ਪਰਾਗ ਅਗਰਵਾਲ ਬਣੇ ਟਵਿੱਟਰ ਦੇ ਨਵੇਂ ਸੀ.ਟੀ.ਓ.
Published : Mar 10, 2018, 4:23 pm IST
Updated : Mar 10, 2018, 10:53 am IST
SHARE ARTICLE

ਨਵੀਂ ਦਿੱਲੀ :ਮਾਈਕਰੋ ਬਲਾਗਿੰਗ ਸਾਈਟ ਟਵਿੱਟਰ ਨੇ ਪਰਾਗ ਅਗਰਵਾਲ ਨੂੰ ਆਪਣਾ ਨਵਾਂ ਮੁੱਖ ਉਦਯੋਗਿਕ ਅਧਿਕਾਰੀ (ਸੀ.ਟੀ.ਓ) ਨਿਯੁਕਤ ਕੀਤਾ ਹੈ। ਕੰਪਨੀ ਨੇ ਆਪਣੀ ਵੈੱਬਸਾਈਟ 'ਤੇ ਇਸ ਸੰਬੰਧ 'ਚ ਜਾਣਕਾਰੀ ਦਿਤੀ ਹੈ। ਅਗਰਵਾਲ ਐਡਮ ਮੇਸਿੰਗਰ ਦਾ ਸਥਾਨ ਲੈਣਗੇ ਜੋ 2016 ਦੇ ਅੰਤ 'ਚ ਕੰਪਨੀ ਛੱਡ ਚੁਕੇ ਹਨ।



ਅਗਰਵਾਲ ਆਈ.ਆਈ.ਟੀ. ਬੰਬਈ ਦੇ ਵਿਦਿਆਰਥੀ ਰਹੇ ਹਨ ਅਤੇ ਉਨ੍ਹਾਂ ਨੇ ਸਟੈਨਫੋਰਡ ਯੂਨੀਵਰਸਿਟੀ ਤੋਂ ਕੰਪਿਊਟਰ ਸਾਇੰਸ 'ਚ ਪੀ.ਐੱਚ.ਡੀ. ਕੀਤੀ ਹੈ। ਅਗਰਵਾਲ 2011 'ਚ ਟਵਿੱਟਰ ਨਾਲ ਜੁੜੇ ਸਨ ਤਾਂ ਉਨ੍ਹਾਂ ਨੂੰ ਵਿਗਿਆਪਨ ਇੰਜੀਨੀਅਰ ਦੀ ਜ਼ਿੰਮੇਦਾਰੀ ਦਿਤੀ ਗਈ ਸੀ। 


ਟਵਿੱਟਰ 'ਚ ਆਉਣ ਤੋਂ ਪਹਿਲਾਂ ਉਹ ਮਾਈਕ੍ਰੋਸਾਫਟ ਰਿਸਰਚ, ਯਾਬੂ ਰਿਸਰਚ ਅਤੇ ਏ.ਟੀ.ਐਂਡ.ਟੀ. ਲੈਬਸ ਨਾਲ ਜੁੜੇ ਰਹੇ ਹਨ। ਟਵਿੱਟਰ ਨੇ ਇਸ ਹਫਤੇ ਐਲਾਨ ਕੀਤਾ ਸੀ ਕਿ ਉਹ ਆਪਣੇ ਪਲੈਟਫਾਰਮ 'ਤੇ 'ਸਮੂਹਿਕ ਸਿਹਤ, ਖੁੱਲ੍ਹਾਪਨ ਅਤੇ ਜਨਤਕ ਗੱਲਬਾਤ 'ਚ ਸ਼੍ਰਿਸ਼ਟਾਚਾਰ ਵਧਾਉਣ' ਦੇ ਮਕਸਦ ਨਾਲ ਸਮਾਜ ਵਿਗਿਆਨ ਦਾ ਇਕ ਨਿਰਦੇਸ਼ ਨਿਯੁਕਤ ਕਰਨਾ ਚਾਹੁੰਦਾ ਹੈ।

SHARE ARTICLE
Advertisement

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM
Advertisement