ਪੁਲਿਸ 'ਚ ਨਿਕਲੀਆਂ 47 ਹਜ਼ਾਰ ਸਿਪਾਹੀ ਦੀਆਂ ਭਰਤੀਆਂ
Published : Dec 20, 2017, 4:19 pm IST
Updated : Dec 20, 2017, 10:49 am IST
SHARE ARTICLE

ਪੁਲਿਸ 'ਚ ਹੋਣ ਵਾਲੀ ਸਿਪਾਹੀ ਅਤੇ ਥਾਣੇਦਾਰ ਦੀਆਂ ਭਰਤੀਆਂ ਲਈ ਬਹੁਤ ਜਲਦੀ ਪ੍ਰਸਤਾਵ ਉਤਰ ਪ੍ਰਦੇਸ਼ ਪੁਲਿਸ ਭਰਤੀ ਅਤੇ ਪ੍ਰੋਮੋਸ਼ਨ ਬੋਰਡ ਨੂੰ ਭੇਜਿਆ ਜਾਵੇਗਾ। ਸਿਪਾਹੀ ਲਈ ਲਗਭਗ 42 ਹਜ਼ਾਰ ਅਤੇ ਥਾਣੇਦਾਰ ਦੇ 5 ਹਜ਼ਾਰ ਅਹੁਦਿਆਂ ਲਈ ਪ੍ਰੀਕਿਰਿਆ ਜਲਦੀ ਸ਼ੁਰੂ ਹੋਣ ਦੀ ਸੰਭਾਵਨਾ ਹੈ। ਡੀ.ਜੀ.ਪੀ ਸੁਲਖਾਨ ਸਿੰਘ ਨੇ ਦੱਸਿਆ ਕਿ ਸਿਖਲਾਈ ਸਮਰੱਥਾ ਦੇ ਹਿਸਾਬ ਨਾਲ ਲਗਭਗ 42 ਹਜ਼ਾਰ ਸਿਪਾਹੀਆਂ ਦੀ ਭਰਤੀ ਲਈ ਪ੍ਰਸਤਾਵ ਵੀ ਭੇਜਿਆ ਜਾ ਰਿਹਾ ਹੈ। 

ਇਸ ਦੇ ਇਲਾਵਾ 5 ਹਜ਼ਾਰ ਥਾਣੇਦਾਰ ਦੇ ਅਹੁਦੇ 'ਤੇ ਵੀ ਭਰਤੀ ਕੀਤੀ ਜਾਵੇਗੀ। ਇਸ ਦਾ ਵੀ ਪ੍ਰਸਤਾਵ ਜਲਦੀ ਬੋਰਡ ਨੂੰ ਭੇਜਿਆ ਜਾਵੇਗਾ। ਉਨ੍ਹਾਂ ਨੇ ਦੱਸਿਆ ਕਿ 2015 'ਚ ਸ਼ੁਰੂ ਕੀਤੀ ਗਈ 35 ਹਜ਼ਾਰ ਸਿਪਾਹੀਆਂ ਦੀ ਭਰਤੀ ਪ੍ਰੀਕਿਰਿਆ ਦਾ ਮਾਮਲਾ ਕੋਰਟ 'ਚ ਬਕਾਇਆ ਹੈ। ਅਗਲੇ 5 ਸਾਲ 'ਚ ਡੇਢ ਲੱਖ ਖਾਲੀ ਅਹੁਦਿਆਂ ਨੂੰ ਭਰਨ ਦਾ ਵਾਅਦਾ ਕੋਰਟ ਨਾਲ ਕੀਤਾ ਗਿਆ ਹੈ। ਉਸੀ ਕ੍ਰਮ 'ਚ ਇਹ ਭਰਤੀ ਪ੍ਰੀਕਿਰਿਆ ਸ਼ੁਰੂ ਕੀਤੀ ਜਾ ਰਹੀ ਹੈ।


 ਡੀ.ਜੀ.ਪੀ ਨੇ ਦੱਸਿਆ ਕਿ ਪਹਿਲੇ ਭਰਤੀ ਬੋਰਡ ਨੂੰ ਭੇਜੇ ਗਏ ਪ੍ਰਸਤਾਵ 'ਚ ਸੋਧ ਕੀਤਾ ਗਿਆ ਹੈ। ਪਹਿਲੇ ਜਿਥੇ 7 ਹਜ਼ਾਰ ਪੀ.ਏ.ਸੀ ਅਤੇ ਲਗਭਗ 35 ਹਜ਼ਾਰ ਨਾਗਰਿਕ ਪੁਲਿਸ ਲਈ ਪ੍ਰਸਤਾਵ ਭੇਜਿਆ ਗਿਆ ਸੀ, ਉਸ ਨੂੰ ਹੁਣ ਸੋਧ ਕਰਕੇ ਲਗਭਗ 18 ਹਜ਼ਾਰ ਪੀ.ਏ.ਸੀ ਅਤੇ ਲਗਭਗ 24 ਹਜ਼ਾਰ ਨਾਗਰਿਕ ਪੁਲਿਸ ਦੇ ਅਹੁਦਿਆਂ ਲਈ ਪ੍ਰਸਤਾਵ ਭਰਤੀ ਬੋਰਡ ਨੂੰ ਭੇਜਿਆ ਜਾ ਰਿਹਾ ਹੈ।

ਉਨ੍ਹਾਂ ਨੇ ਦੱਸਿਆ ਕਿ ਪ੍ਰੋਮੋਸ਼ਨ ਦੀ ਸਮਰੱਥਾ ਨੂੰ ਦੇਖਦੇ ਹੋਏ ਇਹ ਸੰਖਿਆ ਤੈਅ ਕੀਤੀ ਗਈ ਹੈ। ਨਾਗਰਿਕ ਪੁਲਿਸ ਦੇ ਅਹੁਦੇ 'ਤੇ ਹੋਣ ਵਾਲੀ ਭਰਤੀ ਦੇ 24 ਹਜ਼ਾਰ ਦੇ ਕੁਲ ਅਹੁਦਿਆਂ 'ਚ 20 ਫੀਸਦੀ ਮਹਿਲਾਵਾਂ ਲਈ ਰਿਜ਼ਰਵਡ ਹੋਣਗੀਆਂ ਯਾਨੀ 4800 ਮਹਿਲਾ ਸਿਪਾਹੀ ਅਤੇ 19200 ਮਰਦ ਸਿਪਾਹੀ ਦੀ ਭਰਤੀ ਹੋਵੇਗੀ। ਡੀ.ਜੀ.ਪੀ ਨੇ ਦੱਸਿਆ ਕਿ ਸਾਧਨਾਂ ਦੀ ਕਮੀ ਕਾਰਨ ਸਿਪਾਹੀਆਂ ਨੂੰ ਦੋ ਹਿੱਸਿਆਂ 'ਚ ਵੰਡ ਕੇ ਸਿਖਲਾਈ ਦਿੱਤੀ ਜਾਵੇਗੀ।


 ਭਰਤੀ ਬੋਰਡ ਦੇ ਚੇਅਰਮੈਨ ਜੀ.ਪੀ ਸ਼ਰਮਾ ਨੇ ਦੱਸਿਆ ਕਿ ਪੁਲਿਸ ਕੋਰਟ ਤੋਂ ਸਿੱਧੀ ਭਰਤੀ ਲਈ ਪ੍ਰਸਤਾਵ ਮਿਲਦੇ ਹੀ ਭਰਤੀ ਪ੍ਰੀਕਿਰਿਆ ਸ਼ੁਰੂ ਕਰ ਦਿੱਤੀ ਜਾਵੇਗੀ। ਕੋਸ਼ਿਸ਼ ਰਹੇਗੀ ਕਿ ਵਧ ਤੋਂ ਵਧ ਇਕ ਹਫਤੇ 'ਚ ਰੀਲੀਜ਼ ਕੱਢ ਕੇ ਐਪਲੀਕੇਸ਼ਨ ਮੰਗੀ ਜਾਵੇ। ਉਨ੍ਹਾਂ ਨੇ ਦੱਸਿਆ ਕਿ ਮਹਿਲਾ ਅਤੇ ਮਰਦ ਲਈ ਵੱਖ-ਵੱਖ ਰੀਲੀਜ਼ ਜਾਰੀ ਕਰਕੇ ਐਪਲੀਕੇਸ਼ਨ ਮੰਗੀ ਜਾਵੇਗੀ।

SHARE ARTICLE
Advertisement

ਕੀ ਵਾਪਿਸ India ਆਵੇਗਾ Goldy Brar ! Court ਨੇ ਸੁਣਾਇਆ ਸਖ਼ਤ ਫੈਸਲਾ

08 Jan 2026 4:44 PM

ਜਨਮਦਿਨ ਵਾਲੇ ਦਿਨ ਹੀ ਕੀਤਾ ਕਤਲ ਚਸ਼ਮਦੀਦ ਨੇ ਦੱਸਿਆ ਪੂਰਾ ਮਾਮਲਾ

08 Jan 2026 4:43 PM

ਬੰਦੀ ਸਿੰਘਾ ਤੇ ਭਾਜਪਾਈਆਂ ਦੇ ਦਿੱਤੇ ਬਿਆਨਾ ਦਾ ਭਰੋਸਾ ਨਾ ਕਰੋ-UAD Gurdeep Brar|Ram Rahim|BJP On bandi singh

07 Jan 2026 3:21 PM

ਕ/*ਤ*ਲ ਕੀਤੇ ਸਰਪੰਚ ਦੀ ਆਹ ਗਰੁੱਪ ਨੇ ਲਈ ਜ਼ਿੰਮੇਵਾਰੀ, ਦੱਸ'ਤੀ ਅੰਦਰਲੀ ਗੱਲ

05 Jan 2026 3:06 PM

ਪਾਕਿਸਤਾਨ 'ਚ ਪਤੀ ਸਮੇਤ ਸਰਬਜੀਤ ਕੌਰ ਗ੍ਰਿਫ਼ਤਾਰ, ਪਤੀ ਨਾਸਿਰ ਹੁਸੈਨ ਨੂੰ ਨਨਕਾਣਾ ਸਾਹਿਬ ਤੋਂ ਕੀਤਾ ਕਾਬੂ

05 Jan 2026 3:06 PM
Advertisement