
ਪਟਿਆਲਾ: ਅਕਸਰ ਹੀ ਅਸੀਂ ਦੇਖਦੇ ਸੁਣਦੇ ਆ ਰਹੇ ਹਾਂ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਦਿਨ ਪ੍ਰਤੀ ਦਿਨ ਆ ਰਹੀਆਂ ਹਨ। ਇੱਕ ਅਜਿਹੀ ਹੀ ਘਟਨਾ ਪਟਿਆਲਾ ਦੇ ਗੁਰੂ ਨਾਨਕ ਨਗਰ 'ਚ ਸਾਹਮਣੇ ਆਈ ਹੈ।
ਗੁਰੂ ਨਾਨਕ ਨਗਰ ਸਥਿਤ ਇਕ ਘਰ ਦੀ ਅਲਮਾਰੀ ਵਿਚ ਪਿਛਲੇ ਇੱਕ ਸਾਲ ਤੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਨੂੰ ਬੰਦ ਕਰਕੇ ਰੱਖਿਆ ਹੋਇਆ ਸੀ।
ਇਸ ਦੌਰਾਨ ਕਿਸੇ ਵਲੋਂ ਐੱਸ. ਜੀ. ਪੀ. ਸੀ. ਨੂੰ ਇਸ ਬਾਰੇ ਗੁਪਤ ਜਾਣਕਾਰੀ ਦਿੱਤੀ ਗਈ। ਇਸ 'ਤੇ ਐੱਸ. ਜੀ. ਪੀ. ਸੀ. ਦੀ ਟੀਮ ਉਕਤ ਘਰ ਪਹੁੰਚੀ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਨੂੰ ਕਬਜ਼ੇ 'ਚ ਲੈ ਕੇ ਸਿੱਖ ਮਰਿਆਦਾ ਸਹਿਤ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਪਹੁੰਚਾਇਆ ਗਿਆ।