ਅਕਸ਼ੇ ਕੁਮਾਰ ਦੀ ‘ਪੈਡਮੈਨ’ ਰਿਲੀਜ਼ ਹੋਣ ਵਾਲੀ ਹੈ ਅਤੇ ਉਸ ਤੋਂ ਪਹਿਲਾਂ ਹੀ ਉਨ੍ਹਾਂ ਦੀ ਦੂਜੀ ਫਿਲਮ ‘ਕੇਸਰੀ’ ਦਾ ਫਰਸਟ ਲਵ ਵੀ ਰਿਲੀਜ਼ ਕਰ ਦਿੱਤਾ ਗਿਆ। ਅਕਸ਼ੇ ਦਾ ਪਗੜੀ ਲੁਕ ਸਾਹਮਣੇ ਆਉਣ ਤੋਂ ਬਾਅਦ ਤੋਂ ਹੀ ਫਿਲਮ ਦੀ ਅਦਾਕਾਰਾ ਨੂੰ ਲੈ ਕੇ ਚਰਚਾ ਸ਼ੁਰੂ ਹੋ ਗਈ ਸੀ। ਕਰਨ ਜੌਹਰ ਨੇ ਇਸ ਰਾਜ ਤੋਂ ਪਰਦਾ ਚੁਕਦੇ ਹੋਏ ਦੱਸ ਦਿੱਤਾ ਸੀ ਕਿ ਇਸ ਫਿਲਮ ਵਿੱਚ ਪਰੀਨੀਤੀ ਚੋਪੜਾ ਲੀਡ ਅਦਾਕਾਰਾ ਹੋਵੇਗੀ। 
ਹਾਲ ਹੀ ਵਿੱਚ ਪਰਿਨੀਤੀ ਦੀ ਗੋਲਮਾਲ ਫਿਲਮ ਨੇ ਕਮਾਈ ਦੇ ਨਵੇਂ ਰਿਕਾਰਡ ਬਣਾਏ ਹਨ। ਅਜਿਹੇ ਵਿੱਚ ਉਨ੍ਹਾਂ ਦੇ ਹੱਥ ਅਕਸ਼ੇ ਦੇ ਨਾਲ ਫਿਲਮ ਦਾ ਹੋਣਾ ਕਿਸੇ ਜੈਕਪਾਟ ਵਰਗਾ ਹੈ।ਅਕਸ਼ੇ ਕੁਮਾਰ ਦੀਆਂ ਫਿਲਮਾਂ ਬੈਕ ਟੂ ਬੈਕ ਹਿੱਟ ਹੋਣ ਦੇ ਨਾਲ ਕਮਾਈ ਵੀ ਚੰਗੀ ਕਰ ਰਹੀਆਂ ਹਨ। 

ਅਕਸ਼ੇ ਨੇ ਟਵਿੱਟਰ ਹੈਂਡਲ ਤੇ ਇਸ ਲੁਕ ਨੂੰ ਸ਼ੇਅਰ ਕੀਤਾ ਹੈ। ਉਨ੍ਹਾਂ ਨੇ ਲਿਖਿਆ ‘ਮੈਨੂੰ ਇਸ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਬਹੁਤ ਮਾਣ ਹੋ ਰਿਹਾ ਹੈ। ਮੈਂ ਆਪਣੇ ਸਾਲ ਦੀ ਸ਼ੁਰੂਆਤ ਕੇਸਰੀ ਦੇ ਨਾਲ ਕਰ ਰਿਹਾ ਹਾਂ ,ਇਹ ਮੇਰਾ ਸਭ ਤੋਂ ਵੱਡਾ ਪ੍ਰੋਜੈਕਟ ਹੈ। ਤੁਹਾਡੇ ਸਾਰਿਆਂ ਦੀਆਂ ਸ਼ੁਭਕਾਮਨਾਵਾਂ ਚਾਹਦੀਆਂ ਹਨ। 
ਦੱਸ ਦੇਈਏ ਕਿ ਅਕਸ਼ੇ , ਸ਼ੁਕਰਵਾਰ ਤੋਂ ਕਰਨ ਜੌਹਰ ਦੇ ਪ੍ਰੋਡਕਸ਼ਨ ਦੀ ਫਿਲਮ ‘ ਕੇਸਰੀ’ ਦੀ ਸ਼ੂਟਿੰਗ ਸ਼ੁਰੂ ਕਰ ਚੁੱਕੇ ਹਨ। ਅਕਸ਼ੇ ਦੀ ਇਸ ਫਿਲਮ ਦਾ ਐਲਾਨ ਸਾਲ 2017 ਦੀ ਸ਼ੁਰੂਆਤ ਵਿੱਚ ਹੋਇਆ ਸੀ ਅਤੇ ਉਸ ਸਮੇਂ ਇਹ ਫਿਲਮ ਅਕਸ਼ੇ, ਕਰਨ ਅਤੇ ਸਲਮਾਨ ਮਿਲ ਕੇ ਬਣਾਉਣ ਵਾਲੇ ਸਨ। ਇਹ ਫਿਲਮ ਬੈਟਲ ਆਫ ਸਾਰਾਗੜੀ ਤੇ ਆਧਾਰਿਤ ਹੈ।ਇਸ ਫਿਲਮ ਅਕਸ਼ੇ ਲੀਡ ਰੋਲ ਵਿੱਚ ਹਨ , ਉੱਥੇ ਸਲਮਾਨ ਅਤੇ ਕਰਨ ਇਸ ਨੂੰ ਪ੍ਰੋਡਿਊਸ ਕਰਨ ਵਾਲੇ ਸਨ ਪਰ ਸਾਲ ਦੇ ਆਖਿਰ ਵਿੱਚ ਸਲਮਾਨ ਨੇ ਇਸ ਫਿਲਮ ਤੋਂ ਆਪਣਾ ਹੱਥ ਖਿੱਚ ਲਿਆ। 

ਦੱਸ ਦੇਈਏ ਕਿ ਬੈਟਲ ਆਫ ਸਾਰਾਗੜੀ ਤੇ ਇਸ ਸਮੇਂ ਬਾਲੀਵੁੱਡ ਵਿੱਚ ਤਿੰਨ ਫਿਲਮਾਂ ਬਣ ਰਹੀਆਂ ਹਨ। ਇੱਕ ਫਿਲਮ ਵਿੱਚ ਰਣਦੀਪ ਹੁੱਡਾ ਲੀਡ ਰੋਲ ਵਿੱਚ ਹਨ ਤਾਂ ਦੂਜੇ ਵਿੱਚ ਅਕਸ਼ੇ ਕੁਮਾਰ ਮੁੱਖ ਕਿਰਦਾਰ ਵਿੱਚ ਨਜ਼ਰ ਆਉਣਗੇ।ਇਨ੍ਹਾਂ ਦੋਹਾਂ ਤੋਂ ਇਲਾਵਾ ਤੀਜੀ ਫਿਲਮ ਵਿੱਚ ਅਜੇ ਦੇਵਗਨ ਸਾਰਾਗੜ੍ਹੀ ਦੀ ਲੜ੍ਹਾਈ ਲੜਦੇ ਨਜ਼ਰ ਆਉਣਗੇ।
                    
                