ਸ਼ਸ਼ੀ ਕਪੂਰ ਅੰਤਿਮ ਸਸਕਾਰ : ਤਿਰੰਗੇ 'ਚ ਲਪੇਟ ਕੇ ਲਿਆਂਦਾ ਗਿਆ ਮ੍ਰਿਤਕ ਸਰੀਰ
Published : Dec 5, 2017, 2:52 pm IST
Updated : Dec 5, 2017, 9:22 am IST
SHARE ARTICLE

ਬਾਲੀਵੁੱਡ ਅਤੇ ਥਿਏਟਰ ਦੇ ਦਿੱਗਜ਼ ਸ਼ਸ਼ੀ ਕਪੂਰ ਦਾ ਸੋਮਵਾਰ ਨੂੰ ਲੰਬੀ ਬੀਮਾਰੀ ਤੋਂ ਬਾਅਦ ਮੁੰਬਈ ਵਿੱਚ ਦੇਹਾਂਤ ਹੋ ਗਿਆ।ਮੁੰਬਈ ਦੇ ਕੋਕਿਲਾਬੇਨ ਹਸਪਤਾਲ ਵਿੱਚ ਉਨ੍ਹਾਂ ਨੇ 79 ਸਾਲ ਦੀ ਉਮਰ ਵਿੱਚ ਆਖਰੀ ਸਾਹ ਭਰੀ। ਸ਼ਸ਼ੀ ਕਪੂਰ ਦੇ ਦੇਹਾਂਤ ਦੀ ਖਬਰ ਮਿਲਦੇ ਹੀ ਸਿਤਾਰਿਆਂ ਨੇ ਟਵਿੱਟਰ ਤੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ। ਮੰਗਲਵਾਰ ਸਵੇਰੇ 10:30 ਵਜੇ ਕੋਕਿਲਾ ਬੇਨ ਹਸਪਤਾਲ ਤੋਂ ਉਨ੍ਹਾਂ ਦੀ ਆਖਿਰੀ ਯਾਤਰਾ ਨਿਕਲੀ। 

ਇਸ ਦੌਰਾਨ ਰਿਸ਼ਤੇਦਾਰ ਅਤੇ ਪਰਿਵਾਰ ਦੇ ਲੋਕ ਮੌਜੂਦ ਸਨ। ਸ਼ਸ਼ੀ ਕਪੂਰ ਦਾ ਪੂਰੇ ਸਨਮਾਣ ਤੋਂ ਅੰਤਿਮ ਸਸਕਾਰ ਕੀਤਾ ਜਾ ਰਿਹਾ ਹੈ। ਉਨ੍ਹਾਂ ਦੇ ਸਰੀਰ ਨੂੰ ਤਿਰੰਗੇ ਵਿੱਚ ਲਪੇਟਿਆ ਗਿਆ ਹੈ। ਅੰਤਿਮ ਸਸਕਾਰ ਦੇ ਸਮੇਂ ਬਾਲੀਵੁੱਡ ਸਮੇਤ ਰਾਜਨੀਤਿਕ ਜਗਤ ਦੀਆਂ ਹਸਤੀਆਂ ਵੀ ਮੌਜੂਦ ਰਹੀਆਂ। ਕੇਂਦਰੀ ਰਾਜ ਮੰਤਰੀ ਰਾਦਾਸ ਆਠਵਲੇ ਅਤੇ ਮਹਾਰਾਸ਼ਟਰ ਸਰਕਾਰ ਦੇ ਕੁਝ ਮੰਤਰੀ ਵੀ ਮੌਜੂਦ ਸਨ। 


ਮੁੰਬਈ ਪੁਲਿਸ ਦੀ ਇੱਕ ਤੁਕੜੀ ਨੇ ਸ਼ਸ਼ੀ ਕਪੂਰ ਨੂੰ ਆਖਰੀ ਸਲਾਮੀ ਦਿੱਤੀ। ਸ਼ਸ਼ੀ ਕਪੂਰ ਦਾ ਮ੍ਰਿਤਕ ਸਰੀਰ ਸਾਂਤਾਕਰੂਜ਼ ਦੇ ਸ਼ਮਸ਼ਾਨ ਘਾਟ ਪਹੁੰਚ ਚੁੱਕਿਆ ਹੈ। ਥੋੜ੍ਹੀ ਦੇਰ ਵਿੱਚ ਉਨ੍ਹਾਂ ਦਾ ਅੰਤਿਮ ਸਸਕਾਰ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਉਨ੍ਹਾਂ ਦਾ ਮ੍ਰਿਤਕ ਸਰੀਰ ਹਸਪਤਾਲ ਤੋਂ ਸਿਧੇ ‘ਜਾਨਕੀ ਕੁਟੀਰ’ ਲੈ ਜਾਇਆ ਗਿਆ।

ਸੈਫ ਅਲੀ ਖਾਨ, ਰਣਬੀਰ ਕਪੂਰ ,ਅਨਿਲ ਕਪੂਰ ,ਨਸੀਰੂਦੀਨ ਸ਼ਾਹ, ਰਤਨਾ ਪਾਠਕ, ਰਿਸਿ ਕਪੂਰ ,ਅਮਿਤਾਬ ਬੱਚਨ ,ਅਭਿਸ਼ੇਕ ਬੱਚਨ ,ਓਮਪ੍ਰਕਾਸ਼ ਮਿਹਰਾ,ਸੰਜੇ ਦੱਤ ਵਰਗੀਆਂ ਬਾਲੀਵੁੱਡ ਹਸਤੀਆਂ ਸ਼ਸ਼ੀ ਦੇ ਅੰਤਿਮ ਸਸਕਾਰ ਦੇ ਸਮੇਂ ਮੌਜੂਦ ਰਹੀਆਂ। ਰਾਜ ਕਪੂਰ ਦੇ ਪੌਤੇ ਆਧਾਰ ਜੈਨ ਵੀ ਜਾਨਕੀ ਕੁਟੀਰ ਪਹੁੰਚੇ।ਸ਼ਸ਼ੀ ਦੇ ਭਤੀਜੇ ਰਿਸ਼ੀ ਕਪੂਰ ਸੋਮਵਾਰ ਦੀ ਰਾਤ ਹੀ ਸ਼ੁਟਿੰਗ ਕੈਂਸਲ ਕਰ ਅੰਤਿਮ ਸਸਕਾਰ ਵਿੱਚ ਸ਼ਾਮਿਲ ਹੋਣ ਦੇ ਲਈ ਮੁੰਬਈ ਪਹੁੰਚੇ ਸਨ।



ਸ਼ਸ਼ੀ ਕਪੂਰ ਦੇ ਦਿਹਾਂਤ ‘ਤੇ ਰਾਸ਼ਟਰਪਤੀ ਰਾਮਨਾਥ ਕੋਵਿੰਦ, ਦੇਸ਼ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਸਮੇਤ ਕਈ ਰਾਜਨੀਤਕ ਅਤੇ ਬਾਲੀਵੁੱਡ ਦੀਆਂ ਹਸਤੀਆਂ ਨੇ ਸੋਗ ਜਤਾਇਆ ਹੈ। ਬਾਲੀਵੁਡ ਅਦਾਕਾਰਾ ਹੇਮਾ ਮਾਲਿਨੀ ਨੇ ਆਪਣੇ ਟਵਿਟਰ ਅਕਾਉਂਟ ‘ਤੇ ਸ਼ਸ਼ੀ ਕਪੂਰ ਦੇ ਦਿਹਾਂਤ ‘ਤੇ ਸੋਗ ਵਿਅਕਤ ਕੀਤਾ। ਸ਼ਸ਼ੀ ਕਪੂਰ ਦੇ ਦਿਹਾਂਤ ਦੀ ਖਬਰ ਸੁਨ ਕੇ ਰਿਸ਼ੀ ਕਪੂਰ ਵੀ ਦਿੱਲੀ ਵਿੱਚ ਚੱਲ ਰਹੀ ਆਪਣੀ ਫਿਲਮ ਦੀ ਸ਼ੂਟਿੰਗ ਕੈਂਸਲ ਕੇ ਕੇ ਮੁੰਬਈ ਪਹੁੰਚ ਗਏ। ਉਹ ਦਿੱਲੀ ਵਿੱਚ ਫਿਲਮ ਰਾਜਮਾ ਚਾਵਲ ਦੀ ਸ਼ੂਟਿੰਗ ਕਰ ਰਹੇ ਸਨ।

ਹਸਪਤਾਲ ਵਿੱਚ ਸ਼ਸ਼ੀ ਕਪੂਰ ਨੂੰ ਦੇਖਣ ਰਣਧੀਰ ਕਪੂਰ, ਰਣਬੀਰ ਕਪੂਰ, ਕ੍ਰਿਸ਼ਣਾ ਰਾਜ ਕਪੂਰ ਅਤੇ ਕਪੂਰ ਫੈਮਲੀ ਦੇ ਹੋਰ ਵੀ ਮੈਂਬਰ ਪੁੱਜੇ ਸਨ। ਆਪਣੇ ਬਲਾਗ ‘ਤੇ ਅਮਿਤਾਭ ਬੱਚਨ ਨੇ ਸ਼ਸ਼ੀ ਕਪੂਰ ਦੇ ਨਾਲ ਜੁੜੀ ਕਈ ਯਾਦਾਂ ਸ਼ੇਅਰ ਕੀਤੀਆਂ ਹਨ। ਅਮਿਤਾਭ ਬੱਚਨ ਨੇ ਉਨ੍ਹਾਂ ਪਹਿਲੀ ਵਾਰ ਮੈਗਜ਼ੀਨ ਤੇ ਦੇਖਣ ਤੋਂ ਲੈ ਕੇ ਪਹਿਲੀ ਮੁਲਾਕਾਤ ਅਤੇ ਅੱਗੇ ਦੇ ਸਫਰ ਨੂੰ ਯਾਦ ਕੀਤਾ ਹੈ।



ਬੱਚਨ ਨੇ ਦੱਸਿਆ ਕਿ ਸ਼ਸ਼ੀ ਕਪੂਰ ਦੀ ਯਾਦਾਸ਼ਤ ਬੇਹੱਦ ਸ਼ਾਨਦਾਰ ਸੀ। ਸ਼ਸ਼ੀ ਕਪੂਰ ਦੀ ਉਨ੍ਹਾਂ ਨੇ ਆਪਣਾ ਖੂਬਸੂਰਤ ਦੋਸਤ, ਰਿਸ਼ਤੇਦਾਰ ਦੱਸਿਆ। ਬਲਾਗ ਵਿੱਚ ਬੱਚਨ ਨੇ ਇਸ ਗੱਲ ਦਾ ਜ਼ਿਕਰ ਕੀਤਾ ਕਿ ਸ਼ਸ਼ੀ ਕਪੂਰ ਉਨ੍ਹਾਂ ਨੂੰ ਬਬੂਆ ਕਹਿ ਕੇ ਬੁਲਾਉਂਦੇ ਸਨ। 60 ਦੇ ਦਹਾਕੇ ਵਿੱਚ ਜਦੋਂ ਅਮਿਤਾਭ ਬੱਚਨ ਫਿਲਮ ਇੰਡਸਟਰੀ ਵਿੱਚ ਸੰਘਰਸ਼ ਕਰ ਰਹੇ ਸਨ ਤਾਂ ਉਨ੍ਹਾਂ ਨੇ ਸਸ਼ੀ ਕਪੂਰ ਨੂੰ ਪਹਿਲੀ ਵਾਰ ਦੇਖਿਆ।


SHARE ARTICLE
Advertisement

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM

ਮਨਦੀਪ ਸਿੰਘ ਤੇ ਹਰਮੀਤ ਸੰਧੂ ਦਰਮਿਆਨ ਫ਼ਸਵੀਂ ਟੱਕਰ, ਪੰਥਕ ਹਲਕੇ ‘ਚ ਪੰਥਕ ਗੂੰਜ ਜਾਂ ਝਾੜੂ ਦੀ ਜੇਤੂ ਹੂੰਜ?

12 Nov 2025 10:46 AM

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM

ਅੱਗੋਂ ਪੁਲਿਸ ਨੇ ਰਾਹ ਰੋਕ ਕੇ ਛੇੜ ਲਿਆ ਵੱਡਾ ਪੰਗਾ, ਗਰਮਾਇਆ ਮਾਹੌਲ

10 Nov 2025 3:07 PM

ਪੰਜਾਬ ਯੂਨੀਵਰਸਿਟੀ ਦੇ ਗੇਟ ਨੰ: 1 'ਤੇ ਪੈ ਗਿਆ ਗਾਹ, ਦੇਖਦੇ ਹੀ ਰਹਿ ਗਏ ਪੁਲਿਸ

10 Nov 2025 3:07 PM
Advertisement