ਸਹਿਵਾਗ ਨੇ ਹਿੰਦੀ ਦਿਵਸ ਦੀ ਦਿੱਤੀ ਵਧਾਈ ਪਰ ਕਰ ਦਿੱਤੀ ਇਹ ਵੱਡੀ ਗਲਤੀ...
Published : Sep 14, 2017, 1:15 pm IST
Updated : Sep 14, 2017, 7:45 am IST
SHARE ARTICLE

ਨਵੀਂ ਦਿੱਲੀ: ਸੋਸ਼ਲ ਮੀਡੀਆ ਦੇ ਜਰੀਏ ਲਗਾਤਾਰ ਸੁਰਖੀਆਂ 'ਚ ਰਹਿਣ ਵਾਲੇ ਭਾਰਤ ਦੇ ਸਾਬਕਾ ਸਲਾਮੀ ਬੱਲੇਬਾਜ ਵਰਿੰਦਰ ਸਹਿਵਾਗ ਆਪਣੇ ਇੱਕ ਹੋਰ ਟਵੀਟ ਕਾਰਨ ਚਰਚਾ ਵਿਚ ਹਨ। ਸਹਿਵਾਗ ਖੇਡ ਤੋਂ ਲੈ ਕੇ ਸਮਾਜਿਕ ਮੁੱਦਿਆਂ ਤੱਕ ਦੇ ਉੱਤੇ ਕਮੈਂਟ ਕਰਨ ਵਿੱਚ ਪਿੱਛੇ ਨਹੀਂ ਰਹਿੰਦੇ ਹਨ।

ਪਰ ਇਸ ਵਾਰ ਉਨ੍ਹਾਂ ਤੋਂ ਇਕ ਵੱਡੀ ਗਲਤੀ ਹੋ ਗਈ। ਦਰਅਸਲ, ਵੀਰਵਾਰ (14 ਸਤੰਬਰ) ਨੂੰ ਹਿੰਦੀ ਦਿਸਵ ਦੇ ਮੌਕੇ ਉੱਤੇ ਉਨ੍ਹਾਂ ਨੇ ਟਵੀਟ ਕਰਕੇ ਆਪਣੇ ਫੈਨਸ ਨੂੰ ਵਧਾਈ ਦਿੱਤੀ। ਇਸ ਟਵੀਟ ਵਿਚ ਉਨ੍ਹਾਂ ਤੋਂ ਇੱਕ ਗਲਤੀ ਹੋ ਗਈ। ਸਹਿਵਾਗ ਨੇ ਟਵੀਟ ਕੀਤਾ- ਹਿੰਦੀ ਸਾਡੇ ਰਾਸ਼ਟਰ ਦੀ ਪ੍ਰਕਾਸ਼ਨ ਦਾ ਸਰਲਤਮ ਸਤਰੋਤ ਹੈ! ਜੋ ਗੱਲ ਹਿੰਦੀ ਵਿੱਚ ਹੈ ਉਹ ਕਿਸੇ ਹੋਰ ਵਿਚ ਨਹੀ! 

 

ਗਲਤੀ ਇੱਥੇ ਹੋਈ- ਇਸ ਟਵੀਟ ਵਿਚ ਹਿੰਦੀ ਨੂੰ ਹਿੰਦਿ ਲਿਖਿਆ। ਨਾਲ ਹੀ ਸਰੋਤ ਨੂੰ ਸਤਰੋਤ ਲਿਖ ਦਿੱਤਾ। ਬਾਅਦ ਵਿਚ ਉਨ੍ਹਾਂ ਨੇ ਸ਼ਬਦ- ਹਿੰਦੀ ਠੀਕ ਲਿਖਿਆ ਹੈ।

ਹਾਲਾਂਕਿ ਸਹਿਵਾਗ ਨੇ 6 ਮਿੰਟ ਬਾਅਦ ਹੀ ਰੀ-ਪਲਾਈ ਕਰ ਠੀਕ ਸ਼ਬਦ ਲਿਖ ਦਿੱਤਾ।

ਹਿੰਦੀ ਦਿਵਸ ਨਾਲ ਜੁੜੀਆਂ ਕੁੱਝ ਖਾਸ ਗੱਲਾਂ 

ਹਿੰਦੀ ਦਿਵਸ ਹਰ ਸਾਲ 14 ਸਤੰਬਰ ਨੂੰ ਮਨਾਇਆ ਜਾਂਦਾ ਹੈ। 14 ਸਤੰਬਰ 1949 ਨੂੰ ਸੰਵਿਧਾਨ ਸਭਾ ਨੇ ਇੱਕ ਮਤ ਤੋਂ ਇਹ ਫ਼ੈਸਲਾ ਲਿਆ ਕਿ ਹਿੰਦੀ ਹੀ ਭਾਰਤ ਦੀ ਰਾਜਭਾਸ਼ਾ ਹੋਵੇਗੀ।


ਇਸ ਮਹੱਤਵਪੂਰਣ ਫ਼ੈਸਲੇ ਦੇ ਮਹੱਤਵ ਨੂੰ ਸਥਾਪਿਤ ਕਰਨ ਅਤੇ ਹਿੰਦੀ ਨੂੰ ਹਰ ਖੇਤਰ ਵਿੱਚ ਪ੍ਰਸਾਰਿਤ ਕਰਨ ਲਈ ਰਾਸ਼ਟਰਭਾਸ਼ਾ ਪ੍ਰਚਾਰ ਕਮੇਟੀ, ਵਰਧਾ ਦੇ ਅਨੁਰੋਧ ਉੱਤੇ ਸੰਨ 1953 ਤੋਂ ਸੰਪੂਰਣ ਭਾਰਤ ਵਿੱਚ 14 ਸਤੰਬਰ ਨੂੰ ਹਰ ਸਾਲ ਹਿੰਦੀ - ਦਿਵਸ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ।

ਸਾਲ 1918 ਵਿੱਚ ਗਾਂਧੀ ਜੀ ਨੇ ਹਿੰਦੀ ਸਾਹਿਤ ਸੰਮੇਲਨ ਵਿੱਚ ਹਿੰਦੀ ਭਾਸ਼ਾ ਨੂੰ ਰਾਸ਼ਟਰਭਾਸ਼ਾ ਬਣਾਉਣ ਨੂੰ ਕਿਹਾ ਸੀ। ਇਸਨੂੰ ਗਾਂਧੀ ਜੀ ਨੇ ਜਨਮਾਨਸ ਦੀ ਭਾਸ਼ਾ ਵੀ ਕਿਹਾ ਸੀ।

SHARE ARTICLE
Advertisement

ਬਾਬਾ ਤਰਸੇਮ ਸਿੰਘ ਦੇ ਕਤਲ ਦਾ CCTV, ਦੇਖੋ ਕਿਵੇਂ ਕੁਰਸੀ 'ਤੇ ਬੈਠੇ ਬਾਬਾ ਤਰਸੇਮ ਸਿੰਘ ਨੂੰ ਬਦਮਾਸ਼ਾਂ ਨੇ ਮਾਰੀਆਂ..

28 Mar 2024 4:40 PM

'ਸਾਈਕਲ ਦਾ ਵੀ ਸਟੈਂਡ ਹੁੰਦਾ, ਆਹ ਰਿੰਕੂ ਦਾ ਕੋਈ ਸਟੈਂਡ ਹੀ ਨਹੀਂ, ਮੈਂ ਤਾਂ ਹੈਰਾਨ ਹਾਂ'

28 Mar 2024 3:17 PM

Debate: BJP ਨੇ ਪੰਜਾਬ 'ਚ ਮਚਾਈ ਤਰਥੱਲੀ, ਪੱਟ ਲਏ ਵੱਡੇ ਲੀਡਰ! ਚੱਲਦੀ ਡਿਬੇਟ 'ਚ ਭਿੜ ਗਏ AAP ਤੇ BJP ਆਗੂ, ਰੱਜ ਕੇ

28 Mar 2024 3:09 PM

ਬੱਸ ਤੇ ਕਾਰ ਦੀ ਸਿੱਧੀ ਟੱਕਰ ਮਚ ਗਿਆ ਚੀਕ-ਚਿਹਾੜਾ ਫਿਰੋਜ਼ਪੁਰ ਦੇ ਜੀਰਾ ’ਚ ਵਾਪਰਿਆ ਦਰਦਨਾਕ ਹਾਦਸਾ

28 Mar 2024 1:08 PM

Punjab 'ਚ ਵਿਕ ਰਿਹਾ ਨਕਲੀ ਸੀਮਿੰਟ! Ambuja ਤੇ ACC ਸੀਮਿੰਟ ਦੇ ਗੱਟਿਆਂ ਨਾਲ ਭਰਿਆ ਟਰੱਕ Police ਨੇ ਫੜਿਆ

28 Mar 2024 12:50 PM
Advertisement