ਰਾਣਾ ਗੁਰਜੀਤ ਵੱਲੋਂ ਅਹੁਦੇ ਤੋਂ ਦਿੱਤਾ ਅਸਤੀਫਾ ਨਹੀਂ ਸਵੀਕਾਰ : ਕੈਪਟਨ
Published : Jan 16, 2018, 1:27 pm IST
Updated : Jan 16, 2018, 7:57 am IST
SHARE ARTICLE

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਦਾ ਅਸਤੀਫ਼ਾ ਪ੍ਰਵਾਨ ਨਹੀਂ ਕੀਤਾ। ਉਨ੍ਹਾਂ ਅਸਤੀਫਾ ਮਿਲਣ ਦੀ ਪੁਸ਼ਟੀ ਕਰਦਿਆਂ ਕਿਹਾ ਹੈ ਕਿ ਇਸ ਬਾਰੇ ਵਿਚਾਰ ਕਰਨ ਮਗਰੋਂ ਹੀ ਕੋਈ ਫੈਸਲਾ ਲਿਆ ਜਾਵੇਗਾ।

 

ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਕੋਲ 4 ਜਨਵਰੀ ਨੂੰ ਅਸਤੀਫ਼ਾ ਆ ਗਿਆ ਸੀ ਪਰ ਅਜੇ ਬਾਰੇ ਕੋਈ ਫੈਸਲਾ ਨਹੀਂ ਹੋਇਆ। ਕਾਬਲੇਗੌਰ ਹੈ ਕਿ ਰਾਣਾ ਗੁਰਜੀਤ ਨੇ ਅਸਤੀਫ਼ੇ ਦੀ ਪੇਸ਼ਕਸ਼ ਕੀਤੀ ਹੈ। ਉਨ੍ਹਾਂ ਨੇ ਕਿਸੇ ਚੈੱਨਲ ਨਾਲ ਗੱਲਬਾਤ ਕਰਦਿਆ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਲਿਖਤੀ ਅਸਤੀਫ਼ਾ ਭੇਜਿਆ ਹੈ। 


ਹੁਣ ਮੁੱਖ ਮੰਤਰੀ ਨੇ ਤੈਅ ਕਰਨਾ ਹੈ ਕਿ ਅਸਤੀਫ਼ਾ ਲੈਣਾ ਹੈ ਜਾਂ ਨਹੀਂ। ਰਾਣਾ ਉੱਤੇ ਆਪਣੇ ਚਹੇਤਿਆਂ ਦੇ ਨਾਮ ਉੱਤੇ ਮਾਇੰਨਗ ਦਾ ਬੇਨਾਮੀ ਠੇਕਾ ਲੈਣ ਦਾ ਇਲਜ਼ਾਮ ਤਾਂ ਵਿਰੋਧੀ ਦਲ ਲਾਉਂਦਾ ਹੀ ਸੀ ਪਰ ਪਿਛਲੇ ਹਫ਼ਤੇ ਈਡੀ ਨੇ ਰਾਣਾ ਗੁਰਜੀਤ ਦੇ ਬੇਟੇ ਨੂੰ ਵਿਦੇਸ਼ਾਂ ਤੋਂ ਚੰਦਾ ਜੁਟਾਉਣ ਦੇ ਮਾਮਲੇ ਵਿੱਚ ਸੰਮਨ ਕੀਤਾ ਸੀ। ਮੰਤਰੀ ਦੇ ਬੇਟੇ ਨੂੰ 17 ਜਨਵਰੀ ਨੂੰ ਈਡੀ ਸਾਹਮਣੇ ਪੇਸ਼ ਹੋਣ ਹੈ।



ਰਾਣਾ ਗੁਰਜੀਤ ਕਈ ਮਹੀਨੇ ਤੋਂ ਵਿਵਾਦਾਂ ਵਿੱਚ ਹੈ। ਮੁੱਖ ਮੰਤਰੀ ਨੇ ਮਾਈਨਿੰਗ ਦਾ ਠੇਕਾ ਲੈਣ ਦੇ ਮਾਮਲੇ ਵਿੱਚ ਉਸ ਖ਼ਿਲਾਫ਼ ਨਾਰੰਗ ਕਮਿਸ਼ਨ ਤੋਂ ਜਾਂਚ ਕਰਵਾਈ ਸੀ। ਕਮਿਸ਼ਨ ਨੇ ਮੰਤਰੀ ਨੂੰ ਕਲੀਨ ਚਿੱਟ ਦਿੱਤੀ ਸੀ ਪਰ ਵਿਵਾਦ ਫਿਰ ਵੀ ਨਹੀਂ ਰੁਕਿਆ। 


ਕਾਂਗਰਸ ਦੇ ਆਲਾ ਕਮਾਨ ਦੀ ਵੀ ਪੂਰੇ ਮਾਮਲੇ ਉੱਤੇ ਨਜ਼ਰ ਹੈ। ਇਸ ਲਈ ਮੰਨਿਆ ਜਾ ਰਿਹਾ ਹੈ ਕਿ ਪੰਜਾਬ ਵਿੱਚ ਮੰਤਰੀ-ਮੰਡਲ ਵਿਸਥਾਰ ਤੋਂ ਪਹਿਲਾਂ ਕੈਪਟਨ ਸਰਕਾਰ ਦੇ ਇੱਕ ਮੰਤਰੀ ਦੀ ਛੁੱਟੀ ਹੋ ਸਕਦੀ ਹੈ।

SHARE ARTICLE
Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement