ਫੇਸਬੁੱਕ ਤੇ ਲਾਈਵ ਹੋ ਕੇ ਨੌਜਵਾਨ ਨੇ ਕੀਤੀ ਖੁਦਕੁਸ਼ੀ
Published : Jan 11, 2018, 4:35 pm IST
Updated : Jan 11, 2018, 11:05 am IST
SHARE ARTICLE

ਗੁਰਦਾਸਪੁਰ ਦੇ ਪਿੰਡ ਨਾਨੋਵਾਲ ਜੀਦੜ ਦੇ 27 ਸਾਲਾਂ ਦੇ ਨੌਜਵਾਨ ਪਰਮਜੀਤ ਸਿੰਘ ਨੇ ਸੋਸ਼ਲ ਸਾਈਟ ਫੇਸਬੁੱਕ ਉੱਤੇ ਲਾਈਵ ਹੋਕੇ ਖੁਦਕੁਸ਼ੀ ਕਰ ਲਈ। ਮ੍ਰਿਤਕ ਪਰਮਜੀਤ ਸਿੰਘ ਜੇ.ਸੀ.ਬੀ ਆਪਰੇਟਰ ਸੀ ਅਤੇ ਗੁਜਰਾਤ ਵਿੱਚ ਕੰਮ ਕਰਦਾ ਸੀ। ਮ੍ਰਿਤਕ ਪਰਮਜੀਤ ਸਿੰਘ ਨੇ ਆਪਣੀ ਲਾਈਵ ਵੀਡੀਓ ਵਿੱਚ ਇਲਜਾਮ ਲਗਾਇਆ ਹੈ ਕਿ ਉਸਦੇ ਸਹੁਰਾ-ਘਰ ਵਾਲੇ ਉਸਨੂੰ ਤੰਗ-ਪ੍ਰੇਸ਼ਾਨ ਕਰਦੇ ਸਨ ਅਤੇ ਉਸਦੀ ਪਤਨੀ ਨਾਲ ਉਸਦੀ ਗੱਲ ਨਹੀ ਕਰਵਾਉਦੇ ਸਨ। 10 ਦਿਨ ਪਹਿਲਾਂ ਹੀ ਮ੍ਰਿਤਕ ਪਰਮਜੀਤ ਸਿੰਘ ਦੇ ਘਰ ਮੁੰਡਾ ਹੋਇਆ ਸੀ। 

 ਜਿਸਨੂੰ ਲੈ ਕੇ ਉਹ ਕਾਫ਼ੀ ਖ਼ੁਸ਼ ਸੀ ਅਤੇ ਆਪਣੀ ਪਤਨੀ ਨਾਲ ਗੱਲ ਕਰਣਾ ਚਾਹੁੰਦਾ ਸੀ। ਪਰ ਉਸਦੀ ਸੱਸ ਅਤੇ ਸਹੁਰੇ ਨੇ ਉਸਦੀ ਗੱਲ ਉਸਦੀ ਪਤਨੀ ਨਾਲ ਨਹੀਂ ਕਰਵਾਈ, ਜਿਸਦੇ ਕਾਰਨ ਉਸਨੇ ਪ੍ਰੇਸ਼ਾਨ ਹੋ ਕੇ ਖੁਦਕੁਸ਼ੀ ਦਾ ਰਸਤਾ ਅਪਣਾ ਲਿਆ। ਪੁਲਿਸ ਨੇ ਲਾਈਵ ਵੀਡੀਓ ਦੇ ਆਧਾਰ ਉੱਤੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਮਾਮਲੇ ਵਿੱਚ ਮ੍ਰਿਤਕ ਪਰਮਜੀਤ ਸਿੰਘ ਦੇ ਭਰਾ ਗਗਨਦੀਪ ਨੇ ਦੱਸਿਆ ਕਿ ਪਰਮਜੀਤ ਸਿੰਘ ਜੇ.ਸੀ.ਬੀ ਆਪਰੇਟਰ ਸੀ ਅਤੇ ਗੁਜਰਾਤ ਵਿੱਚ ਕੰਮ ਕਰਦਾ ਸੀ ਅਤੇ 10 ਦਿਨ ਪਹਿਲਾਂ ਹੀ ਪਰਮਜੀਤ ਸਿੰਘ ਦੇ ਘਰ ਮੁੰਡਾ ਹੋਇਆ ਸੀ। 


ਜਿਸਨੂੰ ਲੈ ਕੇ ਉਹ ਕਾਫ਼ੀ ਖ਼ੁਸ਼ ਸੀ ਅਤੇ ਆਪਣੀ ਪਤਨੀ ਨਾਲ ਫੋਨ ਉੱਤੇ ਗੱਲ ਕਰਨਾ ਚਾਹੁੰਦਾ ਸੀ, ਪਰ ਉਸਦੇ ਸਹੁਰਾ-ਘਰ ਵਾਲਿਆਂ ਨੇ ਗੱਲ ਨਹੀ ਕਰਨ ਦਿੱਤੀ। ਪਹਿਲਾਂ ਵੀ ਸਹੁਰਾ-ਘਰ ਵਾਲੇ ਇਸਨੂੰ ਤੰਗ-ਪ੍ਰੇਸ਼ਾਨ ਕਰਦੇ ਸਨ ਅਤੇ ਇਸ ਉੱਤੇ ਝੂਠੇ ਇਲਜਾਮ ਲਗਾਉਂਦੇ ਸਨ। ਪਤਨੀ ਨਾਲ ਗੱਲ ਨਾ ਹੋਣ ਨੂੰ ਲੈ ਕੇ ਉਹ ਕਾਫ਼ੀ ਪ੍ਰੇਸ਼ਾਨ ਸੀ। ਇਸ ਲਈ ਇਸਨੇ ਫੇਸ ਬੁੱਕ ਉੱਤੇ ਲਾਈਵ ਹੋਕੇ ਖੁਦਕੁਸ਼ੀ ਕਰ ਲਈ ਅਤੇ ਇਲਜਾਮ ਲਗਾਇਆ ਕਿ ਸਹੁਰਾ-ਘਰ ਵਾਲਿਆਂ ਤੋਂ ਤੰਗ-ਪ੍ਰੇਸ਼ਾਨ ਹੋਕੇ ਖੁਦਕੁਸ਼ੀ ਕੀਤੀ ਹੈ। 

ਪੀੜਿਤ ਪਰਿਵਾਰ ਨੇ ਇਨਸਾਫ ਦੀ ਮੰਗ ਕੀਤੀ ਹੈ। ਓਧਰ ਇਸ ਮਾਮਲੇ ਵਿੱਚ ਐਸ.ਪੀ.ਡੀ ਹਰਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਇੱਕ ਨੌਜਵਾਨ ਨੇ ਖੁਦਕੁਸ਼ੀ ਕਰ ਫੇਸ ਬੁੱਕ ਉੱਤੇ ਲਾਈਵ ਵੀਡੀਓ ਪਾਈ ਹੈ ਅਤੇ ਵੀਡੀਓ ਵਿੱਚ ਉਸਨੇ ਆਤਮਹੱਤਿਆ ਦਾ ਕਾਰਨ ਆਪਣੇ ਸਹੁਰਾ-ਘਰ ਵਾਲਿਆਂ ਨੂੰ ਦੱਸਿਆ ਹੈ।



ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਅਤੇ ਵੀਡੀਓ ਦੇ ਆਧਾਰ ਉੱਤੇ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।ਫੇਸਬੁੱਕ ਉਤੇ ਲਾਈਵ ਖੁਦਕੁਸ਼ੀ ਕਰਨ ਦਾ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ। ਇਸ ਤੋਂ ਪਹਿਲਾਂ ਵੀ ਅਜਿਹੇ ਕਈ ਮਾਮਲੇ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ ਵਿੱਚ ਪੀੜਤਾਂ ਨੇ ਕਿਸੇ ਨਾ ਕਿਸੇ ਮਾਮਲੇ ਵਿੱਚ ਦੁਖੀ ਹੋਣ ਮਗਰੋਂ ਕਿਸੇ ਉਤੇ ਇਲਜਾਮ ਲਗਾ ਕੇ ਖੁਦਕੁਸ਼ੀ ਕੀਤੀ ਹੈ।

ਸਮਾਜ ਵਿੱਚ ਇਹ ਮੰਦਾ ਰੁਝਾਨ ਤੇਜੀ ਨਾਲ ਫੈਲਦਾ ਜਾ ਰਿਹਾ ਹੈ ਜੋ ਕਿ ਬਹੁਤ ਹੀ ਮਾੜਾ ਹੈ। ਮੁਸ਼ਕਿਲਾਂ ਦਾ ਸਾਹਮਣਾ ਕਰਨ ਦੀ ਬਜਾਏ ਇਸ ਤਰ੍ਹਾਂ ਕਿਸੇ ਨਾਲ ਨਰਾਜ ਹੋ ਕੇ ਖੁਦਕੁਸ਼ੀ ਕਰਨ ਨੂੰ ਕਿਸੇ ਵੀ ਰੂਪ ਵਿੱਚ ਉਚਿਤ ਨਹੀਂ ਕਿਹਾ ਜਾ ਸਕਦਾ। ਕੋਸ਼ਿਸ਼ ਕਰੋ ਕਿ ਅਜਿਹੇ ਹਾਲਾਤ ਹੀ ਪੈਦਾ ਨਾ ਹੋਣ ਕਿ ਅਜਿਹਾ ਭੈੜਾ ਕਦਮ ਚੁੱਕਣਾ ਪਵੇ।

SHARE ARTICLE
Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement