
ਤੇਲੰਗਾਨਾ ਸਰਕਾਰ ਦੀ ਮੁਫਤ ਸਾੜੀ ਯੋਜਨਾ ਬੜੀ ਗਹਿਮਾ ਗਹਿਮੀ ਅਤੇ ਹਫੜਾ ਦਫੜੀ ਨਾਲ ਸਿਰੇ ਚੜ੍ਹਿਆ। ਸਕਰੀਨ ਤੇ ਦਿਖਾਈ ਦੇ ਰਿਹਾ ਹੈ ਕਿਵੇਂ ਔਰਤਾਂ ਇੱਕ ਦੂਸਰੀ ਦੇ ਕਿਵੇਂ ਵਾਲ ਪੁੱਟ ਰਹੀਆਂ ਹਨ ਅਤੇ ਸਾੜੀਆਂ ਦੀ ਸ਼ਿਕਾਇਤ ਦਾ ਸ਼ੋਰ ਪਾ ਰਹੀਆਂ ਹਨ। ਸੱਤਾਧਾਰੀ ਤੇਲੰਗਾਨਾ ਰਾਸ਼ਟਰ ਕਮੇਟੀ (ਟੀਆਰਐਸ) ਦੇ ਨੇਤਾਵਾਂ ਨੇ ਅੱਜ ਸਵੇਰੇ ਸਾੜੀਆਂ ਵੰਡਣੀਆਂ ਸ਼ੁਰੂ ਕੀਤੀਆਂ ਪਰ ਕੁਝ ਇਲਾਕਿਆਂ ਵਿਚ ਇਹ ਮੁਸੀਬਤ ਵਾਂਙ ਵਾਪਰੀਆਂ।
ਹੈਦਰਾਬਾਦ ਦੇ ਸੈਦਾਬਾਦ ਵਿਚ ਇਕ ਸਮਾਗਮ ਦੌਰਾਨ ਲੰਮੀ ਕਤਾਰ ਵਿਚ ਉਡੀਕ ਰਹੀਆਂ ਔਰਤਾਂ ਨੇ ਇਕ-ਦੂਜੇ ਨਾਲ ਧੱਕਾ ਮੁੱਕੀ ਸ਼ੁਰੂ ਕਰ ਦਿੱਤੀ ਅਤੇ ਇਕ-ਦੂਜੇ ਦੇ ਵਾਲ ਪੁੱਟਣ ਲੱਗੀਆਂ। ਵਿਗੜੇ ਮਾਹੌਲ `ਤੇ ਪੁਲਿਸ ਵਾਲਿਆਂ ਨੇ ਬੜੀ ਮੁਸ਼ਕਿਲ ਨਾਲ ਕਾਬੂ ਪਾਇਆ।ਬੱਤੁਕਮ ਤਿਓਹਾਰ ਲਈ 500 ਡਿਜ਼ਾਈਨਾਂ ਵਿੱਚ ਵਿਚ ਸਾੜੀਆਂ ਵੱਡੇ ਅਫਸਰਸ਼ਾਹਾਂ ਵੱਲੋਂ ਚੁਣੀਆਂ ਗਈਆਂ ਸੀ।
9 ਦਿਨਾਂ ਦਾ ਇਹ ਸਮਾਰੋਹ ਦੁਸਹਿਰੇ ਦੇ ਨਾਲ ਸੀ, ਜਿਸ ਵਿਚ ਔਰਤਾਂ ਸਜਾਏ ਗਏ ਫੁਲਾਂ ਦੇ ਆਲੇ ਦੁਆਲੇ ਨੱਚਦੀਆਂ ਹਨ। ਸਰਕਾਰ ਅਨੁਸਾਰ ਸਾੜੀਆਂ ਗਰੀਬ ਲਈ ਤਿਉਹਾਰਾਂ ਦਾ ਤੋਹਫ਼ਾ ਹਨ। ਸਮੇਂ ਦੀ ਘਾਟ ਹੋਣ ਕਾਰਨ ਅੱਧੀ ਸਾੜੀਆਂ ਗੁਜਰਾਤ ਦੇ ਸੂਰਤ ਤੋਂ ਖਰੀਦੀਆਂ ਗਈਆਂ ਸੀ ਅਤੇ ਬਾਕੀ ਤੇਲੰਗਾਨਾ ਦੇ ਪਾਵਰਲੂਮ ਤੋਂ ਲਈਆਂ ਗਈਆਂ ਸੀ।