ਪਤੀ ਅਤੇ ਧੀ ਨੂੰ ਨਹੀਂ ਪਸੰਦ ਰਾਨੀ ਦਾ ਮੇਕਅੱਪ, ਘਰ ਪਹੁੰਚਦੇ ਹੀ ਮਿਲਦਾ ਹੈ ਇਹ ਆਰਡਰ
Published : Mar 6, 2018, 4:37 pm IST
Updated : Mar 6, 2018, 11:07 am IST
SHARE ARTICLE

ਅਦਾਕਾਰਾ ਰਾਨੀ ਮੁਖਰਜੀ 4 ਸਾਲ ਬਾਅਦ ਫਿਲਮ ਹਿਚਕੀ ਤੋਂ ਵਾਪਸੀ ਕਰ ਰਹੀ ਹੈ। ਇਹ ਫਿਲਮ 23 ਮਾਰਚ ਨੂੰ ਰਿਲੀਜ਼ ਹੋਵੇਗੀ। ਕਈ ਸੁਪਰਹਿਟ ਫਿਲਮਾਂ 'ਚ ਕੰਮ ਕਰਨ ਵਾਲੀ ਰਾਨੀ ਨੇ ਧੀ ਆਦਿਰਾ ਦੇ ਹੋਣ ਦੇ ਬਾਅਦ ਫਿਲਮਾਂ ਤੋਂ ਬ੍ਰੇਕ ਲੈ ਲਿਆ ਸੀ, ਤਾਂ ਕਿ ਉਹ ਉਸਦੀ ਦੇਖਭਾਲ ਕਰ ਸਕੇ। 


ਹਾਲਾਂਕਿ ਹੁਣ ਉਹ ਕੰਮ 'ਤੇ ਪਰਤ ਆਈ ਹੈ ਪਰ ਉਹ ਆਪਣੀ ਨਿੱਜੀ ਅਤੇ ਪ੍ਰੋਫੈਸ਼ਨਲ ਜ਼ਿੰਦਗੀ ਨੂੰ ਬੈਲੇਂਸ ਕਰਕੇ ਚੱਲ ਰਹੀ ਹੈ। ਹਾਲ ਹੀ 'ਚ ਦਿੱਤੇ ਇਕ ਇੰਟਰਵਿਊ 'ਚ ਰਾਨੀ ਨੇ ਆਪਣੀ ਨਿੱਜੀ ਜ਼ਿੰਦਗੀ ਨਾਲ ਜੁੜੀਆਂ ਕੁਝ ਗੱਲਾਂ ਸ਼ੇਅਰ ਕੀਤੀਆਂ। ਉਨ੍ਹਾਂ ਨੇ ਦੱਸਿਆ ਕਿ ਜਦੋਂ ਵੀ ਉਹ ਕੰਮ ਕਰਕੇ ਘਰ ਆਉਂਦੀ ਹੈ ਤਾਂ ਪਤੀ ਆਦੀਤਿਆ ਚੋਪੜਾ ਅਤੇ ਧੀ ਆਦਿਰਾ ਉਨ੍ਹਾਂ ਨੂੰ ਸਭ ਤੋਂ ਪਹਿਲਾਂ ਸਿਰਫ ਇਕ ਕੰਮ ਕਰਨ ਨੂੰ ਕਹਿੰਦੇ ਹਨ।


ਆਦਿਤਿਅ - ਆਦਿਰਾ ਕਹਿੰਦੇ ਹੈ ਇਹ ਕੰਮ

ਰਾਨੀ ਨੇ ਇੰਟਰਵਿਊ 'ਚ ਦੱਸਿਆ ਕਿ ਉਹ ਜਿਵੇਂ ਹੀ ਘਰ ਪਹੁੰਚਦੀ ਹੈ ਆਦਿਤਿਆ ਅਤੇ ਆਦਿਰਾ ਦੋਵੇਂ ਹੀ ਉਨ੍ਹਾਂ ਨੂੰ ਸਭ ਤੋਂ ਪਹਿਲਾਂ ਆਪਣਾ ਮੇਕਅੱਪ ਉਤਾਰਨ ਨੂੰ ਕਹਿੰਦੇ ਹਨ। ਦੋਵੇਂ ਹੀ ਮੈਨੂੰ ਮੇਕਅੱਪ 'ਚ ਦੇਖਣਾ ਪਸੰਦ ਨਹੀਂ ਕਰਦੇ ਹਨ। ਰਾਨੀ ਨੇ ਦੱਸਿਆ ਕਿ ਇਕ ਦਿਨ ਜਦੋਂ ਉਹ ਫਿਲਮ ਹਿਚਕੀ ਦੀ ਪ੍ਰਮੋਸ਼ਨ ਕਰਕੇ ਘਰ ਪਹੁੰਚੀ ਤਾਂ ਆਦਿਰਾ ਨੇ ਉਨ੍ਹਾਂ ਨੂੰ ਪੁੱਛਿਆ ਮੰਮਾ ਤੁਸੀਂ ਸ਼ੂਟਿੰਗ 'ਤੇ ਗਏ ਸੀ, ਤਾਂ ਮੈਂ ਕਿਹਾ ਹਾਂ। 



ਫਿਰ ਉਸਨੇ ਮੈਨੂੰ ਕਿਹਾ ਕੀ ਤੁਸੀਂ ਮੇਕਅੱਪ ਉਤਾਰ ਦਿੱਤਾ। ਆਦਿਰਾ ਵੱਡੀ ਹੋ ਰਹੀ ਹੈ ਅਤੇ ਚੀਜਾਂ ਨੂੰ ਸਮਝਣ ਲੱਗ ਗਈ ਹੈ। ਉਹ ਮੈਨੂੰ ਬਿਨਾਂ ਮੇਕਅੱਪ 'ਚ ਦੇਖਕੇ ਬੇਹੱਦ ਖੁਸ਼ ਹੁੰਦੀ ਹੈ। 



ਆਦਿਰਾ ਜਦੋਂ ਸੌਂਦੀ ਹੈ ਤਾਂ ਮੈਂ ਕੰਮ 'ਤੇ ਜਾਂਦੀ ਹਾਂ

ਰਾਨੀ ਨੇ ਦੱਸਿਆ ਕਿ ਦੁਪਹਿਰ ਦੇ ਸਮੇਂ ਮੈਂ ਆਪਣੇ ਕੰਮ ਲਈ ਨਿਕਲਦੀ ਹਾਂ। ਦੁਪਹਿਰ ਇਸ ਲਈ ਕਿਉਂਕਿ ਇਹ ਆਦਿਰਾ ਦੇ ਸੋਣ ਦਾ ਸਮਾਂ ਹੁੰਦਾ ਹੈ। ਇੰਨਾ ਹੀ ਨਹੀਂ ਮੈਂ ਸਵੇਰੇ - ਸਵੇਰੇ ਵੀ ਸ਼ੂਟਿੰਗ ਲਈ ਸਮਾਂ ਕੱਢਦੀ ਹਾਂ, ਇਸ ਸਮੇਂ ਆਦਿਰਾ ਸੌਂਦੀ ਰਹਿੰਦੀ ਹੈ। ਅਜਿਹੇ 'ਚ ਆਦਿਰਾ ਮੈਨੂੰ ਮਿਸ ਨਹੀਂ ਕਰਦੀ।

SHARE ARTICLE
Advertisement

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM
Advertisement