
ਸੋਸ਼ਲ ਮੀਡੀਆ ਉੱਤੇ ਪਿਛਲੇ ਦੋ - ਤਿੰਨ ਤੋਂ ਵਾਇਰਲ ਹੋ ਰਹੇ ਵੀਡੀਓ ਵਿੱਚ ਇੱਕ ਮਹਿਲਾ ਫੌਜ ਦੇ ਜਵਾਨ ਨੂੰ ਥੱਪੜ ਮਾਰਦੀ ਨਜ਼ਰ ਆ ਰਹੀ ਸੀ। ਇਹ ਘਟਨਾ ਦਿੱਲੀ ਦੇ ਰਜੋਕਰੀ ਫਲਾਈ ਓਵਰ ਦੀ ਹੈ, ਜੋ 9 ਸਤੰਬਰ ਨੂੰ ਹੋਈ ਸੀ। ਮਾਮਲੇ ‘ਚ ਦਿੱਲੀ ਪੁਲਿਸ ਨੇ ਦੌਸ਼ੀ ਮਹਿਲਾ ਸਮ੍ਰਿਤੀ ਕਾਲੜਾ ਨੂੰ ਗ੍ਰਿਫਤਾਰ ਵੀ ਕੀਤਾ ਅਤੇ ਫਿਰ ਉਸ ਨੂੰ ਜ਼ਮਾਨਤ ‘ਤੇ ਰਿਹਾ ਕਰ ਦਿੱਤਾ ਗਿਆ।
ਫੌਜੀ ਜਵਾਨ ਦਾ ਨਾਂ ਮਹਾਵੀਰ ਸਿੰਘ ਹੈ, ਜੋ ਫੌਜ ‘ਚ ਬਤੌਰ ਜੇ.ਸੀ.ਓ. ਤਾਇਨਾਤ ਹੈ।ਮਹਾਵੀਰ ਸਿੰਘ ਨੇ ਕਿਹਾ ਕਿ ਅਸੀਂ ਇਸ ਘਟਨਾ ਨੂੰ ਲੈ ਕੇ ਬਹੁਤ ਦੁਖੀ ਹਾਂ। ਉਨ੍ਹਾਂ ਨੇ ਸਵਾਲ ਕੀਤਾ ਕਿ ਆਖੀਰ ਕਿਵੇਂ ਕੋਈ ਭਾਰਤੀ ਫੌਜ ਨਾਲ ਅਜਿਹਾ ਮਾੜਾ ਵਿਵਹਾਰ ਕਰ ਸਕਦਾ ਹੈ? ਕਿਵੇਂ ਗਾਲ੍ਹਾਂ ਕੱਢ ਸਕਦਾ ਹੈ ਅਤੇ ਥੱਪੜ ਮਾਰ ਸਕਦਾ ਹੈ? ਭਾਰਤੀ ਜਵਾਨ ਨੇ ਦੱਸਿਆ ਕਿ ਸਾਡੀ ਗੱਡੀ ਹੌਲੀ-ਹੌਲੀ ਚੱਲ ਰਹੀ ਸੀ, ਉਦੋਂ ਅਚਾਨਕ ਇਕ ਕਾਰ ਸਾਡੀ ਗੱਡੀ ਅੱਗੇ-ਅੱਗੇ ਚੱਲਣ ਲੱਗੀ।
ਕਾਰ ‘ਚ ਇਕੱਲੀ ਮਹਿਲਾ ਬੈਠੀ ਹੋਈ ਸੀ ਅਤੇ ਕਾਰ ਜਿਗ-ਜੈਗ ਤਰੀਕੇ ਨਾਲ ਸਾਡੀ ਗੱਡੀ ਦੇ ਅੱਗੇ ਚੱਲ ਰਹੀ ਸੀ। ਇਸ ਦੌਰਾਨ ਅਚਾਨਕ ਉਸ ਨੇ ਗੱਡੀ ਰੋਕ ਲਈ ਅਤੇ ਕਾਰ ‘ਚੋਂ ਉਤਰ ਕੇ ਭਾਰਤੀ ਫੌਜ ਨੂੰ ਗਾਲ੍ਹਾਂ ਕੱਢਣ ਲੱਗੀ। ਜਦੋਂ ਜਵਾਨ ਗੱਡੀ ਤੋਂ ਉਤਰਿਆਂ ਤਾਂ ਮਹਿਲਾ ਨੇ ਉਸ ਨੂੰ ਬਗੈਰ ਕੁਝ ਕਹੇ ਹੀ ਥੱਪੜ ਮਾਰ ਦਿੱਤਾ। ਇਸ ਮਾਮਲੇ ਦੀ ਸੋਸ਼ਲ ਮੀਡੀਆ ‘ਤੇ ਕਾਫੀ ਨਿੰਦਾ ਕੀਤੀ ਜਾ ਰਹੀ ਹੈ।
ਉਸ ਔਰਤ ਵਲੋਂ ਅਹਿਜੀ ਮੰਦਭਾਗੀ ਘਟਨਾ ‘ਤੇ ਲੋਕਾਂ ਵਲੋਂ ਉਸਨੂੰ ਨਿੰਦਿਆ ਜਾ ਰਿਹਾ ਹੈ। ਇਹ ਵੀਡੀਓ ਸੋਸ਼ਲ ਮੀਡੀਆ ਰਹੀ ਪੂਰੇ ਦੇਸ਼ ‘ਚ ਅੱਗ ਵਾਂਗ ਫੈਲ ਗਈ।ਜੋ ਵੀ ਇਸ ਵੀਡੀਓ ਨੂੰ ਦੇਖ ਰਿਹਾ ਹੈ ਉਹ ਇਸਨੂੰ ਇੱਕ ਸ਼ਰਮਨਾਕ ਘਟਨਾ ਦੱਸ ਰਿਹਾ ਹੈ। ਇੱਕ ਪਾਸੇ ਉਹ ਫੋਜੀ ਜਵਾਨ ਜੋ ਆਪਣੀ ਜਾਨ ਦੀ ਪ੍ਰਵਾਹ ਨਾ ਕਰਦੇ ਹੋਏ ਦੇਸ਼ ਦੇ ਬਾਡਰ ਦੇ ਰੱਖਿਆ ਕਰਦੇ ਹਨ ਉਸ ਨਾਲ ਹੀ ਇਸ ਤਰ੍ਹਾਂ ਵਿਵਹਾਰ ਹੋਵੇ ਤਾਂ ਗੱਲ ਬਹੁਤ ਸ਼ਰਮ ਦੀ ਹੈ। ਲੋਕਾਂ ਵਲੋ ਇਸਦੀ ਸਖਤ ਨਿੰਦਾ ਕਰਦੇ ਹੋਏ ਔਰਤ ਨੂੰ ਇਸ ਤਰ੍ਹਾਂ ਦਾ ਵਿਵਹਾਰ ਨਾ ਕਰਨ ਦੀਆਂ ਸਲਾਹਾਂ ਦਿੱਤੀਆਂ ਗਈਆਂ।