ਰਿਸ਼ੀ-ਅਮਿਤਾਭ ਦੀ ਜੋੜੀ 27 ਸਾਲਾਂ ਬਾਅਦ ਸਕ੍ਰੀਨ 'ਤੇ ਆਵੇਗੀ ਨਜ਼ਰ
Published : Feb 10, 2018, 11:03 am IST
Updated : Feb 10, 2018, 5:33 am IST
SHARE ARTICLE

ਨਵੀਂ ਦਿੱਲੀ : ਬਾਲੀਵੁੱਡ ਫਿਲਮਾਂ ਦੇ ਦਿੱਗਜ ਨਾਇਕਾਂ ਦੀ ਗੱਲ ਕੀਤੀ ਜਾਵੇ ਤਾਂ ਮਹਾਨਾਇਕ ਅਮਿਤਾਭ ਬੱਚਨ ਤੇ ਰੋਮਾਂਟਿਕ ਹੀਰੋ ਦੇ ਨਾਂ ਨਾਲ ਪਛਾਣੇ ਜਾਣ ਵਾਲੇ ਅਦਾਕਾਰ ਰਿਸ਼ੀ ਕਪੂਰ ਲਗਭਗ 27 ਸਾਲਾਂ ਬਾਅਦ ਇਕ ਵਾਰ ਫਿਰ ਤੋਂ ਮੁੱਖ ਕਿਰਦਾਰ ਨਿਭਾਉਂਦੇ ਹੋਏ ਦਿਖਾਈ ਦੇਣਗੇ। 


ਦੋਹਾਂ ਨੇ ਹੀ ਆਖਿਰੀ ਵਾਰ ਸਾਲ 1991 'ਚ ਆਈ ਫਿਲਮ 'ਅਜੂਬਾ' 'ਚ ਲੀਡ ਐਕਟਿੰਗ ਕਰਦੇ ਹੋਏ ਸਕ੍ਰੀਨ ਸ਼ੇਅਰ ਕੀਤੀ ਸੀ। ਫਿਲਮ '102 ਨਾਟ ਆਊਟ' 'ਚ ਦੋਵੇਂ ਇੱਕਠੇ ਵੱਖਰੇ ਅੰਦਾਜ਼ 'ਚ ਦਿਖਾਈ ਦੇਣ ਵਾਲੇ ਹਨ। ਇਸ ਫਿਲਮ ਦਾ ਟੀਜ਼ਰ ਰਿਲੀਜ਼ ਹੋ ਚੁੱਕਾ ਹੈ। ਰਿਸ਼ੀ ਕਪੂਰ ਤੇ ਬਿੱਗ ਬੀ 'ਓਲਡੇਜ ਹੋਮ' ਦੀ ਕਹਾਣੀ ਨੂੰ ਮਸਤੀ ਭਰੇ ਅੰਦਾਜ਼ ਨੂੰ ਲੈ ਕੇ ਆ ਰਹੇ ਹਨ।



ਆਪਣੀ ਹਰ ਫਿਲਮ 'ਚ ਨਵੇਂ ਲੁੱਕ ਲਈ ਪਛਾਣੇ ਜਾਣ ਵਾਲੇ ਅਮਿਤਾਭ ਬੱਚਨ ਇਸ ਫਿਲਮ 'ਚ ਵੀ ਕਾਫੀ ਵੱਖਰੇ ਦਿਖਾਈ ਦੇ ਰਹੇ ਹਨ। ਉੱਥੇ ਰਿਸ਼ੀ ਕਪੂਰ ਵੀ ਬੁੱਢੇ ਵਿਅਕਤੀ ਦੇ ਰੋਲ ਕਾਫੀ ਜੱਚ ਰਹੇ ਹਨ। ਹਾਲਾਂਕਿ ਉਨ੍ਹਾਂ ਨੇ ਇਸ ਤੋਂ ਪਹਿਲਾਂ ਵੀ 'ਕਪੂਰ ਐਂਡ ਸਨਸ' 'ਚ ਬੁੱਢੇ ਵਿਅਕਤੀ ਦਾ ਕਿਰਦਾਰ ਨਿਭਾਇਆ ਸੀ। 


ਜ਼ਿਕਰਯੋਗ ਹੈ ਕਿ 'ਓਹ ਮਾਏ ਗੌਡ' ਦੇ ਨਿਰਦੇਸ਼ਕ ਉਮੇਸ਼ ਸ਼ੁਕਲਾ ਇਸ ਫਿਲਮ ਨੂੰ ਬਣਾ ਰਹੇ ਹਨ। ਟੀਜ਼ਰ 'ਚ ਅਮਿਤਾਭ ਤੇ ਰਿਸ਼ੀ ਕਾਫੀ ਮਸਤੀ ਕਰਦੇ ਹੋਏ ਦਿਖ ਰਹੇ ਹਨ। ਫਿਲਮ 'ਚ ਪਿਤਾ-ਬੇਟੇ ਦੇ ਰਿਸ਼ਤਿਆਂ ਨੂੰ ਦਿਖਾਇਆ ਗਿਆ ਹੈ। ਇਹ ਫਿਲਮ ਇਸੇ ਸਾਲ 4 ਮਈ 2018 ਨੂੰ ਰਿਲੀਜ਼ ਹੋਵੇਗੀ।

SHARE ARTICLE
Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement