
ਪੰਜਾਬੀ ਗਾਇਕੀ ਦੇ ਮਸ਼ਹੂਰ ਕਲਾਕਾਰ ਰਾਜਵੀਰ ਜਵੰਧਾ ਆਪਣੇ ਦਰਸ਼ਕਾਂ ਲਈ 'ਸ਼ਾਨਦਾਰ', 'ਕੰਗਣੀ', 'ਮੁਕਾਬਲਾ' ਤੋਂ ਇਲਾਵਾ ਹੋਰ ਆਪਣੇ ਹਿੱਟ ਗੀਤਾਂ ਨਾਲ ਚਰਚਾ ਵਿਚ ਆਏ। ਗਾਇਕ ਰਾਜਵੀਰ ਜਵੰਧਾ ਦਾ ਨਵਾਂ ਸਿੰਗਲ ਟਰੈਕ 'ਦਲੇਰ', ਜੋ ਕਿ ਅੱਜ ਪੇਸ਼ਕਾਰ ਜਸਵੀਰ ਪਾਲ ਸਿੰਘ ਤੇ ਜੱਸ ਰਿਕਾਰਡਜ਼ ਨਾਲ ਰਿਲੀਜ਼ ਹੋ ਗਿਆ ਹੈ।
ਜਾਣਕਾਰੀ ਦਿੰਦਿਆਂ ਜਸਵੀਰ ਪਾਲ ਸਿੰਘ ਨੇ ਦੱਸਿਆ ਕਿ ਇਸ ਸਿੰਗਲ ਟਰੈਕ ਦਾ ਮਿਊਜ਼ਿਕ ਮਿਕਸ ਸਿੰਘ ਵਲੋਂ ਤਿਆਰ ਕੀਤਾ ਹੈ, ਜਿਸ ਨੂੰ ਕਲਮਬੱਧ ਕੀਤਾ ਹੈ ਗਿੱਲ ਰੌਂਤਾ ਨੇ।
ਇਸ ਸਿੰਗਲ ਟਰੈਕ ਦਾ ਵੀਡੀਓ ਹੈਰੀ ਪ੍ਰੀਤ ਵਲੋਂ ਪੰਜਾਬ ਦੀਆਂ ਵੱਖ-ਵੱਖ ਲੋਕੇਸ਼ਨਾਂ 'ਤੇ ਸ਼ੂਟ ਕੀਤਾ ਗਿਆ ਹੈ ਜੋ ਕਿ 19 ਸਤੰਬਰ ਨੂੰ ਯੂ-ਟਿਊਬ ਦੇ ਨਾਲ-ਨਾਲ ਪੰਜਾਬੀ ਚੈਨਲਾਂ 'ਤੇ ਚਲਾਇਆ ਜਾਵੇਗਾ।