
ਅਨੁਸ਼ਕਾ ਸ਼ਰਮਾ ਨਾਲ ਵਿਆਹ ਦੇ ਬਾਅਦ ਵਿਰਾਟ ਦੀ ਅਗਵਾਈ ਵਿੱਚ ਟੀਮ ਇੰਡੀਆ ਨੂੰ ਸੀਰੀਜ ਵਰਗੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਦੱਖਣੀ ਅਫਰੀਕਾ ਤੋਂ ਹਾਰ ਦੇ ਬਾਅਦ ਲੋਕ ਵਿਰਾਟ ਤੋਂ ਜ਼ਿਆਦਾ ਅਨੁਸ਼ਕਾ ਤੇ ਗੁੱਸਾ ਹਨ। ਉਹ ਇਸ ਲਈ ਕਿਉਂਕਿ, ਪਹਿਲਾਂ ਵੀ ਅਨੁਸ਼ਕਾ ਨੂੰ ਹੀ ਟੀਮ ਇੰਡੀਆ ਦੀ ਹਾਰ ਦਾ ਕਾਰਨ ਮੰਨਿਆ ਜਾਂਦਾ ਰਿਹਾ ਹੈ। ਖੈਰ ਵਿਰਾਟ ਨੇ ਖੋਲਿਆ ਰਾਜ ਕਿ, ਉਹ ਕਿਉਂ ਦੱਖਣੀ ਅਫਰੀਕਾ ਤੋਂ ਹਾਰ ਚਾਹੁੰਦੇ ਸਨ।
ਇਸ ਤਰ੍ਹਾ ਦਾ ਰਿਹਾ ਸੀ ਪ੍ਰਦਰਸ਼ਨ
ਭਾਰਤ ਤੇ ਦੱਖਣੀ ਅਫਰੀਕਾ ਦੇ ਵਿਚ ਹੋਏ ਪਹਿਲੇ ਟੈਸਟ ਮੈਚ ‘ਚ ਟੀਮ ਇੰਡੀਆ ਨੂੰ 72 ਸਕੋਰਾਂ ਦੀ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਭਾਰਤੀ ਗੇਦਬਾਜ਼ਾਂ ਨੇ ਦੂਸਰੀ ਪਾਰੀ ‘ਚ ਜ਼ਬਰਦਸਤ ਪ੍ਰਦਰਸ਼ਨ ਕਰਦੇ ਹੋਏ ਅਫਰੀਕੀ ਟੀਮ ਨੂੰ ਮਹਿਜ 130 ਸਕੋਰ ‘ਤੇ ਸਮੇਟ ਦਿੱਤਾ। ਉਧਰ 208 ਦੌੜਾਂ ਦਾ ਪਿੱਛਾ ਕਰਨ ਉਤਰੀ ਭਾਰਤੀ ਟੀਮ 42.4 ਓਵਰਾਂ ਵਿਚ ਹੀ 135 ਦੌੜਾਂ ‘ਤੇ ਆਲ ਆਊਟ ਹੋ ਗਈ। ਦੱਖਣੀ ਅਫ਼ਰੀਕਾ ਦੀ ਟੀਮ ਨੇ 1-0 ਨਾਲ ਲੜੀ ‘ਤੇ ਬੜਤ ਬਣਾ ਲਈ ਹੈ।
ਭਾਰਤੀ ਦਰਸ਼ਕਾ ਨੂੰ ਕਪਤਾਨ ਵਿਰਾਟ ਕੋਹਲੀ ਤੋਂ ਬਹੁਤ ਉਮੀਦਾਂ ਸਨ, ਪਰ ਵਿਰਾਟ ਕੋਹਲੀ ਵੀ ਜਲਦ ਆਊਟ ਹੋ ਗਏ। ਕਪਤਾਲ ਕੋਹਲੀ 28 ਸਕੋਰ ਬਣਾ ਫਿਲੇਂਡਰ ਦਾ ਸ਼ਿਕਾਰ ਹੋ ਗਏ। ਭਾਰਤੀ ਟੀਮ ਦਾ ਕੋਈ ਵੀ ਬੱਲੇਬਾਜ ਟਿਕ ਨਹੀਂ ਸਕਿਆ। ਭਾਰਤ ਦੀ ਹਾਰ ਦੇ ਬਾਅਦ ਸੋਸ਼ਲ ਮੀਡੀਆ ‘ਤੇ ਲੋਕਾਂ ਨੇ ਵਿਰਾਟ ਕੋਹਲੀ ਦੀ ਜਮ ਕੇ ਖਿਚਾਈ ਕੀਤੀ। ਲੋਕਾਂ ਨੇ ਹਾਰ ਦੇ ਲਈ ਕਪਤਾਨ ਕੋਹਲੀ ਨੂੰ ਹੀ ਕਿਹਾ।
ਵਿਰਾਟ ਕੋਹਲੀ ‘ਤੇ ਨਿਸ਼ਾਨਾ ਲਗਾਉਦੇ ਹੋਏ ਇਕ ਯੁਜਰ ਨੇ ਕਿਹਾ,” ਇਹ ਇਕ ਪਰਫੈਕਟ ਉਦਾਹਰਨ ਹੈ ਕਿ ਕਦੇ ਵੀ ਪਹਿਲਾਂ ਤੋਂ ਹੀ ਜਿੱਤ ਨਹੀਂ ਮਨਾਉਣੀ ਚਾਹੀਦੀ। ਪਰ ਸਾਊਥ ਅਫਰੀਕਾ ਟੀਮ ਅਖੀਰਲੇ ਬੱਲੇਬਾਜ ਨੂੰ ਆਊਟ ਕਰਨ ਤੋਂ ਬਾਅਦ ਜਿੱਤ ਦਾ ਜਸ਼ਨ ਮਨਾਉਦੀ ਵਿਖੀ। ਉਥੇ ਹੀ ਕਈ ਲੋਕਾਂ ਨੇ ਹਾਰ ਦੇ ਬਾਅਦ ਕੋਹਲੀ ‘ਤੇ ਨਿਸ਼ਾਨਾ ਸਾਧਿਆ।
ਕੇਪਟਾਊਨ ਦੇ ਨਿਊਲੈਂਡਸ ਮੈਦਾਨ ਵਿਚ ਚੱਲ ਰਹੇ ਪਹਿਲੇ ਟੈਸਟ ਮੈਚ ਦੇ ਚੌਥੇ ਦਿਨ ਭਾਰਤੀ ਟੀਮ ਦੇ ਸ਼ੇਰਾਂ ਨੂੰ ਵਿਦੇਸ਼ੀ ਧਰਤੀ ‘ਤੇ ਜਿੱਤ ਨਸੀਬ ਨਹੀਂ ਹੋਈ ਤੇ ਦੱਖਣੀ ਅਫ਼ਰੀਕਾ ਦੇ ਗੇਂਦਬਾਜ਼ਾਂ ਅੱਗੇ ਢਹਿ ਢੇਰੀ ਹੋ ਗਏ।
ਤਿੰਨ ਟੈਸਟ ਮੈਚਾਂ ਦੀ ਲੜੀ ਦੇ ਪਹਿਲੇ ਟੈਸਟ ਮੈਚ ਵਿਚ ਦੱਖਣੀ ਅਫ਼ਰੀਕਾ ਨੇ ਭਾਰਤ ਟੀਮ ਨੂੰ 72 ਦੌੜਾਂ ਨਾਲ ਹਰਾ ਕੇ ਮੈਚ ਆਪਣੇ ਨਾਂਅ ਕਰ ਲਿਆ ਹੈ। ਉਧਰ 208 ਦੌੜਾਂ ਦਾ ਪਿੱਛਾ ਕਰਨ ਉਤਰੀ ਭਾਰਤੀ ਟੀਮ 42.4 ਓਵਰਾਂ ਵਿਚ ਹੀ 135 ਦੌੜਾਂ ‘ਤੇ ਆਲ ਆਊਟ ਹੋ ਗਈ।