ਪੁਰਾਤਨ ਵਿਰਸੇ ਦੀ ਬਾਤ ਪਾਉਂਦੀਆਂ ਆਧੁਨਿਕ ਪੰਜਾਬੀ ਫਿਲਮਾਂ
Published : Sep 27, 2017, 1:16 pm IST
Updated : Sep 27, 2017, 7:46 am IST
SHARE ARTICLE

ਫਿਲਮਾਂ ਸਮਾਜ ਦਾ ਸ਼ੀਸ਼ਾ ਹੁੰਦੀਆਂ ਹਨ। ਜੇ ਕਿਸੇ ਵੀ ਦੇਸ਼ ਦੇ ਸੱਭਿਆਚਾਰ ਬਾਰੇ ਜਾਣਨਾ ਹੋਵੇ ਤਾਂ ਫਿਲਮਾਂ ਇਕ ਵਧੀਆ ਸਾਧਨ ਹਨ। ਫਿਲਮਾਂ ਤੋਂ ਸਾਨੂੰ ਕਿਸੇ ਵੀ ਦੇਸ਼ ਦੇ ਲੋਕਾਂ ਦੇ ਰਹਿਣ ਸਹਿਣ, ਕੱਪੜਿਆਂ, ਖੁਰਾਕ, ਘਰਾਂ, ਨੈਤਿਕ ਕਦਰਾਂ ਕੀਮਤਾਂ ਆਦਿ ਦੀ ਚੰਗੀ ਜਾਣਕਾਰੀ ਪ੍ਰਾਪਤ ਹੁੰਦੀ ਹੈ, ਪਰ ਜੇ ਅਸੀਂ ਪੰਜਾਬੀ ਫਿਲਮਾਂ ‘ਤੇ ਨਜ਼ਰ ਮਾਰੀਏ ਤਾਂ ਕੁਝ ਪੰਜਾਬੀ ਫਿਲਮਾਂ ਤਾਂ ਪੂਰੀ ਤਰ੍ਹਾਂ ਨਾਲ ਪੰਜਾਬੀ ਸੱਭਿਆਚਾਰ ਦੇ ਨਾਲ ਜੋੜਦੀਆਂ ਹਨ। ਜਿਸ ਨਾਲ ਕੀ ਅੱਜ ਦੀ ਨੌਜਵਾਨ ਪੀੜ੍ਹੀ ਜੋ ਕਿ ਪੰਜਾਬੀ ਸੱਭਿਆਚਾਰ ਨੂੰ ਭੁੱਲਦੀ ਜਾ ਰਹੀ ਹੈ ਉਸ ਦੇ ਬਾਰੇ ਜਾਣੂ ਹੋ ਸਕੇ। ਇਹਨਾਂ ਦੇ ਵਿੱਚ ਸ਼ਾਮਿਲ ਕੀਤਾ ਜਾਂਦਾ ਹੈ ਅੰਗਰੇਜ, ਬੰਬੂਕਾਟ, ਨਿੱਕਾ ਜ਼ੈਲਦਾਰ 2, ਜਿਨ੍ਹਾਂ ਦੇ ਵਿੱਚ ਪੰਜਾਬੀ ਸੱਭਿਆਚਾਰ ਨੂੰ ਦਿਖਾਇਆ ਗਿਆ ਹੈ।

ਜੀ ਆਇਆਂ ਨੂੰ ( ਹਰਭਜਨ ਮਾਨ )

ਇਸ ਪੰਜਾਬੀ ਫਿਲਮ ਦੇ ਵਿੱਚ ਐੱਨਆਰਆਈ ਅਤੇ ਇੰਡੀਆ ਦੇ ਸੱਭਿਆਚਾਰ ਨੂੰ ਦਿਖਾਇਆ ਗਿਆ ਹੈ। ਜਿਸ ਦੇ ਵਿੱਚ ਕੀ ਉਨ੍ਹਾਂ ਦੇ ਰਹਿਣ ਸਹਿਣ ਅਤੇ ਪਹਿਰਾਵੇ ਨੂੰ ਵੀ ਦਰਸਾਇਆ ਗਿਆ ਹੈ। ਜੀ ਆਇਆਂ ਨੂੰ ਇੱਕ ਪੰਜਾਬੀ ਫ਼ਿਕਰਾ ਹੈ ਜੋ ਪੰਜਾਬੀਆਂ ਦੁਆਰਾ ਮਹਿਮਾਨ ਦਾ ਸੁਆਗਤ ਕਰਨ ਲਈ ਵਰਤਿਆ ਜਾਂਦਾ ਹੈ। ਇਸ ਦੇ ਮਾਇਨੇ ਖ਼ੁਸ਼ ਆਮਦੀਦ ਅਤੇ ਸਵਾਗਤ ਦੇ ਬਰਾਬਰ ਹਨ। 


ਇਸ ਦਾ ਜਨਮ ਪੰਜਾਬੀ ਵਿੱਚੋਂ ਹੋਇਆ ਅਤੇ ਦੁਨੀਆਂ ਭਰ ਵਿੱਚ ਪੰਜਾਬੀਆਂ ਦੁਆਰਾ ਵਰਤਿਆ ਜਾਂਦਾ ਹੈ। 2002 ਵਿੱਚ ਇਸੇ ਨਾਮ ਦੀ ਇੱਕ ਪੰਜਾਬੀ ਫ਼ਿਲਮ ਵੀ ਬਣੀ ਜਿਸ ਵਿੱਚ ਗਾਇਕ ਅਤੇ ਅਦਾਕਾਰ ਹਰਭਜਨ ਮਾਨ ਅਤੇ ਪ੍ਰੀਆ ਗਿੱਲ ਨੇ ਮੁੱਖ ਕਿਰਦਾਰ ਨਿਭਾਏ। ਡੈਨਮਾਰਕ ਦੀ ਇੱਕ ਗਾਇਕਾ, ਅਨੀਤਾ ਲਿਆਕੇ, ਅਤੇ ਕਿੰਗ ਜੀ ਮਾਲ ਨੇ ਇਸ ਫ਼ਿਕਰੇ ਉੱਤੇ ਇੱਕ ਗੀਤ ਵੀ ਗਾਇਆ ਹੈ।

ਅੰਗਰੇਜ ( ਅਮਰਿੰਦਰ ਗਿੱਲ, ਸਰਗੁਣ ਮਹਿਤਾ )

ਇਹ ਫਿਲਮ ਜੋ ਕੀ ਪੂਰੀ ਨਾਲ ਪੰਜਾਬੀ ਸੱਭਿਆਚਾਰ ਤੇ ਅਧਾਰਿਤ ਹੈ। ਇਹ ਅੰਗਰੇਜ ਇੱਕ ਪੰਜਾਬੀ ਫਿਲਮ ਹੈ ਜੋ ਸਿਮਰਜੀਤ ਸਿੰਘ ਦੁਆਰਾ ਨਿਰਦੇਸ਼ਿਤ ਕੀਤੀ ਗਈ ਹੈ। ਇਸ ਫਿਲਮ ਵਿੱਚ ਅਮਰਿੰਦਰ ਗਿੱਲ, ਐਮੀ ਵਿਰਕ, ਬੀਨੂੰ ਢਿੱਲੋਂ, ਅਦਿੱਤੀ ਸ਼ਰਮਾ, ਸਰਗੁਣ ਮਹਿਤਾ ਅਤੇ ਸਰਦਾਰ ਸੋਹੀ ਵਰਗੇ ਅਦਾਕਾਰਾਂ ਨੇ ਭੂਮਿਕਾ ਅਦਾ ਕੀਤੀ ਹੈ। 


ਇਸ ਫਿਲਮ ਦੀ ਪਟਕਥਾ ਅੰਬਰਦੀਪ ਸਿੰਘ ਦੁਆਰਾ ਲਿਖੀ ਗਈ ਹੈ। ਇਹ 1940ਵਿਆਂ ਦੇ ਪੇਂਡੂ ਪੰਜਾਬ ਦੀ ਪੇਸ਼ਕਾਰੀ ਕਰਦੀ ਹੈ ਜੋ ਇੱਕ ਪਰਿਵਾਰਕ ਫਿਲਮ ਹੈ। ਫਿਲਮ ਦੇ ਸਾਰੇ ਅਦਾਕਾਰਾਂ ਨੇ 1945 ਦੇ ਸਮੇਂ ਦੇ ਠੇਠ ਪਾਤਰਾਂ ਵਰਗਾ ਕਿਰਦਾਰ ਨਿਭਾਇਆ ਹੈ।

ਬੰਬੂਕਾਟ ( ਐਮੀ ਵਿਰਕ, ਸਿਮੀ ਚਹਿਲ)
ਇਹ ਫਿਲਮ ਵੀ ਸਾਨੂੰ ਪੰਜਾਬੀ ਸੱਭਿਆਚਾਰ ਦੇ ਨਾਲ ਜੋੜਦੀ ਹੈ, ਜਿਸ ਨੂੰ ਕਿ ਅਸੀਂ ਪਰਿਵਾਰ ਵਿੱਚ ਬੈਠ ਕੇ ਦੇਖ ਸਕਦੇ ਹਾਂ। ਬੰਬੂਕਾਟ ਇੱਕ ਪੰਜਾਬੀ ਦੀ ਫ਼ਿਲਮ ਹੈ ਜੋ ਪੰਕਜ ਬੱਤਰਾ ਨੇ ਨਿਰਦੇਸ਼ਤ ਕੀਤਾ। ਇਸ ਫ਼ਿਲਮ ਨੂੰ ਜੱਸ ਗਰੇਵਾਲ ਨੇ ਲਿੱਖਿਆ ਅਤੇ ਐਮੀ ਵਿਰਕ, ਬੀਨੂੰ ਢਿੱਲੋਂ, ਸਿਮੀ ਚਹਿਲ ਅਤੇ ਸ਼ੀਤਲ ਠਾਕੁਰ ਨੇ ਫ਼ਿਲਮਾਇਆ। ਇਹ ਫ਼ਿਲਮ 29 ਜੁਲਾਈ, 2016 ਵਿੱਚ ਸੰਸਾਰ ਭਰ ਦੇ ਪਰਦਿਆਂ ਉੱਪਰ ਰਿਲੀਜ਼ ਹੋਈ।


ਇਹ ਫ਼ਿਲਮ ਫਿਰੋਜ਼ਪੁਰ ਦੇ ਇੱਕ ਛੋਟੇ ਜਿਹੇ ਪਿੰਡ ਵਿੱਚ ਫ਼ਿਲਮਾਈ ਗਈ ਹੈ। ਫਿਲਮ ਵਿਚ ਦੋ ਭੈਣਾਂ ਹਨ ਜਿਨ੍ਹਾਂ ਵਿਚੋਂ ਇਕ ਰੰਗ ਦੀ ਗੋਰੀ ਹੈ ਅਤੇ ਦੂਜੀ ਸਾਂਵਲੀ ਹੈ। ਗੋਰੀ ਅਫਸਰ ਨੂੰ ਵਿਆਹੀ ਜਾਂਦੀ ਹੈ ਅਤੇ ਸਾਂਵਲੀ ਗਰੀਬ ਕਿਸਾਨ ਨੂੰ ਵਿਆਹੀ ਜਾਂਦੀ ਹੈ। ਕਿਸਾਨ ਮਹਿਸੂਸ ਕਰਦਾ ਹੈ ਕਿ ਉਸਦਾ ਸਹੁਰਾ ਪਰਿਵਾਰ ਉਸਦੀ ਉਵੇਂ ਇਜ਼ੱਤ ਨਹੀਂ ਕਰਦਾ ਜਿਵੇਂ ਅਫਸਰ ਦੀ ਕਰਦਾ ਹੈ। ਇਸਲਈ ਉਹ ਆਪਣਾ ਰੋਹਬ ਪੁਗਾਉਣ ਲਈ ਬੰਬੂਕਾਟ ਲੈਣ ਦੀ ਸੋਚਦਾ ਹੈ। 

ਗਲਤੀ ਨਾਲ ਉਹ ਚੋਰੀ ਦਾ ਬੰਬੂਕਾਟ ਖਰੀਦ ਲੈਂਦਾ ਹੈ। ਇਸ ਕਾਰਨ ਉਸਨੂੰ ਸਜ਼ਾ ਹੋ ਜਾਂਦੀ ਹੈ।ਹਿਮਾਚਲ ਦੇ ਊਨਾ ਜ਼ਿਲੇ ਦੇ ਨੌਜਵਾਨ ਰਵਿੰਦਰ ਸੈਨੀ ਪੇਸ਼ੇ ਤੋਂ ਪਲੰਬਰ ਦਾ ਕੰਮ ਕਰਦਾ ਹੈ। 10ਵੀਂ ਪਾਸ ਇਸ ਨੌਜਵਾਨ ਨੇ ਬਿਨਾਂ ਕੋਈ ਤਕਨੀਕੀ ਸਿੱਖਾ ਹਾਸਲ ਕੀਤੇ ਮੈਕੇਨੀਕਲ ਕੁਸ਼ਲਤਾ ਦੇ ਇਕ ਬਾਈਕ ਨੂੰ ਮੋਡੀਫਾਈ ਕਰ ਕੇ ਬੰਬੂਕਾਟ ਬਣਾ ਦਿੱਤਾ ਹੈ। ਰਵਿੰਦਰ ਨੇ ਇਸ ਬੰਬੂਕਾਟ ਦਾ ਨਿਰਮਾਣ ਖੁਦ ਕਰ ਦਿੱਤਾ ਹੈ, ਜਿਸ ਦੇ ਸੁਪਨੇ ਪੰਜਾਬੀ ਫਿਲਮ ਬੰਬੂਕਾਟ ਦੇਖ ਕੇ ਹਰ ਨੌਜਵਾਨ ਦੇ ਮਨ 'ਚ ਪੈਦਾ ਹੋਏ ਸਨ।


 ਫਿਲਮ ਲਈ ਤਾਂ ਪੰਜਾਬ ਦੇ ਮੋਹਾਲੀ ਦੇ ਪ੍ਰੋਫੈਸ਼ਨਲ ਵਿਅਕਤੀ ਨੇ ਬੰਬੂਕਾਟ ਤਿਆਰ ਕੀਤਾ ਸੀ ਪਰ ਊਨਾ ਦੇ ਵਾਰਡ ਨੰਬਰ 4 ਦੇ ਵਾਸੀ ਰਵਿੰਦਰ ਕੁਮਾਰ ਪੁੱਤਰ ਤਿਲਕਰਾਜ ਸੈਨੀ ਨੇ ਬਿਨਾਂ ਕਿਸੇ ਤਜ਼ੁਰਬੇ ਨਾਲ ਸਿਰਫ ਫਿਲਮ ਦੇਖ ਹੀ ਬੰਬੂਕਾਟ ਤਿਆਰ ਕਰ ਦਿੱਤਾ ਹੈ। ਰਵਿੰਦਰ ਅਨੁਸਾਰ ਉਹ ਪੇਸ਼ੇਵਰ ਪਲੰਬਰ ਹੈ। ਰਵਿੰਦਰ ਕੋਲ ਇਕ ਬਜਾਜ ਬਾਕਸਰ ਬਾਈਕ ਸੀ, ਜਿਸ ਨੂੰ ਉਸ ਨੇ 9 ਹਜ਼ਾਰ ਰੁਪਏ 'ਚ ਖਰੀਦਿਆ ਸੀ। ਰਵਿੰਦਰ ਨੇ ਕੁਝ ਸਾਮਾਨ ਖਰੀਦਿਆ, ਜਿਸ 'ਚ ਪੈਟਰੋਲ ਟੈਂਕ ਦੇ ਤੌਰ 'ਤੇ ਦੁੱਧ ਵਾਲੀ ਟੰਕੀ ਲਾਈ ਗਈ। ਰਵਿੰਦਰ ਅਨੁਸਾਰ ਤਾਂ ਉਸ ਨੂੰ ਇਹ ਬੰਬੂਕਾਟ ਲਗਭਗ 25 ਹਜ਼ਾਰ ਰੁਪਏ 'ਚ ਪਿਆ ਹੈ।

ਨਿੱਕਾ ਜ਼ੈਲਦਾਰ 2 ( ਐਮੀ ਵਿਰਕ, ਸੋਨਮ ਬਾਜਵਾ )
ਨਿੱਕਾ ਜ਼ੈਲਦਾਰ 2 ਇੱਕ ਆਗਾਮੀ 2017 ਪੰਜਾਬੀ ਫ਼ਿਲਮ ਹੈ ਜੋ ਸਿਮਰਜੀਤ ਸਿੰਘ ਦੁਆਰਾ ਨਿਰਦੇਸ਼ਤ ਹੈ, ਅਤੇ ਜਗਦੀਪ ਸਿੱਧੂ ਦੁਆਰਾ ਲਿਖੀ ਗਈ ਹੈ। ਇਸ ਵਿੱਚ ਮੁੱਖ ਕਿਰਦਾਰ ਵਜੋਂ ਐਮੀ ਵਿਰਕ, ਸੋਨਮ ਬਾਜਵਾ, ਵਾਮਿਕਾ ਗੱਬੀ ਹੈ। ਇਸਨੂੰ ਪੂਰੇ ਵਿਸ਼ਵ ਵਿੱਚ 22 ਸਿਤੰਬਰ, 2017 ਨੂੰ ਰਿਲੀਜ਼ ਕਰਨ ਦਾ ਪ੍ਰੋਗਰਾਮ ਹੈ। ਇਹ ਕਾਮੇਡੀ, ਰੋਮਾਂਟਿਕ, ਡਰਾਮਾ ਫ਼ਿਲਮ ਹੈ। ਇਹ 2016 ਦੀ ਫ਼ਿਲਮ ਨਿੱਕਾ ਜ਼ੈਲਦਾਰ ਦਾ ਸੀਕਵਲ ਹੈ।

 
ਪੰਜਾਬੀ ਫਿਲਮ ‘ਨਿੱਕਾ ਜ਼ੈਲਦਾਰ 2’ ‘ਚ ਦਰਸ਼ਕਾਂ ਨੂੰ ਡਬਲ ਧਮਾਲ ਦੇਖਣ ਨੂੰ ਮਿਲੇਗਾ। ‘ਨਿੱਕਾ ਜ਼ੈਲਦਾਰ’ ਦੀ ਅਪਾਰ ਸਫਲਤਾ ਤੋਂ ਬਾਅਦ ਇਸ ਦੇ ਸੀਕਵਲ ਵਜੋਂ ਰਿਲੀਜ਼ ਹੋ ਰਹੀ ਇਸ ਫਿਲਮ ‘ਚ ਦਰਸ਼ਕ ਇਕ ਖੂਬਸੂਰਤ ਪ੍ਰੇਮ ਕਹਾਣੀ ਦੇ ਨਾਲ-ਨਾਲ ਪੁਰਾਤਨ ਪੰਜਾਬ ਦੇ ਦੀਦਾਰ ਵੀ ਕਰ ਸਕਣਗੇ। ਨਿਰਮਾਤਾ ਅਮਨੀਤ ਸ਼ੇਰਸਿੰਘ ਕਾਕੂ ਮੁਤਾਬਕ ਭਾਵੇਂ ਇਹ ਫਿਲਮ ‘ਨਿੱਕਾ ਜ਼ੈਲਦਾਰ’ ਦਾ ਸੀਕੁਅਲ ਹੈ ਪਰ ਦੋਹਾਂ ‘ਚ ਕਾਫੀ ਫਰਕ ਹੈ। ਦੋਹਾਂ ਫਿਲਮਾਂ ‘ਚ ਸਿਰਫ ਇਕੋ ਚੀਜ਼ ਸਮਾਨ ਹੈ, ਉਹ ਹੈ ਨਿੱਕੇ ਦੇ ਵਿਆਹ ਦੀ ਸਮੱਸਿਆ।

ਪੰਜਾਬ 1984 ( ਦਿਲਜੀਤ ਦੁਸਾਂਝ, ਕਿਰਨ ਖੇਰ, ਸੋਨਮ ਬਾਜਵਾ)

ਪੰਜਾਬ 1984, 2014 ਦੀ ਇੱਕ ਪੰਜਾਬੀ ਫ਼ਿਲਮ ਹੈ ਜਿਸਦਾ ਨਿਰਦੇਸ਼ਕ ਅਨੁਰਾਗ ਸਿੰਘ ਹੈ। ਇਹ ਪੰਜਾਬ ਵਿੱਚ 1984-86 ਦੀ ਬਗ਼ਾਵਤ ਦੇ ਆਮ ਜੀਵਨ ਤੇ ਅਸਰ ਅਤੇ ਖ਼ਾਸ ਕਰ ਇਹਨਾਂ ਹਲਾਤਾਂ ਵਿੱਚ ਗੁੰਮ ਹੋਏ ਇੱਕ ਨੌਜਵਾਨ ਅਤੇ ਉਸ ਦੀ ਮਾਂ ਦੀ ਕਹਾਣੀ ਹੈ। ਇਹ ਫ਼ਿਲਮ 27 ਜੂਨ 2014 ਨੂੰ ਰਿਲੀਜ਼ ਹੋਈ।ਇਸ ਵਿੱਚ ਮੁੱਖ ਕਿਰਦਾਰ ਦਿਲਜੀਤ ਦੁਸਾਂਝ, ਕਿਰਨ ਖੇਰ, ਪਵਨ ਮਲਹੋਤਰਾ ਅਤੇ ਸੋਨਮ ਬਾਜਵਾ ਨੇ ਨਿਭਾਏ ਹਨ। 


ਪੰਜਾਬ ਦੇ ਕਾਲੇ ਦੌਰ ਨੂੰ ਬਿਆਨ ਕਰਦੀ ਇਸ ਫਿਲਮ ਵਿੱਚ ਦਿਲਜੀਤ ਅਤੇ ਕਿਰਨ ਖੇਰ ਬਹੁਤ ਭਾਵੁਕ ਅਦਾਕਾਰੀ ਕੀਤੀ। ਇਸ ਵਿੱਚ ਦਰਸਾਇਆ ਗਿਆ ਸੀ ਕਿ ਪੰਜਾਬ ਦੇ ਲੋਕਾਂ ਤੇ ਤਸ਼ੱਸ਼ਦ ਟਇਆ ਸੀ। ਪੰਜਾਬੀ ਇੰਡਸਟਰੀ ਵਿੱਚ ਦਿਲਜੀਤ ਸਿੰਘ ਦੁਸਾਂਝ ਦੀਆਂ ਪੰਜਾਬੀ ਫਿਲਮਾਂ ਵਿੱਚ ਇਹ ਫਿਲਮਾਂ ਵੀ ਸ਼ਾਮਿਲ ਹਨ। 'ਜੱਟ ਐਂਡ ਜੂਲੀਅਟ' 1 ਅਤੇ 2, ਸਰਦਾਰ ਜੀ, ਸਰਦਾਰ ਜੀ-2, ਪੰਜਾਬ 1984, ਡਿਸਕੋ ਸਿੰਘ, 'ਜੀਹਨੇ ਮੇਰਾ ਦਿਲ ਲੁੱਟਿਆ' ਤੇ 'ਅੰਬਰਸਰੀਆ' ਵਰਗੀਆਂ ਸੁਪਰਹਿੱਟ ਫ਼ਿਲਮਾਂ ਵਿੱਚ ਅਦਾਕਾਰੀ ਕੀਤੀ ਹੈ।



SHARE ARTICLE
Advertisement

LokSabhaElections2024 :ਲੋਕ ਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ, ਪੰਜਾਬ, ਹਰਿਆਣਾ ਸਣੇ ਪੂਰੇ ਦੇਸ਼ 'ਚ ਇਸ ਦਿਨ ਹੋਵੇ.

20 Apr 2024 2:43 PM

Mohali News: ਕਾਰ ਨੂੰ ਹਾਰਨ ਮਾਰਨ ਕਰਕੇ ਚੱਲੇ ਘਸੁੰਨ..ਪਾੜ ਦਿੱਤੀ ਟੀ-ਸ਼ਰਟ, ਦੇਖੋ ਕਿਵੇਂ ਪਿਆ ਪੰਗਾ

20 Apr 2024 11:42 AM

Pathankot News: ਬਹੁਤ ਵੱਡਾ ਹਾਦਸਾ! ਤੇਜ਼ ਹਨ੍ਹੇਰੀ ਨੇ ਤੋੜ ਦਿੱਤੇ ਬਿਜਲੀ ਦੇ ਖੰਭੇ, ਲਪੇਟ 'ਚ ਆਈ ਬੱਸ, ਦੇਖੋ ਮੌਕੇ

20 Apr 2024 11:09 AM

ਪਟਿਆਲਾ ਦੇ ਬਾਗੀ ਕਾਂਗਰਸੀਆਂ ਲਈ Dharamvir Gandhi ਦਾ ਜਵਾਬ

20 Apr 2024 10:43 AM

ਕੀ Captain Amarinder Singh ਕਰਕੇ ਨਹੀਂ ਦਿੱਤੀ ਟਕਸਾਲੀ ਕਾਂਗਰਸੀਆਂ ਨੂੰ ਟਿਕਟ?

20 Apr 2024 10:00 AM
Advertisement