ਰਵੀਨਾ ਟੰਡਨ 'ਤੇ ਦਰਜ ਹੋਈ FIR, 'ਨੋ ਕੈਮਰਾ ਜੋਨ' 'ਚ ਕਰ ਰਹੀ ਸੀ ਸ਼ੂਟਿੰਗ
Published : Mar 7, 2018, 3:14 pm IST
Updated : Mar 7, 2018, 9:44 am IST
SHARE ARTICLE

ਬਾਲੀਵੁੱਡ ਅਦਾਕਾਰਾ ਰਵੀਨਾ ਟੰਡਨ 'ਤੇ ਬੁੱਧਵਾਰ ਨੂੰ ਕੇਸ ਦਰਜ ਕੀਤਾ ਗਿਆ ਹੈ। ਇਹ ਕੇਸ ਲਿੰਗਰਾਜ ਮੰਦਿਰ ਪ੍ਰਸ਼ਾਸਨ ਨੇ ਦਰਜ ਕਰਾਇਆ ਹੈ। ਰਵੀਨਾ 'ਤੇ 'ਨੋ ਕੈਮਰਾ ਜੋਨ' 'ਚ ਇੱਕ ਵਿਗਿਆਪਨ ਲਈ ਸ਼ੂਟਿੰਗ ਕਰਨ ਦਾ ਇਲਜ਼ਾਮ ਹੈ। ਪੁਲਿਸ ਨੇ ਕੇਸ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। 



ਰਵੀਨਾ ਖਿਲਾਫ ਇਹ ਸ਼ਿਕਾਇਤ ਭੁਵਨੇਸ਼ਵਰ ਸਥਿਤ ਲਿੰਗਰਾਜ ਮੰਦਰ ਦੇ ਪ੍ਰਬੰਧਕ ਨੇ ਦਰਜ ਕਰਵਾਈ ਹੈ। ਹਾਲਾਂਕਿ ਮਾਮਲੇ 'ਚ ਅਜੇ ਤੱਕ ਰਵੀਨਾ ਵਲੋਂ ਕੋਈ ਬਿਆਨ ਨਹੀਂ ਆਇਆ। ਦੱਸ ਦਈਏ ਕਿ ਕੁਝ ਦਿਨ ਪਹਿਲਾਂ ਰਵੀਨਾ ਲਿੰਗਰਾਜ ਮੰਦਰ 'ਚ ਵਿਗਿਆਪਨ ਦੀ ਸ਼ੂਟਿੰਗ ਲਈ ਆਈ ਸੀ, ਜਿਸ 'ਚ ਉਹ ਬਿਊਟੀ ਟਿਪਸ ਦਿੰਦੀ ਨਜ਼ਰ ਆ ਰਹੀ ਹੈ। 



ਰਵੀਨਾ ਨੇ ਜਿਸ ਸਥਾਨ 'ਤੇ ਇਹ ਸ਼ੂਟਿੰਗ ਕੀਤੀ ਉਹ ਜਗ੍ਹਾ ਮੰਦਰ ਦਾ 'ਨੋ ਕੈਮਰਾ ਜੋਨ' ਏਰੀਆ ਸੀ ਪਰ ਇਸ ਦੇ ਬਾਵਜੂਦ ਰਵੀਨਾ ਨੇ ਸ਼ੂਟਿੰਗ ਪੂਰੀ ਕੀਤੀ। ਮੰਦਿਰ ਦੇ ਪ੍ਰਬੰਧਕ ਨੇ ਇਸ ਮਾਮਲੇ 'ਚ ਸਖਤ ਕਦਮ ਚੁੱਕਦੇ ਹੋਏ ਪੂਰੇ ਮਾਮਲੇ ਦੀ ਜਾਣਕਾਰੀ ਨੇੜੇ ਦੇ ਪੁਲਿਸ ਸਟੇਸ਼ਨ 'ਚ ਦਰਜ ਕਰਵਾਈ। ਹਾਲਾਂਕਿ ਇਹ ਪਹਿਲਾਂ ਮਾਮਲਾ ਨਹੀਂ ਹੈ, ਜਦੋਂ ਕਿਸੇ ਅਭਿਨੇਤਾ ਜਾਂ ਅਦਾਕਾਰਾ ਖਿਲਾਫ ਇਸ ਤਰ੍ਹਾਂ ਦੀ ਸ਼ਿਕਾਇਤ ਦਰਜ ਹੋਈ ਹੋਵੇ। ਇਸ ਤੋਂ ਪਹਿਲਾਂ ਵੀ ਇਸ ਤਰ੍ਹਾਂ ਦੇ ਕਈ ਮਾਮਲੇ ਸਾਹਮਣੇ ਆਏ ਸਨ।

SHARE ARTICLE
Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement