ਸੌਦਾ ਸਾਧ ਵਿਰੁਧ ਹਾਈ ਕੋਰਟ 'ਚ ਸੁਣਵਾਈ ਅੱਜ
Published : Oct 24, 2017, 11:51 pm IST
Updated : Oct 24, 2017, 6:21 pm IST
SHARE ARTICLE

ਚੰਡੀਗੜ੍ਹ, 24 ਅਕਤੂਬਰ (ਨੀਲ ਭਲਿੰਦਰ ਸਿਂੰਘ): ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਚ ਕਲ (25 ਅਕਤੂਬਰ) ਨੂੰ ਸੌਦਾ ਸਾਧ ਰਾਮ ਰਹੀਮ ਵਿਰੁਧ ਇਕ ਹੋਰ ਸੰਗੀਨ ਮਾਮਲੇ ਉਤੇ ਅਹਿਮ ਸੁਣਵਾਈ ਹੋਣ ਜਾ ਰਹੀ ਹੈ।
ਸੌਦਾ ਸਾਧ ਵਲੋਂ ਮਰਦ ਸਾਧੂਆਂ ਨੂੰ ਜਬਰੀ ਨਿਪੁੰਸਕ ਬਣਾਏ ਜਾਣ ਦੇ ਦੋਸ਼ਾਂ ਵਾਲੇ ਇਸ ਮਾਮਲੇ 'ਤੇ ਹਾਈ ਕੋਰਟ 'ਚ ਅੱਜ ਸੀਬੀਆਈ ਅਪਣੀ ਮੁਕੰਮਲ ਜਾਂਚ ਰੀਪੋਰਟ ਪੇਸ਼ ਕਰ ਸਕਦੀ ਹੈ।ਦਸਣਯੋਗ ਹੈ ਕਿ ਡੇਰਾ ਮੁਖੀ ਅਤੇ ਹੋਰਨਾਂ ਵਿਰੁਧ ਡੇਰੇ ਅੰਦਰ ਸਾਲ 2000 ਦੌਰਾਨ 400 ਦੇ ਕਰੀਬ ਮਰਦ ਸ਼ਰਧਾਲੂਆਂ ਨੂੰ ਜਬਰੀ ਨਿਪੁੰਸਕ ਬਣਾਉਣ ਦੇ ਦੋਸ਼ ਲੱਗੇ ਹਨ। ਇਸ ਸਬੰਧੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਏਜੰਸੀ ਨੂੰ ਜਾਂਚ ਸੌਪੇ ਜਾਣ ਉੱਤੇ ਭਾਰਤੀ ਦੰਡਾਵਲੀ ਦੀ ਧਾਰਾ 120-ਬੀ (ਅਪਰਾਧਕ ਸਾਜ਼ਸ਼ ਰਚਨਾ), 417 (ਧੋਖਾਧੜੀ), 326 (ਕਿਸੇ ਨੂੰ ਸਰੀਰਕ ਤੌਰ ਉੱਤੇ ਗੰਭੀਰ ਸੱਟ ਮਾਰਨਾ) ਅਤੇ 506 (ਅਪਰਾਧਕ ਮਨਸ਼ਾ ਨਾਲ ਕਿਸੇ ਨੂੰ ਡਰਾਉਣਾ-ਧਮਕਾਉਣਾ) ਤਹਿਤ ਰੈਗੂਲਰ ਕੇਸ ਦਰਜ ਕੀਤਾ ਹੈ।
ਪੰਜਾਬ ਅਤੇ ਹਰਿਆਣਾ ਹਾਈ ਕੋਰਟ 'ਚ ਪਟੀਸ਼ਨ ਦਾਇਰ ਕਰਨ ਵਾਲੇ ਹੰਸ ਰਾਜ ਚੌਹਾਨ (34) ਵਲੋਂ ਡੇਰਾ ਮੁਖੀ 'ਤੇ ਇਸੇ ਪਿੰਡ ਵਿਚਲੇ 'ਸ਼ਾਹ ਸਤਨਾਮ ਜਨਰਲ ਹਸਪਤਾਲ' ਵਿਚ ਸਾਲ 2000 'ਚ ਉਸ ਦਾ ਨਿਪੁੰਸਕਤਾ ਦਾ ਅਪਰੇਸ਼ਨ ਕੀਤਾ ਗਿਆ ਹੋਣ ਦਾ ਦਾਅਵਾ ਕੀਤਾ ਹੈ। 


ਹਾਈ ਕੋਰਟ ਦੇ ਹੁਕਮਾਂ ਮਗਰੋਂ ਬੀਤੇ ਜਨਵਰੀ ਮਹੀਨੇ ਹੀ ਜਾਂਚ ਏਜੰਸੀ ਵਲੋਂ ਰੈਗੂਲਰ ਕੇਸ (ਆਰ. ਸੀ.) ਦਰਜ ਕਰਨ ਤੋਂ ਫ਼ੌਰੀ ਬਾਅਦ ਚੌਹਾਨ ਅਤੇ ਸਹਿ ਸ਼ਿਕਾਇਤਕਰਤਾ ਗੁਰਦਾਸ ਸਿੰਘ ਤੁਰ ਕੋਲੋਂ ਦੋ ਵਾਰ ਪੁੱਛਗਿਛ ਕੀਤੀ ਜਾ ਚੁੱਕੀ ਹੈ ਅਤੇ ਇਸ ਦੌਰਾਨ ਹੀ ਵੱਖ-ਵੱਖ ਟੀਮਾਂ ਵਲੋਂ ਸਿਰਸਾ ਸਣੇ ਹਰਿਆਣਾ, ਪੰਜਾਬ, ਉੱਤਰ-ਪ੍ਰਦੇਸ਼ ਅਤੇ ਚੰਡੀਗੜ੍ਹ ਦੀਆਂ ਉਨ੍ਹਾਂ ਵੱਖ-ਵੱਖ ਥਾਵਾਂ ਦਾ ਵੀ ਉਚੇਚਾ ਦੌਰਾ ਕੀਤਾ ਹੈ, ਜਿਥੇ-ਜਿਥੇ ਨਿਪੁੰਸਕ ਬਣਾਏ ਗਏ ਕਥਿਤ ਪੀੜਤ ਇਨੀਂ-ਦਿਨੀਂ ਰਹਿ ਰਹੇ ਹਨ।
ਗੁਰੂਸਰ ਮੋਡੀਆ ਦਾ ਜ਼ਿਕਰ ਕਈ ਵਾਰ ਪੁੱਛਗਿਛ ਦੌਰਾਨ ਸਾਹਮਣੇ ਆਉਣ 'ਤੇ ਜਾਂਚ ਏਜੰਸੀ ਨੇ ਹੁਣ ਉਥੋਂ ਦਾ ਰਾਹ ਕੀਤਾ। ਸ਼ਿਕਾਇਤਕਰਤਾ ਦਾ ਦਾਅਵਾ ਹੈ ਕਿ ਉਕਤ ਹਸਪਤਾਲ 'ਚ ਹੀ ਕਥਿਤ ਤੌਰ 'ਤੇ ਮੁਢਲੇ ਦਿਨਾਂ ਵਿਚ ਚੁੱਪ-ਚੁਪੀਤੇ ਮਰਦ ਡੇਰਾ ਪ੍ਰੇਮੀਆਂ ਨੂੰ ਨਿਪੁੰਸਕ ਬਣਾਇਆ ਜਾਂਦਾ ਸੀ। ਇਸ ਬਾਰੇ ਜਾਂਚ ਟੀਮ ਨੂੰ ਇਕ ਦਰਜਨ ਤੋਂ ਵਧ ਪੀੜਤਾਂ ਦੇ ਨਾਂ-ਪਤੇ ਵੀ ਮੁਹਈਆ ਕਰਵਾਏ ਗਏ ਹਨ।ਪਟੀਸ਼ਨ ਤਹਿਤ ਜਿਨ੍ਹਾਂ ਦੋ ਨਾਮੀ ਡਾਕਟਰਾਂ 'ਤੇ ਇਹ ਅਪਰੇਸ਼ਨ ਕਰਨ ਦੇ ਦੋਸ਼ ਹਨ, ਉਹ ਹੀ ਮੁਢਲੇ ਦਿਨਾਂ 'ਚ ਹਫ਼ਤੇ ਦੇ ਆਖ਼ਰੀ ਦੋ ਦਿਨ ਗੁਰੂਸਰ ਮੋਢੀਆ ਹਸਪਤਾਲ ਜਾ ਕੇ ਇਹ ਕਾਰਵਾਈ ਕਰਦੇ ਸਨ। ਇਨ੍ਹਾਂ 'ਚੋਂ ਇਕ ਡਾਕਟਰ ਆਖ਼ਰੀ ਜਾਣਕਾਰੀ ਮੁਤਾਬਕ ਸਿਰਸਾ ਦੇ ਸਰਕਾਰੀ ਹਸਪਤਾਲ ਅਤੇ ਇਕ ਮੋਹਾਲੀ ਸਥਿਤ ਕੌਮਾਂਤਰੀ ਪੱਧਰ ਦੇ ਨਿਜੀ ਹਸਪਤਾਲ 'ਚ ਤਾਇਨਾਤ ਹੈ। ਸੌਦਾ ਸਾਧ ਕੋਲੋਂ ਵੀ ਜਾਂਚ ਏਜੰਸੀ ਸੁਨਾਰੀਆ ਜੇਲ 'ਚ ਜਾ ਕੇ ਪੁੱਛਗਿਛ ਕਰ ਚੁਕੀ ਹੈ।

SHARE ARTICLE
Advertisement

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM
Advertisement