ਪਤਨੀ ਦੇ ਫੋਨ ‘ਤੇ ਦੂਜੇ ਸ਼ਖਸ ਦਾ ਮੈਸੇਜ ਦੇਖ ਪਤੀ ਨੇ ਪਤਨੀ ਦੇ ਕੱਟ ਦਿੱਤੇ ਦੋਵੇਂ ਹੱਥ
Published : Dec 16, 2017, 10:58 am IST
Updated : Dec 27, 2017, 7:46 am IST
SHARE ARTICLE

ਕਹਿੰਦੇ ਹਨ ਕੇ ਪਤੀ -ਪਤਨੀ ਦਾ ਰਿਸ਼ਤਾ ਬਹੁਤ ਅਨਮੋਲ ਤੇ ਗੂੜ੍ਹਾ ਹੁੰਦਾ ਹੈ, ਪਰ ਇਸ ਖਬਰ ਨੇ ਪਤੀ ਪਤਨੀ ਦੇ ਰਿਸ਼ਤੇ ਨੂੰ ਬਹੁਤ ਘਿਨੌਣਾ ਬਣਾ ਦਿੱਤਾ ਹੈ। ਰੂਸ ਵਿਚ ਇਕ ਪਤੀ ਨੇ ਗੁੱਸੇ ਵਿਚ ਆਪਣੀ ਪਤਨੀ ਦੇ ਦੋਵੇਂ ਹੱਥ ਕੁਹਾੜੀ ਨਾਲ ਕੱਟ ਦਿੱਤੇ। ਦੋਸ਼ੀ ਨੇ ਹਮਲਾ ਸਿਰਫ ਇਸ ਲਈ ਕੀਤਾ ਸੀ, ਕਿਉਂਕਿ ਉਸ ਨੇ ਪਤਨੀ ਦੇ ਫੋਨ ‘ਤੇ ਦੂਜੇ ਸ਼ਖਸ ਦਾ ਮੈਸੇਜ ਦੇਖਿਆ ਸੀ, ਜੋ ਉਸ ਨੂੰ ਪਸੰਦ ਕਰਦਾ ਸੀ। 

ਘਟਨਾ ਤੋਂ ਪਹਿਲਾਂ ਔਰਤ ਨੇ ਪਤੀ ਦੀ ਧਮਕੀਆਂ ਅਤੇ ਕੁੱਟਮਾਰ ਤੋਂ ਤੰਗ ਆ ਕੇ ਉਸ ਤੋਂ ਤਲਾਕ ਮੰਗਿਆ ਸੀ। ਡਾਕਟਰਾਂ ਨੇ ਇਲਾਜ ਦੌਰਾਨ ਔਰਤ ਦਾ ਇਕ ਹੱਥ ਤਾਂ ਜੋੜ ਦਿੱਤਾ ਪਰ ਦੂਜਾ ਹੱਥ ਜ਼ੋਰਦਾਰ ਹਮਲੇ ਦੇ ਚਲਦੇ ਨਹੀਂ ਬਚਾਇਆ ਜਾ ਸਕਿਆ। 25 ਸਾਲਾ ਮਾਰਗਰੀਟਾ ਗ੍ਰਾਚਯੋਵਾ ਦੇ 2 ਬੱਚੇ ਹਨ। ਬੇਰਹਿਮੀ ਨਾਲ ਹੋਏ ਹਮਲੇ ਵਿਚ ਉਨ੍ਹਾਂ ਦੀ ਬਾਂਹ ‘ਤੇ ਵੀ ਸੱਟਾਂ ਲੱਗੀਆਂ ਹਨ। 


ਉਨ੍ਹਾਂ ਦੱਸਿਆ, ਮੈਂ ਪਤੀ ਡਿਮਤ੍ਰੀ ਗ੍ਰਾਚਯੋਗ ਨੂੰ ਤਲਾਕ ਦੇ ਦਸਤਾਵੇਜ਼ ਦਿੱਤੇ ਸਨ। ਉਸ ਤੋਂ ਬਾਅਦ ਉਸ ਨੇ ਮੇਰੇ ਇਕ ਸਹਿਕਰਮੀ ਨਾਲ ਮੈਸੇਜ ‘ਤੇ ਹੋਈ ਗੱਲਬਾਤ ਦੇਖ ਲਈ ਸੀ। ਪਤਨੀ ਮੁਤਾਬਕ ਪਤੀ ਨੂੰ ਇਸ ਗੱਲ ਤੋਂ ਜਲਣ ਹੋਈ। ਮੁਆਫੀ ਚਾਹੁੰਦੀ ਹਾਂ, ਮੇਰੇ ਲਈ ਇਸ ਨੂੰ ਦੁਬਾਰਾ ਦੋਹਰਾਉਣਾ ਕਾਫੀ ਦਰਦਨਾਕ ਹੈ। ਦੋਸ਼ੀ ਪਤੀ ਨੂੰ ਪੁਲਸ ਨੇ ਫਰਵਰੀ ਤੱਕ ਲਈ ਹਿਰਾਸਤ ਵਿਚ ਭੇਜ ਦਿੱਤਾ ਹੈ। ਪਤਨੀ ‘ਤੇ ਬੇਰਹਿਮੀ ਨਾਲ ਹਮਲਾ ਕਰਨ ਦੇ ਦੋਸ਼ ਵਿਚ ਉਸ ਨੂੰ 15 ਸਾਲ ਤੱਕ ਜੇਲ ਦੀਆਂ ਸਲਾਖਾਂ ਪਿੱਛੇ ਰਹਿਣਾ ਪੈ ਸਕਦਾ ਹੈ। 

ਪੁੱਛਗਿੱਛ ਵਿਚ ਉਸ ਨੇ ਮੰਨਿਆ ਕਿ ਬੱਚਿਆਂ ਨੂੰ ਸਕੂਲ ਛੱਡਣ ਤੋਂ ਬਾਅਦ ਉਹ ਪਤਨੀ ਨੂੰ ਕਾਰ ਤੋਂ ਜੰਗਲ ਵਾਲੇ ਇਲਾਕੇ ਵਿਚ ਲੈ ਗਿਆ ਸੀ। ਉਥੇ ਹੀ ਉਸ ਨੇ ਕੁਹਾੜੀ ਨਾਲ ਉਸ ਦੇ ਦੋਵੇਂ ਹੱਥ ਕੱਟ ਦਿੱਤੇ ਸਨ। ਪੁਲਸ ਸੂਤਰਾਂ ਮੁਤਾਬਕ ਦੋਸ਼ੀ ਨੇ ਕੁਹਾੜੀ ਨੂੰ ਫੜਨ ਵਾਲੇ ਹਿੱਸੇ ਨਾਲ ਪਤਨੀਆਂ ਦੀਆਂ ਉਂਗਲਾਂ ਜ਼ਖਮੀ ਕਰ ਦਿੱਤੀਆਂ ਸੀ।



ਉਸ ਤੋਂ ਬਾਅਦ ਹੀ ਦੋਵੇਂ ਹੱਥ ਕੱਟੇ ਸਨ। ਬਾਅਦ ਵਿਚ ਉਹ ਉਸ ਨੂੰ ਹਸਪਤਾਲ ਲੈ ਗਿਆ ਅਤੇ ਖੁਦ ਨੂੰ ਪੁਲਸ ਦੇ ਹਵਾਲੇ ਕਰ ਆਇਆ ਸੀ। ਅਜਿਹਾ ਪਹਿਲੀ ਵਾਰ ਨਹੀਂ ਹੋਇਆ ਹੈ ਕਿ, ਜਦੋਂ ਪਤੀ ਨੇ ਔਰਤ  go movies ‘ਤੇ ਹਮਲਾ ਕੀਤਾ ਹੈ। ਉਹ ਇਸ ਤੋਂ ਪਹਿਲਾਂ ਵੀ ਉਸ ਨਾਲ ਕੁੱਟਮਾਰ ਕਰ ਕੇ ਤੰਗ ਕਰਦਾ ਸੀ। 

ਧਮਕੀਆਂ ਵੀ ਦਿੰਦਾ ਸੀ। ਨਵੰਬਰ ਵਿਚ ਵੀ ਉਹ ਪਤਨੀ ਨੂੰ ਜੰਗਲ ਲੈ ਗਿਆ ਸੀ, ਜਿਥੇ ਉਸ ਨੇ ਉਸ ‘ਤੇ ਚਾਕੂ ਨਾਲ ਹਮਲਾ ਕੀਤਾ ਸੀ ਅਤੇ ਕਿਹਾ ਸੀ ਕਿ ਉਸ ਨੂੰ ਤਲਾਕ ਦੇ ਬਾਰੇ ਵਿਚ ਸੋਚਣਾ ਬੰਦ ਕਰ ਦੇਣਾ ਚਾਹੀਦਾ ਹੈ। ਇਹ ਹੀ ਨਹੀਂ ਦੋਸ਼ੀ ਨੇ ਉਦੋਂ ਉਸ ਦੇ ਚਿਹਰੇ ‘ਤੇ ਐਸਿਡ ਪਾਉਣ ਦੀ ਧਮਕੀ ਵੀ ਦਿੱਤੀ ਸੀ।


SHARE ARTICLE
Advertisement

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM

ਮਨਦੀਪ ਸਿੰਘ ਤੇ ਹਰਮੀਤ ਸੰਧੂ ਦਰਮਿਆਨ ਫ਼ਸਵੀਂ ਟੱਕਰ, ਪੰਥਕ ਹਲਕੇ ‘ਚ ਪੰਥਕ ਗੂੰਜ ਜਾਂ ਝਾੜੂ ਦੀ ਜੇਤੂ ਹੂੰਜ?

12 Nov 2025 10:46 AM

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM

ਅੱਗੋਂ ਪੁਲਿਸ ਨੇ ਰਾਹ ਰੋਕ ਕੇ ਛੇੜ ਲਿਆ ਵੱਡਾ ਪੰਗਾ, ਗਰਮਾਇਆ ਮਾਹੌਲ

10 Nov 2025 3:07 PM

ਪੰਜਾਬ ਯੂਨੀਵਰਸਿਟੀ ਦੇ ਗੇਟ ਨੰ: 1 'ਤੇ ਪੈ ਗਿਆ ਗਾਹ, ਦੇਖਦੇ ਹੀ ਰਹਿ ਗਏ ਪੁਲਿਸ

10 Nov 2025 3:07 PM
Advertisement