ਸ਼ਾਹਰੁਖ ਨੇ ਬੀਮਾਰ ਮੁੱਕੇਬਾਜ਼ ਕੌਰ ਸਿੰਘ ਦੀ 5 ਲੱਖ ਨਾਲ ਕੀਤੀ ਮਦਦ
Published : Dec 18, 2017, 4:53 pm IST
Updated : Dec 18, 2017, 11:23 am IST
SHARE ARTICLE

ਮੁੰਬਈ: ਅਦਾਕਾਰ ਸ਼ਾਹਰੁਖ ਖਾਨ ਨੇ ਪੰਜਾਬ ਦੇ ਮੁੱਕੇਬਾਜ਼ ਖਿਡਾਰੀ ਕੌਰ ਸਿੰਘ (69) ਨੂੰ ਪੰਜ ਲੱਖ ਰੁਪਏ ਦੀ ਮਦਦ ਦਿੱਤੀ ਹੈ। ਕੌਰ ਸਿੰਘ ਕੋਲ ਹਸਪਤਾਲ ਦਾ ਬਿੱਲ ਅਦਾ ਕਰਨ ਲਈ ਪੈਸੇ ਨਹੀਂ ਸਨ। 13 ਦਸੰਬਰ ਨੂੰ ਕੌਰ ਸਿੰਘ ਬਾਰੇ ਖਬਰ ਛਪੀ ਤਾਂ ਕਿੰਗ ਖਾਨ ਭਾਵੁਕ ਹੋ ਗਏ। 

ਕੌਰ ਸਿੰਘ 1982 ਦੀਆਂ ਏਸ਼ੀਆਈ ਖੇਡਾਂ ਵਿੱਚ ਗੋਲਡ ਮੈਡਲ ਜਿੱਤ ਚੁੱਕੇ ਹਨ। ਇਸ ਵੇਲੇ ਉਨ੍ਹਾਂ ਕੋਲ ਆਪਣਾ ਇਲਾਜ ਕਰਵਾਉਣ ਲਈ ਵੀ ਪੈਸੇ ਨਹੀਂ ਸਨ। ਇਹ ਰਕਮ ਸ਼ਾਹਰੁਖ ਨੇ ਕੋਲਕਾਤਾ ਨਾਈਟ ਰਾਈਡਰ ਫਾਉਂਡੇਸ਼ਨ ਵੱਲੋਂ ਦਿੱਤੀ ਹੈ।



ਸ਼ਾਹਰੁਖ ਨੇ ਕਿਹਾ, “ਖਿਡਾਰੀ ਸਾਡੇ ਮੁਲਕ ਦਾ ਮਾਣ ਹੁੰਦੇ ਹਨ ਤੇ ਸਮਾਜ ਦੇ ਰੂਪ ਵਿੱਚ ਉਨ੍ਹਾਂ ਦੀ ਦੇਖਭਾਲ ਕਰਨਾ ਸਾਡਾ ਮਕਸਦ ਹੈ। ਉਨ੍ਹਾਂ ਬਾਰੇ ਪੜ੍ਹ ਕੇ ਮੈਨੂੰ ਲੱਗਿਆ ਕਿ ਸਾਨੂੰ ਉਨ੍ਹਾਂ ਦਾ ਸਾਥ ਦੇਣ ਦੀ ਲੋੜ ਹੈ। ਸਾਰਿਆਂ ਨੂੰ ਆਪਣੇ ਤਰੀਕੇ ਨਾਲ ਉਨ੍ਹਾਂ ਦੀ ਮਦਦ ਕਰਨੀ ਚਾਹੀਦੀ ਹੈ। ਅਸੀਂ ਉਨ੍ਹਾਂ ਦੇ ਜਲਦ ਠੀਕ ਹੋਣ ਲਈ ਦੁਆ ਕਰਦੇ ਹਾਂ।”

ਖਨਾਲ ਖੁਰਦ ਦੇ ਇੱਕ ਛੋਟੇ ਜਿਹੇ ਘਰ ਵਿੱਚ ਰਹਿਣ ਵਾਲੇ ਕੌਰ ਸਿੰਘ ਨੇ ਕਿਹਾ, “ਮੈਨੂੰ ਲੱਗ ਰਿਹਾ ਹੈ ਕਿ ਮੈਂ ਆਪਣੀਆਂ ਕਾਮਯਾਬੀਆਂ ਨੂੰ ਫਿਰ ਤੋਂ ਜੀ ਰਿਹਾ ਹਾਂ। ਮੇਰੀ ਮਦਦ ਕਰਨ ਵਾਲੇ ਸਾਰਿਆਂ ਨੂੰ ਮੈਂ ਸ਼ੁਕਰੀਆਂ ਕਹਿੰਦਾ ਹਾਂ।” ਸਾਬਕਾ ਨੈਸ਼ਨਲ ਚੈਂਪੀਅਨ ਇਕਲੌਤੇ ਭਾਰਤੀ ਹਨ, ਜੋ ਪ੍ਰਦਰਸ਼ਨੀ ਮੈਚ ਵਿੱਚ ਮੁੱਕੇਬਾਜ਼ ਮੁਹੰਮਦ ਅਲੀ ਖਿਲਾਫ ਰਿੰਗ ਵਿੱਚ ਖੜ੍ਹੇ ਹੋਏ ਸਨ।

SHARE ARTICLE
Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement