
ਬੁੱਢਲਾਡਾ ਵਿਖੇ ਤਰਸੇਮ ਜਿਊਲਰਜ਼ ਨਾਮਕ ਸੁਨਿਆਰੇ ਦੀ ਦੁਕਾਨ ਵਿੱਚ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਵਾਪਰੀ ਚੋਰੀ ਦੀ ਇਸ ਵਾਰਦਾਤ ਦੌਰਾਨ ਸੀਸੀਟੀਵੀ ਵਿੱਚ ਕੈਦ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਵੀਡੀਓ 'ਚ ਦੋ ਕਿਸ ਤਰਾਂ ਬਿਨ੍ਹਾਂ ਕਿਸੇ ਡਰ ਜਾਂ ਭੈਅ ਤੋਂ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇ ਰਹੇ ਹਨ ਕਿ ਉਹਨਾਂ ਚੋਰਾਂ ਵਲੋਂ ਦੁਕਾਨ ਵਿੱਚ ਰੱਖੇ ਜ਼ਿਊਲਰੀ ਬਾਕਸਾਂ ਨੂੰ ਬੜੇ ਹੀ ਆਰਾਮ ਨਾਲ ਖੋਲ-ਖੋਲ ਕੇ ਦੇਖਿਆ ਜਾ ਰਿਹਾ ਹੈ।
ਚੌਰੀ ਦੀ ਇਸ ਘਟਨਾ ਦਾ ਦੁਕਾਨ ਦੇ ਮਾਲਕ ਨੂੰ ਸਵੇਰੇ ਦੁਕਾਨ ਖੋਲਣ ਤੇ ਪਤਾ ਲੱਗਾ ਤਾਂ ਦੁਕਾਨ ਵਿੱਚ ਖਿਲਰੇ ਸਾਮਾਨ ਨੂੰ ਦੇਖਕੇ ਉਸਦੇ ਹੋਸ਼ ਹੀ ਉੱਡ ਗਏ। ਦੁਕਾਨ ਮਾਲਕ ਤਰਸੇਮ ਖੁਰਮੀ ਨੇ ਦੱਸਿਆ ਕਿ 6 ਸਤੰਬਰ ਦੀ ਰਾਤ ਨੂੰ ਚੋਰਾਂ ਵੱਲੋਂ ਇਸ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ। ਚੋਰਾਂ ਵੱਲੋਂ ਦੁਕਾਨ ਵਿੱਚੋਂ ਕਰੀਬ ਇੱਕ ਲੱਖ ਤੀਹ ਹਜ਼ਾਰ ਦੇ ਸਾਮਾਨ ਦੀ ਚੋਰੀ ਕੀਤੀ ਗਈ ਹੈ।
ਛੇ-ਸੱਤ ਸਤੰਬਰ ਦੀ ਦਰਮਿਆਨੀ ਰਾਤ ਨੂੰ ਵਾਪਰੀ ਇਸ ਚੋਰੀ ਦੀ ਘਟਨਾ ਨੂੰ ਥਾਣਾ ਸਿਟੀ ਬੁਢਲਾਡਾ ਪੁਲਿਸ ਵੱਲੋਂ ਹੱਲ ਕਰਨ ਦੇ ਦਾਅਵੇ ਕੀਤੇ ਜਾ ਰਹੇ ਹਨ। ਪਰ ਕਈ ਦਿਨ ਬੀਤਣ ਤੋਂ ਬਾਅਦ ਵੀ ਚੋਰ ਪੁਲਿਸ ਦੀ ਪਕੜ ਤੋਂ ਬਾਹਰ ਹਨ।
ਇਸ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਗੁਰਮੇਲ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕਰਕੇ ਪਰਚਾ ਦਰਜ ਕਰ ਦਿੱਤਾ ਗਿਆ ਹੈ ਤੇ ਜ਼ਲਦ ਹੀ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।