ਫੈਨਸ ਲਈ ਖੁਸ਼ਖਬਰੀ , ਅਕਤੂਬਰ 'ਚ ਸ਼ੋਅ ਦੇ ਨਾਲ ਵਾਪਸੀ ਕਰਨਗੇ ਕਪਿਲ ਸ਼ਰਮਾ
Published : Sep 15, 2017, 12:01 pm IST
Updated : Sep 15, 2017, 6:31 am IST
SHARE ARTICLE

ਡਾਕਟਰ ਗੁਲਾਟੀ ਦੇ ਨਾਲ ਹੋਏ ਝਗੜੇ ਤੋਂ ਬਾਅਦ ਅਕਸਰ ਵਿਵਾਦਾਂ ਵਿੱਚ ਬਣੇ ਰਹਿਣ ਵਾਲੇ ਕਪਿਲ ਸ਼ਰਮਾ ਦੇ ਫੈਂਸ ਲਈ ਖੁਸ਼ਖਬਰੀ ਹੈ। ਖਬਰਾਂ ਦੇ ਅਨੁਸਾਰ ਕਪਿਲ ਸ਼ਰਮਾ ਹੁਣ ਬਿਲਕੁੱਲ ਠੀਕ ਹਨ ਅਤੇ ਉਨ੍ਹਾਂ ਦਾ ਸ਼ੋਅ ਛੇਤੀ ਸ਼ੁਰੂ ਹੋਣ ਵਾਲਾ ਹੈ। ਕਪਿਲ ਨੇ ਪਿਛਲੇ ਦਿਨੀਂ ਆਪਣੀ ਸਿਹਤ ਠੀਕ ਨਾ ਹੋਣ ਦੇ ਕਾਰਨ ਸ਼ੋਅ ਨੂੰ ਹੋਲਡ ਤੇ ਰੱਖ ਬ੍ਰੇਕ ਲੈ ਲਿਆ ਸੀ।

ਕਪਿਲ ਸ਼ਰਮਾ ਫਿਲਹਾਲ ਬੈਂਗਲੁਰੂ ਵਿੱਚ ਆਪਣਾ ਆਯੂਰਵੈਦਿਕ ਇਲਾਜ ਕਰਵਾ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਫਿਲਹਾਲ ਉਹ ਫਿੱਟ ਹਨ। ਕਪਿਲ ਨੇ ਮੀਡੀਆ ਨਾਲ ਗੱਲ ਬਾਤ ਦੌਰਾਨ ਕਿਹਾ ਕਿ ” ਮੈਨੂੰ ਇੱਕ ਚੰਗੇ ਕਮਬੈਕ ਦੇ ਲਈ ਆਪਣੀ ਬਾਡੀ ਨੂੰ ਠੀਕ ਕਰਨਾ ਜਰੂਰੀ ਸੀ।



ਉਮੀਦ ਹੈ ਕਿ ਮੈਂ ਸਤੰਬਰ ਦੇ ਅੰਤ ਵਿੱਚ ਮੁੰਬਈ ਵਿੱਚ ਆ ਜਾਵਾਂਗਾ। ਮੈਂ ਕਹਿਣਾ ਚਾਹੁੰਦਾ ਹਾਂ ਕਿ ਜੋ ਕੁੱਝ ਵੀ ਮੇਰੇ ਜਾਂ ਮੇਰੇ ਸ਼ੋਅ ਦੇ ਬਾਰੇ ਕਿਹਾ ਜਾ ਰਿਹਾ ਹੈ ਉਹ ਗਲਤ ਹੈ। ਮੈਂ ਪਿਛਲੇ ਦੱਸ ਸਾਲ ਤੋਂ ਬਿਨ੍ਹਾਂ ਬ੍ਰੇਕ ਲਏ ਕੰਮ ਕਰ ਰਿਹਾ ਸੀ ,ਮੈਨੂੰ ਐਨਕਜ਼ਾਈਟੀ. ਬਲੱਡ ਪ੍ਰੈਸ਼ਰ, ਅਨਬੈਲੇਂਸਡ ਡਾਈਟ, ਅਤੇ ਸ਼ੂਗਰ ਵਰਗੀਆਂ ਸਮੱਸਿਆਵਾਂ ਦੇ ਨਾਲ ਨਿਪਟਣ ਦੇ ਲਈ ਮੈਡੀਕਲ ਇਲਾਜ਼ ਦੀ ਜ਼ਰੂਰਤ ਸੀ।

ਦੱਸ ਦਈਏ ਕਿ ਕਪਿਲ ਸ਼ਰਮਾ ਦੇ ਕਈ ਸਾਥੀ ਉਨ੍ਹਾਂ ਨੂੰ ਛੱਡ ਹੋਰ ਸ਼ੋਅ ਵਿੱਚ ਚਲੇ ਗਏ ਹਨ। ਨਵਜੋਤ ਸਿੰਘ ਸਿੱਧੂ ਨੇ ਵੀ ਉਨ੍ਹਾਂ ਦਾ ਸ਼ੋਅ ਛੱਡ ਦਿੱਤਾ ਸੀ। ਸੁਨੀਲ ਗਰੋਵਰ ਅਤੇ ੳਪਾਸਨਾ ਸਿੰਘ ਨਾਲ ਕਈ ਕਲਾਕਾਰ ਵੀ ਸ਼ੋਅ ਛੱਡ ਕੇ ਚਲੇ ਗਏ।

ਇਸ ਸਭ ਦੇ ਵਿੱਚ ਕਪਿਲ ਸ਼ਰਮਾ ਦੇ ਸ਼ੋਅ ਬੰਦ ਹੋਣ ਤੋਂ ਬਾਅਦ ਫਿਰ ਵਾਪਸੀ ਦੀ ਘੱਟ ਉਮੀਦ ਜਤਾਈ ਜਾ ਰਹੀ ਸੀ ਪਰ ਹੁਣ ਦੱਸਿਆ ਜਾ ਰਿਹਾ ਹੈ ਕਿ ਇਹ ਸ਼ੋਅ ਅਕਤੂਬਰ ਵਿੱਚ ਆਪਣੇ ਨਵੇਂ ਅੰਦਾਜ਼ ਵਿੱਚ ਵਾਪਸੀ ਕਰੇਗਾ। ਕਈ ਕਲਾਕਾਰਾਂ ਨੇ ਕਪਿਲ ਦੇ ਸ਼ੋਅ ਤੋਂ ਫਿਰ ਜੁੜਨ ਲਈ ਕਿਹਾ ਹੈ। ਕਪਿਲ ਆਪਣੀ ਫਿਲਮ ਫਿਰੰਗੀ ਦੀ ਸ਼ੂਟਿੰਗ ਪੂਰੀ ਕਰ ਚੁੱਕੀ ਹੈ ਅਤੇ ਹੁਣ ਉਹ ਫਿਰ ਆਪਣੇ ਸ਼ੋਅ ਤੇ ਫੋੋਕਸ ਕਰਨ ਵਾਲੇ ਹਨ।

SHARE ARTICLE
Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement