ਪ੍ਰਸ਼ਾਸਨ ਵਿੱਤ ਮੰਤਰੀ ਨਾਲ ਮੀਟਿੰਗ ਕਰਵਾ ਕੇ ਥਰਮਲ ਕਾਮਿਆਂ ਨੂੰ ਠੰਢਾ ਕਰਨ ਦੇ ਯਤਨਾਂ 'ਚ
Published : Jan 11, 2018, 1:41 am IST
Updated : Jan 10, 2018, 8:11 pm IST
SHARE ARTICLE

ਬਠਿੰਡਾ, 10 ਜਨਵਰੀ (ਸੁਖਜਿੰਦਰ ਮਾਨ): ਬਠਿੰਡਾ ਥਰਮਲ ਪਲਾਂਟ ਨੂੰ ਬੰਦ ਕਰਨ ਦੇ ਵਿਰੋਧ 'ਚ ਸਰਕਾਰ ਪ੍ਰਤੀ ਪੈਦਾ ਹੋਏ ਰੋਸ ਨੂੰ ਠੰਢਾ ਕਰਨ ਲਈ ਪ੍ਰਸ਼ਾਸਨ ਨੇ ਕਦਮ ਚੁੱਕਣੇ ਸ਼ੁਰੂ ਕਰ ਦਿਤੇ ਹਨ। ਦਸਣÎਾ ਬਣਦਾ ਹੈ ਕਿ ਥਰਮਲ ਦੇ ਕੱਚੇ ਕਾਮਿਆਂ ਦਾ ਥਰਮਲ ਕੰਟਰਕੈਟ ਵਰਕਰਜ਼ ਕੋਆਰਡੀਨੇਸ਼ਨ ਕਮੇਟੀ ਪੰਜਾਬ ਦੇ ਬੈਨਰ ਹੇਠ ਪੱਕਾ ਮੋਰਚਾ ਅੱਜ ਦਸਵੇਂ ਦਿਨ ਵੀ ਜਾਰੀ ਰਿਹਾ। ਇਸ ਤੋਂ ਇਲਾਵਾ ਇਨ੍ਹਾਂ ਕਾਮਿਆਂ ਵਲੋਂ ਪਰਵਾਰਾਂ ਸਹਿਤ ਦੇਰ ਸ਼ਾਮ ਸਥਾਨਕ ਹਜ਼ੂਰਾ-ਕਪੂਰਾ ਕਾਲੋਨੀ 'ਚ ਜਾਗੋ ਮਾਰਚ ਕੱਢ ਕੇ ਸਰਕਾਰ ਪ੍ਰਤੀ ਅਪਣਾ ਰੋਸ ਦਿਖਾਇਆ ਗਿਆ। ਥਰਮਲ ਕਾਮਿਆਂ ਦੇ ਭਰਾਤਰੀ ਜਥੇਬੰਦੀਆਂ ਦੇ ਸਹਿਯੋਗ ਨਾਲ ਭੱਖਦੇ ਸੰਘਰਸ਼ ਨੂੰ ਠੰਢਾ ਕਰਨ ਲਈ ਆਉਣ ਵਾਲੇ ਤਿੰਨ-ਚਾਰ ਦਿਨਾਂ 'ਚ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨਾਲ ਇਨ੍ਹਾਂ ਦੇ ਆਗੂਆਂ ਦੀ ਮੀਟਿੰਗ ਕਰਵਾਈ ਜਾ ਰਹੀ ਹੈ। ਸੂਚਨਾ ਮੁਤਾਬਕ ਆਗਾਮੀ ਸਨਿਚਰਵਾਰ ਜਾਂ ਐਤਵਾਰ ਵਿੱਤ ਮੰਤਰੀ ਬਠਿੰਡਾ ਪੁੱਜ ਰਹੇ ਹਨ ਜਿੱਥੇ ਦੋਹਾਂ ਧਿਰਾਂ ਵਿਚ ਆਹਮੋ-ਸਾਹਮਣੀ ਗੱਲ ਹੋਣ ਦੀ ਸੰਭਾਵਨਾ ਹੈ। ਇਸ ਮੁੱਦੇ ਨੂੰ ਲੈ ਕੇ ਬੀਤੇ ਕਲ ਥਰਮਲ ਕਾਮਿਆਂ ਵਲੋਂ ਡਿਪਟੀ ਕਮਿਸ਼ਨਰ ਦੀਪਾਰਵਾ ਲਾਕੜਾ ਨਾਲ ਮੀਟਿੰਗ ਕੀਤੀ ਸੀ ਜਿਨ੍ਹਾਂ ਅੱਜ ਸਰਕਾਰ ਨਾਲ ਮੀਟਿੰਗ ਤੈਅ ਕਰਵਾਉਣ ਦਾ ਭਰੋਸਾ ਦਿਤਾ ਸੀ। ਇਸ ਤੋਂ ਇਲਾਵਾ ਅੱਜ ਇਹ ਕਾਮੇ ਐਸ.ਪੀ. ਸਿਟੀ ਗੁਰਮੀਤ ਸਿੰਘ ਨੂੰ ਵੀ ਇਸ ਸਬੰਧ ਵਿਚ ਮਿਲੇ ਸਨ। ਜ਼ਿਕਰਯੋਗ ਹੈ ਕਿ ਥਰਮਲ ਕਾਮਿਆਂ ਦੇ ਸੰਘਰਸ਼ ਦੇ ਚੱਲਦੇ ਵਿੱਤ ਮੰਤਰੀ ਵੀ ਪਿਛਲੇ ਦੋ ਹਫ਼ਤਿਆਂ ਤੋਂ ਸ਼ਹਿਰ ਵਿਚ ਘੱਟ ਵਿਚਰ ਰਹੇ ਹਨ। ਇਨ੍ਹਾਂ ਕਾਮਿਆਂ ਨੇ ਉਨ੍ਹਾਂ ਨੂੰ ਘੇਰਨ ਅਤੇ ਕਾਲੀਆਂ ਝੰਡੀਆਂ ਵਿਖਾਉਣ ਦਾ ਐਲਾਨ ਕੀਤਾ ਹੋਇਆ ਹੈ। ਦੂਜੇ ਪਾਸੇ ਪੱਕੇ ਕਾਮਿਆਂ ਤੇ ਇੰਜੀਨੀਅਰਾਂ ਵਲੋਂ ਅਲੱਗ ਤੋਂ ਗੇਟ ਰੈਲੀਆਂ ਜਾਰੀ ਰੱਖੀਆਂ ਹੋਈਆਂ ਹਨ। 


ਜਥੇਬੰਦੀ ਦੇ ਕਨਵੀਨਰ ਰਾਜਿੰਦਰ ਸਿੰਘ ਢਿੱਲੋਂ, ਅਸ਼ਵਨੀ ਕੁਮਰ,ਜਗਰੂਪ ਸਿੰਘ, ਵਿਜੈ ਕੁਮਾਰ, ਗੁਰਵਿੰਦਰ ਸਿੰਘ ਪੰਨੂ, ਜਗਸੀਰ ਸਿੰਘ ਭੰਗੂ ਨੇ ਦਾਅਵਾ ਕੀਤਾ ਕਿ ਕਲ ਡੀ ਸੀ ਵਲੋਂ ਕਮੇਟੀ ਦੇ ਆਗੂਆਂ ਨੂੰ ਭਰੋਸਾ ਦਿਵਾਇਆ ਗਿਆ ਸੀ ਕਿ ਜਲਦੀ ਹੀ ਜਥੇਬੰਦੀ ਦੀ ਮੀਟਿੰਗ ਸਰਕਾਰ ਨਾਲ ਕਰਵਾਈ ਜਾਵੇਗੀ ਪਰ ਅਜੇ ਤਕ ਕਿਸੇ ਵੀ ਮੰਤਰੀ ਜਾਂ ਅਧਿਕਾਰੀ ਨਾਲ ਕੋਈ ਗੱਲਬਾਤ ਨਹੀਂ ਕਰਵਾਈ ਗਈ। ਉਨ੍ਹਾਂ ਐਲਾਨ ਕੀਤਾ ਕਿ ਜਿਨ੍ਹਾਂ ਸਮਾਂ ਸਰਕਾਰ ਮਸਲੇ ਦਾ ਹੱਲ ਨਹੀਂ ਕਰਦੀ ਸੰਘਰਸ਼ ਲਗਾਤਾਰ ਜਾਰੀ ਰਹੇਗਾ। ਉਨ੍ਹਾਂ ਕਿਹਾ ਕਿ ਅੱਜ ਧਰਨੇ ਨੂੰ ਦਸਵੇਂ ਦਿਨ ਵਿਚ ਜਾਰੀ ਰੱਖਣ ਤੋਂ ਇਲਾਵਾ ਦੇਰ ਸ਼ਾਮ ਥਰਮਲ ਦੇ ਨਾਲ ਲੱਗਦੇ ਇਲਾਕੇ ਹਜ਼ੂਰਾ-ਕਪੂਰਾ ਕਾਲੋਨੀ 'ਚ ਵੀ ਜਾਗੋ ਮਾਰਚ ਕੱਢਿਆ ਗਿਆ ਜਿਸ ਰਾਹੀਂ ਲੋਕਾਂ ਨੂੰ ਸਰਕਾਰ ਦੀਆਂ ਨੀਤੀਆਂ ਬਾਰੇ ਜਾਗਰੂਕ ਕੀਤਾ।  ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਦੇ ਆਗੂ ਵਰਿੰਦਰ ਸਿੰਘ ਨੇ ਐਲਾਨ ਕੀਤਾ ਕਿ ਮੋਰਚੇ ਵਿਚ ਸ਼ਾਮਲ ਹਰ ਇਕ ਜਥੇਬੰਦੀ ਹਰ ਰੋਜ਼ ਅਪਣੇ ਕੇਡਰ ਸਮੇਤ ਹਾਜ਼ਰੀ ਲਾਵੇਗੀ। ਮਗਨਰੇਗਾ ਕਰਮਚਾਰੀ ਯੂਨੀਅਨ ਵਲੋਂ ਅੰਮ੍ਰਿਤਪਾਲ ਸਿੰਘ, ਬੀਕੇਯੂ ਉਗਰਾਹਾਂ ਤਂੋ ਅਮਰੀਕ ਸਿੰਘ ਸਿਵਿਆਂ ਤੇ ਪੈਨਸ਼ਨਰ ਐਸੋਏਸ਼ਨ ਵਲੋਂ ਸੁਰਜੀਤ ਸਿੰਘ, ਤਾਲਮੇਲ ਕਮੇਟੀ ਬਠਿੰਡਾ ਵਲੋ ਗੁਰਸੇਵਕ ਸਿੰਘ ਆਦਿ ਸ਼ਾਮਲ ਹੋਏ।

SHARE ARTICLE
Advertisement

Brother Died hearing Brother Death news: ਤਿੰਨ ਸਕੇ ਭਰਾਵਾਂ ਨੂੰ ਪਿਆ ਦਿਲ ਦਾ ਦੌਰਾ

11 Aug 2025 3:14 PM

Giani Harpreet Singh Speech LIVE-ਪ੍ਰਧਾਨ ਬਣਨ ਮਗਰੋ ਹਰਪ੍ਰੀਤ ਸਿੰਘ ਦਾ ਸਿੱਖਾਂ ਲਈ ਵੱਡਾ ਐਲਾਨ| Akali Dal News

11 Aug 2025 3:14 PM

Kulgam Encounter: ਸ਼ਹੀਦ ਜਵਾਨ Pritpal Singh ਦੀ ਮ੍ਰਿਤਕ ਦੇਹ ਪਿੰਡ ਪਹੁੰਚਣ ਤੇ ਭੁੱਬਾਂ ਮਾਰ ਮਾਰ ਰੋਇਆ ਸਾਰਾ ਪਿੰਡ

10 Aug 2025 3:08 PM

Kulgam Encounter : ਫੌਜੀ ਸਨਮਾਨਾਂ ਨਾਲ਼ ਸ਼ਹੀਦ ਪ੍ਰਿਤਪਾਲ ਸਿੰਘ ਦਾ ਹੋਇਆ ਅੰਤਿਮ ਸਸਕਾਰ

10 Aug 2025 3:07 PM

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM
Advertisement