
ਨਵੀਂ ਦਿੱਲੀ : ਪੀਐਨਬੀ ਘੋਟਾਲੇ ਦੀ ਮੁਸੀਬਤ 31 ਬੈਂਕਾਂ ਤੱਕ ਪਹੁੰਚ ਗਈ ਹੈ। ਸੀਰੀਅਸ ਫਰਾਡ ਇੰਨਵੈਸਟੀਗੇਸ਼ਨ ਆਫਿਸ (ਐਸਐਫਆਈਓ) ਨੇ ਇਨ੍ਹਾਂ ਬੈਂਕਾਂ ਦੇ ਮੁੱਖ ਅਧਿਕਾਰੀਆਂ ਨੂੰ ਪੁੱਛਗਿਛ ਲਈ ਸੰਮਨ ਭੇਜਿਆ। ਮੰਗਲਵਾਰ ਨੂੰ ਜਦੋਂ ਇਸਦੀ ਖਬਰ ਆਈ ਤਾਂ ਪਹਿਲਾ ਅਸਰ ਸ਼ੇਅਰ ਬਾਜ਼ਾਰ 'ਤੇ ਦਿਖਿਆ। ਸੈਂਸੈਕਸ 430 ਅੰਕ ਡਿੱਗ ਕੇ 33,317 'ਤੇ ਬੰਦ ਹੋਇਆ। ਪੁੱਛਗਿਛ ਲਈ ਐਕਸਿਸ ਬੈਂਕ ਦੀ ਸੀਈਓ ਸ਼ਿਖਾ ਸ਼ਰਮਾ ਅਤੇ ਆਈਸੀਆਈਸੀਆਈ ਬੈਂਕ ਦੀ ਸੀਈਓ ਚੰਦਾ ਕੋਚਰ ਦਾ ਨਾਂਅ ਸਭ ਤੋਂ ਪਹਿਲਾਂ ਆਇਆ ਹੈ।
ਹਾਲਾਂਕਿ ਐਕਸਿਸ ਬੈਂਕ ਤੋਂ ਡਿਪਟੀ ਐਮਡੀ ਵੀ. ਸ਼੍ਰੀਨਿਵਾਸਨ ਦੇ ਨਾਲ ਅਫਸਰਾਂ ਦੀ ਟੀਮ ਐਸਐਫਆਈਓ ਪਹੁੰਚੀ। ਹੀਰਾ ਕਾਰੋਬਾਰੀ ਨੀਰਵ ਮੋਦੀ ਅਤੇ ਮੇਹੁਲ ਚੌਕਸੀ ਦੀਆਂ ਕੰਪਨੀਆਂ ਨੂੰ ਕਰਜ ਦੇਣ ਦੇ ਸਿਲਸਿਲੇ 'ਚ ਇਨ੍ਹਾਂ ਤੋਂ ਦੋ ਘੰਟੇ ਤੱਕ ਪੁੱਛਗਿਛ ਕੀਤੀ ਗਈ। ਇਸ 'ਚ ਸਟਾਕ ਐਕਸਚੇਂਜ ਨੇ ਵੀ ਆਈਸੀਆਈਸੀਆਈ ਅਤੇ ਐਕਸਿਸ ਬੈਂਕ ਤੋਂ ਸਫਾਈ ਮੰਗੀ ਹੈ। ਗੀਤਾਂਜਲੀ ਜੇਮਜ਼ ਨੂੰ 31 ਬੈਂਕਾਂ ਦੇ ਕੰਸੋਰਟੀਅਮ ਨੇ ਕਰੀਬ 6,800 ਕਰੋੜ ਰੁਪਏ ਦਾ ਕਰਜ ਦਿੱਤਾ ਹੈ। ਆਈਸੀਆਈਸੀਆਈ ਕੰਸੋਰਟੀਅਮ ਦਾ ਲੀਡ ਬੈਂਕ ਹੈ।
ਹੁਣ ਤੱਕ 198 ਛਾਪੇ, 6,000 ਕਰੋੜ ਦੀ ਜਾਇਦਾਦ ਜ਼ਬਤ
12,717 ਕਰੋੜ ਰੁ. ਦੇ ਸਭ ਤੋਂ ਵੱਡੇ ਬੈਂਕਿੰਗ ਘੋਟਾਲੇ 'ਚ 4 ਏਜੰਸੀਆਂ ਕਾਰਵਾਈ ਕਰ ਰਹੀਆਂ ਹਨ। ਈਡੀ, ਆਈਟੀ ਐਸਐਫਆਈਓ ਅਤੇ ਸੀਬੀਆਈ। ਹੁਣ ਤੱਕ 198 ਛਾਪੇ ਪਏ ਹਨ। ਲਗਭੱਗ 6,000 ਕਰੋੜ ਦੀ ਜਾਇਦਾਦ ਜ਼ਬਤ ਹੋਈ ਹੈ ਅਤੇ 20 ਲੋਕ ਗਿਰਫਤਾਰ ਕੀਤੇ ਜਾ ਚੁੱਕੇ ਹਨ।
ਘੋਟਾਲੇ ਦਾ ਆਕਾਰ ਹੋਰ ਵਧਣ ਦਾ ਸ਼ੱਕ
ਸੀਬੀਆਈ ਨੇ ਮੁੰਬਈ ਕੋਰਟ ਨੂੰ ਦੱਸਿਆ ਹੈ ਕਿ ਘੋਟਾਲੇ ਦੀ ਰਕਮ ਹੋਰ ਵੱਧ ਸਕਦੀ ਹੈ। ਪੀਐਨਬੀ ਦੇ ਕੋਲ ਸਾਰੇ ਐਲਓਯੂ (ਲੇਟਰ ਆਫ ਅੰਡਰਟੇਕਿੰਗ) ਨਹੀਂ ਹਨ। ਕੁੱਝ ਐਲਓਯੂ ਨੀਰਵ - ਮੇਹੁਲ ਦੀਆਂ ਕੰਪਨੀਆਂ ਨੂੰ ਵਾਪਸ ਦਿੱਤੇ ਗਏ ਸਨ। ਉਨ੍ਹਾਂ ਦਾ ਪਤਾ ਲੱਗਣ 'ਤੇ ਘੋਟਾਲੇ ਦਾ ਅ੨ਕਾਰ ਵੱਧ ਸਕਦਾ ਹੈ ਅਤੇ ਦੂਜੇ ਪਾਸੇ, ਮੇਹੁਲ ਚੌਕਸੀ ਦੇ ਗੀਤਾਂਜਲੀ ਗਰੁਪ ਦੇ ਬੈਂਕਿੰਗ ਆਪਰੇਸ਼ੰਨਜ਼ ਦੇ ਚੀਫ ਵਿਪੁਲ ਚਿਤਾਲਿਆ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।
ਨੀਰਵ ਦੀ ਕੰਪਨੀ ਫਾਇਰਸਟਾਰ ਡਾਇਮੰਡ ਨੇ ਈਡੀ ਦੇ ਖਿਲਾਫ ਦਿੱਲੀ ਹਾਈਕੋਰਟ 'ਚ ਅਰਜੀ ਲਗਾ ਕੇ ਵਿੱਤ ਮੰਤਰਾਲਾ ਅਤੇ ਈਡੀ ਨੂੰ ਸਰਚ ਵਾਰੰਟ ਦੀ ਕਾਪੀ ਦੇਣ ਦੀ ਮੰਗ ਕੀਤੀ ਹੈ। ਪੀਐਨਬੀ ਘੋਟਾਲੇ ਦੇ ਬਾਅਦ ਰੋਜ਼ ਵੱਧਦੇ ਜਾਂਚ ਦੇ ਦਾਇਰੇ ਤੋਂ ਸ਼ੇਅਰ ਬਾਜ਼ਾਰ ਤਿੰਨ ਮਹੀਨੇ ਦੇ ਹੇਠਲੇ ਪੱਧਰ 'ਤੇ ਪਹੁੰਚ ਚੁੱਕਿਆ ਹੈ।
ਇਸ ਦੌਰਾਨ ਸਭ ਤੋਂ ਜ਼ਿਆਦਾ ਨੁਕਸਾਨ ਬੈਂਕਾਂ ਦੇ ਸ਼ੇਅਰ ਨੂੰ ਹੋਇਆ ਹੈ। ਐਸਬੀਆਈ ਦੇ ਸ਼ੇਅਰ ਤਾਂ 2.77% ਤੱਕ ਡਿੱਗ ਗਏ ਹਨ।429.58 ਅੰਕਾਂ ਦੀ ਗਿਰਾਵਟ ਇਕ ਮਹੀਨੇ 'ਚ ਸਭ ਤੋਂ ਜ਼ਿਆਦਾ ਹੈ। ਇਸ ਤੋਂ ਪਹਿਲਾਂ 6 ਫਰਵਰੀ ਨੂੰ 561.22 ਡਿਗਿਆ ਸੀ। 5 ਦਿਨਾਂ 'ਚ ਸੈਂਸੈਕਸ 1,129 ਅੰਕ ਉਤਰਿਆ ਹੈ।