
ਗੁਰੂਗ੍ਰਾਮ : ਰਿਆਨ ਇੰਟਰਨੈਸ਼ਨਲ ਸਕੂਲ ‘ਚ 7 ਸਾਲ ਦੇ ਪ੍ਰਦਿਊਮਨ ਦੀ ਬੇਰਹਿਮੀ ਨਾਲ ਹੋਈ ਹੱਤਿਆ ਨੇ ਪੂਰੇ ਭਾਰਤ ਨੂੰ ਹਿਲਾ ਦੇ ਰੱਖ ਦਿੱਤਾ ਹੈ। ਇਸ ਘਟਨਾ ਤੋਂ ਬਾਅਦ ਬਹੁਤ ਸਹਿਮ ਗਏ ਹਨ, ਰਿਆਨ ਗਰੁੱਪ ਦੇ ਮਾਲਕਾਂ ਦੇ ਵਿਦੇਸ਼ ਜਾਣ ਉੱਤੇ ਹਾਈਕੋਰਟ ਨੇ ਪਾਬੰਦੀ ਲਗਾ ਦਿੱਤੀ ਸੀ। ਰਿਆਨ ਇੰਟਰਨੈਸ਼ਨਲ ਸਮੂਹ ਦੇ ਮਾਲਕਾਂ ਦੀ ਟਰਾਂਜ਼ਿਟ ਪੇਸ਼ਗੀ ਜ਼ਮਾਨਤ ਨੂੰ ਬੰਬਈ ਹਾਈ ਕੋਰਟ ਨੇ ਰੱਦ ਕਰ ਦਿੱਤਾ।
ਪ੍ਰਦਿਊਮਨ ਦੀ ਬੇਰਹਿਮੀ ਨਾਲ ਹੋਈ ਹੱਤਿਆ ਦੇ ਠੀਕ 10 ਦਿਨ ਬਾਅਦ ਸਕੂਲ ਖੁਲਿਆ। ਪ੍ਰਦਿਊਮਨ ਦੇ ਪਿਤਾ ਨੇ ਸਕੂਲ ਖੁੱਲਣ ਦਾ ਵਿਰੋਧ ਕੀਤਾ। ਵਰੁਣ ਠਾਕੁਰ ਨੇ ਕਿਹਾ ਕਿ ਸਕੂਲਾਂ ਨੇ ਸਬੂਤਾਂ ਨਾਲ ਛੇੜਛਾੜ ਕੀਤੀ, ਖੂਨ ਦੇ ਨਿਸ਼ਾਨ ਮਿਟਾਉਣ ਦੀ ਕੋਸ਼ਿਸ਼ ਵੀ ਹੋਈ ਫਿਰ ਵੀ ਸਕੂਲ ਨੂੰ ਕਿਵੇਂ ਖੁੱਲਣ ਦਿੱਤਾ ਜਾ ਸਕਦਾ ਹੈ। ਗੁਰੂਗ੍ਰਾਮ ਪੁਲਿਸ ਦੇ ਡਿਪਟੀ ਕਮਿਸ਼ਨਰ ਵਿਨਯ ਪ੍ਰਤਾਪ ਸਿੰਘ ਵੀ ਸਕੂਲ ਪੁੱਜੇ ਹਨ। ਪ੍ਰਦਿਊਮਨ ਦੇ ਪਿਤਾ ਵਰੁਣ ਨੇ PMO ਨੂੰ ਚਿੱਠੀ ਲਿਖ ਕੇ ਜਾਂਚ ਕਰਨ ਦੀ ਮੰਗ ਕੀਤੀ ਹੈ ਅਤੇ ਸੀਬੀਆਈ ਜਾਂਚ ਸ਼ੁਰੂ ਹੋਣ ਤੋਂ ਪਹਿਲਾਂ ਸਕੂਲ ਨਾ ਖੋਲ੍ਹੇ ਜਾਣ ਦੀ ਮੰਗ ਵੀ ਕੀਤੀ।
ਪ੍ਰਦਿਊਮਨ ਦੀ ਹੱਤਿਆ ਦਾ ਦੋਸ਼ੀ ਅਸ਼ੋਕ ਕੁਮਾਰ ਅਦਾਲਤ ਵਿਚ ਪੁਲਿਸ ਨੂੰ ਦਿੱਤੇ ਆਪਣੇ ਪਹਿਲਾਂ ਦੇ ਬਿਆਨ ਤੋਂ ਪਲਟ ਗਿਆ। ਅਸ਼ੋਕ ਨੇ ਅਦਾਲਤ ਵਿਚ ਦੱਸਿਆ ਕਿ ਪੁਲਿਸ ਨੇ ਉਸ ਨੂੰ ਫਸਾਇਆ ਹੈ। ਉਹ ਬੇਕਸੂਰ ਹੈ। ਮਾਣਯੋਗ ਜੱਜ ਰਜਨੀ ਯਾਦਵ ਦੀ ਅਦਾਲਤ ਵਿਚ ਅਸ਼ੋਕ ਕੁਮਾਰ ਨੂੰ ਪੇਸ਼ ਕੀਤਾ ਗਿਆ ਸੀ। 8 ਸਤੰਬਰ ਨੂੰ ਕਤਲ ਦੀ ਹੋਈ ਵਾਰਦਾਤ ਵਿਚ ਅਸ਼ੋਕ ਨੇ ਪੁਲਿਸ ਤੇ ਮੀਡੀਆ ਦੇ ਸਾਹਮਣੇ ਪ੍ਰਦਿਊਮਨ ਨੂੰ ਕਤਲ ਕਰਨ ਦੀ ਗੱਲ ਮੰਨੀ ਸੀ ਪਰ ਅਦਾਲਤ ਵਿਚ ਉਹ ਇਸ ਤੋਂ ਪਲਟ ਗਿਆ।
ਮਾਣਯੋਗ ਜੱਜ ਨੇ ਇਸਤਗਾਸਾ ਅਤੇ ਬਚਾਅ-ਪੱਖ ਦੀਆਂ ਦਲੀਲਾਂ ਸੁਣਨ ਪਿੱਛੋਂ ਅਸ਼ੋਕ ਨੂੰ 29 ਸਤੰਬਰ ਤਕ ਲਈ ਜੇਲ ਵਿਚ ਭੇਜ ਦਿੱਤਾ। ਇਸ ਮਾਮਲੇ ਵਿਚ ਬਾਲ ਨਿਆਂ ਕਾਨੂੰਨ ਅਧੀਨ ਗ੍ਰਿਫਤਾਰ ਸਕੂਲ ਦੇ ਦੋ ਅਹੁਦੇਦਾਰਾਂ ਨੂੰ 29 ਸਤੰਬਰ ਤਕ ਜੁਡੀਸ਼ੀਅਲ ਹਿਰਾਸਤ ਵਿਚ ਭੇਜ ਦਿੱਤਾ ਗਿਆ। ਦੂਜੇ ਪਾਸੇ ਸਕੂਲ ਦੇ ਉੱਤਰੀ ਜ਼ੋਨ ਦੇ ਮੁਖੀ ਫਰਾਂਸਿਸ ਥਾਮਸ ਅਤੇ ਮਨੁੱਖੀ ਸੋਮਿਆਂ ਬਾਰੇ ਵਿਭਾਗ ਦੇ ਮੁਖੀ ਜਿਊਸ ਦੀ ਜ਼ਮਾਨਤ ਅਰਜ਼ੀ ਅਦਾਲਤ ਨੇ ਰੱਦ ਕਰ ਦਿੱਤੀ। ਓਧਰ ਪ੍ਰਦੁਮਨ ਦੇ ਕਤਲ ਤੋਂ 10 ਦਿਨਾਂ ਬਾਅਦ ਰਿਆਨ ਇੰਟਰਨੈਸ਼ਨਲ ਸਕੂਲ ਖੁੱਲ੍ਹਿਆ ਪਰ ਉਸ ਨੂੰ ਮੁੜ ਤੋਂ 25 ਸਤੰਬਰ ਤਕ ਬੰਦ ਕਰਨ ਦੇ ਹੁਕਮ ਦਿੱਤੇ।