
ਸਮਾਜ ਵਿਰੋਧੀ ਅਨਸਰ ਸਮਾਜ ਲਈ ਕਲੰਕ ਹਨ, ਇਹਨਾਂ ਦੀਆਂ ਹਰਕਤਾਂ ਸਾਡੇ ਸਮਾਜ ਨੂੰ ਗੰਦਲ਼ਾ ਕਰਦੀਆ ਹਨ ਅਤੇ ਜਦੋਂ ਇਹ ਹਰਕਤਾਂ ਸਾਡੇ ਨਜ਼ਦੀਕੀ ਲੋਕਾਂ ਵੱਲੋਂ ਹੀ ਕੀਤੀਆਂ ਜਾਣ ਤਾਂ ਆਪਣਿਆਂ ਉੱਤੋਂ ਵੀ ਵਿਸ਼ਵਾਸ਼ ਉੱਠ ਜਾਂਦਾ ਹੈ। ਅਜਿਹੇ ਹੀ ਸਮਾਜ ਵਿਰੋਧੀ ਨੌਜਵਾਨ ਦੀ ਹਰਕਤ ਨੇ ਇਕ ਵਾਰ ਫ਼ਿਰ ਇਨਸਾਨੀਅਤ ਨੂੰ ਸ਼ਰਮਸਾਰ ਕੀਤਾ ਹੈ।
ਖ਼ਬਰ ਤਲਵੰਡੀ ਸਾਬੋ ਤੋਂ ਹੈ ਜਿਥੇ ਇਕ 26 ਸਾਲਾ ਦੇ ਗੁਆਂਢੀ ਨੌਜਵਾਨ ਨੇ 7 ਸਾਲਾ ਦੀ ਉਸ ਮਾਸੂਮ ਨੂੰ ਆਪਣੀ ਹਵਸ਼ ਦਾ ਸ਼ਿਕਾਰ ਬਣਾਇਆ ਹੈ। ਜਿਸ ਦੇ ਸਿਰ ਮਾਂ ਦਾ ਵੀ ਸਾਇਆ ਨਹੀਂ ਹੈ ਪਿਤਾ ਮੁਤਾਬਿਕ ਉਹ ਡਿਊਟੀ ਗਿਆ ਹੋਇਆ ਸੀ ਅਤੇ ਜਦੋਂ ਉਸਨੇ ਘਰ ਆ ਕੇ ਆਪਣੀ ਧੀ ਨੂੰ ਸਾਰੀ ਕਹਾਣੀ ਪੁੱਛੀ ਤਾਂ ਕੁੜੀ ਨੇ ਆਪਣੇ ਨਾਲ਼ ਹੋਈ ਘਟਨਾ ਬਾਰੇ ਦੱਸਿਆ।
ਓਧਰ ਪੁਲਿਸ ਨੇ ਵੀ ਕੁੜੀ ਦੇ ਬਿਆਨ ਲਏ ਅਤੇ ਦੋਸ਼ੀ ਨੂੰ ਜੇਲ੍ਹ ਭੇਜ ਦਿੱਤਾ। ਕਦੋਂ ਤੱਕ ਹਵਸ਼ ਦੇ ਭੁੱਖੇ ਹੈਵਾਨ ਅਜਿਹੀਆਂ ਹਰਕਤਾਂ ਕਰਦੇ ਰਹਿਣਗੇ ਜਿਹਨਾਂ ਨਾਲ਼ ਸਮਾਜ ‘ਚ ਹੋਰ ਵੀ ਸਮਾਜਿਕ ਕੁਰੀਤੀਆਂ ਜਨਮ ਲੈਂਦੀਆ ਹਨ।
ਅਜਿਹੇ ਹੈਵਾਨ ਵੀ ਧੀਆਂ ਲਈ ਭਰੂਣ ਹੱਤਿਆ ਦਾ ਕਾਰਨ ਬਣਦੇ ਹਨ ਅਜਿਹੇ ਦੋਸ਼ੀਆਂ ਲਈ ਦਿਲ ਕੰਬਾਊ ਸਜ਼ਾਵਾਂ ਹੋਣੀਆਂ ਚਾਹੀਦੀਆਂ ਨੇ ਤਾਂ ਜੋ ਭਵਿੱਖ ‘ਚ ਅਜਿਹੀ ਘਟਨਾ ਨੂੰ ਅੰਜਾਮ ਦੇਣ ਤੋਂ ਪਹਿਲਾਂ ਕੋਈ ਵੀ ਸੌ ਵਾਰ ਸੋਚੇ।