
ਰਾਕੇਸ਼ ਰੋਸ਼ਨ ਨੇ ਆਪਣਾ 68 ਵਾਂ ਜਨਮਦਿਨ ਮਨਾਇਆ। ਇਸ ਮੌਕੇ ਉੱਤੇ ਉਨ੍ਹਾਂ ਨੇ ਆਪਣੇ ਚੁਣਿੰਦਾ ਅਤੇ ਕਰੀਬੀ ਦੋਸਤਾਂ ਲਈ ਇੱਕ ਖਾਸ ਪਾਰਟੀ ਰੱਖੀ ਸੀ। ਪਾਰਟੀ ਵਿੱਚ ਰਾਕੇਸ਼ ਰੋਸ਼ਨ ਦੀ ਫੇਵਰੇਟ ਐਕਟਰੇਸ ਰੇਖਾ ਸਮੇਤ ਕਈ ਸੇਲੇਬਸ ਪਹੁੰਚੇ ਤੇ ਇਸ ਮੌਕੇ ਤੇ ਸਾਲਾਂ ਬਾਅਦ ਇਹ ਖੂਬਸੂਰਤ ਜੋੜੀ ਇੱਕ ਵਾਰ ਫਿਰ ਇਕੱਠੇ ਨਜ਼ਰ ਆਈ।
ਇਸ ਪਾਰਟੀ ਵਿੱਚ ਰਾਕੇਸ਼ ਰੋਸ਼ਨ ਦੀ ਪਤਨੀ , ਬੇਟੀ ਸੁਨੈਨਾ ,ਬੇਟੇ ਰਿਤਿਕ ਰੋਸ਼ਨ ਤੋਂ ਇਲਾਵਾ ਬਾਲੀਵੁੱਡ ਦੀਆਂ ਕਈ ਹਸਤੀਆਂ ਨੇ ਹਿੱਸਾ ਲਿਆ।
ਰਾਕੇਸ਼ ਦੇ ਦੋਸਤ ਅਤੇ ਉਨ੍ਹਾਂ ਦੇ ਨਾਲ ਦੇ ਅਦਾਕਾਰ ,ਜੀਤੇਂਦਰ ਅਤੇ ਰਿਸ਼ੀ ਕਪੂਰ ਆਪਣੀ-ਆਪਣੀ ਪਤਨੀਆਂ ਦੇ ਨਾਲ ਇੱਥੇ ਪਹੁੰਚੇ ਤਾਂ ਰਾਕੇਸ਼ ਰੋਸ਼ਨ ਦੀ ਫਿਲਮਾਂ ਦੀਆਂ ਅਦਾਕਾਰਾਂ ਵੀ ਨਜ਼ਰ ਆਈਆਂ।
ਬਰਥਡੇ 'ਤੇ ਪਾਈ ਬਲੈਕ ਸ਼ਰਟ ਰਾਕੇਸ਼ ਰੋਸ਼ਨ ਨੂੰ ਕਾਫੀ ਸੂਟ ਕਰ ਰਹੀ ਸੀ।ਇਸ ਪਾਰਟੀ ਵਿੱਚ ਰਿਤਿਕ ਰੋਸ਼ਨ ਦੀ ਪਹਿਲੀ ਫਿਲਮ 'ਕਹੋ ਨਾ ਪਿਆਰ ਹੈ' ਦੀ ਅਦਾਕਾਰਾ ਅਮੀਸ਼ਾ ਪਟੇਲ ਤੋਂ ਲੈ ਕੇ ਉਨ੍ਹਾਂ ਦੀ ਇਸ ਸਾਲ ਰਿਲੀਜ਼ ਹੋਈ ਫਿਲਮ 'ਕਾਬਿਲ' ਦੀ ਅਦਾਕਾਰਾ ਯਾਮੀ ਗੌਤਮ ਵੀ ਇੱਥੇ ਨਜ਼ਰ ਆਈ।
ਰਿਤਿਕ ਰੋਸ਼ਨ ਇੱਥੇ ਵਾਈਟ ਟੀਸ਼ਰਟ ਅਤੇ ਡੈਨਿਮ ਵਿੱਚ ਦਿਖੇ।ਰਾਕੇਸ਼ ਰੋਸ਼ਨ ਨੇ 1970 ਦੀ ਫਿਲਮ 'ਘਰ ਘਰ ਕੀ ਕਹਾਣੀ' ਤੋਂ ਆਪਣੇ ਬਾਲੀਵੁੱਡ ਕਰੀਅਰ ਦੀ ਸ਼ੁਰੂਆਤ ਕੀਤੀ ।
ਇਸ ਫਿਲਮ ਵਿੱਚ ਉਹ ਸਪੋਟਿੰਗ ਰੋਲ ਵਿੱਚ ਨਜ਼ਰ ਆਏ ਸਨ।ਇਸ ਤੋਂ ਬਾਅਦ ਉਹ 'ਆਂਖੋ ਆਂਖੋ ਮੇਂ, ਖੂਬਸੂਰਤ ,ਖੱਠਾ ਮੀਠਾ,ਕਾਮਚੋਰ ਵਰਗੀਆਂ ਫਿਲਮਾਂ ਵਿੱਚ ਨਜ਼ਰ ਆ ਚੁੱਕੇ ਹਨ।
ਐਕਟਿੰਗ ਤੋਂ ਬਾਅਦ ਉਨ੍ਹਾਂ ਨੇ ਨਿਰਦੇਸ਼ਨ ਵਿੱਚ ਕਦਨ ਰੱਖਿਆ ਅਤੇ 'ਕਰਨ ਅਰਜੁਨ, ਕਹੋ ਨਾ ਪਿਆਰ ਹੈ ਕੋਈ ਮਿਲ ਗਿਆ ਅਤੇ ਕ੍ਰਿਸ਼ ਵਰਗੀਆਂ ਕਈ ਫਿਲਮਾਂ ਦਾ ਨਿਰਦੇਸ਼ਨ ਕੀਤਾ ਹੈ।