ਪੁਲਿਸ FIR ਲਿਖਣ ਤੋਂ ਮਨਾ ਕਰੇ ਤਾਂ ਤੁਹਾਡੇ ਕੋਲ ਹਨ ਇਹ 3 ਅਧਿਕਾਰ, ਤੁਰੰਤ ਹੋਵੇਗੀ ਕਾਰਵਾਈ
Published : Feb 7, 2018, 1:42 pm IST
Updated : Feb 7, 2018, 9:33 am IST
SHARE ARTICLE

ਕਿਸੇ ਵੀ ਕਰੀਮੀਨਲ ਓਫੈਂਸ ਨਾਲ ਜੁੜੀ ਜਾਣਕਾਰੀ ਨੂੰ ਪੁਲਿਸ ਸਟੇਸ਼ਨ ਵਿੱਚ ਰਜਿਸਟਰ ਕਰਵਾਉਣਾ ਹੀ ਫਰਸਟ ਇਨਵੈਸਟੀਗੇਸ਼ਨ ਰਿਪੋਰਟ (FIR) ਕਹਾਉਦਾ ਹੈ। ਐਫਆਈਆਰ ਇੱਕ ਲਿਖਤੀ ਦਸਤਾਵੇਜ਼ ਹੁੰਦਾ ਹੈ, ਜਿਸਨੂੰ ਸ਼ਿਕਾਇਤ ਮਿਲਣ ਦੇ ਬਾਅਦ ਪੁਲਿਸ ਵੱਲੋਂ ਤਿਆਰ ਕੀਤਾ ਜਾਂਦਾ ਹੈ। ਜਿਆਦਾਤਰ ਸ਼ਿਕਾਇਤ ਪੀੜਿਤ ਵਿਅਕਤੀ ਦੁਆਰਾ ਰਜਿਸਟਰ ਕਰਵਾਈ ਜਾਂਦੀ ਹੈ। 


ਕੋਈ ਵੀ ਵਿਅਕਤੀ ਲਿਖਤੀ ਜਾਂ ਜ਼ੁਬਾਨੀ ਤੌਰ ਉੱਤੇ ਆਪਣੀ ਸ਼ਿਕਾਇਤ ਪੁਲਿਸ ਵਿੱਚ ਦਰਜ ਕਰਵਾ ਸਕਦਾ ਹੈ। ਕਈ ਵਾਰ ਅਜਿਹਾ ਹੁੰਦਾ ਹੈ ਕਿ ਪੁਲਿਸ ਦੁਆਰਾ ਐਫਆਈਆਰ ਨਾ ਲਿਖਣ ਦੀ ਗੱਲ ਸਾਹਮਣੇ ਆਉਂਦੀ ਹੈ। ਅਸੀਂ ਦੱਸ ਰਹੇ ਹਾਂ ਜੇਕਰ ਪੁਲਿਸ ਐਫਆਈਆਰ ਲਿਖਣ ਤੋਂ ਮਨਾ ਕਰਦੀ ਹੈ ਤਾਂ ਤੁਸੀਂ ਕੀ ਕਰ ਸਕਦੇ ਹੋ।



ਐਫਆਈਆਰ ਕਦੋਂ ਲਿਖਵਾਈ ਜਾਂਦੀ ਹੈ?

ਐਫਆਈਆਰ ਸਿਰਫ ਕਾਗਨੀਜ਼ੇਬਲ ਓਫੈਂਸ (ਅਜਿਹਾ ਓਫੈਂਸ ਜਿਸ ਵਿੱਚ ਪੁਲਿਸ ਨੂੰ ਮੁਜ਼ਰਿਮ ਨੂੰ ਗ੍ਰਿਫ਼ਤਾਰ ਕਰਨ ਲਈ ਵਾਰੰਟ ਦੀ ਜ਼ਰੂਰਤ ਨਹੀਂ ਹੁੰਦੀ) ਲਈ ਰਜਿਸਟਰ ਕਰਵਾਈ ਜਾਂਦੀ ਹੈ। ਪੁਲਿਸ ਨੂੰ ਆਰੋਪੀ ਵਿਅਕਤੀ ਨੂੰ ਗ੍ਰਿਫ਼ਤਾਰ ਕਰਕੇ ਪੁੱਛਗਿਛ ਕਰਨ ਦਾ ਅਧਿਕਾਰ ਹੁੰਦਾ ਹੈ। ਉਥੇ ਹੀ ਜੇਕਰ ਓਫੈਂਸ ਨਾਨ ਕਾਗਨੀਜ਼ੇਬਲ ਹੈ ਤਾਂ ਇਸ ਕੇਸ ਵਿੱਚ ਐਫਆਈਆਰ ਦਰਜ ਨਹੀਂ ਹੁੰਦੀ। ਇਸ ਵਿੱਚ ਕੋਰਟ ਦੇ ਦਖਲ ਦੇ ਬਿਨਾਂ ਐਕਸ਼ਨ ਨਹੀਂ ਲਿਆ ਜਾਂਦਾ।



ਕਿਵੇਂ ਲਿਖਵਾ ਸਕਦੇ ਹੋ ਐਫਆਈਆਰ

ਕੋਈ ਵੀ ਪੀੜਿਤ ਸਿੱਧੇ ਪੁਲਿਸ ਸਟੇਸ਼ਨ ਵਿੱਚ ਪਹੁੰਚ ਕੇ ਲਿਖਤੀ ਜਾਂ ਜ਼ੁਬਾਨੀ ਐਫਆਈਆਰ ਦਰਜ ਕਰਵਾ ਸਕਦਾ ਹੈ। ਪੀਸੀਆਰ ਕਾਲ ਦੇ ਜ਼ਰੀਏ ਵੀ ਐਫਆਈਆਰ ਰਜਿਸਟਰ ਕਰਵਾਈ ਜਾ ਸਕਦੀ ਹੈ। ਓਫੈਂਸ ਦੀ ਜਾਣਕਾਰੀ ਮਿਲਦੇ ਹੀ ਡਿਊਟੀ ਆਫੀਸਰ ਏਐਸਆਈ ਨੂੰ ਮੌਕੇ ਉੱਤੇ ਭੇਜਦੇ ਹਨ। ਏਐਸਆਈ ਪੀੜਿਤ ਦੀ ਸਟੇਟਮੈਂਟ ਰਿਕਾਰਡ ਕਰਦਾ ਹੈ। ਇਸ ਛੋਟੀ ਰਿਪੋਰਟ ਦੇ ਆਧਾਰ 'ਤੇ ਪੁਲਿਸ ਐਫਆਈਆਰ ਫਾਇਲ ਕਰਦੀ ਹੈ। 



ਪੁਲਿਸ ਜੇ ਐਫਆਈਆਰ ਨਾ ਲਿਖੇ ਤਾਂ ਕੀ ਕਰੋ

ਜੇਕਰ ਪੁਲਿਸ ਐਫਆਈਆਰ ਰਜਿਸਟਰ ਨਹੀਂ ਕਰ ਰਹੀ ਤਾਂ ਤੁਸੀਂ ਸ਼ਿਕਾਇਤ ਆਨਲਾਇਨ ਦਰਜ ਕਰ ਸਕਦੇ ਹੋ। ਇਸਦੇ ਲਈ ਤੁਹਾਨੂੰ ਸਬੰਧਿਤ ਖੇਤਰ ਦੀ ਪੁਲਿਸ ਵੈਬਸਾਈਟ 'ਤੇ ਜਾਣਾ ਹੋਵੇਗਾ। ਦਿੱਲੀ ਵਿੱਚ e - FIR ਐਪ ਦੇ ਜ਼ਰੀਏ ਵੀ ਐਫਆਈਆਰ ਕੀਤੀ ਜਾ ਸਕਦੀ ਹੈ। ਤੁਸੀਂ ਇਸ ਐਪ ਨੂੰ ਆਪਣੇ ਫੋਨ ਵਿੱਚ ਇੰਸਟਾਲ ਕਰਕੇ ਕਿਸੇ ਵੀ ਥਾਂ ਤੋਂ ਐਫਆਈਆਰ ਦਰਜ ਕਰਵਾ ਸਕਦੇ ਹੋ। 



ਜੇਕਰ ਕਾਗਨੀਜ਼ੇਬਲ ਓਫੈਂਸ ਲਈ ਪੁਲਿਸ ਐਫਆਈਆਰ ਦਰਜ ਨਹੀਂ ਕਰ ਰਹੀ ਤਾਂ ਤੁਸੀਂ ਸੀਨੀਅਰ ਅਫ਼ਸਰ ਨਾਲ ਸੰਪਰਕ ਕਰ ਸਕਦੇ ਹੋ। ਇਸਦੇ ਬਾਅਦ ਵੀ ਜੇਕਰ ਐਫਆਈਆਰ ਰਜਿਸਟਰਡ ਨਾ ਕੀਤੀ ਜਾਵੇ ਤਾਂ ਪੀੜਿਤ CrPC ਦੇ ਸੈਕਸ਼ਨ 156 (3) ਦੇ ਤਹਿਤ ਮੈਟਰੋਪਾਲੀਟਿਨ ਮੈਜਿਸਟਰੇਟ ਦੇ ਕੋਲ ਇਸਦੀ ਸ਼ਿਕਾਇਤ ਕਰ ਸਕਦੇ ਹਨ। ਮੈਜਿਸਟਰੇਟ ਹੀ ਪੁਲਿਸ ਨੂੰ FIR ਦਰਜ ਕਰਨ ਲਈ ਹੁਕਮ ਦੇ ਸਕਦੇ ਹਨ। 



ਜੋ ਅਧਿਕਾਰੀ ਐਫਆਈਆਰ ਦਰਜ ਨਹੀਂ ਕਰਦੇ, ਉਨ੍ਹਾਂ ਦੇ ਖਿਲਾਫ ਸੁਪ੍ਰੀਮ ਕੋਰਟ ਐਕਸ਼ਨ ਦਾ ਆਰਡਰ ਦੇ ਚੁੱਕਿਆ ਹੈ। ਸੁਪ੍ਰੀਮ ਕੋਰਟ ਦੇ ਇਹ ਵੀ ਆਰਡਰ ਹਨ ਕਿ FIR ਦਰਜ ਹੋਣ ਦੇ ਇੱਕ ਹਫਤੇ ਦੇ ਅੰਦਰ ਫਰਸਟ ਇਨਵੈਸਟੀਗੇਸ਼ਨ ਪੂਰੀ ਹੋ ਜਾਣੀ ਚਾਹੀਦੀ ਹੈ।

SHARE ARTICLE
Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement