ਸ਼ਰਾਬੀ ਲੜਕਿਆਂ ਦੀ ਟੋਲੀ ਵੱਲੋਂ ਸੈਕਟਰ 18 ਦੀ ਇਕ ਪਾਰਕ 'ਚ ਭੰਨ-ਤੋੜ
Published : Dec 27, 2017, 2:16 pm IST
Updated : Dec 27, 2017, 9:15 am IST
SHARE ARTICLE

ਸੈਕਟਰ 18 ਅਤੇ 21 ਦੇ ਪਾਰਕ 'ਚ 20 ਤੋਂ ਜ਼ਿਆਦਾ ਲਾਈਟਾਂ ਦੀ ਭੰਨਤੋੜ ਕੀਤੀ ਪਾਈ ਗਈ। ਵਾਸੀਆਂ ਨੂੰ ਉਸ ਸਮੇਂ ਝਟਕਾ ਲੱਗਾ ਜਦੋਂ ਸੈਕਟਰ 18 ਪਾਰਕ ਦੇ ਨਾਲ ਲੱਗਦੇ ਖੇਤਰ ਵਿਚ ਮੋਟਰਸਾਈਕਲ ਸਵਾਰ ਮੁੰਡਿਆਂ ਦਾ ਇਕ ਗਰੁੱਪ ਦੇਖਿਆ, ਜੋ ਪਾਰਕ ਵਿਚ ਬੈਠੇ ਸ਼ਰਾਬ ਪੀ ਰਹੇ ਸਨ। ਬਾਅਦ ਵਿਚ ਮੁੰਡਿਆਂ ਨੇ12 ਬਲਬ ਤੋੜੇ ਅਤੇ ਰੌਸ਼ਨੀ ਦੇ ਛੋਟੇ ਖੰਭੇ ਵੀ ਪੁੱਟ ਦਿੱਤੇ।

"ਇਹ ਪਹਿਲੀ ਵਾਰ ਨਹੀਂ ਹੋਇਆ ਹੈ, ਕਰੀਬ 10 ਦਿਨ ਪਹਿਲਾਂ ਸੈਕਟਰ 9 ਦੀਆਂ ਲਾਈਟਾਂ ਟੁੱਟੀਆਂ ਹੋਈਆਂ ਸਨ ਅਤੇ ਇਸ ਸਬੰਧ ਵਿਚ ਪੁਲਿਸ ਸਟੇਸ਼ਨ 'ਤੇ ਇਕ ਡੀ.ਡੀ.ਆਰ. ਦਰਜ ਕਰਵਾਈ ਗਈ ਸੀ। ਪੁਲਿਸ ਨੇ ਨੌਜਵਾਨਾਂ ਦਾ ਪਿੱਛਾ ਕਰਨ ਦੀ ਵੀ ਕੋਸ਼ਿਸ਼ ਕੀਤੀ ਸੀ, ਪਰ ਉਹ ਬੱਚ ਕੇ ਨਿਕਲ ਗਏ ਸਨ,'' ਇਕ ਸਥਾਨਕ ਨਿਵਾਸੀ, ਭਾਜਪਾ ਮੰਡਲ ਪ੍ਰਧਾਨ ਸੰਜੇ ਪੁਰੀ ਨੇ ਕਿਹਾ।


ਰੈਜ਼ੀਡੈਂਸੀ ਵੈਲਫੇਅਰ ਐਸੋਸੀਏਸ਼ਨ ਸੈਕਟਰ 18 ਦੇ ਮੁਖੀ ਸੁਨੀਲ ਕੁਮਾਰ ਚੋਪੜਾ ਨੇ ਕਿਹਾ, "ਗੁਆਂਢ ਵਿੱਚ ਰਹਿ ਰਹੇ ਨਿਵਾਸੀ ਸਾਨੂੰ ਦੱਸਦੇ ਹਨ ਕਿ ਲੜਕੇ ਅਕਸਰ ਇੱਥੇ ਆਉਂਦੇ ਹਨ ਅਤੇ ਰਾਤ ਨੂੰ ਸ਼ਰਾਬ ਪੀਣ ਪਿੱਛੋਂ ਝਗੜਾ ਕਰਦੇ ਹਨ ਪਰ ਇਹ ਜ਼ਿਆਦਾਤਰ ਸ਼ਨੀਵਾਰ ਨੂੰ ਕੀਤਾ ਜਾਂਦਾ ਹੈ ਅਤੇ ਉਹ ਕੁਝ ਪੀ.ਜੀ. ਦੇ ਮੁੰਡੇ ਵੀ ਹੋ ਸਕਦੇ ਹਨ। "

ਬਾਅਦ ਵਿੱਚ, ਵਸਨੀਕਾਂ ਨੇ ਪੁਲਿਸ ਨੂੰ ਬੁਲਾਇਆ ਅਤੇ ਸੀਨੀਅਰ ਕਾਂਸਟੇਬਲ ਮੋਹਿੰਦਰਪਾਲ ਸਿੰਘ ਨੇ ਕਿਹਾ ਕਿ ਉਹ ਰਾਤ ਨੂੰ ਇਸ ਖੇਤਰ ਵਿਚ ਗਸ਼ਤ ਕਰ ਰਹੇ ਹਨ, ਪਰ ਉਨ੍ਹਾਂ ਨੇ ਕਦੇ ਵੀ ਕਿਸੇ ਨੂੰ ਨਹੀਂ ਦੇਖਿਆ।



ਸਥਾਨਕ ਪੁਲਿਸ ਸਟੇਸ਼ਨ ਤੋਂ ਇਕ ਪੁਲਿਸ ਅਧਿਕਾਰੀ ਨੇ ਮੌਕੇ ਦਾ ਦੌਰਾ ਕੀਤਾ ਅਤੇ ਦੋ ਮਿੰਟ ਤੱਕ ਵਾਸੀਆਂ ਨੂੰ ਸੁਣਨ ਤੋਂ ਬਾਅਦ ਉਸ ਨੇ ਕਿਹਾ, "ਮੈਨੂੰ ਸੈਕਟਰ 18 ਵਿਚ ਇਕ ਔਰਤ ਦੁਆਰਾ ਇਕ ਹੋਰ ਸ਼ਿਕਾਇਤ ਤੇ ਜਾਣਾ ਪੈਣਾ ਹੈ, ਸੋ ਮੈਂ ਬਾਅਦ ਵਿਚ ਤੁਹਾਡੇ ਕੋਲ ਵਾਪਸ ਆਵਾਂਗਾ। ਉਦੋਂ ਤਕ, ਤੁਸੀਂ ਆਪਣੇ ਨਾਲ ਲਗਦੇ ਘਰਾਂ ਵਿਚ ਸੀਸੀਟੀਵੀ ਕੈਮਰਿਆਂ ਦੇ ਫੁਟੇਜ ਚੈੱਕ ਕਰ ਸਕਦੇ ਹੋ। "ਸ਼ਾਮ ਤਕ ਪੁਲਿਸ ਨੇ ਕੋਈ ਵੀ ਫੁਟੇਜ ਸਕੈਨ ਨਹੀਂ ਕੀਤੀ।

SHARE ARTICLE
Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement