ਸਾਵਧਾਨ ! ਤੁਹਾਡਾ ਗੂਗਲ ਅਕਾਊਂਟ ਹੈ ਸਰਕਾਰ ਦੀ ਨਿਗਰਾਨੀ 'ਚ
Published : Oct 4, 2017, 1:25 pm IST
Updated : Oct 4, 2017, 7:55 am IST
SHARE ARTICLE

ਸਰਕਾਰ ਤੁਹਾਡੇ ਗੂਗਲ ਅਕਾਊਂਟ ਦੇ ਅੰਦਰ ਝਾਕਣ ‘ਚ ਲੱਗੀ ਹੈ। ਤੁਹਾਡੇ ਜੀ-ਮੇਲ, ਯੂ-ਟਿਊਬ, ਗੂਗਲ ਮੈਪ ਅਤੇ ਗੂਗਲ ਨਾਲ ਜੁੜੀ ਹਰ ਤਰਾਂ ਦੀ ਸਰਵਿਸ ਤੁਹਾਡੇ ਬਾਰੇ ‘ਚ ਕਈ ਸਾਰੇ ਭੇਦ ਖ਼ੋਲ ਸਕਦੀਆਂ ਹਨ। ਇਸ ਲਈ ਪਹਿਲਾਂ ਤੋਂ ਜ਼ਿਆਦਾ ਸੁਚੇਤ ਹੋ ਜਾਓ। ਗੂਗਲ ਨੇ ਆਪਣੇ ਆਪ ਇਸ ਗੱਲ ਦਾ ਖ਼ੁਲਾਸਾ ਕੀਤਾ ਹੈ ਕਿ ਭਾਰਤ ਦੇ ਲੋਕਾਂ ਦੇ ਅਕਾਊਂਟ ਬਾਰੇ ‘ਚ ਜਾਣਕਾਰੀ ਮੰਗਣ ਵਾਲਿਆਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ।

ਇਸ ਸਾਲ ਪਹਿਲਾਂ ਛੇ ਮਹੀਨੇ ‘ਚ ਮਤਲਬ ਜਨਵਰੀ ਤੋਂ ਜੂਨ ਦੇ ‘ਚ ਹੀ ਭਾਰਤ ਤੋਂ 6393 ਅਕਾਊਂਟ ਦੇ ਬਾਰੇ ‘ਚ ਜਾਣਕਾਰੀ ਮੰਗੀ ਗਈ ਹੈ। ਜਿਸ ‘ਚ ਸਰਕਾਰੀ ਏਜੰਸੀਆਂ, ਕੋਰਟ ਅਤੇ ਹੋਰ ਏਜੰਸੀਆਂ ਸ਼ਾਮਿਲ ਸਨ। ਇਨ੍ਹਾਂ ‘ਚੋਂ ਅੱਧੇ ਤੋਂ ਕੁੱਝ ਜ਼ਿਆਦਾ ਅਕਾਊਂਟ ਦੇ ਬਾਰੇ ‘ਚ ਗੂਗਲ ਨੇ ਕੁੱਝ ਜਾਣਕਾਰੀਆਂ ਉਪਲਬਧ ਕਰਵਾਈਆਂ ਹਨ। 


ਗੂਗਲ ਹਰ ਦੋ ਸਾਲ ਬਾਅਦ ਇੱਕ ਟਰਾਂਸਪੇਰੰਸੀ ਰਿਪੋਰਟ ਜਾਰੀ ਕਰਦੀ ਹੈ ਜਿਸ ‘ਚ ਇਸ ਗੱਲ ਦਾ ਖ਼ੁਲਾਸਾ ਕੀਤਾ ਜਾਂਦਾ ਹੈ ਕਿ ਦੁਨੀਆ ਭਰ ‘ਚ ਕਿਸ ਦੇਸ਼ ਤੋਂ ਕਿੰਨੇ ਲੋਕਾਂ ਦੇ ਬਾਰੇ ‘ਚ ਕੀ-ਕੀ ਜਾਣਕਾਰੀ ਮੰਗੀ ਗਈ।ਪਿਛਲੇ ਸਾਲ ਇਨ੍ਹਾਂ ਮਹੀਨਿਆਂ ਦੇ ਦੌਰਾਨ ਮੰਗੀ ਗਈ ਜਾਣਕਾਰੀ ਦੇ ਮੁਕਾਬਲੇ 391 ਜ਼ਿਆਦਾ ਲੋਕਾਂ ਦੇ ਬਾਰੇ ‘ਚ ਜਾਣਕਾਰੀ ਮੰਗੀ ਗਈ।ਗੂਗਲ ਦੀ ਰਿਪੋਰਟ ਵਿਖਾਉਂਦੀ ਹੈ ਕਿ ਸਾਲ ਦਰ ਸਾਲ ਗੂਗਲ ਤੋਂ ਜਾਣਕਾਰੀ ਮੰਗਣ ਦੀ ਗਿਣਤੀ ਵਧਦੀ ਜਾ ਰਹੀ ਹੈ। 

ਇਸ ਤੋਂ ਇਲਾਵਾ ਦੱਸ ਦਈਏ ਕਿ ਗੂਗਲ 4 ਅਕਤੂਬਰ ਨੂੰ ਸਨ ਫਰਾਂਸਿਸਕੋ ‘ਚ ਆਯੋਜਿਤ ਆਪਣੇ ਈਵੈਂਟ ‘ਚ ਨਵੇਂ ਪਿਕਸਲ 2 ਅਤੇ ਪਿਕਸਲ 2 ਐਕਸ.ਐੱਲ. ਸਮਾਰਟਫੋਨਸ ਨੂੰ ਪੇਸ਼ ਕਰਨ ਵਾਲੀ ਹੈ। ਇਸ ਈਵੈਂਟ ‘ਚ ਕੰਪਨੀ ਪਿਕਸਲ ਬੁੱਕ, ਡੇਅ ਡਰੀਮ ਵਿਊ 2 ਵੀ.ਆਰ. ਹੈੱਡਸੈੱਟ ਅਤੇ ਹੋਮ ਮਿਨੀ ਸਪੀਕਰ ਨੂੰ ਵੀ ਪੇਸ਼ ਕਰੇਗੀ।ਇਹ ਈਵੈਂਟ ਪੈਸਿਫਿਕ ਟਾਈਮ ਸਵੇਰੇ 9 ਵਜੇ ਅਤੇ ਭਾਰਤ ‘ਚ ਦੇਰ ਸ਼ਾਮ 9:30 ਵਜੇ ਸ਼ੁਰੂ ਹੋਵੇਗਾ। 


ਇਸ ਈਵੈਂਟ ਨੂੰ ਯੂਟਿਊਬ ਚੈਨਲ ‘ਤੇ ਲਾਈਵ ਕੀਤਾ ਜਾਵੇਗਾ। ਰਿਪੋਰਟ ਮੁਤਾਬਕ ਨਵੇਂ ਪਿਕਸਲ 2 ਸਮਾਰਟਫੋਨ ‘ਚ ਪਹਿਲੀ ਵਾਰ ਐਂਡਰਾਇਡ 8.0 ਓਰਿਓ ਆਪਰੇਟਿੰਗ ਸਿਸਟਮ ਦੇਖਣ ਨੂੰ ਮਿਲੇਗਾ। ਪਿਕਸਲ 2 ਦੇ 64ਜੀ.ਬੀ. ਸਟੋਰੇਜ ਵੇਰੀਐਂਟ ਦੀ ਕੀਮਤ 649 ਡਾਲਰ (ਕਰੀਬ 42,460 ਰੁਪਏ), 128ਜੀ.ਬੀ. ਸਟੋਰੇਜ ਵੇਰੀਐਂਟ 749 ਡਾਲਰ (ਕਰੀਬ 49,003 ਰੁਪਏ) ‘ਚ ਲਾਂਚ ਹੋਵੇਗਾ।

ਉਥੇ ਹੀ ਪਿਕਸਲ 2 ਐਕਸ.ਐੱਲ. ਦੀ ਗੱਲ ਕਰੀਏ ਤਾਂ ਇਸ ਦੇ ਬੇਸ ਵੇਰੀਐਂਟ ਦੀ ਕੀਮਤ 849 ਡਾਲਰ (ਕਰੀਬ 55,554 ਰੁਪਏ) ਅਤੇ ਟਾਪ ਵੇਰੀਐਂਟ ਦੀ ਕੀਮਤ 949 ਡਾਲਰ (ਕਰੀਬ 62,008 ਰੁਪਏ) ਦੱਸੀ ਜਾ ਰਹੀ ਹੈ। ਇਨ੍ਹਾਂ ਨੂੰ ਦੋ ਰੰਗਾਂ ਦੇ ਆਪਸ਼ਨ ‘ਚ ਪੇਸ਼ ਕੀਤਾ ਜਾਵੇਗਾ।


SHARE ARTICLE
Advertisement

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM
Advertisement