
ਪਿਛਲੇ ਕਈ ਹਫ਼ਤਿਆਂ ਤੋਂ ਜਿਸ ਫ਼ਿਲਮ ਦਾ ਪ੍ਰਚਾਰ ਜ਼ੋਰ-ਸ਼ੋਰ ਨਾਲ ਚੱਲ ਰਿਹਾ ਸੀ, ਆਖਿਰ ਫਿਲਮ ‘ਭਲਵਾਨ ਸਿੰਘ’ ਦੁਨੀਆ ਭਰ ਦੇ ਸਿਨੇਮਾ ਪ੍ਰੇਮੀਆਂ ਦੇ ਰੂ-ਬਰੂ ਹੋ ਗਈ ਹੈ।ਫ਼ਿਲਮ ਦਾ ਨਿਰਮਾਣ ਉਨ੍ਹਾਂ ਤਿੰਨ ਬੈਨਰਾਂ ਹੇਠ ਕੀਤਾ ਗਿਆ ਹੈ, ਜਿਨ੍ਹਾਂ ਦੀ ਅੱਜ ਤੱਕ ਹਰ ਫ਼ਿਲਮ ਨੇ ਕਾਮਯਾਬੀ ਦੇ ਝੰਡੇ ਗੱਡੇ ਹਨ। ‘ਰਿਦਮ ਬੁਆਏਜ਼ ਐਂਟਰਟੇਨਮੈਂਟ’, ‘ਨਦਰ ਫ਼ਿਲਮਜ਼’ ਅਤੇ ‘ਜੇ ਸਟੂਡੀਓ’ ਨੇ ਇਹ ਫ਼ਿਲਮ ਮਿਲ ਕੇ ਤਿਆਰ ਕੀਤੀ ਹੈ।
ਇਸ ਫ਼ਿਲਮ ਦੀ ਕਹਾਣੀ ਸੁਖਰਾਜ ਸਿੰਘ ਵੱਲੋਂ ਲਿਖੀ ਗਈ ਹੈ ਤੇ ਫ਼ਿਲਮ ਦਾ ਨਿਰਦੇਸ਼ਨ ਪਰਮ ਸ਼ਿਵ ਨੇ ਕੀਤਾ ਹੈ। ਪਿਆਰੇ ਦਰ੍ਸ਼ਕੋਂ ਥੋਨੂੰ ਵੀ ਦਸਦੀਏ ਕਿ ਹਰ ਥਾਂ ਇਸ ਫ਼ਿਲਮ ਦੇ ਪ੍ਰਚਾਰ ਦੀ ਧੁੰਮ ਪਈ ਹੋਈ ਹੈ। ਪੰਜਾਬੀਆਂ ਦਾ ਹਰਦਿਲ ਅਜ਼ੀਜ਼ ਗਾਇਕ ਰਣਜੀਤ ਬਾਵਾਨੇ ਫਿਲਮ 'ਚ ਬਤੌਰ ਹੀਰੋ ਆਪਣੀ ਅਦਾਕਾਰੀ ਦੇ ਜੌਹਰ ਦਿਖਾਏ ਨੇ ਤੇ ਉਹਨਾਂ ਦਾ ਸਾਥ ਦਿੱਤਾ ਐ ਨਵਪ੍ਰੀਤ ਬੰਗਾ, ਕਰਮਜੀਤ ਅਨਮੋਲ, ਮਾਨਵ ਵਿੱਜ, ਰਾਣਾ ਜੰਗ ਬਹਾਦਰ, ਮਹਾਵੀਰ ਸਿੰਘ ਭੁੱਲਰ ਤੇ ਹੋਰ ਕਲਾਕਾਰਾਂ ਨੇ।
ਫ਼ਿਲਮ ਦਾ ਸੰਗੀਤ ਗੁਰਮੋਹ ਦਾ ਹੈ ਅਤੇ ਗੀਤ ਬੀਰ ਸਿੰਘ ਦੇ ਹਨ। ਜਾਣੂ ਕਰਵਾਉਂਦੇ ਹਾਂ ਫਿਲਮ ਦੀ ਕਹਾਣੀ ਤੋਂ, ਇਹ ਫ਼ਿਲਮ ਆਜ਼ਾਦੀ ਤੋਂ ਪਹਿਲਾਂ ਦੇ ਪੰਜਾਬ ਦੀ ਬਾਤ ਪਾਉਂਦੀ ਹੈ। ਫ਼ਿਲਮ ਵਿਚ ਗੋਰੀ ਸਰਕਾਰ ਖਿਲਾਫ਼ ਲੜਨ ਵਾਲੇ ਲੋਕਾਂ ਦਾ ਜਜ਼ਬਾ ਬਾ-ਖੂਬ ਪੇਸ਼ ਕੀਤਾ ਗਿਆ ਹੈ।
ਫ਼ਿਲਮ ਦੱਸਦੀ ਹੈ ਕਿ ਕਿਸੇ ਨੂੰ ਵੀ ਛੋਟਾ ਜਾਂ ਘੱਟ ਹਿੰਮਤੀ ਨਹੀਂ ਸਮਝਣਾ ਚਾਹੀਦਾ। ਲੋੜ ਪੈਣ ‘ਤੇ ਕੋਈ ਕੁੱਝ ਵੀ ਕਰ ਸਕਦਾ ਹੈ। ਫ਼ਿਲਮ ਦੀ ਸ਼ੂਟਿੰਗ ਪੰਜਾਬ ਵਿਚ ਹੀ ਕੀਤੀ ਗਈ ਹੈ। ਗੀਤ ਬਾ-ਕਮਾਲ ਹਨ, ਜਿਨ੍ਹਾਂ ਨੂੰ ਲਗਾਤਾਰ ਦਰਸ਼ਕਾਂ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ।
ਫ਼ਿਲਮ ਦੀ ਸਭ ਤੋਂ ਵੱਡੀ ਪ੍ਰਾਪਤੀ ਪੁਰਾਣੇ ਪੰਜਾਬ ਦੀ ਪੇਸ਼ਕਾਰੀ ਹੈ ਉਹ ਦ੍ਰਿਸ਼, ਜਿਹੜੇ ਅੱਜ ਦੇ ਸਮੇਂ 'ਚ ਅਲੋਪ ਹੋ ਗਏ ਹਨ, ਉਹਨਾਂ ਨੂੰ ਬਾਖੂਬ ਪੇਸ਼ ਕੀਤਾ ਗਿਆ ਹੈ।