ਸਰਦ ਰੁੱਤ ਦਾ ਵਿਧਾਨ ਸਭਾ ਸੈਸ਼ਨ ਰਹੇਗਾ 'ਗਰਮ'
Published : Nov 25, 2017, 1:42 pm IST
Updated : Nov 25, 2017, 8:12 am IST
SHARE ARTICLE

ਚੰਡੀਗੜ, 24 ਨਵੰਬਰ, (ਨੀਲ ਭਲਿੰਦਰ ਸਿੰਘ) ਸੋਮਵਾਰ ਤੋਂ ਸ਼ੁਰੂ ਹੋਣ ਜਾ ਰਿਹਾ ਪੰਜਾਬ ਵਿਧਾਨ ਸਭਾ ਦਾ ਸਰਦ ਰੁੱਤ ਸੈਸ਼ਨ ਪੂਰੀ ਤਰਾਂ ਗਰਮ ਰਹਿਣ ਦੀ ਪ੍ਰਬਲ ਸੰਭਾਵਨਾ ਹੈ। ਢਾਈ ਸਾਲ ਪੁਰਾਣੇ ਨਸ਼ਿਆਂ ਵਾਲੇ ਕੇਸ 'ਚ ਅਦਾਲਤੀ ਸੰਮਨਾਂ ਦਾ ਸਹਮਣਾ ਕਰਦੇ ਹੋਏ ਸਿਆਸੀ ਵਿਰੋਧੀ ਨਿਸ਼ਾਨੇ 'ਤੇ ਬਣੇ ਹੋਏ ਨੇਤਾ ਵਿਰੋਧੀ ਧਿਰ ਸੁਖਪਾਲ ਸਿੰਘ ਖਹਿਰਾ ਨੇ ਅੱਜ ਅਗਾਮੀ ਸੈਸ਼ਨ ਬਾਰੇ ਆਪਣੇ ਵਿਧਾਇਕਾਂ ਨਾਲ ਬਹਿ ਰਣਨੀਤੀ ਤਾਂ ਘੜੀ ਪਰ ਇਸ ਮੌਕੇ ਵੀ ਕਰੀਬ ਅੱਠ ਵਿਧਾਇਕਾਂ ਦੀ ਗੈਰ ਹਾਜ਼ਰੀ ਫਿਰ ਚਰਚਾ ਛੇੜ ਗਈ। 


ਓਧਰ ਅੱਜ ਵਾਲੀ ਬੈਠਕ 'ਚ ਖਹਿਰਾ ਸਣੇ ਆਪ ਵਿਧਾਇਕਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਸੀਨੀਅਰ ਮਹਿਲਾ ਅਕਾਲੀ ਆਗੂ ਜਗੀਰ ਕੌਰ ਵਿਰੁੱਧ ਤਿੱਖੀ ਬਿਆਨਬਾਜ਼ੀ ਕਰ ਅਗਾਮੀ ਸੈਸ਼ਨ ਦੌਰਾਨ ਕਾਂਗਰਸ ਸਰਕਾਰ ਦੇ ਨਾਲ ਨਾਲ ਅਕਾਲੀ ਦਲ ਨੂੰ ਵੀ ਠੋਕਵੀਂ ਟੱਕਰ ਦੇਣ ਵੱਲ ਇਸ਼ਾਰਾ ਕਰ ਦਿਤਾ ਹੈ। ਇੱਕ ਪਾਸੇ ਜਿੱਥੇ ਅਕਾਲੀ ਦਲ ਨੇ ਵਿਰੋਧੀ ਧਿਰ ਵਜੋਂ ਆਪਣੀ ਸੁਰ ਉਚੀ ਰਹਿਣ ਦੇ ਮਨਸ਼ੇ ਨਾਲ ਖਹਿਰਾ ਨੂੰ ਸੈਸ਼ਨ ਤੋਂ ਪਹਿਲਾਂ ਹੀ ਸਿਆਸੀ ਘੇਰਾ ਪਾਉਣਾ ਸ਼ੁਰੂ ਕੀਤਾ ਹੋਇਆ ਹੈ ਉਥੇ ਹੀ ਖਹਿਰਾ ਅਤੇ ਆਪ ਵਿਧਾਇਕਾਂ ਨੇ ਅੱਜ ਦੀ ਬੈਠਕ ਤੋਂ ਬਾਅਦ ਜਾਰੀ ਬਿਆਨ 'ਚ ਇਹਨਾਂ ਦੋਵਾਂ ਸੀਨੀਅਰ ਅਕਾਲੀ ਆਗੂਆਂ ਨੂੰ ਸਿੱਧਾ ਆਪਣੇ ਨਿਸ਼ਾਨੇ ਉਤੇ ਰੱਖ ਲਿਆ ਹੈ। 


ਆਪ ਵਿਧਾਇਕਾਂ ਨੇ ਤਿੰਨਾਂ ਰਵਾਇਤੀ ਪਾਰਟੀਆਂ ਕਾਂਗਰਸ-ਅਕਾਲੀ ਦਲ–ਭਾਜਪਾ ਵੱਲੋਂ ਵਿਰੋਧੀ ਧਿਰ ਦੇ ਨੇਤਾ ਖਹਿਰਾ ਖਿਲਾਫ ਕੀਤੇ ਜਾ ਰਹੀ ਝੂਠੀ ਬਿਆਨਬਾਜੀ ਅਤੇ ਦੂਸਣਬਾਜੀ ਦੀ ਸਖਤ ਆਲੋਚਨਾ ਕੀਤੀ ਗਈ। ਉਹਨਾਂ ਕਿਹਾ ਕਿ ਇਹਨਾਂ ਪਾਰਟੀਆਂ ਦੇ ਆਗੂ ਵਿਸ਼ੇਸ਼ ਤੋਰ ਉੱਤੇ ਸੁਖਬੀਰ ਸਿੰਘ ਬਾਦਲ ਅਤੇ ਉਸ ਦੀ ਜੁੰਡਲੀ ਵਿਰੋਧੀ ਧਿਰ ਦੇ ਨੇਤਾ ਵੱਲੋਂ ਉਹਨਾ ਦੇ ਭ੍ਰਿਸ਼ਟ ਕੰਮਾਂ ਦੇ ਕੀਤੇ ਜਾ ਰਹੇ ਸਖਤ ਵਿਰੋਧ ਦਾ ਸਾਹਮਣਾ ਨਹੀਂ ਕਰ ਪਾ ਰਹੇ ਹਨ। ਉਹਨਾਂ ਨੇ ਜੂਨੀਅਰ ਬਾਦਲ ਉੱਪਰ ਟਿੱਪਣੀ ਕਰਦੇ ਹੋਏ ਕਿਹਾ ਕਿ ਪਹਿਲਾਂ ਆਪਣੇ ਅੰਦਰ ਝਾਤੀ ਮਾਰ ਕੇ ਦੇਖ ਲਵੋ ਕਿਉਂਕਿ ਉਹ ਧਾਰਾ 307 ਤਹਿਤ ਇਰਾਦਾ ਕਤਲ ਦੇ ਮਾਮਲੇ ਵਿੱਚ ਜਮਾਨਤ ਉੱਪਰ ਬਾਹਰ ਹੈ, ਜਦਕਿ ਉਸ ਦੀ ਅੰਟੀ ਬੀਬੀ ਜਗੀਰ ਕੋਰ ਨੂੰ ਸੀ.ਬੀ.ਆਈ. ਕੋਰਟ ਨੇ ੫ ਸਾਲ ਦੀ ਬਾਮੁਸ਼ੱਕਤ ਸਜ਼ਾ ਸੁਣਾਈ ਹੋਈ ਹੈ, ਇਸ ਲਈ ਉਹ ਸਿਆਸਤ ਵਿੱਚ ਨੈਤਿਕਤਾ ਅਤੇ ਸਿਧਾਂਤਾਂ ਦੀ ਗੱਲ ਨਹੀਂ ਕਰ ਸਕਦਾ। 


ਵਿਧਾਇਕਾਂ ਨੇ ਕਿਹਾ ਕਿ ਇੰਝ ਮਹਿਸੂਸ ਹੁੰਦਾ ਹੈ ਕਿ ਜੂਨੀਅਰ ਬਾਦਲ ਅਤੇ ਉਸ ਦਾ ਗੈਂਗ ਪੰਜਾਬ ਦੇ ਮੁੱਦਿਆਂ ਸਬੰਧੀ ਪੂਰੀ ਤਰਾਂ ਨਾਲ ਦਿਮਾਗੀ ਤੋਰ ਉੱਤੇ ਹਿੱਲ ਗਿਆ ਹੈ ਅਤੇ ਸਿਰਫ ਨਿੱਜੀ ਰੰਜਿਸ਼ ਤਹਿਤ ਖਹਿਰਾ ਨੂੰ ਟਾਰਗੇਟ ਕਰ ਰਿਹਾ ਹੈ। ਵਿਧਾਇਕਾਂ ਨੇ ਜੂਨੀਅਰ ਬਾਦਲ ਨੂੰ ਚੁਣੋਤੀ ਦਿੱਤੀ ਕਿ ਵਿਰੋਧੀ ਧਿਰ ਦੇ ਨੇਤਾ ਖਹਿਰਾ ਨਾਲ ਆਪਣੇ ਹੀ ਹੱਥਠੋਕੇ ਪੀ.ਟੀ.ਸੀ ਚੈਨਲ ਉੱਪਰ ਜਦ ਮਰਜ਼ੀ ਕਿਸੇ ਵੀ ਦਿਨ ਖੁੱਲੀ ਬਹਿਸ ਕਰ ਲਵੇ। ਪਰ ਆਪ ਅਤੇ ਲੋਕ ਇਨਸਾਫ ਪਾਰਟੀ ਦੀ ਅੱਜ ਦੀ ਬੈਠਕ 'ਚ ਵਿਧਾਇਕਾਂ ਐਚ ਐਸ ਫੂਲਕਾ, ਬਲਜਿੰਦਰ ਕੌਰ, ਕੁਲਤਾਰ ਸਿੰਘ ਸੰਧਵਾਂ, ਮੀਤ ਹੇਅਰ, ਜਗਤਾਰ ਸਿੰਘ ਹੀਸੋਵਾਲ, ਕੁਲਵੰਤ ਸਿੰਘ ਪੰਡੋਰੀ, ਮਨਜੀਤ ਸਿੰਘ ਬਿਲਾਸਪੁਰ, ਬਲਵਿੰਦਰ ਸਿੰਘ ਬੈਂਸ ਦੀ ਗੈਰ ਹਾਜ਼ਰੀ ਕੁਝ ਦਿਨ ਪਹਿਲਾਂ ਖਹਿਰਾ ਦੇ ਅਸਤੀਫੇ ਦੀ ਪਾਰਟੀ ਅੰਦਰੋਂ ਹੀ ਉਠੀ ਮੰਗ ਵਾਲੇ ਮਾਹੌਲ ਦਾ ਚੇਤਾ ਵੀ ਕਰਵਾ ਗਈ। 


ਇਹ ਵੀ ਦੱਸਣਯੋਗ ਹੈ ਕਿ ਜਗੀਰ ਕੌਰ ਦੀ ਅਗਵਾਈ ਹੇਠ ਇਸਤਰੀ ਅਕਾਲੀ ਦਲ ਨੇ ਖਹਿਰਾ ਨੂੰ ਵਿਧਾਨ ਸਭਾ ਵੜਨ ਤੋਂ ਰੋਕਣ ਦਾ ਵੀ ਐਲਾਨ ਕੀਤਾ ਜਾ ਚੁਕਿਆ ਹੈ। ਓਧਰ ਦੂਜੇ ਪਾਸੇ ਕਾਂਗਰਸ ਸਰਕਾਰ ਵਲੋਂ ਆਪਣੇ ਇਸ ਦੂਜੇ ਸੈਸ਼ਨ 'ਚ ਕਈ ਵਡੇ ਫ਼ੈਸਲੇ ਲਏ ਜਾਣੇ ਹਨ ਤਾਂ ਮੁੱਖ ਵਿਰੋਧੀ ਧਿਰ ਆਮ ਆਦਮੀ ਪਾਰਟੀ ਨੇ ਵੀ ਵਿਧਾਨ ਸਭਾ ਅੰਦਰ ਸਰਕਾਰ ਦੇ ਟਾਕਰੇ ਲਈ ਆਪਣਾ ਏਜੰਡਾ ਐਲਾਨ ਦਿਤਾ ਹੈ। ਜਿਸ ਤਹਿਤ ਵਿਰੋਧੀ ਧਿਰ ਨੇ ਕੈਪਟਨ ਅਮਰਿੰਦਰ ਸਿੰਘ ਸਰਕਾਰ ਕੋਲੋਂ ਮੰਗ ਕੀਤੀ ਕਿ ਗੰਨੇ ਦੇ ਐਸ.ਏ.ਪੀ ਪ੍ਰਤੀ ਆਪਣੇ ਕਿਸਾਨ ਵਿਰੋਧੀ ਸਟੈਂਡ ਉੱਪਰ ਮੁੜ ਵਿਚਾਰ ਕਰੇ। ਆਪ ਵਿਧਾਇਕਾਂ ਨੇ ਮੰਗ ਕੀਤੀ ਕਿ ਗੰਨੇ ਦੇ ਐਸ.ਏ.ਪੀ ਨੂੰ ਵਧਾ ਕੇ ਹਰਿਆਣਾ ਦੇ ਬਰਾਬਰ ੩੩੦ ਰੁਪਏ ਫ੍ਰੀ ਕੁਇੰਟਲ ਕੀਤਾ ਜਾਵੇ। ਮਤੇ ਵਿੱਚ ਕਾਂਗਰਸ ਸਰਕਾਰ ਦੇ ਤਾਕਤਵਰ ਸਿਆਸਤਦਾਨ ਸ਼ੂਗਰ ਮਿੱਲ ਲਾਬੀ ਦੇ ਦਬਾਅ ਹੇਠ ਸਹਿਕਣ ਦਾ ਦੋਸ਼ ਲਗਾਇਆ ਗਿਆ ਜਿਸ ਕਰਕੇ ਕਿਸਾਨਾਂ ਨੂੰ ਜਾਇਜ ਮੁੱਲ ਦੇਣ ਤੋਂ ਇਨਕਾਰੀ ਹੋਇਆ ਜਾ ਰਿਹਾ ਹੈ। 

ਅੱਜ ਦੀ ਮੀਟਿੰਗ ਵਿੱਚ ਦਿਆਲ ਸਿੰਘ ਮਜੀਠੀਆ ਇਵਨਿੰਗ ਕਾਲਜ ਦਾ ਨਾਮ ਬਦਲ ਕੇ ਵੰਦੇ ਮਾਤਰਮ ਮਹਾ ਵਿਦਿਆਲਿਆ ਰੱਖੇ ਜਾਣ ਦੇ ਪ੍ਰਸਤਾਵ ਦੀ ਨਿਖੇਧੀ ਕੀਤੀ ਗਈ। 


ਆਮ ਆਦਮੀ ਪਾਰਟੀ – ਲੋਕ ਇਨਸਾਫ ਪਾਰਟੀ ਵਿਧਾਇਕਾਂ ਨੇ ਕੈਪਟਨ ਸਰਕਾਰ ਉੱਪਰ ਮਾਈਨਿੰਗ ਮਾਫੀਆ ਦੇ ਦਬਾਅ ਹੇਠ ਪਟਿਆਲਾ ਦੇ ਮਾਈਨਿੰਗ ਜੀ.ਐਮ ਟੀ.ਐਸ.ਸੇਖੋਂ ਨੂੰ ਨਿਆਂ ਦੇਣ ਤੋਂ ਇਨਕਾਰੀ ਹੋਣ ਦਾ ਦੋਸ਼ ਲਗਾਇਆ, ਜਿਸਨੇ ਕਿ ਕਾਂਗਰਸੀ ਵਿਧਾਇਕ ਮਦਨ ਲਾਲ ਜਲਾਲਪੁਰ ਦੀ ਜੁੰਡਲੀ ਵੱਲੋਂ ਘੱਗਰ ਵਿੱਚ ਕੀਤੀ ਜਾ ਰਹੀ ਗੈਰ ਕਾਨੂੰਨੀ ਰੇਤ ਖੁਦਾਈ ਰੋਕਣ ਦੀ ਜੁਰੱਅਤ ਕੀਤੀ ਸੀ। ਮੀਟਿੰਗ ਵਿੱਚ ਮੰਗ ਕੀਤੀ ਗਈ ਕਿ ਸਰਕਾਰ ਕਾਂਗਰਸੀ ਗੁੰਡਿਆਂ ਨੂੰ ਤੁਰੰਤ ਗ੍ਰਿਫਤਾਰ ਕਰੇ, ਉਕਤ ਐਸ.ਐਚ.ਓ ਨੂੰ ਸਸਪੈਂਡ ਕਰੇ ਅਤੇ ਦੋਸ਼ੀ ਐਮ.ਐਲ.ਏ ਖਿਲਾਫ ਗੈਰਕਾਨੂੰਨੀ ਰੇਤ ਖੁਦਾਈ ਦਾ ਮਾਮਲਾ ਦਰਜ਼ ਕਰੇ।

ਪ੍ਰੀ ਨਰਸਰੀ ਸਕੂਲਾਂ ਵਿੱਚ ਰਲੇਵੇਂ ਦੇ ਬਹਾਨੇ ਚੋਰ ਦਰਵਾਜੇ ਰਾਹੀ 54000 ਆਂਗਣਵਾੜੀ ਵਰਕਰਾਂ ਨੂੰ ਬੇਰੋਜਗਾਰ ਕੀਤੇ ਜਾਣ ਦੀਆਂ ਕੋਸ਼ਿਸ਼ਾਂ ਖਿਲਾਫ ਆਮ ਆਦਮੀ ਪਾਰਟੀ – ਲੋਕ ਇਨਸਾਫ ਪਾਰਟੀ ਦੇ ਵਿਧਾਇਕਾਂ ਨੇ ਸਰਕਾਰ ਨੂੰ ਤਾੜਨਾ ਕੀਤੀ। ਉਹਨਾਂ ਕਿਹਾ ਕਿ ਸਰਕਾਰ ਨੋਕਰੀਆਂ ਮੁਹੱਈਆ ਕਰਵਾਏ ਜਾਣ ਦੀ ਬਜਾਏ ਹਜਾਰਾਂ ਪਰਿਵਾਰਾਂ ਦੀ ਰੋਜੀ ਰੋਟੀ ਖੋਹ ਰਹੀ ਹੈ।


ਆਮ ਆਦਮੀ ਪਾਰਟੀ – ਲੋਕ ਇਨਸਾਫ ਪਾਰਟੀ ਦੇ ਵਿਧਾਇਕਾਂ ਨੇ ਮੰਗ ਕੀਤੀ ਕਿ ਬਠਿੰਡਾ ਅਤੇ ਰੋਪੜ ਦੇ ਸਰਕਾਰੀ ਥਰਮਲ ਪਲਾਂਟ ਨਾ ਬੰਦ ਕੀਤੇ ਜਾਣ। ਉਹਨਾਂ ਕਿਹਾ ਕਿ ਕੇਂਦਰ ਸਰਕਾਰ ਨੇ ਹਾਲ ਹੀ ਵਿੱਚ ਬਠਿੰਡਾ ਦੇ ਗੁਰੂ ਨਾਨਕ ਦੇਵ ਥਰਮਲ ਪਲਾਂਟ ਦੀ ਰਿਪੇਅਰ ਉੱਪਰ 750 ਕਰੋੜ ਰੁਪਏ ਖਰਚ ਕੀਤੇ ਹਨ ਜਿਸ ਨਾਲ ਕਿ ਸੰਨ 2025 ਤੱਕ ਸਸਤੀ ਬਿਜਲੀ ਪੈਦਾ ਕੀਤੀ ਜਾ ਸਕਦੀ ਹੈ। ਉਹਨਾਂ ਨੇ ਕੈਪਟਨ ਉੱਪਰ ਇਲਜਾਮ ਲਗਾਇਆ ਕਿ ਪ੍ਰਾਈਵੇਟ ਪਾਵਰ ਕੰਪਨੀਆਂ ਨਾਲ ਕੀਤੇ ਗਏ ਪੀ.ਪੀ.ਏ ਦਾ ਰਿਵਿਊ ਕਰਨ ਦੇ ਆਪਣੇ ਚੋਣ ਵਾਅਦੇ ਤੋਂ ਉਹ ਮੁੱਕਰ ਗਏ ਹਨ।


ਯੂ. ਕੇ ਦੇ ਨਾਗਰਿਕ ਜੱਗੀ ਜੋਹਲ ਦੀ ਗ੍ਰਿਫਤਾਰੀ ਸਬੰਧੀ ਨਿਰਪੱਖ ਅਤੇ ਅਜਾਦ ਜਾਂਚ ਕੀਤੇ ਜਾਣ ਦੀ ਆਪਣੀ ਮੰਗ ਨੂੰ ਆਮ ਆਦਮੀ ਪਾਰਟੀ – ਲੋਕ ਇਨਸਾਫ ਪਾਰਟੀ ਦੇ ਵਿਧਾਇਕਾਂ ਨੇ ਮੁੜ ਦੁਹਰਾਇਆ। ਵਿਧਾਇਕਾਂ ਨੇ ਕਿਹਾ ਕਿ ਉਹਨਾਂ ਦੀ ਇਹ ਸੋਚ ਹੈ ਕਿ ਅਮਨ ਕਾਨੂੰਨ ਦੀ ਬਦੱਤਰ ਹੋ ਰਹੀ ਸਥਿਤੀ ਸਬੰਧੀ ਆਪਣੀ ਅਸਫਲਤਾ ਉੱਪਰ ਪਰਦਾ ਪਾਉਣ ਲਈ ਪੰਜਾਬ ਪੁਲਿਸ ਵੱਲੋਂ ਉਸ ਨੂੰ ਫਸਾਇਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਪੰਜਾਬ ਪੁਲਿਸ ਦਾ ਕਿਰਦਾਰ ਸ਼ੱਕੀ ਰਿਹਾ ਹੈ ਅਤੇ ਇਸ ਨੂੰ ਟਾਰਚਰ ਕਰਨ ਅਤੇ ਝੂਠੇ ਮੁਕਾਬਲੇ ਕਰਨ ਲਈ ਜਾਣਿਆ ਜਾਂਦਾ ਹੈ।

ਮੀਟਿੰਗ ਵਿੱਚ ਸੂਬਾ ਸਰਕਾਰ ਵੱਲੋਂ 800 ਪ੍ਰਾਇਮਰੀ ਸਕੂਲ ਬੰਦ ਕੀਤੇ ਜਾਣ ਦੀ ਕੋਸ਼ਿਸ਼ ਦੀ ਨਿਖੇਧੀ ਕੀਤੀ ਗਈ ਅਤੇ ਇਸ ਨੂੰ ਪਿਛਾਂਹ ਵੱਧੂ ਕਦਮ ਐਲਾਨਿਆ ਗਿਆ।

SHARE ARTICLE
Advertisement

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/08/2025

09 Aug 2025 12:34 PM

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM
Advertisement