ਸਮਰਾਲਾ 'ਚ ਇਕੋ ਪਰਿਵਾਰ ਦੇ 3 ਮੈਂਬਰਾਂ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ
Published : Mar 3, 2018, 10:35 am IST
Updated : Mar 3, 2018, 5:05 am IST
SHARE ARTICLE

ਲੁਧਿਆਣਾ : ਤਹਿਸੀਲ ਖੰਨਾ ਦੇ ਕਸਬਾ ਸਮਰਾਲਾ ਵਿਚ ਇਕ ਪਰਿਵਾਰ ਦੇ 3 ਮੈਂਬਰਾਂ ਦੀ ਤੇਜ਼ਧਾਰ ਹਥਿਆਰਾਂ ਨਾਲ ਕਤਲ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਤਿੰਨੇ ਮ੍ਰਿਤਕਾਂ ਦੇ ਹੱਥ ਪੈਰ ਬੰਨ੍ਹੇ ਹੋਏ ਸਨ। ਮ੍ਰਿਤਕਾਂ 'ਚ ਪਤੀ, ਪਤਨੀ ਤੇ ਉਨ੍ਹਾਂ ਦਾ ਪੁੱਤਰ ਸ਼ਾਮਲ ਹੈ, ਜੋ ਕਿ ਫ਼ਤਿਹਗੜ੍ਹ ਸਾਹਿਬ ਦੇ ਦੱਸੇ ਜਾ ਰਹੇ ਹਨ। ਪੁਲਿਸ ਵੱਲੋਂ ਇਸ ਤੀਹਰੇ ਕਤਲ ਕਾਂਡ ਦੀ ਜਾਂਚ ਕੀਤੀ ਜਾ ਰਹੀ ਹੈ। ਸਮਰਾਲਾ ਵਿਖੇ ਪਤੀ, ਪਤਨੀ ਅਤੇ ਪੁੱਤਰ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। 


ਪਰਿਵਾਰ ਸਮਰਾਲਾ ਦੇ ਨਜ਼ਦੀਕੀ ਪਿੰਡ ਚਹਿਲਾਂ ਚ ਕਿਰਾਏ ਦੇ ਮਕਾਨ 'ਚ ਰਹਿੰਦਾ ਸੀ। ਪੁਲਿਸ ਦੀ ਪੜਤਾਲ ਮਗਰੋਂ ਪਤਾ ਚੱਲਿਆ ਹੈ ਕਿ ਮ੍ਰਿਤਕ ਪਰਿਵਾਰ ਮੂਲ ਰੂਪ 'ਚ ਫਤਹਿਗੜ੍ਹ ਸਾਹਿਬ ਦੇ ਪਿੰਡ ਮੀਰਪੁਰ ਦਾ ਰਹਿਣ ਵਾਲਾ ਹੈ। ਇਥੋਂ ਤੱਕ ਕਿ ਕਾਤਲਾਂ ਵੱਲੋਂ ਪਰਿਵਾਰ ਨੂੰ ਕਤਲ ਕਰਨ ਤੋਂ ਪਹਿਲਾਂ ਤਿੰਨਾਂ ਦੇ ਹੱਥ ਬੰਨ੍ਹ ਦਿੱਤੇ ਗਏ ਸਨ ਤਾਂ ਜੋ ਉਹ ਕੀਤੇ ਭੱਜ ਨਾ ਸਕਣ। ਪੁਲਿਸ ਵਿਭਾਗ ਨੇ ਮਰਨ ਵਾਲਿਆਂ ਦੀ ਪਛਾਣ ਸੁਖਦੇਵ ਸਿੰਘ (50) ਉਸਦੀ ਪਤਨੀ ਗੁਰਮੀਤ ਕੌਰ (48) ਅਤੇ ਪੁੱਤਰ ਹਰਜੋਤ ਸਿੰਘ (25) ਵਜੋਂ ਕੀਤੀ ਹੈ। ਸਮਰਾਲਾ ਦਿਹਾਤੀ ਪੁਲਿਸ ਵਿਭਾਗ ਨੇ ਮੌਕੇ ਤੇ ਪਹੁੰਚ ਲੈ ਜਾਂਚ ਕਰਨੀ ਸ਼ੁਰੂ ਕਰ ਦਿੱਤੀ ਹੈ। 


ਪੁਲਿਸ ਵਿਭਾਗ ਇਸ ਮਾਮਲੇ 'ਚ ਫੋਰੈਂਸਿਕ ਟੀਮ ਦੀ ਸਹਾਇਤਾ ਵੀ ਲੈ ਰਹੀ ਹੈ। ਪਹਿਲੀ ਨਜ਼ਰ ਵਿਚ ਇਹ ਮਾਮਲਾ ਪੁਰਾਣੀ ਰੰਜਿਸ਼ ਦਾ ਲੱਗ ਰਿਹਾ ਹੈ। ਲੁੱਟ ਦੇ ਮਾਮਲੇ ਦੀ ਹਜੇ ਕੋਈ ਜਾਣਕਾਰੀ ਨਹੀਂ ਮਿਲੀ ਹੈ ਪਰ ਪੁਲਿਸ ਵਿਭਾਗ ਇਸ ਕਤਲ ਨੂੰ ਹਰ ਪੱਖੋਂ ਜਾਂਚ ਰਹੀ ਹੈ। ਫੋਰੈਂਸਿਕ ਟੀਮ ਇਹ ਪਤਾ ਕਰਨ ਵਿੱਚ ਲਗੀ ਹੋਈ ਹੈ ਕਿ ਇਸ ਕਤਲ ਵਿਚ ਕਾਤਲਾਂ ਵੱਲੋਂ ਕਿਸ ਤਰ੍ਹਾਂ ਦੇ ਹਥਿਆਰ ਵਰਤੇ ਗਏ ਹਨ। ਪੁਲਿਸ ਵਿਭਾਗ ਅਤੇ ਫੋਰੈਂਸਿਕ ਟੀਮ ਹਰ ਬਰੀਕ ਸੁਰਾਗ ਲੱਭਣ ਦੀ ਕੋਸ਼ਿਸ਼ ਕਰ ਰਹੀ ਹੈ ਜਿਸ ਨਾਲ ਕਾਤਲਾਂ ਦੀ ਪਹਿਚਾਣ ਹੋ ਸਕੇ। ਸ਼ਹਿਰ ਵਿਚ ਨਾਕਾ ਬੰਦੀ ਕਰ ਕੇ ਵਾਹਨਾਂ ਦੀ ਜਾਂਚ ਪੜਤਾਲ ਵੀ ਕੀਤੀ ਜਾ ਰਹੀ ਹੈ।



ਦਿਨ ਦਿਹਾੜੇ ਇਕੋ ਪਰਿਵਾਰ ਦੇ 3 ਜਿਆਂ ਦਾ ਕਤਲ ਹੋਣਾ ਪੁਲਿਸ ਵਿਭਾਗ ਵੱਲੋਂ ਆਮ ਜਨਤਾ ਨੂੰ ਸੁਰੱਖਿਆ ਮੁਹਈਆ ਕਰਵਾਉਣ ਵਾਲੇ ਦਾਅਵਿਆਂ ਦੀ ਪੋਲ ਖੋਲ੍ਹ ਰਹੇ ਹਨ। ਤਿਓਹਾਰ ਵਾਲੇ ਦਿਨਾਂ 'ਚ ਪੁਲਿਸ ਵਿਭਾਗ ਵੱਲੋਂ ਸਖ਼ਤ ਪਹਿਰੇ ਦੇਣ ਦੀ ਗੱਲ ਕਹੀ ਜਾਂਦੀ ਹੈ ਪਰ ਇਸ ਤਰ੍ਹਾਂ ਚਿੱਟੇ ਦਿਨ ਇਕੋ ਪਰਿਵਾਰ ਦੇ ਤਿੰਨ ਜਿਆਂ ਦਾ ਕਤਲ ਹੋਣਾ, ਪੁਲਿਸ ਵਿਭਾਗ ਦੇ ਸੁਰੱਖਿਆ ਸਬੰਧੀ ਸਾਰੇ ਦਾਅਵਿਆਂ ਦੀ ਪੋਲ ਖੋਲ੍ਹ ਰਹੇ ਹਨ।

SHARE ARTICLE
Advertisement

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM

"ਬਾਦਲ ਖਾ ਗਿਆ ਗੋਲਕਾਂ ਤੇ SGPC ਦੀ ਜ਼ਮੀਨ ਦੇ ਪੈਸੇ"

21 Feb 2026 3:00 PM

'ਜਨਮ ਲੈਂਦੇ ਹੀ ਇੱਕ ਸਿੰਘ ਦਾ ਸ਼ਸਤਰਾਂ ਨਾਲ਼ ਪੈ ਜਾਂਦਾ ਹੈ ਪਿਆਰ'

20 Feb 2026 1:32 PM
Advertisement