
ਵਿੱਕੀ ਗੌਂਡਰ ਇਹ ਨਾਂਅ ਕਿਸੇ ਰਸਮੀ ਜਾਣ-ਪਛਾਣ ਦਾ ਮੋਹਤਾਜ ਨਹੀਂ। ਅਖਬਾਰ, ਖ਼ਬਰਾਂ ਵਾਲੇ ਚੈਨਲ ਅਤੇ ਸੋਸ਼ਲ ਮੀਡੀਆ, ਹਰ ਪਲੇਟਫਾਰਮ 'ਤੇ ਚਰਚਾ ਵਿੱਚ ਰਹਿੰਦਾ ਹੈ, ਵਿੱਕੀ ਗੌਂਡਰ। ਜੇਲ੍ਹ ਤੋਂ ਫਰਾਰ ਹੋਣ ਤੋਂ ਬਾਅਦ ਵੀ ਵਿੱਕੀ ਗੌਂਡਰ ਸਰਾਵਾਂ ਬੋਦਲਾ ਨਾਂਅ ਦੇ ਫੇਸਬੁੱਕ ਪੇਜ ਤੋਂ ਅਕਸਰ ਅਪਡੇਟ ਜਾਰੀ ਹੋ ਰਹੇ ਹਨ।
ਬੀਤੇ ਦਿਨ 4 ਸਤੰਬਰ ਨੂੰ ਇਸ ਪੇਜ ਤੋਂ ਮੁੜ ਇੱਕ ਪੋਸਟ ਪਾਈ ਗਈ ਹੈ ਜਿਸ ਵਿੱਚ ਫੋਟੋ ਅਪਡੇਟ ਕੀਤੀ ਗਈ ਹੈ ਅਤੇ ਜੋਸ਼ੀਲੇ ਅੰਦਾਜ਼ ਦੀਆਂ ਸ਼ਾਇਰਾਨਾ ਲਾਈਨਾਂ ਦਰਜ ਕੀਤੀਆਂ ਗਈਆਂ ਹਨ। ਸੋਚਣ ਵਾਲੀ ਗੱਲ ਹੈ ਕਿ ਵਿੱਕੀ ਗੌਂਡਰ ਦੇ ਜੇਲ੍ਹ ਤੋਂ ਫਰਾਰ ਹੋਣ ਤੋਂ ਬਾਅਦ ਇਹਨਾਂ ਫੇਸਬੁੱਕ ਪੇਜਾਂ 'ਤੇ ਲਗਾਤਾਰ ਅਪਡੇਟ ਜਾਰੀ ਹੋ ਰਹੇ ਹਨ ਪਰ ਮਾਮਲੇ ਦੀ ਗੰਭੀਰਤਾ ਦੇ ਮੱਦੇਨਜ਼ਰ ਫੇਸਬੁੱਕ ਪ੍ਰਬੰਧਕਾਂ ਨੂੰ ਜਾਰੀ ਸੂਚਨਾ ਬਾਰੇ ਕੋਈ ਜਵਾਬ ਪ੍ਰਾਪਤ ਨਹੀਂ ਹੋਇਆ ।
ਜਿਸ ਵਿੱਚ ਅਜਿਹੇ ਪੇਜਾਂ ਤੋਂ ਜਾਰੀ ਪੋਸਟਾਂ ਦੇ ਘਾਤਕ ਨੁਕਸਾਨ ਬਾਰੇ ਸੂਚਿਤ ਕੀਤਾ ਗਿਆ ਸੀ। ਬਹੁਤ ਵਾਰੀ ਅਜਿਹੇ ਗਰੁੱਪਾਂ ਦੁਆਰਾ ਇੱਕ ਦੂਜੇ ਨੂੰ ਧਮਕੀ ਭਰੇ ਲਹਿਜ਼ੇ ਦੀਆਂ ਪੋਸਟਾਂ ਰਾਹੀਂ ਲਲਕਾਰਿਆ ਵੀ ਜਾਂਦਾ ਹੈ ਜੋ ਕਿ ਪੰਜਾਬ ਦੇ ਮਾਹੌਲ ਲਈ ਨੁਕਸਾਨਦਾਇਕ ਹੋ ਸਕਦਾ ਹੈ।
ਵਿੱਕੀ ਗੌਂਡਰ ਸਰਾਵਾਂ ਬੋਦਲਾ ਤੋਂ ਇਲਾਵਾ ਕਈ ਹੋਰ ਵੀ ਪੇਜ ਅਜਿਹੇ ਗਰੁੱਪਾਂ ਦੇ ਨਾਂਅ 'ਤੇ ਚਲਾਏ ਜਾ ਰਹੇ ਹਨ ਜਿਹਨਾਂ ਵੱਲ੍ਹ ਨੌਜਵਾਨ ਵਰਗ ਨੂੰ ਆਕਰਸ਼ਿਤ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਵਿੱਕੀ ਗੌਂਡਰ ਦੇ ਪੇਜ ਤੋਂ ਕਈ ਵਾਰ ਖਾਲਿਸਤਾਨ ਦੇ ਪੱਖ ਵਿੱਚ ਵੀ ਲਿਖਿਆ ਜਾਂਦਾ ਹੈ।