ਰਾਖੀ ਸਾਵੰਤ ਦੇ ਬੁਆਏਫ੍ਰੈਂਡ ਅਭਿਸ਼ੇਕ ਅਵਸਥੀ ਨੇ ਕਰਵਾਇਆ ਵਿਆਹ
Published : Feb 8, 2018, 1:29 pm IST
Updated : Feb 8, 2018, 7:59 am IST
SHARE ARTICLE

ਵਿਵਾਦਿਤ ਕਵੀਂਨ ਰਾਖੀ ਸਾਵੰਤ ਦੇ ਬੁਆਏਫ੍ਰੈਂਡ ਅਤੇ ਟੀਵੀ ਅਦਾਕਾਰ ਅਭਿਸ਼ੇਕ ਅਵਸਥੀ ਵਿਆਹ ਦੇ ਬੰਧਨ ਵਿਚ ਬੱਝ ਗਏ ਹਨ। ਅਭਿਸ਼ੇਕ ਨੇ ਹਾਲ ਹੀ 'ਚ ਨਵੀਂ ਪ੍ਰੇਮਿਕਾ ਅੰਕਿਤਾ ਗੋਸਵਾਮੀ ਨਾਲ ਵਿਆਹ ਕਰਵਾਇਆ ਹੈ। ਅਭਿਸ਼ੇਕ ਦੇ ਵਿਆਹ ਦੀਆਂ ਸਾਰੀਆਂ ਰਸਮਾਂ ਨਿੱਜੀ ਸਮਾਗਮ ਰਾਹੀਂ ਪੂਰੀਆਂ ਹੋਈਆ। ਦੱਸਿਆ ਜਾਂਦਾ ਹੈ ਕਿ ਰਾਖੀ ਨਾਲ ਬ੍ਰੇਕਅੱਪ ਤੋਂ ਬਾਅਦ ਅਭਿਸ਼ੇਕ ਅੰਕਿਤਾ ਨੂੰ ਡੇਟ ਕਰ ਰਹੇ ਸਨ। 


 ਇਸ ਤੋਂ ਪਹਿਲਾਂ ਉਹ ਰਾਖੀ ਦੇ ਨਾਲ ਕਰੀਬ 3 ਸਾਲ ਤੱਕ ਰਿਲੇਸ਼ਨਸ਼ਿਪ ਵਿਚ ਰਹੇ ਸਨ। ਪਰ ਕੁਝ ਕਾਰਨਾਂ ਕਰਕੇ ਦੋਵਾਂ ਦਾ ਰਿਸ਼ਤਾ ਖਤਮ ਹੋ ਗਿਆ ਸੀ। ਅਭਿਸ਼ੇਕ ਦੇ ਵਿਆਹ ਵਿਚ 'ਬਿੱਗ ਬੌਸ 11' ਦੀ ਕੰਟੈਸਟੇਂਟ ਰਹਿ ਚੁੱਕੀ ਅਰਸ਼ੀ ਖਾਨ, ਹਿਮਾਂਸ਼ੁ ਮਲਹੋਤਰਾ, ਕੁਨਾਲ ਸਿੰਘ ਤੇ ਟੀ. ਵੀ ਇੰਡਸਟਰੀ ਕਈ ਲੋਕ ਮੌਜ਼ੂਦ ਰਹੇ। 


ਦੱਸ ਦੇਈਏ ਕਿ ਅਭਿਸ਼ੇਕ ਨੂੰ ਮਾਈਥੋਲਾਜੀਕਲ ਸ਼ੋਅ 'ਮਹਾਕਾਲੀ ਅੰਤ ਹੀ ਆਰੰਭ ਹੈ' 'ਚ ਅਰਿਜੀਤ ਲਵਾਨਿਆ ਦੀ ਐਕਸੀਡੈਂਟ 'ਚ ਹੋਈ ਮੌਤ ਤੋਂ ਬਾਅਦ ਰਿਪਲੇਸ ਕੀਤਾ ਗਿਆ ਸੀ। ਅਭਿਸ਼ੇਕ ਨੇ ਦੋ ਸਾਲ ਤੱਕ ਅੰਕਿਤਾ ਨੂੰ ਡੇਟ ਕੀਤਾ ਤੇ ਪਿਛਲੇ ਸਾਲ ਫਰਵਰੀ 'ਚ ਇਨ੍ਹਾਂ ਨੇ ਮੰਗਣੀ ਕੀਤੀ। 


ਇਕ ਇੰਟਰਵਿਊ ਦੌਰਾਨ ਅਭਿਸ਼ੇਕ ਨੇ ਕਿਹਾ ਸੀ ਕਿ ਉਹ ਹਮੇਸ਼ਾ ਅੰਕਿਤਾ ਵਰਗੀ ਲੜਕੀ ਨਾਲ ਵਿਆਹ ਕਰਨਾ ਚਾਹੁੰਦੇ ਸਨ, ਜੋ ਫਾਈਨਲੀ ਮੈਨੂੰ ਮਿਲ ਚੁੱਕੀ ਹੈ। ਦੱਸਣਯੋਗ ਹੈ ਕਿ ਅਭਿਸ਼ੇਕ ਪਹਿਲੀ ਵਾਰ ਲਾਈਮਲਾਈਟ 'ਚ ਉਸ ਸਮੇਂ ਆਏ ਸਨ, ਜਦੋਂ ਇਹ ਰਾਖੀ ਸਾਵੰਤ ਨੂੰ ਡੇਟ ਕਰ ਰਹੇ ਸਨ, ਅਤੇ ਮੀਡੀਆ ਦੇ ਸਾਹਮਣੇ ਰਾਖੀ ਸਾਵੰਤ ਨੇ ਇਕ ਵਾਰ ਅਭਿਸ਼ੇਕ 'ਤੇ ਹਥ ਚੁੱਕਿਆ ਸੀ। 


ਜਿਸ ਤੋਂ ਬਾਅਦ ਹੀ ਇਹ ਕੱਪਲ ਵੱਖ ਹੋ ਗਿਆ ਸੀ। ਤੁਹਾਨੂੰ ਦੱਸ ਦੇਈਏ ਕਿ ਅਭਿਸ਼ੇਕ ਰਾਖੀ ਸਾਵੰਤ ਦੇ ਨਾਲ ਟੀਵੀ ਦੇ ਰਿਆਲਟੀ ਸ਼ੋਅ ਨੱਚ ਬੱਲੀਏ 3 ਵਿਚ ਭਾਗ ਲਿਆ ਸੀ।

SHARE ARTICLE
Advertisement

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM
Advertisement