ਰਾਜ ਸਭਾ 'ਚ ਅੱਜ ਪੇਸ਼ ਹੋਵੇਗਾ ਤਿੰਨ ਤਲਾਕ ਵਿਰੋਧੀ ਬਿਲ, ਵਿਰੋਧੀ ਦਲਾਂ ਉੱਤੇ ਟਿਕੀਆਂ ਹਨ ਨਜਰਾਂ
Published : Jan 3, 2018, 11:05 am IST
Updated : Jan 3, 2018, 6:12 am IST
SHARE ARTICLE

ਰਾਜ ਸਭਾ ‘ਚ ਉਸ ਵੇਲੇ ਇਤਿਹਾਸਕ ਰਿਕਾਰਡ ਬਣ ਗਿਆ, ਜਦੋਂ ਸਿਫ਼ਰ ਕਾਲ ਦੌਰਾਨ ਸਾਰੇ ਮੁੱਦਿਆਂ ਨੂੰ ਸਫ਼ਲਤਾਪੂਰਵਕ ਉਠਾਇਆ ਗਿਆ। ਰਾਜ ਸਭਾ ਦੇ ਚੇਅਰਮੈਨ ਵੈਂਕਈਆ ਨਾਇਡੂ ਨੇ ਕੁਰਸੀ ਨੂੰ ਥਪਥਪਾਉਂਦੇ ਹੋਏ ਸਾਰੇ ਮੈਂਬਰਾਂ ਨੂੰ ਦੱਸਿਆ ਕਿ ਰਾਜ ਸਭਾ ‘ਚ ਅੱਜ ਇਤਿਹਾਸ ਬਣਿਆ ਹੈ। ਪਹਿਲੀ ਵਾਰ ਸਿਫ਼ਰ ਕਾਲ ਦੇ ਸਾਰੇ ਸੂਚੀਬੱਧ ਮੁੱਦਿਆਂ ਅਤੇ ਵਿਸ਼ੇਸ਼ ਮੁੱਦਿਆਂ ਨੂੰ ਪੂਰਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਰਿਕਾਰਡ ਸਦਨ ਦੇ ਮੈਂਬਰਾਂ ਦੇ ਸਹਿਯੋਗ ਨਾਲ ਹੀ ਬਣ ਸਕਿਆ ਹੈ।



ਉਨ੍ਹਾਂ ਕਿਹਾ ਕਿ ਤੁਹਾਡਾ ਸਹਿਯੋਗ ਬਹੁਤ ਵਧੀਆ ਰਿਹਾ ਅਤੇ ਮੇਰਾ ਸੰਚਾਲਨ ਵੀ। ਇਸੇ ਲਈ ਰਾਜ ਸਭਾ ‘ਚ ਇਹ ਇਤਿਹਾਸਕ ਰਿਕਾਰਡ ਬਣਿਆ ਹੈ। ਉਨ੍ਹਾਂ ਉਮੀਦ ਪ੍ਰਗਟਾਈ ਕਿ ਭਵਿੱਖ ‘ਚ ਵੀ ਮੈਂਬਰ ਸਦਨ ਦਾ ਸਮਾਂ ਬਰਬਾਦ ਨਹੀਂ ਕਰਨਗੇ ਅਤੇ ਸਮੇਂ ਦੇ ਨਾਲ ਕੰਮ ਕਰਨਗੇ। ਸਿਫ਼ਰ ਕਾਲ ਦੌਰਾਨ ਰਾਜ ਸਭਾ ‘ਚ 10 ਸੂਚੀਬੱਧ ਮੁੱਦਿਆਂ ਨੂੰ ਉਠਾਇਆ ਗਿਆ। ਆਮ ਤੌਰ ‘ਤੇ ਸਦਨ ‘ਚ ਪੰਜ ਜਾਂ ਛੇ ਪ੍ਰਸ਼ਨਾਂ ਦਾ ਹੀ ਨਿਪਟਾਰਾ ਕੀਤਾ ਜਾਂਦਾ ਹੈ ਅਤੇ ਸਮਾਂ ਪੂਰਾ ਹੋ ਜਾਂਦਾ ਹੈ।



ਤਿੰਨ ਤਲਾਕ ਸਬੰਧੀ ਬਿੱਲ ਰਾਜ ਸਭਾ ‘ਚ ਅੱਜ ਹੋਵੇਗਾ ਪੇਸ਼

ਤਿੰਨ ਤਲਾਕ ਸਬੰਧੀ ਬਿੱਲ ਦੇ ਲੋਕ ਸਭਾ ‘ਚ ਪਾਸ ਹੋਣ ਤੋਂ ਬਾਅਦ ਹੁਣ ਬੁੱਧਵਾਰ ਨੂੰ ਇਹ ਬਿੱਲ ਰਾਜ ਸਭਾ ‘ਚ ਪੇਸ਼ ਕੀਤਾ ਜਾਵੇਗਾ। ਇਕ ਵਾਰ ‘ਚ ਤਿੰਨ ਤਲਾਕ ਜਾਂ ਤਲਾਕ-ਏ-ਬਿੱਦਤ ਦੇ ਅਪਰਾਧ ‘ਚ ਪਤੀ ਨੂੰ ਤਿੰਨ ਸਾਲ ਦੀ ਸਜ਼ਾ ਦੀ ਵਿਵਸਥਾ ਵਾਲੇ ਇਸ ਬਿੱਲ ਨੂੰ ਪਿਛਲੇ ਹਫ਼ਤੇ ਲੋਕ ਸਭਾ ‘ਚ ਪਾਸ ਕੀਤਾ ਗਿਆ ਸੀ। 



ਇਸ ਦੌਰਾਨ ਇੰਡੀਅਨ ਯੂਨੀਅਨ ਮੁਸਲਿਮ ਲੀਗ ਨੇ ਦਾਅਵਾ ਕੀਤਾ ਕਿ ਰਾਜ ਸਭਾ ‘ਚ ਜੇਕਰ ਇਹ ਬਿੱਲ ਪਾਸ ਹੋ ਜਾਂਦਾ ਹੈ ਤਾਂ ਵੱਖ-ਵੱਖ ਮੁਸਲਿਮ ਸੰਗਠਨ ਸੁਪਰੀਮ ਕੋਰਟ ‘ਚ ਜਾਣਗੇ। ਰਾਜ ਸਭਾ ‘ਚ ਸਰਕਾਰ ਦੇ ਕੋਲ ਬਹੁਮਤ ਨਹੀਂ ਹੈ ਅਤੇ ਇਸ ਗੱਲ ਦੀ ਵੀ ਸੰਭਾਵਨਾ ਹੈ ਕਿ ਇਸ ਬਿੱਲ ਨੂੰ ਵਿਆਪਕ ਚਰਚਾ ਲਈ ਸੰਸਦੀ ਕਮੇਟੀ ਕੋਲ ਭੇਜਿਆ ਜਾ ਸਕਦਾ ਹੈ। ਤਿੰਨ ਤਲਾਕ ਬਿੱਲ ਸਬੰਧੀ ਰਾਜ ਸਭਾ ‘ਚ ਕਾਂਗਰਸ ਆਪਣਾ ਰੁਖ਼ ਤੈਅ ਕਰਨ ਤੋਂ ਪਹਿਲਾਂ ਹੋਰਨਾਂ ਵਿਰੋਧੀ ਪਾਰਟੀਆਂ ਨਾਲ ਸਲਾਹ ਮਸ਼ਵਰਾ ਕਰੇਗੀ

ਪਾਰਟੀ ਸੂਤਰਾਂ ਅਨੁਸਾਰ ਉਪਰਲੇ ਸਦਨ ‘ਚ ਵਿਰੋਧੀ ਧਿਰ ਦੇ ਨੇਤਾ ਗੁਲਾਮ ਨਬੀ ਆਜ਼ਾਦ ਨੇ ਰਾਜ ਸਭਾ ‘ਚ ਬਿੱਲ ਪੇਸ਼ ਕੀਤੇ ਜਾਣ ਤੋਂ ਪਹਿਲਾਂ ਆਪਣੀ ਪਾਰਟੀ ਦੇ ਨੇਤਾਵਾਂ ਅਤੇ ਹੋਰਨਾਂ ਵਿਰੋਧੀ ਪਾਰਟੀਆਂ ਦੇ ਨੇਤਾਵਾਂ ਦੀ ਅੱਜ ਸੰਸਦ ‘ਚ ਆਪਣੇ ਚੈਂਬਰ ਵਿਚ ਇਕ ਮੀਟਿੰਗ ਬੁਲਾਈ ਹੈ। ਕਾਂਗਰਸ ਇਸ ਬਿੱਲ ਦੇ ਹੱਕ ‘ਚ ਹੈ ਪਰ ਸੂਤਰਾਂ ਅਨੁਸਾਰ ਪਾਰਟੀ ਬਿੱਲ ‘ਚ ਸੋਧਾਂ ਲਈ ਦਬਾਅ ਪਾ ਸਕਦੀ ਹੈ।

ਲੋਕ ਸਭਾ ਨੇ ਕੌਮੀ ਮੈਡੀਕਲ ਕਮਿਸ਼ਨ ਬਿੱਲ ਸੰਸਦੀ ਕਮੇਟੀ ਨੂੰ ਭੇਜਿਆ

ਲੋਕ ਸਭਾ ਨੇ ਵਿਵਾਦਾਂ ‘ਚ ਘਿਰੇ ਨੈਸ਼ਨਲ ਮੈਡੀਕਲ ਕਮਿਸ਼ਨ ਬਿੱਲ ਨੂੰ ਸੰਸਦੀ ਕਮੇਟੀ ਨੂੰ ਕੋਲ ਭੇਜ ਦਿੱਤਾ ਅਤੇ ਬਜਟ ਇਜਲਾਸ ਤੋਂ ਪਹਿਲਾਂ ਇਸ ਸਬੰਧੀ ਰਿਪੋਰਟ ਦੇਣ ਲਈ ਕਿਹਾ ਹੈ। ਬੀਤੇ ਸ਼ੁੱਕਰਵਾਰ ਨੂੰ ਇਹ ਬਿੱਲ ਸੰਸਦ ‘ਚ ਪੇਸ਼ ਕੀਤਾ ਗਿਆ ਸੀ, ਜਿਸ ‘ਚ ਭਾਰਤੀ ਮੈਡੀਕਲ ਕੌਾਸਲ ਦੇ ਸਥਾਨ ‘ਤੇ ਨਵਾਂ ਸੰਗਠਨ ਬਣਾਉਣ ਦੇ ਇਲਾਵਾ ਹੋਮਿਓਪੈਥੀ ਅਤੇ ਆਯੁਰਵੈਦ ਦੇ ਡਾਕਟਰਾਂ ਨੂੰ ਇਕ ਕੋਰਸ ਕਰਨ ਦੇ ਬਾਅਦ ਉਨ੍ਹਾਂ ਨੂੰ ਵੀ ਐਲੋਪੈਥੀ ਦੀ ਡਾਕਟਰੀ ਕਰਨ ਦੀ ਆਗਿਆ ਦੇਣ ਦੀ ਵਿਵਸਥਾ ਹੈ। ਇਸ ਬਿੱਲ ਦੇ ਵਿਰੋਧ ‘ਚ ਦੇਸ਼ ਭਰ ਵਿਚ ਡਾਕਟਰਾਂ ਨੇ ਹਡ਼ਤਾਲ ਕੀਤੀ ਸੀ।

ਸੰਸਦੀ ਮਾਮਲਿਆਂ ਬਾਰੇ ਮੰਤਰੀ ਅਨੰਤ ਕੁਮਾਰ ਨੇ ਲੋਕ ਸਭਾ ‘ਚ ਕਿਹਾ ਕਿ ਵਿਰੋਧੀ ਧਿਰ ਸਣੇ ਵੱਖ-ਵੱਖ ਪਾਰਟੀਆਂ ਇਸ ਬਿੱਲ ਨੂੰ ਸੰਸਦੀ ਕਮੇਟੀ ਕੋਲ ਭੇਜਣਾ ਚਾਹੁੰਦੀਆਂ ਸਨ ਅਤੇ ਸਰਕਾਰ ਇਸ ਸਬੰਧੀ ਤਿਆਰ ਹੈ। ਉਨ੍ਹਾਂ ਲੋਕ ਸਭਾ ਸਪੀਕਰ ਸੁਮਿੱਤਰਾ ਮਹਾਜਨ ਨੂੰ ਅਪੀਲ ਕੀਤੀ ਕਿ ਸੰਸਦੀ ਕਮੇਟੀ ਨੂੰ ਇਸ ਬਿੱਲ ਸਬੰਧੀ ਆਪਣੀ ਰਿਪੋਰਟ ਬਜਟ ਇਜਲਾਸ ਤੋਂ ਪਹਿਲਾਂ ਸੌਂਪਣ ਲਈ ਕਿਹਾ ਜਾਵੇ।


SHARE ARTICLE
Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement