ ਨੂੰ ਹਰ ਮਹੀਨੇ 145 ਕਰੋੜ ਦੇ ਕਰੀਬ ਪੈਨਸ਼ਨ ਦਾ ਭੁਗਤਾਨ ਕੀਤਾ ਜਾਂਦਾ ਹੈ। ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ ਸਮੇਂ ਸਿਰ ਅਦਾਇਗੀ ਨਹੀਂ ਹੋ ਪਾ ਰਹੀ ਹੈ। ਸਰਕਾਰੀ ਥਰਮਲ ਨੂੰ ਬੰਦ ਕਰਨ ਦੇ ਫ਼ੈਸਲੇ ਅਤੇ ਆਰਥਿਕ ਤੰਗੀ ਦੇ ਕਾਰਨ ਬਿਜਲੀ ਖ਼ਰੀਦ 'ਤੇ ਵੀ ਅਸਰ ਪੈ ਰਿਹਾ ਹੈ। ਇਸ ਨਾਂਲ ਅਗਾਮੀ ਗਰਮੀ ਦੇ ਸੀਜ਼ਨ ਵਿਚ ਬਿਜਲੀ ਸਪਲਾਈ ਦੀ ਸਮੱਸਿਆ ਖੜ੍ਹੀ ਹੋ ਸਕਦੀ ਹੈ।



ਇਸ ਸਬੰਧੀ ਪਾਵਰਕਾਮ ਦੇ ਡਾਇਰੈਕਟਰ ਫਾਈਨਾਂਸਰ ਸੁਭਾਸ਼ ਅਰੋੜਾ ਦਾ ਕਹਿਣਾ ਹੈ ਕਿ ਬਕਾਇਆ ਸਬਸਿਡੀ ਦੀ ਅਦਾਇਤੀ ਦੇ ਲਈ ਸਰਕਾਰ ਨਾਲ ਲਗਾਤਾਰ ਸੰਪਰਕ ਕੀਤਾ ਜਾ ਰਿਹਾ ਹੈ। ਪਾਵਰਕਾਮ ਵਿਚ ਆਰਥਿਕ ਸਮੱਸਿਆ ਬਣੀ ਹੋਈ ਹੈ। ਹਾਲਾਂਕਿ ਚੀਜ਼ਾਂ ਨੂੰ ਦਰੁਸਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਫ਼ੰਡ ਦੀ ਕਮੀ ਕਾਰਨ ਬਹੁਤ ਸਾਰੇ ਅਦਾਇਗੀ ਬਿਲ ਇਨ੍ਹੀਂ ਦਿਨੀਂ ਰੋਕ ਦਿੱਤੇ ਗਏ ਹਨ। ਜੇਕਰ ਸਰਕਾਰ ਸਬਸਿਡੀ ਦਾ ਭੁਗਤਾਨ ਪਾਵਰਕਾਮ ਨੂੰ ਕਰ ਦੇਵੇ ਤਾਂ ਫ਼ੰਡ ਦੀ ਕਮੀ ਦੂਰ ਹੋ ਜਾਵੇਗੀ। ਇਸ ਨਾਲ ਮੁਲਾਜ਼ਮਾਂ ਅਤੇ ਆਮ ਲੋਕਾਂ ਨੂੰ ਪਰੇਸ਼ਾਨੀ ਨਹੀਂ ਹੋਵੇਗੀ।

SHARE ARTICLE
Advertisement

ਕਰੋੜ ਰੁਪਏ ਦੀ ਆਫ਼ਰ ਨੂੰ ਠੋਕਰ ਮਾਰਨ ਵਾਲੀ ਲੁਧਿਆਣਾ ਦੀ MLA ਨੇ ਖੜਕਾਏ ਵਿਰੋਧੀ, '400 ਤਾਂ ਦੂਰ ਦੀ ਗੱਲ, ਭਾਜਪਾ ਦੀ

17 May 2024 11:53 AM

Amit Shah ਜਾਂ Rajnath Singh ਕਿਉਂ ਨਹੀਂ ਬਣ ਸਕਦੇ PM? Yogi ਤੇ Modi ਦੇ ਦਿਲਾਂ ਚ ਬਹੁਤ ਦੂਰੀਆਂ ਨੇ Debate Live

17 May 2024 10:54 AM

Speed News

17 May 2024 10:33 AM

Bibi Rajinder Kaur Bhattal Exclusive Interview | Captain Amarinder Singh | Lok Sabha Election LIVE

17 May 2024 10:03 AM

ਸਟੇਜ ਤੋਂ CM Bhagwant Mann ਨੇ ਭਰੀ ਹੁੰਕਾਰ, SHERY KALSI ਲਈ ਮੰਗੀ Vote, ਸੁਣੋ ਕੀ ਦਿੱਤਾ ਵੱਡਾ ਬਿਆਨ LIVE

16 May 2024 4:34 PM
Advertisement