
ਨਵੀਂ ਦਿੱਲੀ, 16 ਨਵੰਬਰ: ਭਾਰਤੀ ਸੁਰਖਿਆ ਅਤੇ ਐਕਸਚੈਂਜ ਬੋਰਡ (ਸੇਬੀ) ਨੇ ਕਰਜ਼ ਨਾ ਵਾਪਸ ਕਰਨ ਵਾਲੇ ਸ਼ਰਾਬ ਕਾਰੋਬਾਰੀ ਵਿਜੇ ਮਾਲਿਆ ਦੀ ਅਗਵਾਈ ਵਾਲੀ ਯੂਨਾਈਟਡ ਬਰੂਅਰੀਜ਼ ਹੋਲਡਿੰਗ ਲਿਮਟਡ (ਯੂ.ਬੀ.ਐਚ.ਐਲ.) ਤੋਂ 18.5 ਰੁਪਏ ਦੀ ਵਸੂਲੀ ਲਈ ਉਸ ਦੇ ਬੈਂਕ ਖਾਤਿਆਂ ਤੋਂ ਇਲਾਵਾ ਸ਼ੇਅਰ ਅਤੇ ਮਿਊਚੂਅਲ ਫ਼ੰਡ ਹਿੱਸੇਦਾਰੀ ਜ਼ਬਤ ਕਰਨ ਦਾ ਆਦੇਸ਼ ਦਿਤਾ ਹੈ। ਇਹ ਫ਼ੈਸਲਾ ਇਸ ਲਈ ਕੀਤਾ ਗਿਆ ਹੈ ਕਿ ਯੂ.ਬੀ.ਐਚ.ਐਲ. ਉਸ 'ਤੇ ਲਗਾਏ ਗਏ ਜ਼ੁਰਮਾਨੇ ਅਦਾ ਕਰਨ 'ਚ
ਅਸਫ਼ਲ ਰਹੀ ਹੈ। ਸੇਬੀ ਨੇ ਖ਼ੁਲਾਸਾ ਕੀਤਾ ਕਿ ਨਿਯਮਾਂ ਨੂੰ ਪੂਰਾ ਨਾ ਕਰਨ ਲਈ ਕੰਪਨੀ 'ਤੇ 15 ਲੱਖ ਰੁਪਏ ਦਾ ਜ਼ੁਰਮਾਨਾ ਲਗਾਇਆ ਸੀ। ਕੰਪਨੀ 'ਤੇ ਕੁਲ ਬਕਾਇਆ 18.5 ਲੱਖ ਰੁਪਏ ਹੋ ਗਿਆ ਹੈ। ਇਸ 'ਚ 15 ਲੱਖ ਰੁਪਏ ਜ਼ੁਰਮਾਨਾ ਅਤੇ 3.5 ਲੱਖ ਰੁਪਏ ਦਾ ਵਿਆਜ ਸ਼ਾਮਲ ਹੈ। ਇਸ ਤੋਂ ਇਲਾਵਾ 1,000 ਰੁਪਏ ਵਸੂਲੀ ਦੀ ਲਾਗਤ ਹੈ। ਸੇਬੀ ਦੇ 13 ਨਵੰਬਰ ਨੂੰ ਜਾਰੀ ਆਦੇਸ਼ ਅਨੁਸਾਰ ਬੈਂਕਾਂ, ਡਿਪਾਜ਼ਿਟਰੀਜ਼ ਅਤੇ ਮਿਊਚੂਅਲ ਫ਼ੰਡਾਂ ਦੇ ਯੂ.ਬੀ.ਐਚ.ਐਲ. ਦੇ ਖ਼ਾਤਿਆਂ 'ਚੋਂ ਨਿਕਾਸੀ ਦੀ ਆਗਿਆ ਨਾ ਦੇਣ ਦਾ ਆਦੇਸ਼ ਦਿਤਾ ਹੈ। (ਏਜੰਸੀ)